ਪਉੜੀ ੧੩

ਵਾਰ ੧੧ ਭਾਈ ਗੁਰਦਾਸ ਜੀ ਅੰਗ 11
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੩
पउड़ी १३
LINE 02
ਤਾਰੂਪੋਪਟੁਤਾਰਿਆਗੁਰਮੁਖਿਬਾਲਸੁਭਾਇਉਦਾਸੀ।
ਪੋਪਟ (ਜਾਤਿ ਵਾਲਾ) ਤਾਰੂ (ਨਾਮੇ ਸਿੱਖ ਗੁਰੂ ਨਾਨਕ) ਨੇ ਤਾਰਿਆ, ਇਹ ਗੁਰਮੁਖ ਬਾਲ ਅਵਸਥਾ ਤੋਂ ਹੀ ਉਦਾਸੀਨ ਰਹਿੰਦਾ ਸੀ।
From the very childhood Guru Nanak) liberated detached natured Taru, a Sikh of popat clan.
तारू पोपटु तारिआ गुरमुखि बाल सुभाइ उदासी ।
LINE 03
ਮੂਲਾਕੀੜੁਵਖਾਣੀਐਚਲਿਤੁਅਚਰਜਲੁਭਿਤਗੁਰਦਾਸੀ।
ਕੀੜ (ਜਾਤੀ ਦਾ) ਮੂਲਾ ਕਹੀਦਾ ਹੈ, ਜਿਸ ਤਰ੍ਹਾਂ ਦੇ ਅਚਰਜ ਕੰਮ ਸਨ, ਗੁਰੂ ਦੇ ਦਾਸਾਂ (ਦਾ ਦਾਸ ਹੋਕੇ ਰਹਿੰਦਾ ਸੀ ਭਾਵ ਵੱਡਾ ਕਰਦਾ) ਪ੍ਰੇਮ ਸੀ।
One Mula of a wonderful nature was there; he would conduct as the servant of the servants of Guru.
मूला कीड़ु वखाणीऐ चलितु अचरज लुभित गुरदासी ।
LINE 04
ਪਿਰਥਾਖੇਡਾਸੋਇਰੀਚਰਨਸਰਣਸੁਖਸਹਜਿਨਿਵਾਸੀ।
ਸੋਇਰੀ (ਜਾਤਿ ਦਾ)ਪ੍ਰਿਥਾ ਤੇ ਖੇਡਾ (ਨਾਮੇ ਖੱਤ੍ਰ੍ਰੀ ਸਿਖ ਗੁਰੂ ਨਾਨਕ ਦੇ) ਚਰਨਾਂ ਦੀ ਸ਼ਰਣ ਲੈ ਕੇ ਸ਼ਾਂਤਿ ਸੁਖ ਦੇ ਨਿਵਾਸੀ ਹੋਏ ਹਨ।
Pirtha and Kheda of soiri caste also got merged in equipoise because of the shelter of the feet of Guru.
पिरथा खेडा सोइरी चरन सरण सुख सहजि निवासी ।
LINE 05
ਭਲਾਰਬਾਬਵਜਾਇੰਦਾਮਜਲਸਮਰਦਾਨਾਮੀਰਾਸੀ।
☬ਮਜਲਸਾਂ (ਦੀਵਾਨਾਂ) ਵਿਖੇ ਚੰਗਾ ਰਬਾਬ ਵਜਾਂਦਾ ਸੀ ਮਰਦਾਨਾ ਮੀਰਾਸੀ।
Mardana, the bard and witty person and a good player of Rabab in assemblies was a disciple of Guru Nanak.
भला रबाब वजाइंदा मजलस मरदाना मीरासी ।
LINE 06
ਪਿਰਥੀਮਲੁਸਹਗਲੁਭਲਾਰਾਮਾਡਿਡੀਭਗਤਿਅਭਿਆਸੀ।
ਸਹਗਲ (ਜਾਤ ਵਾਲਾ) ਪ੍ਰਿਥੀ ਮੱਲ ਚੰਗਾ ਭਗਤ ਸੀ, ਡਿਡੀ (ਜਾਤ ਵਾਲਾ) ਰਾਮਾ ਭਗਤ ਅਭਿਆਸੀ ਸਿਖ ਸੀ।
Pirthi Malu of Sahagalu caste and Rama, (the devotee of Didi caste) were of detached nature.
पिरथी मलु सहगलु भला रामा डिडी भगति अभिआसी ।
LINE 07
ਦਉਲਤਖਾਂਲੋਦੀਭਲਾਹੋਆਜਿੰਦਪੀਰੁਅਬਿਨਾਸੀ।
ਲੋਦੀ (ਜਾਤ ਵਾਲਾ) ਦੋਲਤ ਖਾਂ (ਪਠਾਨ) ਭਲਾ (ਮੁਰੀਦ ਸੀ, ਇਹ) ਜੀਉਂਦਾ ਪੀਰ ਹੋਯਾ ਤੇ ਨਾਸ਼ ਰਹਤ ਹੋਯਾ (ਜਿੰਦ ਪੀਰ ਖਵਾਜੇ ਦਾ ਅਰਥ ਬੀ ਕਰਦੇ ਹਨ, ਕਿ ਪਹਿਲੇ ਇਹ ਖ੍ਵਾਜੇ ਦਾ ਮੁਰੀਦ ਸੀ, ਗੁਰੂ ਦਾ ਸਿਖ ਹੋਕੇ ਅਬਿਨਾਸ਼ੀ ਹੋਯਾ)।
Daulat Khan Lodhi was a nice person who later came to be known as a living pir, the spiritualist.
दउलत खां लोदी भला होआ जिंद पीरु अबिनासी ।
LINE 08
ਮਾਲੋਮਾਂਗਾਸਿਖਦੁਇਗੁਰਬਾਣੀਰਸਿਰਸਿਕਬਿਲਾਸੀ।
☬ਮਾਲੋ ਤੇ ਮਾਂਗਾ ਨਾਮੇ ਦੋ ਸਿੱਖ ਹੋਏ ਹਨ, ਗੁਰਬਾਣੀ ਰਸ ਦੇ (ਰਸਿਕ) ਪ੍ਰੇਮੀ ਹੋਕੇ ਮਗਨ ਰਹਿੰਦੇ ਸਨ।
Malo and Manga were two Sikhs who would remain always absorbed in the joy of Gurbani, the holy hymns.
मालो मांगा सिख दुइ गुरबाणी रसि रसिक बिलासी ।
LINE 09
ਸਨਮੁਖਿਕਾਲੂਆਸਧਾਰਗੁਰਬਾਣੀਦਰਗਹਸਾਬਾਸੀ।
ਕਾਲੂ ਖੱਤ੍ਰ੍ਰੀ ਆਸ ਧਾਰਕੇ (ਗੁਰੂ ਸਨਮੁਖ ਹੋਯਾ), ਗੁਰਬਾਣੀ (ਕਰਕੇ) ਦਰਗਾਹ ਵਿਖੇ ਸ਼ਾਬਾਸ਼ ਲੀਤੀ।
Kalu, the Kshtriya, having many wishes and desires in his heart came to the Guru and under the influence of Gurbani, got regards in the court of the Lord.
सनमुखि कालू आस धार गुरबाणी दरगह साबासी ।
LINE 10
ਗੁਰਮਤਿਭਾਉਭਗਤਿਪਰਗਾਸੀ੧੩।।
(੯) ਗੁਰੂ ਦੀ ਸਿੱਖ੍ਯਾ ਲੈਕੇ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕੀਤਾ।
The wisdom of the Guru, i.e. the Gurmat, spread the loving devotion all round.
गुरमति भाउ भगति परगासी ।१३।
GURBANI.WORLD