LINE 01
ਚੌਪਈ॥
ਚੌਪਈ:
Chaupaee
चौपई ॥
LINE 02
ਮੋਹਤਤਿਹਤ੍ਰਿਯਨੈਨਨਿਹਾਰੇ॥
ਉਸ ਨੂੰ ਅੱਖਾਂ ਨਾਲ ਵੇਖ ਕੇ ਇਸਤਰੀਆਂ ਮੋਹਿਤ ਹੋ ਜਾਂਦੀਆਂ,
मोहत तिह त्रिय नैन निहारे ॥
LINE 03
ਜਨੁਸਾਵਕਸਾਯਕਕੇਮਾਰੇ॥
(ਇੰਜ ਪ੍ਰਤੀਤ ਹੁੰਦਾ) ਮਾਨੋ ਹਿਰਨ ਦਾ ਬੱਚਾ ਤੀਰ ਦੇ ਮਾਰੇ ਜਾਣ ਤੇ (ਡਿਗ ਪੈਂਦਾ ਹੋਵੇ)।
His looks had luring effect like the sight of a deer for the hunter.
जनु सावक सायक के मारे ॥
LINE 04
ਚਿਤਮੈਅਧਿਕਰੀਝਕੇਰਹੈ॥
(ਉਹ) ਚਿਤ ਵਿਚ ਅਧਿਕ ਪ੍ਰਸੰਨ ਹੋ ਕੇ ਰਹਿੰਦੀਆਂ ਹਨ
चित मै अधिक रीझ के रहै ॥
LINE 05
ਰਾਝਨਰਾਝਨਮੁਖਤੇਕਹੈ੨॥॥
ਅਤੇ ਮੂੰਹ ਤੋਂ 'ਰਾਂਝਾ ਰਾਂਝਾ' ਕਹਿੰਦੀਆਂ ਹਨ ॥੨॥
They would yearn for him, and always recited ‘Ranjha, Ranjha.’(2)
राझन राझन मुख ते कहै ॥२॥
LINE 06
ਕਰਮਕਾਲਤਹਐਸੋਭਯੋ॥
ਕਾਲ ਦਾ ਅਜਿਹਾ ਚਕਰ ਚਲਿਆ
करम काल तह ऐसो भयो ॥
LINE 07
ਤੌਨੇਦੇਸਕਾਲਪਰਗਯੋ॥
ਕਿ ਉਸ ਦੇ ਦੇਸ਼ ਵਿਚ ਕਾਲ ਪੈ ਗਿਆ।
There was time when the famine had spread over the country.
तौने देस काल पर गयो ॥
LINE 08
ਜਿਯਤਨਕੌਨਰਬਚਿਯੋਨਗਰਮੈ॥
ਕੋਈ ਵੀ ਬੰਦਾ ਜੀਉਂਦਾ ਨਗਰ ਵਿਚ ਨਾ ਬਚਿਆ।
जियत न कौ नर बचियो नगर मै ॥
LINE 09
ਸੋਉਬਰਿਯੋਜਾਕੇਧਨੁਘਰਮੈ੩॥॥
ਉਹੀ ਬਚਿਆ ਜਿਸ ਦੇ ਘਰ ਵਿਚ ਧਨ ਸੀ ॥੩॥
Lot of people did not escape death and the only ones who were wealthy survived.(3)
सो उबरियो जा के धनु घर मै ॥३॥
LINE 10
ਚਿਤ੍ਰਦੇਵਿਇਕਰਾਨਿਨਗਰਮੈ॥
ਨਗਰ ਵਿਚ ਚਿਤ੍ਰ ਦੇਵੀ ਨਾਂ ਦੀ ਇਕ ਰਾਣੀ ਸੀ।
चित्र देवि इक रानि नगर मै ॥
LINE 11
ਰਾਝਾਏਕਪੂਤਤਿਹਘਰਮੈ॥
ਉਸ ਦੇ ਘਰ ਰਾਂਝਾ ਨਾਂ ਦਾ ਇਕ ਪੁੱਤਰ ਸੀ।
In the city a Rani named Chitardevi, there used to live who had this son named Ranjah.
राझा एक पूत तिह घर मै ॥
LINE 12
ਤਾਕੇਔਰਨਬਚਿਯੋਕੋਈ॥
ਉਨ੍ਹਾਂ ਦਾ ਹੋਰ ਕੋਈ ਵੀ ਨਾ ਬਚਿਆ।
ता के और न बचियो कोई ॥
LINE 13
ਮਾਇਪੂਤਵੈਬਾਚੇਦੋਈ੪॥॥
ਉਹ ਮਾਤਾ ਅਤੇ ਪੁੱਤਰ ਦੋਵੇਂ ਬਚੇ ॥੪॥
Except those two, the mother and the son, none had survived.(4)
माइ पूत वै बाचे दोई ॥४॥
LINE 14
ਰਨਿਯਹਿਭੂਖਅਧਿਕਜਬਜਾਗੀ॥
ਰਾਣੀ ਨੂੰ ਜਦੋਂ ਭੁਖ ਨੇ ਅਧਿਕ ਸਤਾਇਆ,
रनियहि भूख अधिक जब जागी ॥
LINE 15
ਤਾਕੌਬੇਚਿਮੇਖਲਾਸਾਜੀ॥
ਤਾਂ (ਉਸ ਨੇ) ਪੁੱਤਰ ਨੂੰ ਵੇਚ ਕੇ ਗੋਦੜੀ ਧਾਰਨ ਕਰ ਲਈ।
When the hunger tormented the woman, she thought of a plan.
ता कौ बेचि मेखला साजी ॥
LINE 16
ਨਿਤਿਪੀਸਨਪਰਦ੍ਵਾਰੇਜਾਵੈ॥
ਨਿੱਤ ਹੋਰਨਾਂ ਦੇ ਦੁਆਰ ਤੇ (ਅੰਨ) ਪੀਹਣ ਲਈ ਜਾਂਦੀ
निति पीसन पर द्वारे जावै ॥
LINE 17
ਜੂਠਚੂਨਚੌਕਾਚੁਨਿਖਾਵੈ੫॥॥
ਅਤੇ ਚੌਕੇ ਤੋਂ ਜੂਠ ਅਤੇ ਆਟਾ ਚੁਕ ਕੇ ਖਾਂਦੀ ॥੫॥
She would go to other houses to grind flour, and the left-over there, she would bring home to eat.(5)
जूठ चून चौका चुनि खावै ॥५॥
LINE 18
ਐਸੇਹੀਭੂਖਨਮਰਿਗਈ॥
ਉਹ ਇਸ ਤਰ੍ਹਾਂ ਭੁਖਿਆਂ ਹੀ ਮਰ ਗਈ।
ऐसे ही भूखन मरि गई ॥
LINE 19
ਪੁਨਿਬਿਧਿਤਹਾਬ੍ਰਿਸਟਿਅਤਿਦਈ॥
ਫਿਰ ਵਿਧਾਤਾ ਨੇ ਉਥੇ ਬਹੁਤ ਬਰਖਾ ਕਰ ਦਿੱਤੀ।
पुनि बिधि तहा ब्रिसटि अति दई ॥
LINE 20
ਸੂਕੇਭਏਹਰੇਜਨੁਸਾਰੇ॥
ਮਾਨੋ ਸਾਰੇ ਸੁਕੇ ਹੋਏ ਹਰੇ ਹੋ ਗਏ
सूके भए हरे जनु सारे ॥
LINE 21
ਬਹੁਰਿਜੀਤਕੇਬਜੇਨਗਾਰੇ੬॥॥
ਅਤੇ ਫਿਰ ਜਿਤ ਦੇ ਨਗਾਰੇ ਵਜਣ ਲਗੇ ॥੬॥
बहुरि जीत के बजे नगारे ॥६॥
LINE 22
ਤਹਾਏਕਰਾਝਾਹੀਉਬਰਿਯੋ॥
ਉਥੇ ਇਕ ਰਾਂਝਾ ਹੀ ਬਚਿਆ ਸੀ।
तहा एक राझा ही उबरियो ॥
LINE 23
ਔਰਲੋਗਸਭਤਹਕੋਮਰਿਯੋ॥
ਉਸ ਦੇ ਹੋਰ ਸਾਰੇ ਲੋਕ ਮਰ ਗਏ ਸਨ।
This way she eliminated her hunger and, then, suddenly, Almighty
और लोग सभ तह को मरियो ॥
LINE 24
ਰਾਝੋਜਾਟਹੇਤਤਿਨਪਾਰਿਯੋ॥
ਰਾਂਝੇ ਨੂੰ (ਖਰੀਦਣ ਵਾਲੇ) ਜੱਟ ਨੇ ਹਿਤ ਨਾਲ ਪਾਲਿਆ
राझो जाट हेत तिन पारियो ॥
LINE 25
ਪੂਤਭਾਵਤੇਤਾਹਿਜਿਯਾਰਿਯੋ੭॥॥
ਅਤੇ ਉਸ ਨੂੰ ਪੁੱਤਰਾਂ ਵਾਂਗ ਜਿਵਾਇਆ (ਭਾਵ ਵੱਡਾ ਕੀਤਾ) ॥੭॥
Had a benevolent observation; all that was dry became green(7)
पूत भाव ते ताहि जियारियो ॥७॥
LINE 26
ਪੂਤਜਾਟਕੋਸਭਕੋਜਾਨੈ॥
(ਹੁਣ) ਸਭ ਕੋਈ (ਉਸ ਨੂੰ) ਜੱਟ ਦਾ ਪੁੱਤਰ ਸਮਝਦਾ।
पूत जाट को सभ को जानै ॥
LINE 27
ਤਿਸਤੇਕੋਊਨਰਹਿਯੋਪਛਾਨੈ॥
ਉਸ ਨੂੰ ਕੋਈ ਪਛਾਣਨ ਵਾਲਾ ਨਾ ਰਿਹਾ।
All, now, realised that he (Ranjha) was the son of a Jat and no one realised his real identity (that he was the son of a Rani).
तिस ते कोऊ न रहियो पछानै ॥
LINE 28
ਐਸੇਕਾਲਬੀਤਕੈਗਯੋ॥
ਇਸ ਤਰ੍ਹਾਂ ਸਮਾਂ ਬੀਤਦਾ ਗਿਆ
ऐसे काल बीत कै गयो ॥
LINE 29
ਤਾਮੈਮਦਨਦਮਾਮੋਦਯੋ੮॥॥
ਅਤੇ ਉਸ ਵਿਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ ॥੮॥
The famine subsided and the age of sensuality over powered.(8)
ता मै मदन दमामो दयो ॥८॥
LINE 30
ਮਹਿਖੀਚਾਰਿਨਿਤਿਗ੍ਰਿਹਆਵੈ॥
ਉਹ ਮੱਝਾਂ ਚਰਾ ਕੇ ਰੋਜ਼ ਘਰ ਆਉਂਦਾ ਸੀ
महिखी चारि निति ग्रिह आवै ॥
LINE 31
ਰਾਝਾਅਪਨੋਨਾਮਸਦਾਵੈ॥
ਅਤੇ ਆਪਣਾ ਨਾਂ ਰਾਂਝਾ ਅਖਵਾਉਂਦਾ ਸੀ।
He used to come back in the evening after grazing the cattle and became known as Ranjah.
राझा अपनो नाम सदावै ॥
LINE 32
ਪੂਤਜਾਟਕੋਤਿਹਸਭਜਾਨੈ॥
ਸਭ ਉਸ ਨੂੰ ਜਟ ਦਾ ਪੁੱਤਰ ਸਮਝਦੇ ਸਨ
पूत जाट को तिह सभ जानै ॥
LINE 33
ਰਾਜਪੂਤੁਕੈਕੋਪਹਿਚਾਨੈ੯॥॥
ਅਤੇ ਰਾਜਪੂਤ ਵਜੋਂ ਪਛਾਣਦੇ ਸਨ ॥੯॥
Every body thought him to be the son of a Jat and none acknowledged him as the son of a Raja.(9)
राजपूतु कै को पहिचानै ॥९॥
LINE 34
ਇਤੀਬਾਤਰਾਝਾਕੀਕਹੀ॥
ਇੰਨੀ ਗੱਲ ਰਾਂਝੇ ਬਾਰੇ ਕਹੀ ਹੈ।
इती बात राझा की कही ॥
LINE 35
ਅਬਚਲਿਬਾਤਹੀਰਪੈਰਹੀ॥
ਹੁਣ ਗੱਲ ਹੀਰ ਵਲ ਮੁੜਦੀ ਹੈ।
Thus far we have talked about Ranjha, now we consider Heer.
अब चलि बात हीर पै रही ॥
LINE 36
ਤੁਮਕੌਤਾਕੀਕਥਾਸੁਨਾਊ॥
(ਹੁਣ) ਤੁਹਾਨੂੰ ਉਸ ਦੀ ਕਥਾ ਸੁਣਾਉਂਦਾ ਹਾਂ।
तुम कौ ता की कथा सुनाऊ ॥
LINE 37
ਤਾਤੇਤੁਮਰੋਹ੍ਰਿਦੈਸਿਰਾਊ੧੦॥॥
ਜਿਸ ਕਰ ਕੇ ਤੁਹਾਡਾ ਮਨ ਪ੍ਰਸੰਨ ਕਰਦਾ ਹਾਂ ॥੧੦॥
I will narrate you their story to delight your mind.(10)
ता ते तुमरो ह्रिदै सिराऊ ॥१०॥
GURBANI.WORLD