ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਦਛਿਨਦੇਸਬਿਚਛਨਨਾਰੀ॥
ਦੱਖਣ ਦੇਸ ਦੀਆਂ ਇਸਤਰੀਆਂ (ਬਹੁਤ) ਸੂਝਵਾਨ ਹਨ,
The women of the South are unique.
दछिन देस बिचछन नारी ॥
LINE 03
ਜੋਗੀਗਏਭਏਘਰਬਾਰੀ॥
(ਜਿਥੇ) ਗਏ ਜੋਗੀ ਵੀ ਘਰਬਾਰੀ ਬਣ ਜਾਂਦੇ ਹਨ।
Even ascetics are turned into householders in their association.
जोगी गए भए घर बारी ॥
LINE 04
ਚਤੁਰਸਿੰਘਰਾਜਤਹਭਾਰੋ॥
ਉਥੇ ਇਕ ਬਲਵਾਨ ਰਾਜਾ ਚਤੁਰ ਸਿੰਘ ਸੀ
चतुर सिंघ राज तह भारो ॥
LINE 05
ਚੰਦ੍ਰਬੰਸਮੈਰਹੈਉਜਿਯਾਰੋ੧॥॥
ਜੋ ਚੰਦ੍ਰ ਬੰਸ ਵਿਚ ਬਹੁਤ ਪ੍ਰਸਿੱਧ ਸੀ ॥੧॥
There used to be a ruler of Chandra Bansi Clan, named Chatter Singh.(1)
चंद्रबंस मै रहै उजियारो ॥१॥
LINE 06
ਹੈਗੈਰਥਪੈਦਲਬਹੁਵਾਕੇ॥
ਉਸ ਕੋਲ ਘੋੜੇ, ਹਾਥੀ, ਰਥ ਅਤੇ ਪੈਦਲ (ਸਿਪਾਹੀ) ਬਹੁਤ ਸਨ।
है गै रथ पैदल बहु वा के ॥
LINE 07
ਔਰਭੂਪਕੋਊਤੁਲਿਨਤਾਕੇ॥
ਉਸ ਦੇ ਬਰਾਬਰ ਕੋਈ ਹੋਰ ਰਾਜਾ ਨਹੀਂ ਸੀ।
He had numerous elephants, horses and foot soldiers, and no other ruler was of his standing.
और भूप कोऊ तुलि न ता के ॥
LINE 08
ਰੂਪਕਲਾਤਾਕੀਬਰਨਾਰੀ॥
ਉਸ ਦੀ ਰੂਪ ਕਲਾ ਨਾਂ ਦੀ ਸੁੰਦਰ ਇਸਤਰੀ ਸੀ।
रूप कला ता की बर नारी ॥
LINE 09
ਜਨੁਰਤਿਪਤਿਤੇਭਈਕੁਮਾਰੀ੨॥॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਰਤੀ ਦੇ ਪਤੀ (ਕਾਮ ਦੇਵ) ਦੀ ਪੁੱਤਰੀ ਹੋਵੇ ॥੨॥
Roop Kala was his wife, who appeared to be born of the Cupid’s wedlock.(2)
जनु रति पति ते भई कुमारी ॥२॥
LINE 10
ਅਧਿਕਰਾਵਤਾਕੇਬਸਿਰਹੈ॥
ਰਾਜਾ ਅਧਿਕਤਰ ਉਸੇ ਦੇ ਵਸ ਵਿਚ ਰਹਿੰਦਾ ਸੀ।
अधिक राव ता के बसि रहै ॥
LINE 11
ਜੋਵਹੁਮੁਖਤੇਕਹੈਸੁਕਹੈ॥
ਜੋ ਉਹ ਮੂੰਹ ਵਿਚੋਂ ਕਹਿੰਦੀ ਸੀ, ਉਹੀ ਉਹ ਕਹਿੰਦਾ ਸੀ।
A number of Rajas were under his suzerainty.
जो वहु मुख ते कहै सु कहै ॥
LINE 12
ਰੂਪਮਤੀਤਿਹਤ੍ਰਾਸਨਡਰੈ॥
ਰੂਪ ਮਤੀ ਉਸ ਤੋਂ ਡਰਦੀ ਨਹੀਂ ਸੀ।
रूप मती तिह त्रास न डरै ॥
LINE 13
ਜੋਚਿਤਭਾਵੇਸੋਈਕਰੈ੩॥॥
(ਉਸ ਦੇ) ਜੋ ਚਿਤ ਵਿਚ ਆਉਂਦਾ ਸੀ, ਉਹੀ ਕਰਦੀ ਸੀ ॥੩॥
But Roop Kala never feared him and she acted whatever the way she willed.(3)
जो चित भावे सोई करै ॥३॥
GURBANI.WORLD