ਬਿਜੈ ਛੰਦ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1172
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਜੈਛੰਦ॥
ਬਿਜੈ ਛੰਦ:
बिजै छंद ॥
LINE 02
ਸ੍ਰੀਅਲਿਗੁੰਜਮਤੀਸਖਿਪੁੰਜਲੀਏਇਕਕੁੰਜਬਿਹਾਰਨਆਈ॥
ਅਲਿਗੁੰਜ ਮਤੀ (ਆਪਣੀਆਂ) ਸਖੀਆਂ ਦੀ ਟੋਲੀ ਨਾਲ (ਬੇਲ ਬੂਟੀਆਂ ਨਾਲ ਸੱਜੀ ਹੋਈ) ਇਕ 'ਕੁੰਜ' (ਭਾਵ ਬਾਗ਼ੀਚੇ) ਵਿਚ ਵਿਚਰਨ ਲਈ ਆਈ।
स्री अलिगुंज मती सखि पुंज लीए इक कुंज बिहारन आई ॥
LINE 03
ਰੂਪਅਲੋਕਬਿਲੋਕਿਮਹੀਪਕੋਸੋਕਨਿਵਾਰਿਰਹੀਉਰਝਾਈ॥
(ਉਥੇ) ਰਾਜੇ ਦਾ ਅਲੌਕਿਕ ਰੂਪ ਵੇਖ ਕੇ (ਮਨ ਦੇ) ਦੁਖ ਨੂੰ ਦੂਰ ਕਰਦੀ ਹੋਈ ਮੋਹਿਤ ਹੋ ਗਈ।
रूप अलोक बिलोकि महीप को सोक निवारि रही उरझाई ॥
LINE 04
ਦੇਖਿਪ੍ਰਭਾਸਕੁਚੈਜਿਯਮੈਤਊਜੋਰਿਰਹੀਦ੍ਰਿਗਬਾਧਿਢਿਠਾਈ॥
ਉਸ ਦੀ ਸੁੰਦਰਤਾ ਨੂੰ ਵੇਖ ਕੇ ਮਨ ਵਿਚ ਸ਼ਰਮਾਈ, ਪਰ ਫਿਰ ਵੀ ਢੀਠ ਬਣ ਕੇ (ਉਸ ਨਾਲ) ਅੱਖਾਂ ਲੜਾਂਦੀ ਰਹੀ।
देखि प्रभा सकुचै जिय मै तऊ जोरि रही द्रिग बाधि ढिठाई ॥
LINE 05
ਧਾਮਗਈਮਨਹੁਆਂਹੀਰਹਿਯੋਜਨੁਜੂਪਹਰਾਇਜੁਆਰੀਕੀਨ੍ਰਯਾਈ੪॥॥
(ਉਹ) ਘਰ ਚਲੀ ਗਈ, ਪਰ ਮਨ ਉਥੇ ਹੀ ਰਿਹਾ, ਮਾਨੋ ਹਾਰੇ ਹੋਏ ਜੁਆਰੀਏ ਵਾਂਗ (ਮਨ ਰੂਪ ਧਨ ਉਥੇ ਹੀ ਰਹਿ ਗਿਆ) ॥੪॥
धाम गई मन हुआं ही रहियो जनु जूप हराइ जुआरी की न्रयाई ॥४॥
LINE 06
ਧਾਮਨਜਾਇਸਖੀਇਕਸੁੰਦਰੀਨੈਨਕੀਸੈਨਨਤੀਰਬੁਲਾਈ॥
(ਉਸ) ਸੁੰਦਰੀ ਨੇ ਘਰ ਜਾ ਕੇ ਅੱਖ ਦੇ ਇਸ਼ਾਰੇ ਨਾਲ ਇਕ ਸਖੀ ਨੂੰ ਕੋਲ ਬੁਲਾਇਆ।
धामन जाइ सखी इक सुंदरी नैन की सैनन तीर बुलाई ॥
LINE 07
ਕਾਢਦਯੋਅਤਿਹੀਧਨਵਾਕਹਭਾਤਿਅਨੇਕਨਸੌਸਮੁਝਾਈ॥
(ਉਸ ਨੂੰ) ਬਹੁਤ ਸਾਰਾ ਧਨ ਕਢ ਕੇ ਦਿੱਤਾ ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਸਮਝਾਇਆ।
काढ दयो अति ही धन वा कह भाति अनेकन सौ समुझाई ॥
LINE 08
ਪਾਇਪਰੀਮਨੁਹਾਰਿਕਰੀਭੁਜਹਾਥਧਰੀਬਹੁਤੈਘਿਘਿਆਈ॥
(ਉਸ ਦੇ) ਪੈਰੀਂ ਪਈ, ਮਿੰਨਤਾਂ ਕੀਤੀਆਂ ਅਤੇ ਭੁਜਾਵਾਂ ਉਤੇ ਹੱਥ ਰਖੇ ਅਤੇ ਬਹੁਤ ਗਿੜਗਿੜਾਈ
पाइ परी मनुहारि करी भुज हाथ धरी बहुतै घिघिआई ॥
LINE 09
ਮੀਤਮਿਲਾਇਕਿਮੋਹੁਨਪਾਇਹੈਜਿਯਜੁਹੁਤੀਕਹਿਤੋਹਿਸੁਨਾਈ੫॥॥
ਕਿ ਮੈਨੂੰ ਮਿਤਰ ਮਿਲਾ ਦੇ, ਨਹੀਂ ਤਾਂ ਮੈਨੂੰ ਨਹੀਂ ਪਾਏਂਗੀ। ਜੋ (ਗੱਲ) ਮੇਰੇ ਮਨ ਵਿਚ ਸੀ, ਤੈਨੂੰ ਕਹਿ ਦਿੱਤੀ ਹੈ ॥੫॥
मीत मिलाइ कि मोहु न पाइ है जिय जु हुती कहि तोहि सुनाई ॥५॥
LINE 10
ਜੋਗਿਨਹੈਬਸਿਹੌਬਨਮੈਸਖਿਭੂਖਨਛੋਰਿਬਿਭੂਤਿਚੜੈਹੌ॥
ਹੇ ਸਖੀ! ਮੈਂ ਜੋਗਣ ਹੋ ਕੇ ਬਨ ਵਿਚ ਵਿਚਰਾਂਗੀ ਅਤੇ ਗਹਿਣਿਆਂ ਨੂੰ ਉਤਾਰ ਕੇ ਵਿਭੂਤੀ (ਧੂਣੇ ਦੀ ਸੁਆਹ) ਮਲ ਲਵਾਂਗੀ।
जोगिन है बसिहौ बन मै सखि भूखन छोरि बिभूति चड़ै हौ ॥
LINE 11
ਅੰਗਨਮੈਸਜਿਹੌਭਗਵੇਪਟਹਾਥਬਿਖੈਗਡੂਆਗਹਿਲੈਹੌ॥
ਸ਼ਰੀਰ ਉਤੇ ਭਗਵੇ ਕਪੜੇ ਸਜਾ ਲਵਾਂਗੀ ਅਤੇ ਹੱਥ ਵਿਚ ਗੜਵਾ ਫੜ ਲਵਾਂਗੀ।
अंगन मै सजिहौ भगवे पट हाथ बिखै गडूआ गहि लैहौ ॥
LINE 12
ਨੈਨਨਕੀਪੁਤਰੀਨਕੇਪਤ੍ਰਨਬਾਕੀਬਿਲੋਕਨਿਮਾਗਿਅਘੈਹੌ॥
ਅੱਖਾਂ ਦੀਆਂ ਪੁਤਲੀਆਂ ਦੇ ਪਾਤਰ (ਬਰਤਨ, ਖੱਪਰ) (ਬਣਾ ਲਵਾਂਗੀ) ਅਤੇ ਉਸ ਦੀ ਬਾਂਕੀ ਵੇਖਣੀ ਨੂੰ ਭਿਖਿਆ (ਵਜੋਂ ਗ੍ਰਹਿਣ ਕਰ ਕੇ) ਰਜ ਜਾਵਾਂਗੀ।
नैनन की पुतरीन के पत्रन बाकी बिलोकनि मागि अघैहौ ॥
LINE 13
ਦੇਹਿਛੁਟੋਕ੍ਯੋਨਨਆਯੁਘਟੋਪਿਯਐਸੀਘਟਾਨਮੈਜਾਨਨਦੈਹੌ੬॥॥
ਮੇਰੀ ਭਾਵੇਂ ਦੇਹ ਕਿਉਂ ਨਾ ਛੁਟ ਜਾਏ ਅਤੇ ਉਮਰ ਘਟ ਜਾਵੇ, ਪਰ ਅਜਿਹੀਆਂ ਘੜੀਆਂ ਵਿਚ ਵੀ (ਮੈਂ) ਜਾਣ ਨਹੀਂ ਦੇਵਾਂਗੀ ॥੬॥
देहि छुटो क्योन न आयु घटो पिय ऐसी घटान मै जान न दै हौ ॥६॥
LINE 14
ਏਕਤੁਬੋਲਤਮੋਰਕਰੋਰਿਨਦੂਸਰੇਕੋਕਿਲਕਾਕੁਹਕਾਰੈਂ॥
ਇਕ ਤਾਂ ਕਰੋੜਾਂ ਮੋਰ ਬੋਲ ਰਹੇ ਹਨ ਅਤੇ ਦੂਜੇ ਕੋਇਲਾਂ ਅਤੇ ਕਾਂ ਕੂਕਾਂ ਮਾਰ ਰਹੇ ਹਨ।
एकतु बोलत मोर करोरिन दूसरे कोकिल काकु हकारैं ॥
LINE 15
ਦਾਦਰਦਾਹਤਹੈਹਿਯਕੌਅਰੁਪਾਨੀਪਰੈਛਿਤਮੇਘਫੁਹਾਰੈ॥
ਡੱਡੂਆਂ (ਦੀ ਟਰਾਂ ਟਰਾਂ) ਹਿਰਦੇ ਨੂੰ ਸਾੜ ਰਹੀ ਹੈ। ਬਦਲਾਂ ਤੋਂ ਪਾਨੀ ਦੀ ਫੁਹਾਰ ਧਰਤੀ ਉਤੇ ਪੈ ਰਹੀ ਹੈ।
दादर दाहत है हिय कौ अरु पानी परै छित मेघ फुहारै ॥
LINE 16
ਝਿੰਗ੍ਰਕਰੈਝਰਨਾਉਰਮਾਝਕ੍ਰਿਪਾਨਕਿਬਿਦਲਤਾਚਮਕਾਰੈ॥
ਝੀਂਗਰ ਹਿਰਦੇ ਵਿਚ ਛੇਕ ਕਰਦੇ ਹਨ ਅਤੇ ਬਿਜਲੀ ਕ੍ਰਿਪਾਨ ਵਾਂਗ ਚਮਕਦੀ ਹੈ।
झिंग्र करै झरना उर माझ क्रिपान कि बिदलता चमकारै ॥
LINE 17
ਪ੍ਰਾਨਬਚੇਇਹਕਾਰਨਤੇਪਿਯਆਸਲਗੈਨਹਿਆਜਪਧਾਰੈ੭॥॥
(ਮੇਰੇ) ਪ੍ਰਾਣ ਇਸ ਕਰ ਕੇ ਬਚੇ ਹਨ ਕਿ ਪ੍ਰਿਯ (ਦੇ ਆਣ) ਦੀ ਆਸ ਲਗੀ ਹੋਈ ਹੈ (ਪਰ ਪ੍ਰਿਯ) ਅਜ ਤਕ ਨਹੀਂ ਆਏ ॥੭॥
प्रान बचे इह कारन ते पिय आस लगै नहि आज पधारै ॥७॥
GURBANI.WORLD