ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1213
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਰੇਮੂੜੑੇਆਨਕਾਹੇਕਤਜਾਈ
ਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ?
You fool: why are you going somewhere else?
रे मूड़े आन काहे कत जाई ॥
LINE 03
ਸੰਗਿਮਨੋਹਰੁਅੰਮ੍ਰਿਤੁਹੈਰੇਭੂਲਿਭੂਲਿਬਿਖੁਖਾਈ॥॥ਰਹਾਉ
ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ ॥੧॥ ਰਹਾਉ ॥
The Enticing Ambrosial Amrit is with you, but you are deluded, totally deluded, and you eat poison. ||1||Pause||
संगि मनोहरु अंम्रितु है रे भूलि भूलि बिखु खाई ॥१॥ रहाउ ॥
LINE 04
ਪ੍ਰਭਸੁੰਦਰਚਤੁਰਅਨੂਪਬਿਧਾਤੇਤਿਸਸਿਉਰੁਚਨਹੀਰਾਈ
ਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ-ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ।
God is Beautiful, Wise and Incomparable; He is the Creator, the Architect of Destiny, but you have no love for Him.
प्रभ सुंदर चतुर अनूप बिधाते तिस सिउ रुच नही राई ॥
LINE 05
ਮੋਹਨਿਸਿਉਬਾਵਰਮਨੁਮੋਹਿਓਝੂਠਿਠਗਉਰੀਪਾਈ॥॥
ਹੇ ਝੱਲੇ! ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ। ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ ॥੧॥
The mad-man's mind is enticed by Maya, the enticer; he has taken the intoxicating drug of falsehood. ||1||
मोहनि सिउ बावर मनु मोहिओ झूठि ठगउरी पाई ॥१॥
LINE 06
ਭਇਓਦਇਆਲੁਕ੍ਰਿਪਾਲੁਦੁਖਹਰਤਾਸੰਤਨਸਿਉਬਨਿਆਈ
ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ।
The Destroyer of pain has become kind and compassionate to me, and I am in tune with the Saints.
भइओ दइआलु क्रिपालु दुख हरता संतन सिउ बनि आई ॥
LINE 07
ਸਗਲਨਿਧਾਨਘਰੈਮਹਿਪਾਏਕਹੁਨਾਨਕਜੋਤਿਸਮਾਈ੨੨੧੪੪॥॥॥॥
ਨਾਨਕ ਆਖਦਾ ਹੈ- ਉਸ ਮਨੁੱਖ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ ॥੨॥੨੧॥੪੪॥
I have obtained all treasures within the home of my own heart; says Nanak, my light has merged into the Light. ||2||21||44||
सगल निधान घरै महि पाए कहु नानक जोति समाई ॥२॥२१॥४४॥
GURBANI.WORLD