ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1352
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਪਾਤਿਸਾਹਕਾਰੂੰਇਕਸੁਨਿਯਤ॥
ਕਾਰੂੰ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
पातिसाह कारूं इक सुनियत ॥
LINE 03
ਅਮਿਤਤੇਜਜਾਕੋਜਗਗੁਨਿਯਤ॥
ਜਿਸ ਦਾ ਜਗਤ ਵਿਚ ਅਮਿਤ ਤੇਜ ਮੰਨਿਆ ਜਾਂਦਾ ਸੀ।
अमित तेज जा को जग गुनियत ॥
LINE 04
ਜਿਹਧਨਭਰੇਚਿਹਲਭੰਡਾਰਾ॥
ਉਸ ਦੇ ਘਰ ਚਾਲੀ ('ਚਿਹਲ') ਖ਼ਜ਼ਾਨੇ ਭਰੇ ਹੁੰਦੇ ਸਨ।
जिह धन भरे चिहल भंडारा ॥
LINE 05
ਆਵਤਜਿਨਕਾਪਾਰਨਵਾਰਾ੧॥॥
ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੀ ॥੧॥
आवत जिन का पार न वारा ॥१॥
LINE 06
ਤਿਹਪੁਰਸਾਹਸੁਤਾਇਕਸੁਨਿਯਤ॥
ਉਸ ਨਗਰ ਵਿਚ ਇਕ ਸ਼ਾਹ ਦੀ ਪੁੱਤਰੀ ਸੁਣੀਂਦੀ ਸੀ।
तिह पुर साह सुता इक सुनियत ॥
LINE 07
ਜਾਨੁਕਚਿਤ੍ਰਪੁਤ੍ਰਕਾਗੁਨਿਯਤ॥
ਉਹ ਚਿਤਰ ਪੁਤਲੀ ਵਾਂਗ (ਬਹੁਤ ਹੀ ਸੁੰਦਰ) ਵਿਚਾਰੀ ਜਾਂਦੀ ਸੀ।
जानुक चित्र पुत्रका गुनियत ॥
LINE 08
ਨਿਰਖਭੂਪਕਾਰੂਪਲੁਭਾਈ॥
ਉਹ ਰਾਜੇ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
निरख भूप का रूप लुभाई ॥
LINE 09
ਏਕਸਹਚਰੀਤਹਾਪਠਾਈ੨॥॥
ਇਕ ਦਾਸੀ ਨੂੰ ਉਸ ਪਾਸ ਭੇਜਿਆ ॥੨॥
एक सहचरी तहा पठाई ॥२॥
LINE 10
ਕੁਅਰਿਬਸੰਤਤਵਨਿਕਾਨਾਮਾ॥
ਉਸ (ਇਸਤਰੀ) ਦਾ ਨਾਂ ਬਸੰਤ ਕੁਮਾਰੀ ਸੀ।
कुअरि बसंत तवनि का नामा ॥
LINE 11
ਜਿਹਸਮਾਨਭੀਔਰਨਬਾਮਾ॥
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਹੋਈ ਸੀ।
जिह समान भी और न बामा ॥
LINE 12
ਸੋਕਾਰੂੰਕੀਛਬਿਲਖਿਅਟਿਕੀ॥
ਉਹ ਕਾਰੂੰ (ਬਾਦਸ਼ਾਹ) ਦੀ ਸੁੰਦਰਤਾ ਨੂੰ ਵੇਖ ਕੇ ਅਟਕ ਗਈ।
सो कारूं की छबि लखि अटिकी ॥
LINE 13
ਬਿਸਰਿਗਈਸਭਹੀਸੁਧਿਘਟਕੀ੩॥॥
ਉਸ ਨੂੰ (ਆਪਣੇ) ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੩॥
बिसरि गई सभ ही सुधि घट की ॥३॥
GURBANI.WORLD