LINE 01
ਰਾਗੁਗਉੜੀਰਵਿਦਾਸਜੀਕੇਪਦੇਗਉੜੀਗੁਆਰੇਰੀ॥
ਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ
Raag Gauree, Padas Of Ravi Daas Jee, Gauree Gwaarayree:
रागु गउड़ी रविदास जी के पदे गउड़ी गुआरेरी ॥
LINE 02
ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. By Guru's Grace:
ੴ सति नामु करता पुरखु गुर प्रसादि ॥
LINE 03
ਮੇਰੀਸੰਗਤਿਪੋਚਸੋਚਦਿਨੁਰਾਤੀ॥
(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,
The company I keep is wretched and low, and I am anxious day and night;
मेरी संगति पोच सोच दिनु राती ॥
LINE 04
ਮੇਰਾਕਰਮੁਕੁਟਿਲਤਾਜਨਮੁਕੁਭਾਂਤੀ੧॥॥
ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ॥੧॥
my actions are crooked, and I am of lowly birth. ||1||
मेरा करमु कुटिलता जनमु कुभांती ॥१॥
LINE 05
ਰਾਮਗੁਸਈਆਜੀਅਕੇਜੀਵਨਾ॥
ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!
O Lord, Master of the earth, Life of the soul,
राम गुसईआ जीअ के जीवना ॥
LINE 06
ਮੋਹਿਨਬਿਸਾਰਹੁਮੈਜਨੁਤੇਰਾ੧॥॥ਰਹਾਉ॥
ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ॥੧॥ ਰਹਾਉ ॥
please do not forget me! I am Your humble servant. ||1||Pause||
मोहि न बिसारहु मै जनु तेरा ॥१॥ रहाउ ॥
LINE 07
ਮੇਰੀਹਰਹੁਬਿਪਤਿਜਨਕਰਹੁਸੁਭਾਈ॥
(ਹੇ ਪ੍ਰਭੂ!) ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;
Take away my pains, and bless Your humble servant with Your Sublime Love.
मेरी हरहु बिपति जन करहु सुभाई ॥
LINE 08
ਚਰਣਨਛਾਡਉਸਰੀਰਕਲਜਾਈ੨॥॥
ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ॥੨॥
I shall not leave Your Feet, even though my body may perish. ||2||
चरण न छाडउ सरीर कल जाई ॥२॥
LINE 09
ਕਹੁਰਵਿਦਾਸਪਰਉਤੇਰੀਸਾਭਾ॥
ਰਵਿਦਾਸ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,
Says Ravi Daas, I seek the protection of Your Sanctuary;
कहु रविदास परउ तेरी साभा ॥
LINE 10
ਬੇਗਿਮਿਲਹੁਜਨਕਰਿਨਬਿਲਾਂਬਾ੩੧॥॥॥
ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ॥੩॥੧॥
please, meet Your humble servant - do not delay! ||3||1||
बेगि मिलहु जन करि न बिलांबा ॥३॥१॥
LINE 11
ਬੇਗਮਪੁਰਾਸਹਰਕੋਨਾਉ॥
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);
Baygumpura, 'the city without sorrow', is the name of the town.
बेगम पुरा सहर को नाउ ॥
LINE 12
ਦੂਖੁਅੰਦੋਹੁਨਹੀਤਿਹਿਠਾਉ॥
ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ,
There is no suffering or anxiety there.
दूखु अंदोहु नही तिहि ठाउ ॥
LINE 13
ਨਾਂਤਸਵੀਸਖਿਰਾਜੁਨਮਾਲੁ॥
ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;
There are no troubles or taxes on commodities there.
नां तसवीस खिराजु न मालु ॥
LINE 14
ਖਉਫੁਨਖਤਾਨਤਰਸੁਜਵਾਲੁ੧॥॥
ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥
There is no fear, blemish or downfall there. ||1||
खउफु न खता न तरसु जवालु ॥१॥
LINE 15
ਅਬਮੋਹਿਖੂਬਵਤਨਗਹਪਾਈ॥
ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,
Now, I have found this most excellent city.
अब मोहि खूब वतन गह पाई ॥
LINE 16
ਊਹਾਂਖੈਰਿਸਦਾਮੇਰੇਭਾਈ੧॥॥ਰਹਾਉ॥
ਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥
There is lasting peace and safety there, O Siblings of Destiny. ||1||Pause||
ऊहां खैरि सदा मेरे भाई ॥१॥ रहाउ ॥
LINE 17
ਕਾਇਮੁਦਾਇਮੁਸਦਾਪਾਤਿਸਾਹੀ॥
ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,
God's Kingdom is steady, stable and eternal.
काइमु दाइमु सदा पातिसाही ॥
LINE 18
ਦੋਮਨਸੇਮਏਕਸੋਆਹੀ॥
ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ।
There is no second or third status; all are equal there.
दोम न सेम एक सो आही ॥
LINE 19
ਆਬਾਦਾਨੁਸਦਾਮਸਹੂਰ॥
ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,
That city is populous and eternally famous.
आबादानु सदा मसहूर ॥
LINE 20
ਊਹਾਂਗਨੀਬਸਹਿਮਾਮੂਰ੨॥॥
ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥
Those who live there are wealthy and contented. ||2||
ऊहां गनी बसहि मामूर ॥२॥
LINE 21
ਤਿਉਤਿਉਸੈਲਕਰਹਿਜਿਉਭਾਵੈ॥
(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;
They stroll about freely, just as they please.
तिउ तिउ सैल करहि जिउ भावै ॥
LINE 22
ਮਹਰਮਮਹਲਨਕੋਅਟਕਾਵੈ॥
ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ।
They know the Mansion of the Lord's Presence, and no one blocks their way.
महरम महल न को अटकावै ॥
LINE 23
ਕਹਿਰਵਿਦਾਸਖਲਾਸਚਮਾਰਾ॥
ਚਮਿਆਰ ਰਵਿਦਾਸ ਆਖਦਾ ਹੈ-
Says Ravi Daas, the emancipated shoe-maker:
कहि रविदास खलास चमारा ॥
LINE 24
ਜੋਹਮਸਹਰੀਸੁਮੀਤੁਹਮਾਰਾ੩੨॥॥॥
ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ, ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ॥੩॥੨॥
whoever is a citizen there, is a friend of mine. ||3||2||
जो हम सहरी सु मीतु हमारा ॥३॥२॥
GURBANI.WORLD