LINE 01
ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
LINE 02
ਤੁਮਦਾਤੇਠਾਕੁਰਪ੍ਰਤਿਪਾਲਕਨਾਇਕਖਸਮਹਮਾਰੇ॥
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ।
You are the Giver, O Lord, O Cherisher, my Master, my Husband Lord.
तुम दाते ठाकुर प्रतिपालक नाइक खसम हमारे ॥
LINE 03
ਨਿਮਖਨਿਮਖਤੁਮਹੀਪ੍ਰਤਿਪਾਲਹੁਹਮਬਾਰਿਕਤੁਮਰੇਧਾਰੇ੧॥॥
ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ ॥੧॥
Each and every moment, You cherish and nurture me; I am Your child, and I rely upon You alone. ||1||
निमख निमख तुम ही प्रतिपालहु हम बारिक तुमरे धारे ॥१॥
LINE 04
ਜਿਹਵਾਏਕਕਵਨਗੁਨਕਹੀਐ॥
(ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?
I have only one tongue - which of Your Glorious Virtues can I describe?
जिहवा एक कवन गुन कहीऐ ॥
LINE 05
ਬੇਸੁਮਾਰਬੇਅੰਤਸੁਆਮੀਤੇਰੋਅੰਤੁਨਕਿਨਹੀਲਹੀਐ੧॥॥ਰਹਾਉ॥
ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ ॥੧॥ ਰਹਾਉ ॥
Unlimited, infinite Lord and Master - no one knows Your limits. ||1||Pause||
बेसुमार बेअंत सुआमी तेरो अंतु न किन ही लहीऐ ॥१॥ रहाउ ॥
LINE 06
ਕੋਟਿਪਰਾਧਹਮਾਰੇਖੰਡਹੁਅਨਿਕਬਿਧੀਸਮਝਾਵਹੁ॥
ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ।
You destroy millions of my sins, and teach me in so many ways.
कोटि पराध हमारे खंडहु अनिक बिधी समझावहु ॥
LINE 07
ਹਮਅਗਿਆਨਅਲਪਮਤਿਥੋਰੀਤੁਮਆਪਨਬਿਰਦੁਰਖਾਵਹੁ੨॥॥
ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥
I am so ignorant - I understand nothing at all. Please honor Your innate nature, and save me! ||2||
हम अगिआन अलप मति थोरी तुम आपन बिरदु रखावहु ॥२॥
LINE 08
ਤੁਮਰੀਸਰਣਿਤੁਮਾਰੀਆਸਾਤੁਮਹੀਸਜਨਸੁਹੇਲੇ॥
ਹੇ ਪ੍ਰਭੂ! ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ।
I seek Your Sanctuary - You are my only hope. You are my companion, and my best friend.
तुमरी सरणि तुमारी आसा तुम ही सजन सुहेले ॥
LINE 09
ਰਾਖਹੁਰਾਖਨਹਾਰਦਇਆਲਾਨਾਨਕਘਰਕੇਗੋਲੇ੩੧੨॥॥॥
ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ। ਹੇ ਨਾਨਕ! (ਆਖ-) ਅਸੀਂ ਤੇਰੇ ਘਰ ਦੇ ਗ਼ੁਲਾਮ ਹਾਂ ॥੩॥੧੨॥
Save me, O Merciful Savior Lord; Nanak is the slave of Your home. ||3||12||
राखहु राखनहार दइआला नानक घर के गोले ॥३॥१२॥
GURBANI.WORLD