ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 817
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਤਾਤੇਮੈਅਪਨੇਸਦਨਦਿਜਬਰਲਿਯੋਬੁਲਾਇ॥
ਇਸ ਕਰ ਕੇ ਮੈਂ ਆਪਣੇ ਘਰ (ਇਕ) ਸ੍ਰੇਸ਼ਠ ਬ੍ਰਾਹਮਣ ਨੂੰ ਬੁਲਾਇਆ ਹੈ।
‘(To seek an antidote) I called a Brahmin to the house,
ता ते मै अपने सदन दिजबर लियो बुलाइ ॥
LINE 03
ਉਨਮੋਕੋਐਸੇਕਹਿਯੋਭੇਦਸਕਲਸਮਝਾਇ੮॥॥
ਉਸ ਨੇ ਮੈਨੂੰ ਸਾਰਾ ਭੇਦ ਸਮਝਾ ਕੇ ਇਸ ਤਰ੍ਹਾਂ ਕਿਹਾ ਹੈ ॥੮॥
‘And the Brahmin made me to understand this.(8)
उन मो को ऐसे कहियो भेद सकल समझाइ ॥८॥
LINE 04
ਜੋਕੋਊਨਾਰਿਪਤਿਬ੍ਰਤਾਜਾਪੁਜਪੈਹਿਤੁਲਾਇ॥
ਜੇ ਕੋਈ ਪਤਿਬ੍ਰਤਾ ਇਸਤਰੀ ਹਿਤ ਨਾਲ ਜਾਪ ਕਰੇ,
‘A Raja-like person was manifested
जो कोऊ नारि पतिब्रता जापु जपै हितु लाइ ॥
LINE 05
ਅਕਸਮਾਤ੍ਰਪ੍ਰਗਟੈਪੁਰਖਏਕਭੂਪਕੇਭਾਇ੯॥॥
ਤਾਂ ਅਚਾਨਕ ਰਾਜੇ ਵਰਗਾ ਇਕ ਪੁਰਸ਼ ਪੈਦਾ ਹੋਵੇਗਾ ॥੯॥
When a chaste woman meditated with devotion.(9)
अकस मात्र प्रगटै पुरख एक भूप के भाइ ॥९॥
LINE 06
ਜੌਤੁਮਰੇਸਿਰਜਾਇਧਰਿਪੁਰਖਪਾਵਬਡਭਾਗ॥
ਜੇ ਉਹ ਪੁਰਸ਼ ਤੁਹਾਡੇ ਸਿਰ ਉਤੇ ਪੈਰ ਰਖ ਕੇ ਚਲਾ ਜਾਵੇ (ਤਾਂ ਮੇਰੇ) ਵਡੇ ਭਾਗ ਹੋਣਗੇ।
‘If that person walked over putting his feet on your head and saying nothing,
जौ तुमरे सिर जाइ धरि पुरख पाव बडभाग ॥
LINE 07
ਜੋਤੁਮਹੂੰਜੀਵਤਬਚੋਹਮਰੋਬਚੈਸੁਹਾਗ੧੦॥॥
(ਕਿਉਂਕਿ) ਤੁਸੀਂ ਜੀਉਂਦੇ ਬਚ ਜਾਓਗੇ ਅਤੇ ਮੇਰਾ ਸੁਹਾਗ ਬਚ ਜਾਵੇਗਾ ॥੧੦॥
‘Then you could live long and save my nuptial tie.(10)
जो तुम हूं जीवत बचो हमरो बचै सुहाग ॥१०॥
LINE 08
ਤਾਤੇਤਵਆਗ੍ਯਾਭਏਜਾਪੁਜਪਤਹੌਜਾਇ॥
ਇਸ ਲਈ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਜਾ ਕੇ ਜਾਪ ਕਰਦੀ ਹਾਂ।
‘Now with your permission I meditate because with your demise I
ता ते तव आग्या भए जापु जपत हौ जाइ ॥
LINE 09
ਤੁਮਰੇਮਰੇਮੈਜਰਿਮਰੋਜਿਯੇਜਿਵੋਸੁਖੁਪਾਇ੧੧॥॥
(ਕਿਉਂਕਿ) ਤੁਹਾਡੇ ਮਰਨ ਤੇ ਮੈਂ ਸੜ ਮਰਾਂਗੀ ਅਤੇ ਜੀਉਂਦੇ ਰਹਿਣ ਤੇ ਸੁਖ ਪ੍ਰਾਪਤ ਕਰਾਂਗੀ ॥੧੧॥
Will immolate myself and along with your life (hereafter) I will enjoy the serenity.’(11)
तुमरे मरे मै जरि मरो जिये जिवो सुखु पाइ ॥११॥
LINE 10
ਜੌਹੌਹੋਸੁਪਤਿਬ੍ਰਤਾਜੌਮੋਮੈਸਤਆਇ॥
(ਇਸਤਰੀ ਨੇ ਕਿਹਾ) ਜੇ ਮੈਂ ਪਤਿਬ੍ਰਤਾ ਹਾਂ ਅਤੇ ਮੇਰੇ ਵਿਚ ਸਤਿ ਆਇਆ ਹੋਇਆ ਹੈ।
Then the woman mediated and beseeched, ‘If I am chaste and virtuous,
जौ हौ हो सु पतिब्रता जौ मो मै सत आइ ॥
LINE 11
ਏਕਪੁਰਖਤਬਜਾਇਧਰਿਯਾਕੇਸਿਰਪਰਿਪਾਇ੧੨॥॥
ਤਦ ਇਕ ਪੁਰਸ਼ (ਪ੍ਰਗਟ ਹੋ ਕੇ) ਇਸ ਦੇ ਸਿਰ ਉਤੇ ਪੈਰ ਰਖ ਕੇ ਚਲਾ ਜਾਏ ॥੧੨॥
A personality should manifest and walk over putting one foot on the head of my husband.’(l2)
एक पुरख तब जाइ धरि या के सिर परि पाइ ॥१२॥
LINE 12
ਸੁਨਤਬਚਨਰਾਜਾਉਠਿਯੋਤਾਕੇਸਿਰਪਗਠਾਨਿ॥
(ਇਹ) ਬਚਨ ਸੁਣਦਿਆਂ ਹੀ ਰਾਜਾ ਉਠਿਆ ਅਤੇ ਉਸ ਦੇ ਸਿਰ ਉਤੇ ਪੈਰ ਧਰ ਕੇ ਚਲਾ ਗਿਆ।
Hearing this the Raja got up, putting his foot on his head walked
सुनत बचन राजा उठियो ता के सिर पग ठानि ॥
LINE 13
ਗਯੋਪ੍ਰਸੰਨ੍ਯਮੂਰਖਭਯੋਤ੍ਰਿਯਾਪਤਿਬ੍ਰਤਜਾਨਿ੧੩॥॥
(ਉਹ) ਮੂਰਖ ਇਸਤਰੀ ਨੂੰ ਪਤਿਬ੍ਰਤ ਜਾਣ ਕੇ ਪ੍ਰਸੰਨ ਹੋ ਗਿਆ ॥੧੩॥
Over. And that fool, considering his wife to be beyond reproach, was delighted.( 13)(1)
गयो प्रसंन्य मूरख भयो त्रिया पतिब्रत जानि ॥१३॥
LINE 14
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਖਸਟਮੋਚਰਿਤ੍ਰਸਮਾਪਤਮਸਤੁਸੁਭਮਸਤੁ੬੧੩੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਛੇਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬॥੧੩੩॥ ਚਲਦਾ॥
Sixth Parable of Auspicious Chritars Conversation of the Raja and the Minister, Completed with Benediction. (6)(133).
इति स्री चरित्र पख्याने त्रिया चरित्रे मंत्री भूप संबादे खसटमो चरित्र समापतम सतु सुभम सतु ॥६॥१३३॥अफजूं॥
GURBANI.WORLD