LINE 01
ਚੌਪਈ॥
ਚੌਪਈ:
चौपई ॥
LINE 02
ਜੌਇਹਬਾਤਨਾਥਸੁਨਿਲੈਹੈ॥
ਜੇ ਇਹ ਗੱਲ ਮੇਰਾ ਪਤੀ ਸੁਣ ਲਵੇਗਾ
जौ इह बात नाथ सुनि लैहै ॥
LINE 03
ਤੁਮਤੇਜਾਨਏਕਨਹਿਦੈਹੈ॥
ਤਾਂ ਤੁਹਾਡੇ ਵਿਚੋਂ ਇਕ ਨੂੰ ਵੀ ਜਾਣ ਨਹੀਂ ਦੇਵੇਗਾ।
तुम ते जान एक नहि दैहै ॥
LINE 04
ਲੈਹੈਛੀਨਿਤਰੇਕੇਘੋਰਾ॥
(ਉਹ) ਤੇਰੇ ਹੇਠ ਦਾ ਘੋੜਾ ਵੀ ਖੋਹ ਲਏਗਾ।
लैहै छीनि तरे के घोरा ॥
LINE 05
ਤੁਮਰੋਰਹਿਯੋਜਿਯਬਜਗਥੋਰਾ੬॥॥
(ਮੈਨੂੰ ਇੰਜ ਲਗਦਾ ਹੈ ਕਿ) ਤੇਰਾ ਜਗਤ ਵਿਚ ਜੀਉਣਾ ਥੋੜਾ ਹੀ ਰਹਿ ਗਿਆ ਹੈ ॥੬॥
तुमरो रहियो जियब जग थोरा ॥६॥
LINE 06
ਇਨਇਹਬਾਤਚਿਤਨਹਿਆਨੀ॥
ਇਨ੍ਹਾਂ ਨੇ ਇਹ ਗੱਲ ਚਿਤ ਵਿਚ ਨਾ ਲਿਆਂਦੀ।
इन इह बात चित नहि आनी ॥
LINE 07
ਮੂੜਤ੍ਰਿਯਾਬਰਰਾਤਪਛਾਨੀ॥
(ਅਤੇ ਇਸ ਨੂੰ) ਮੂਰਖ ਇਸਤਰੀ ਦਾ ਬੁੜਬੁੜਾਉਣਾ ਸਮਝਿਆ।
मूड़ त्रिया बररात पछानी ॥
LINE 08
ਯਾਕੋਨਾਥਹਮਰਕਾਕਰਿਹੈ॥
ਇਸ ਦਾ ਪਤੀ ਸਾਡਾ ਕੀ ਕਰ ਲਏਗਾ।
या को नाथ हमर का करि है ॥
LINE 09
ਸਹਸਸ੍ਵਾਰਕੋਏਕਸੰਘਾਰਿਹੈ੭॥॥
ਹਜ਼ਾਰ ਸਵਾਰਾਂ ਨੂੰ (ਉਹ) ਇਕਲਾ ਮਾਰ ਦੇਵੇਗਾ ॥੭॥
सहस स्वार को एक संघारि है ॥७॥
LINE 10
ਲੂਟਿਸਕਲਧਨੁਜਬੈਸਿਧਾਏ॥
ਜਦ ਉਹ ਸਾਰਾ ਧਨ ਲੁਟ ਕੇ ਚਲੇ ਗਏ
लूटि सकल धनु जबै सिधाए ॥
LINE 11
ਤਬਅਬਲਾਨਰਬਸਤ੍ਰਬਨਾਏ॥
ਤਦ ਇਸਤਰੀ ਨੇ ਪੁਰਸ਼ ਦੇ ਬਸਤ੍ਰ ਧਾਰਨ ਕਰ ਲਏ।
तब अबला नर बसत्र बनाए ॥
LINE 12
ਕਟਿਸੋਕਸਿਕ੍ਰਿਪਾਨਤਿਯਲੀਨੀ॥
ਉਸ ਨੇ ਲਕ ਨਾਲ ਕ੍ਰਿਪਾਨ ਕਸ ਲਈ
कटि सो कसि क्रिपान तिय लीनी ॥
LINE 13
ਕਸਿਸਕਮਾਨਕਰੈਰੀਕੀਨੀ੮॥॥
ਅਤੇ ਕਠੋਰ ਕਮਾਨ ਖਿਚ ਲਈ ॥੮॥
कसिस कमान करैरी कीनी ॥८॥
LINE 14
ਅਰੁਨਤੁਰੰਗਅਰੂੜਿਤਭਈ॥
ਉਹ ਲਾਲ ਘੋੜੇ ਉਤੇ ਚੜ ਬੈਠੀ
अरुन तुरंग अरूड़ित भई ॥
LINE 15
ਪਵਨਗਵਨਤੇਸੀਘ੍ਰਸਿਧਈ॥
ਅਤੇ ਪੌਣ ਦੀ ਗਤੀ ਨਾਲੋਂ ਵੀ ਜਲਦੀ ਚਲ ਪਈ।
पवन गवन ते सीघ्र सिधई ॥
LINE 16
ਜਾਇਸ੍ਵਾਰਤ੍ਰਿਯਸਹੰਸ੍ਰਹੰਕਾਰੋ॥
ਜਾ ਕੇ ਉਸ ਇਸਤਰੀ ਨੇ ਹਜ਼ਾਰ ਸਵਾਰਾਂ ਨੂੰ ਵੰਗਾਰਿਆ
जाइ स्वार त्रिय सहंस्र हंकारो ॥
LINE 17
ਕੈਧਨੁਦੇਹੁਕਿਸਸਤ੍ਰਸੰਭਾਰੋ੯॥॥
ਕਿ ਜਾਂ ਤਾਂ ਧਨ ਦੇ ਦਿਓ ਜਾਂ ਫਿਰ ਹਥਿਆਰ ਪਕੜ ਲਵੋ ॥੯॥
कै धनु देहु कि ससत्र संभारो ॥९॥
LINE 18
ਸਭਹਿਨਕੋਪਬੈਨਸੁਨਿਕੀਨੋ॥
ਸਭ ਨੇ (ਇਹ) ਬੋਲ ਸੁਣ ਕੇ ਬਹੁਤ ਗੁੱਸਾ ਕੀਤਾ
सभहिन कोप बैन सुनि कीनो ॥
LINE 19
ਤਾਕੌਅਧਿਕਗਾਰਿਯਨਦੀਨੋ॥
ਅਤੇ ਉਸ ਨੂੰ ਬਹੁਤ ਗਾਲ੍ਹੀਆਂ ਦਿੱਤੀਆਂ।
ता कौ अधिक गारियन दीनो ॥
LINE 20
ਤੋਤੇਮੂੜਕਹਾਹਮਡਰਿਹੈ॥
ਹੇ ਮੂਰਖ! ਤੇਰੇ ਤੋਂ ਕੀ ਅਸੀਂ ਡਰ ਜਾਈਏ
तो ते मूड़ कहा हम डरि है ॥
LINE 21
ਸਹਸਸ੍ਵਾਰਏਕਲਤੇਟਰਿਹੈ੧੦॥॥
ਅਤੇ ਇਕ ਹਜ਼ਾਰ ਸਵਾਰ ਤੇਰੇ ਇਕਲੇ ਤੋਂ ਭਜ ਜਾਈਏ ॥੧੦॥
सहस स्वार एकल ते टरि है ॥१०॥
LINE 22
ਗਹਿਧਨੁਹਾਥਕੋਪਤ੍ਰਿਯਭਰੀ॥
ਹੱਥ ਵਿਚ ਧਨੁਸ਼ ਫੜ ਕੇ ਇਸਤਰੀ ਕ੍ਰੋਧ ਨਾਲ ਭਰ ਗਈ
गहि धनु हाथ कोप त्रिय भरी ॥
LINE 23
ਤੁਰੈਧਵਾਇਉਠਵਨੀਕਰੀ॥
ਅਤੇ ਘੋੜਾ ਦੌੜਾ ਕੇ ਧਾਵਾ ('ਉਠਵਨੀ') ਕਰ ਦਿੱਤਾ।
तुरै धवाइ उठवनी करी ॥
LINE 24
ਏਕਬਿਸਿਖਕਰਿਕੋਪਚਲਯੋ॥
ਕ੍ਰੋਧਿਤ ਹੋ ਕੇ ਇਕ ਤੀਰ ਚਲਾਇਆ
एक बिसिख करि कोप चलयो ॥
LINE 25
ਬੀਸਜ੍ਵਾਨਬਿਚਿਹ੍ਵੈਕਰਿਗਯੋ੧੧॥॥
ਜੋ ਵੀਹ ਜਵਾਨਾਂ ਵਿਚੋਂ ਹੋ ਕੇ ਲੰਘ ਗਿਆ (ਅਰਥਾਤ ਪਾਰ ਹੋ ਗਿਆ) ॥੧੧॥
बीस ज्वान बिचि ह्वै करि गयो ॥११॥
LINE 26
ਬਹੁਰਿਤਾਨਧਨੁਬਾਨਚਲਾਯੋ॥
ਉਸ ਨੇ ਫਿਰ ਧਨੁਸ਼ ਖਿਚ ਕੇ ਬਾਣ ਚਲਾਇਆ।
बहुरि तान धनु बान चलायो ॥
LINE 27
ਤਬਹੀਬੀਸਘੋਰਯਨਘਾਯੋ॥
ਤਦੋਂ ਹੀ ਵੀਹ ਘੋੜੇ ਮਾਰ ਦਿੱਤੇ।
तब ही बीस घोरयन घायो ॥
LINE 28
ਏਕਹਿਬਾਰਪ੍ਰਾਨਬਿਨੁਭਏ॥
ਇਕੋ ਵਾਰ ਪ੍ਰਾਣਾਂ ਤੋਂ ਹੀਣ ਹੋ ਗਏ।
एकहि बार प्रान बिनु भए ॥
LINE 29
ਗਿਰਿਗਿਰਿਮਨੋਮੁਨਾਰਾਗਏ੧੨॥॥
(ਇੰਜ ਲਗਦਾ ਸੀ) ਮਾਨੋ ਮੁਨਾਰੇ ਡਿਗ ਪਏ ਹੋਣ ॥੧੨॥
गिरि गिरि मनो मुनारा गए ॥१२॥
LINE 30
ਤੀਜੀਬਹੁਰਿਉਠਵਨੀਕਰੀ॥
(ਉਸ ਨੇ) ਤੀਜੀ ਵਾਰ ਧਾਵਾ ਕੀਤਾ।
तीजी बहुरि उठवनी करी ॥
LINE 31
ਛੋਡਿਯੋਬਾਨਨੈਕੁਨਹਿਡਰੀ॥
ਬਾਣ ਛਡ ਦਿੱਤਾ ਅਤੇ ਜ਼ਰਾ ਜਿੰਨੀ ਵੀ ਨਾ ਡਰੀ।
छोडियो बान नैकु नहि डरी ॥
LINE 32
ਤੀਸਬੀਰਇਕਬਾਰਬਿਦਾਰੇ॥
ਤੀਹ ਸੂਰਮੇ ਇਕੋ ਵਾਰ ਮਾਰ ਦਿੱਤੇ।
तीस बीर इक बार बिदारे ॥
LINE 33
ਮਾਨੋਪਵਨਪਤ੍ਰਸੇਝਰੇ੧੩॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਵਾ ਨੇ ਪੱਤਰ ਝਾੜੇ ਹੋਣ ॥੧੩॥
मानो पवन पत्र से झरे ॥१३॥
LINE 34
ਏਕਬਾਨਜਬਬਾਲਪ੍ਰਹਾਰੈ॥
ਜਦ ਇਸਤਰੀ ਇਕ ਬਾਣ ਛਡਦੀ ਸੀ
एक बान जब बाल प्रहारै ॥
LINE 35
ਬੀਸਤੀਸਛਿਤਪੈਭਟਡਾਰੈ॥
ਤਾਂ ਵੀਹ ਤੀਹ ਜਵਾਨ ਧਰਤੀ ਉਤੇ ਸੁਟ ਦਿੰਦੀ ਸੀ।
बीस तीस छित पै भट डारै ॥
LINE 36
ਚਪਲਤੁਰੈਤ੍ਰਿਯਚਤੁਰਿਧਵਾਵੈ॥
ਚੁਸਤ ਘੋੜੇ ਨੂੰ ਚਤੁਰ ਇਸਤਰੀ ਇਸ ਤਰ੍ਹਾਂ ਦੌੜਾਉਂਦੀ ਸੀ
चपल तुरै त्रिय चतुरि धवावै ॥
LINE 37
ਏਕਘਾਇਤਨਲਗਨਨਪਾਵੈ੧੪॥॥
ਕਿ ਸ਼ਰੀਰ ਨੂੰ ਇਕ ਵੀ ਜ਼ਖ਼ੁਮ ਨਾ ਲਗ ਸਕਦਾ ॥੧੪॥
एक घाइ तन लगन न पावै ॥१४॥
LINE 38
ਜਲਮੌਜਨੁਕਗੰਗੇਰੀਝਮਕੈ॥
ਮਾਨੋ ਜਲ ਵਿਚ ਗੰਗੇਰੀ (ਜੁਲਾਹਾ) ਤੇਜ਼ ਗਤੀ ਨਾਲ ਚਲਦਾ ਹੋਵੇ।
जल मौ जनुक गंगेरी झमकै ॥
LINE 39
ਘਨਮੈਮਨੋਦਾਮਿਨੀਦਮਕੈ॥
ਜਾਂ ਮਾਨੋ ਬਦਲ ਵਿਚ ਬਿਜਲੀ ਚਮਕਦੀ ਹੋਵੇ।
घन मै मनो दामिनी दमकै ॥
LINE 40
ਏਕੈਬਾਨਬੀਸਭਟਗਿਰੈ॥
ਇਕ ਬਾਣ ਨਾਲ ਵੀਹ ਸੂਰਮੇ ਡਿਗਦੇ ਸਨ।
एकै बान बीस भट गिरै ॥
LINE 41
ਬਖਤਰਰਹੇਨਜੇਬਾਜਿਰੇ੧੫॥॥
ਨਾ ਕਵਚ ਰਹੇ ਸਨ ਅਤੇ ਨਾ ਹੀ ਕਵਚਾਂ ਦੀ ਸ਼ਾਨ ਰਹੀ ਸੀ ॥੧੫॥
बखतर रहे न जेबा जिरे ॥१५॥
GURBANI.WORLD