ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਬਲੌਕਹਤਜੁਲਾਹੋਐਯਹੁ॥
ਤਦ ਤਕ ਜੁਲਾਹਾ ਇਹ ਕਹਿੰਦਾ ਹੋਇਆ ਆ ਗਿਆ
तब लौ कहत जुलाहो ऐयहु ॥
LINE 03
ਲੈਲੈਆਵਹੁਧਰਧਰਜੈਯਹੁ॥
ਕਿ 'ਲੈ ਲੈ ਆਓ ਅਤੇ ਧਰ ਧਰ ਜਾਓ'।
They met the weaver who was saying, ‘Bring in and put it there.’
लै लै आवहु धर धर जैयहु ॥
LINE 04
ਸੈਨਾਕੇਸ੍ਰਵਨਨਯਹਪਰੀ॥
(ਜਦੋਂ ਰਾਜੇ ਦੀ) ਸੈਨਾ ਦੇ ਕੰਨਾਂ ਵਿਚ ਇਹ (ਗੱਲ) ਪਈ,
सैना के स्रवनन यह परी ॥
LINE 05
ਪੰਦ੍ਰਹਸੈਪਨਹੀਤਹਝਰੀ੭॥॥
ਤਾਂ ਉਸ ਨੂੰ ਪੰਦ੍ਰਹ ਸੌ ਜੁਤੀਆਂ ਮਾਰੀਆਂ ॥੭॥
When the Raja’s soldiers heard this, they gave him beating of fifteen hundred shoes,(7)
पंद्रह सै पनही तह झरी ॥७॥
LINE 06
ਤਿਨਸੋਕਹਿਯੋਕਹੋਸੁਉਚਾਰੋ॥
(ਉਨ੍ਹਾਂ ਨੇ) ਉਸ ਨੂੰ ਕਿਹਾ ਜੋ (ਅਸੀਂ) ਕਹੀਏ, ਉਹ ਕਹਿ।
तिन सो कहियो कहो सु उचारो ॥
LINE 07
ਕਹਿਯੋਬੁਰਾਭਯੋਕਹਤਪਧਾਰੋ॥
ਅਤੇ ਕਹਿੰਦਾ ਜਾ ਕਿ 'ਬਹੁਤ ਮਾੜਾ ਹੋਇਆ ਹੈ'।
They instructed him to repeat, ‘What a bad thing has happened.’
कहियो बुरा भयो कहत पधारो ॥
LINE 08
ਭੇਦਅਭੇਦਕੀਬਾਤਨਜਾਨੀ॥
ਉਸ ਨੇ ਭੇਦ ਅਭੇਦ ਦੀ ਗੱਲ ਨਾ ਸਮਝੀ।
भेद अभेद की बात न जानी ॥
LINE 09
ਜੋਤਿਨਕਹਿਯੋਵਹੈਜੜਮਾਨੀ੮॥॥
ਉਨ੍ਹਾਂ ਨੇ ਜੋ ਕਿਹਾ, ਮੂਰਖ ਨੇ ਉਹੀ ਮੰਨ ਲਿਆ ॥੮॥
He (weaver) did not grasp why had they told him to say so.(8)
जो तिन कहियो वहै जड़ मानी ॥८॥
LINE 10
ਏਕਰਾਵਤਾਕੇਬਹੁਨਾਰੀ॥
ਇਕ ਰਾਜੇ ਦੀਆਂ ਬਹੁਤ ਸਾਰੀਆਂ ਇਸਤਰੀਆਂ ਸਨ,
एक राव ता के बहु नारी ॥
LINE 11
ਪੂਤਨਹੋਤਤਾਹਿਦੁਖਭਾਰੀ॥
ਪਰ ਪੁੱਤਰ ਨਾ ਹੋਣ ਕਰ ਕੇ ਉਹ ਬਹੁਤ ਦੁਖੀ ਸੀ।
There was one Raja he had many wives but no son.
पूत न होत ताहि दुख भारी ॥
LINE 12
ਔਰਬ੍ਯਾਹਿਬ੍ਯਾਕੁਲਹ੍ਵੈਕੀਨੋ॥
ਉਸ ਨੇ ਵਿਆਕੁਲ ਹੋ ਕੇ ਹੋਰ ਵਿਆਹ ਕਰ ਲਿਆ।
और ब्याहि ब्याकुल ह्वै कीनो ॥
LINE 13
ਤਾਕੇਭਵਨਪੂਤਬਿਧਿਦੀਨੋ੯॥॥
ਪਰਮਾਤਮਾ ਨੇ ਉਸ ਦੇ ਘਰ ਪੁੱਤਰ ਬਖ਼ਸ਼ਿਆ ॥੯॥
He married another woman and God bestowed him with a son.(9)
ता के भवन पूत बिधि दीनो ॥९॥
LINE 14
ਸਭਹਿਨਆਨੰਦਚਿਤਬਢਾਯੋ॥
ਸਭ ਦੇ ਮਨ ਵਿਚ ਬਹੁਤ ਖ਼ੁਸ਼ੀ ਹੋਈ।
सभहिन आनंद चित बढायो ॥
LINE 15
ਤਬਲੌਕਹਤਜੁਲਾਹੋਆਯੋ॥
ਤਦ ਤਕ ਜੁਲਾਹਾ ਕਹਿੰਦਾ ਹੋਇਆ ਆ ਗਿਆ
Every body was very happy when the weaver passed by.
तब लौ कहत जुलाहो आयो ॥
LINE 16
ਬੁਰਾਭਯੋਕਹਿਊਚਪੁਕਾਰਿਯੋ॥
ਅਤੇ 'ਬੁਰਾ ਹੋਇਆ' ਕਹਿ ਕੇ ਉਚੇ ਸੁਰ ਵਿਚ ਪੁਕਾਰਿਆ।
बुरा भयो कहि ऊच पुकारियो ॥
LINE 17
ਸੁਨ੍ਯੋਜਾਹਿਪਨਹਿਨਤਿਨਮਾਰਿਯੋ੧੦॥॥
ਜਿਸ ਨੇ ਸੁਣਿਆ, ਉਸ ਨੂੰ ਜੁਤੀਆਂ ਮਾਰੀਆਂ ॥੧੦॥
‘What a bad thing has happened’, he said, and he was given beating by the Raja.(10)
सुन्यो जाहि पनहिन तिन मारियो ॥१०॥
GURBANI.WORLD