ਰਾਮਕਲੀ ਮਹਲਾ ੫ ॥

ਰਾਗੁ ਰਾਮਕਲੀ ਗੁਰੂ ਅਰਜਨ ਦੇਵ ਜੀ ਅੰਗ 893
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
LINE 02
ਰੈਣਿਦਿਨਸੁਜਪਉਹਰਿਨਾਉ॥
(ਹੇ ਪ੍ਰਭੂ! ਕਿਰਪਾ ਕਰ) ਮੈਂ ਦਿਨ ਰਾਤ ਹਰਿ-ਨਾਮ ਜਪਦਾ ਰਹਾਂ,
Night and day, I chant the Lord's Name.
रैणि दिनसु जपउ हरि नाउ ॥
LINE 03
ਆਗੈਦਰਗਹਪਾਵਉਥਾਉ॥
(ਤੇ ਇਸ ਤਰ੍ਹਾਂ) ਪਰਲੋਕ ਵਿਚ ਤੇਰੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲਵਾਂ।
Hereafter, I shall obtain a seat in the Court of the Lord.
आगै दरगह पावउ थाउ ॥
LINE 04
ਸਦਾਅਨੰਦੁਨਹੋਵੀਸੋਗੁ॥
(ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਨੂੰ) ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਉਸ ਨੂੰ ਚਿੰਤਾ ਨਹੀਂ ਵਾਪਰਦੀ;
I am in bliss forever; I have no sorrow.
सदा अनंदु न होवी सोगु ॥
LINE 05
ਕਬਹੂਨਬਿਆਪੈਹਉਮੈਰੋਗੁ੧॥॥
ਹਉਮੈ ਦਾ ਰੋਗ ਕਦੇ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥
The disease of ego never afflicts me. ||1||
कबहू न बिआपै हउमै रोगु ॥१॥
LINE 06
ਖੋਜਹੁਸੰਤਹੁਹਰਿਬ੍ਰਹਮਗਿਆਨੀ॥
ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ।
O Saints of the Lord, seek out those who know God.
खोजहु संतहु हरि ब्रहम गिआनी ॥
LINE 07
ਬਿਸਮਨਬਿਸਮਭਏਬਿਸਮਾਦਾਪਰਮਗਤਿਪਾਵਹਿਹਰਿਸਿਮਰਿਪਰਾਨੀ੧॥॥ਰਹਾਉ॥
ਹੇ ਪ੍ਰਾਣੀ! (ਸਦਾ) ਪਰਮਾਤਮਾ ਦਾ ਸਿਮਰਨ ਕਰਦਾ ਰਹੁ; (ਸਿਮਰਨ ਦੀ ਬਰਕਤਿ ਨਾਲ) ਬੜੀ ਹੀ ਹੈਰਾਨ ਕਰਨ ਵਾਲੀ ਅਸਚਰਜ ਆਤਮਕ ਅਵਸਥਾ ਬਣ ਜਾਇਗੀ, ਤੂੰ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਏਂਗਾ ॥੧॥ ਰਹਾਉ ॥
You shall be wonderstruck with wonder at the wonderful Lord; meditate in remembrance on the Lord, O mortal, and obtain the supreme status. ||1||Pause||
बिसमन बिसम भए बिसमादा परम गति पावहि हरि सिमरि परानी ॥१॥ रहाउ ॥
LINE 08
ਗਨਿਮਿਨਿਦੇਖਹੁਸਗਲਬੀਚਾਰਿ॥
ਹੇ ਸੰਤ ਜਨੋ! ਸਾਰੇ ਗਹੁ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ,
Calculating, measuring, and thinking in every way,
गनि मिनि देखहु सगल बीचारि ॥
LINE 09
ਨਾਮਬਿਨਾਕੋਸਕੈਨਤਾਰਿ॥
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ।
see that without the Naam, no one can be carried across.
नाम बिना को सकै न तारि ॥
LINE 10
ਸਗਲਉਪਾਵਨਚਾਲਹਿਸੰਗਿ॥
(ਨਾਮ ਤੋਂ ਬਿਨਾ) ਹੋਰ ਸਾਰੇ ਹੀ ਹੀਲੇ (ਮਨੁੱਖ ਦੇ) ਨਾਲ ਨਹੀਂ ਜਾਂਦੇ (ਸਹਾਇਤਾ ਨਹੀਂ ਕਰਦੇ)।
Of all your efforts, none will go along with you.
सगल उपाव न चालहि संगि ॥
LINE 11
ਭਵਜਲੁਤਰੀਐਪ੍ਰਭਕੈਰੰਗਿ੨॥॥
ਪ੍ਰਭੂ ਦੇ ਪ੍ਰੇਮ-ਰੰਗ ਵਿਚ ਰਿਹਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੨॥
You can cross over the terrifying world-ocean only through the love of God. ||2||
भवजलु तरीऐ प्रभ कै रंगि ॥२॥
LINE 12
ਦੇਹੀਧੋਇਨਉਤਰੈਮੈਲੁ॥
(ਹੇ ਸੰਤ ਜਨੋ! ਤੀਰਥ ਆਦਿਕਾਂ ਤੇ) ਸਰੀਰ ਨੂੰ ਧੋਤਿਆਂ (ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਨਹੀਂ ਹੁੰਦੀ,
By merely washing the body, one's filth is not removed.
देही धोइ न उतरै मैलु ॥
LINE 13
ਹਉਮੈਬਿਆਪੈਦੁਬਿਧਾਫੈਲੁ॥
(ਸਗੋਂ ਇਹ) ਹਉਮੈ ਆਪਣਾ ਦਬਾਉ ਪਾ ਲੈਂਦੀ ਹੈ (ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ। ਮਨੁੱਖ ਦੇ ਅੰਦਰ) ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਦਾ ਪਸਾਰਾ ਪਸਰ ਜਾਂਦਾ ਹੈ (ਮਨੁੱਖ ਪਖੰਡੀ ਹੋ ਜਾਂਦਾ ਹੈ)।
Afflicted by egotism, duality only increases.
हउमै बिआपै दुबिधा फैलु ॥
LINE 14
ਹਰਿਹਰਿਅਉਖਧੁਜੋਜਨੁਖਾਇ॥
ਹੇ ਸੰਤ ਜਨੋ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਦਵਾਈ ਖਾਂਦਾ ਹੈ,
That humble being who takes the medicine of the Name of the Lord, Har, Har
हरि हरि अउखधु जो जनु खाइ ॥
LINE 15
ਤਾਕਾਰੋਗੁਸਗਲਮਿਟਿਜਾਇ੩॥॥
ਉਸ ਦਾ ਸਾਰਾ (ਮਾਨਸਕ) ਰੋਗ ਦੂਰ ਹੋ ਜਾਂਦਾ ਹੈ ॥੩॥
- all his diseases are eradicated. ||3||
ता का रोगु सगल मिटि जाइ ॥३॥
LINE 16
ਕਰਿਕਿਰਪਾਪਾਰਬ੍ਰਹਮਦਇਆਲ॥
ਹੇ ਪਾਰਬ੍ਰਹਮ! ਹੇ ਦਇਆ ਦੇ ਘਰ! (ਮੇਰੇ ਉਤੇ) ਕਿਰਪਾ ਕਰ।
Take pity on me, O merciful, Supreme Lord God;
करि किरपा पारब्रहम दइआल ॥
LINE 17
ਮਨਤੇਕਬਹੁਨਬਿਸਰੁਗੋੁਪਾਲ॥
ਹੇ ਗੋਪਾਲ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਵਿੱਸਰ।
let me never forget the Lord of the World from my mind.
मन ते कबहु न बिसरु गुोपाल ॥
LINE 18
ਤੇਰੇਦਾਸਕੀਹੋਵਾਧੂਰਿ॥
ਹੇ ਪ੍ਰਭੂ! ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ-
Let me be the dust of the feet of Your slaves;
तेरे दास की होवा धूरि ॥
LINE 19
ਨਾਨਕਕੀਪ੍ਰਭਸਰਧਾਪੂਰਿ੪੨੨੩੩॥॥॥॥
ਨਾਨਕ ਦੀ ਇਹ ਤਾਂਘ ਪੂਰੀ ਕਰ ॥੪॥੨੨॥੩੩॥
O God, please fulfill Nanak's hope. ||4||22||33||
नानक की प्रभ सरधा पूरि ॥४॥२२॥३३॥
GURBANI.WORLD