ਗਉੜੀ₈ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 336
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀ₈
Gauree:
गउड़ी₈ ॥
LINE 02
ਪਾਨੀਮੈਲਾਮਾਟੀਗੋਰੀ
(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ-
The water of the sperm is cloudy, and the egg of the ovary is crimson.
पानी मैला माटी गोरी ॥
LINE 03
ਇਸਮਾਟੀਕੀਪੁਤਰੀਜੋਰੀ॥॥
(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ॥੧॥
From this clay, the puppet is fashioned. ||1||
इस माटी की पुतरी जोरी ॥१॥
LINE 04
ਮੈਨਾਹੀਕਛੁਆਹਿਮੋਰਾ
ਹੇ ਪ੍ਰਭੂ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ।
I am nothing, and nothing is mine.
मै नाही कछु आहि न मोरा ॥
LINE 05
ਤਨੁਧਨੁਸਭੁਰਸੁਗੋਬਿੰਦਤੋਰਾ॥॥ਰਹਾਉ
ਹੇ ਮੇਰੇ ਗੋਬਿੰਦ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥ ਰਹਾਉ ॥
This body, wealth, and all delicacies are Yours, O Lord of the Universe. ||1||Pause||
तनु धनु सभु रसु गोबिंद तोरा ॥१॥ रहाउ ॥
LINE 06
ਇਸਮਾਟੀਮਹਿਪਵਨੁਸਮਾਇਆ
ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ,
Into this clay, the breath is infused.
इस माटी महि पवनु समाइआ ॥
LINE 07
ਝੂਠਾਪਰਪੰਚੁਜੋਰਿਚਲਾਇਆ॥॥
(ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ॥੨॥
By Your Power, You have set this false contrivance in motion. ||2||
झूठा परपंचु जोरि चलाइआ ॥२॥
LINE 08
ਕਿਨਹੂਲਾਖਪਾਂਚਕੀਜੋਰੀ
ਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ,
Some collect hundreds of thousands of dollars,
किनहू लाख पांच की जोरी ॥
LINE 09
ਅੰਤਕੀਬਾਰਗਗਰੀਆਫੋਰੀ॥॥
ਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ ॥੩॥
but in the end, the pitcher of the body bursts. ||3||
अंत की बार गगरीआ फोरी ॥३॥
LINE 10
ਕਹਿਕਬੀਰਇਕਨੀਵਉਸਾਰੀ
ਕਬੀਰ ਆਖਦਾ ਹੈ-ਹੇ ਅਹੰਕਾਰੀ ਜੀਵ! ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ,
Says Kabeer, that single foundation which you have laid
कहि कबीर इक नीव उसारी ॥
LINE 11
ਖਿਨਮਹਿਬਿਨਸਿਜਾਇਅਹੰਕਾਰੀ੪੧੯੬੦॥॥॥॥॥
ਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ ॥੪॥੧॥੯॥੬੦॥
will be destroyed in an instant - you are so egotistical. ||4||1||9||60||
खिन महि बिनसि जाइ अहंकारी ॥४॥१॥९॥६०॥
GURBANI.WORLD