ਮਃ ੩ ॥

ਰਾਗੁ ਸਾਰੰਗ ਗੁਰੂ ਅਮਰਦਾਸ ਜੀ ਅੰਗ 1248
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਸਚੁਪੁਰਾਣਾਨਾਥੀਐਨਾਮੁਨਮੈਲਾਹੋਇ॥
(ਜੇ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਪਿਆਰ ਪਾ ਲਏ ਤਾਂ) ਪਰਮਾਤਮਾ ਨਾਲ ਬਣਿਆ ਉਹ ਪਿਆਰ ਕਦੇ ਕਮਜ਼ੋਰ ਨਹੀਂ ਹੁੰਦਾ। (ਜਿਸ ਹਿਰਦੇ ਵਿਚ) ਪਰਮਾਤਮਾ ਦਾ ਨਾਮ (ਵੱਸਦਾ ਹੈ, ਉਹ ਹਿਰਦਾ ਕਦੇ) ਵਿਕਾਰਾਂ ਨਾਲ ਗੰਦਾ ਨਹੀਂ ਹੁੰਦਾ।
The True Lord does not grow old; His Naam is never dirtied.
सचु पुराणा ना थीऐ नामु न मैला होइ ॥
LINE 03
ਗੁਰਕੈਭਾਣੈਜੇਚਲੈਬਹੁੜਿਨਆਵਣੁਹੋਇ॥
ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰੇ ਤਾਂ ਮੁੜ ਉਸ ਨੂੰ ਜਨਮ (ਮਰਨ ਦਾ ਗੇੜ) ਨਹੀਂ ਹੁੰਦਾ।
Whoever walks in harmony with the Guru's Will, shall not be reborn again.
गुर कै भाणै जे चलै बहुड़ि न आवणु होइ ॥
LINE 04
ਨਾਨਕਨਾਮਿਵਿਸਾਰਿਐਆਵਣਜਾਣਾਦੋਇ੨॥॥
ਹੇ ਨਾਨਕ! ਜੇ ਨਾਮ ਵਿਸਾਰ ਦੇਈਏ ਤਾਂ ਜਨਮ ਮਰਨ ਦੋਵੇਂ ਬਣੇ ਰਹਿੰਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ) ॥੨॥
O Nanak, those who forget the Naam, come and go in reincarnation. ||2||
नानक नामि विसारिऐ आवण जाणा दोइ ॥२॥
GURBANI.WORLD