LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਜਹਾਪਠਾਵਹੁਤਹਤਹਜਾੲਂੀ॥
(ਹੇ ਗੋਵਿੰਦ! ਇਹ ਤੇਰੀ ਹੀ ਮੇਹਰ ਹੈ ਕਿ) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ,
Wherever You send me, there I go.
जहा पठावहु तह तह जाइीं ॥
LINE 03
ਜੋਤੁਮਦੇਹੁਸੋਈਸੁਖੁਪਾੲਂੀ੧॥॥
(ਸੁਖ ਹੋਵੇ ਚਾਹੇ ਦੁੱਖ ਹੋਵੇ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ (ਸਿਰ-ਮੱਥੇ ਉਤੇ) ਸੁਖ (ਜਾਣ ਕੇ) ਮੰਨਦਾ ਹਾਂ ॥੧॥
Whatever You give me, brings me peace. ||1||
जो तुम देहु सोई सुखु पाइीं ॥१॥
LINE 04
ਸਦਾਚੇਰੇਗੋਵਿੰਦਗੋਸਾਈ॥
ਹੇ ਗੋਵਿੰਦ! ਹੇ ਗੋਸਾਈਂ! (ਮੇਹਰ ਕਰ, ਮੈਂ) ਸਦਾ ਤੇਰਾ ਦਾਸ ਬਣਿਆ ਰਹਾਂ,
I am forever the chaylaa, the humble disciple, of the Lord of the Universe, the Sustainer of the World.
सदा चेरे गोविंद गोसाई ॥
LINE 05
ਤੁਮੑਰੀਕ੍ਰਿਪਾਤੇਤ੍ਰਿਪਤਿਅਘਾੲਂੀ੧॥॥ਰਹਾਉ॥
(ਕਿਉਂਕਿ) ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜਿਆ ਰਹਿੰਦਾ ਹਾਂ ॥੧॥ ਰਹਾਉ ॥
By Your Grace, I am satisfied and satiated. ||1||Pause||
तुमरी क्रिपा ते त्रिपति अघाइीं ॥१॥ रहाउ ॥
LINE 06
ਤੁਮਰਾਦੀਆਪੈਨੑਉਖਾੲਂੀ॥
ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ (ਪਹਿਨਣ ਨੂੰ, ਖਾਣ ਨੂੰ,) ਦੇਂਦਾ ਹੈਂ ਉਹੀ ਮੈਂ (ਸੰਤੋਖ ਨਾਲ) ਪਹਿਨਦਾ ਤੇ ਖਾਂਦਾ ਹਾਂ,
Whatever You give me, I wear and eat.
तुमरा दीआ पैनउ खाइीं ॥
LINE 07
ਤਉਪ੍ਰਸਾਦਿਪ੍ਰਭਸੁਖੀਵਲਾੲਂੀ੨॥॥
ਤੇਰੀ ਕਿਰਪਾ ਨਾਲ ਮੈਂ (ਆਪਣਾ ਜੀਵਨ) ਸੁਖ-ਆਨੰਦ ਨਾਲ ਬਿਤੀਤ ਕਰ ਰਿਹਾ ਹਾਂ ॥੨॥
By Your Grace, O God, my life passes peacefully. ||2||
तउ प्रसादि प्रभ सुखी वलाइीं ॥२॥
LINE 08
ਮਨਤਨਅੰਤਰਿਤੁਝੈਧਿਆੲਂੀ॥
ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ,
Deep within my mind and body, I meditate on You.
मन तन अंतरि तुझै धिआइीं ॥
LINE 09
ਤੁਮੑਰੈਲਵੈਨਕੋਊਲਾੲਂੀ੩॥॥
ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ ॥੩॥
I recognize none as equal to You. ||3||
तुमरै लवै न कोऊ लाइीं ॥३॥
LINE 10
ਕਹੁਨਾਨਕਨਿਤਇਵੈਧਿਆੲਂੀ॥
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਦਾ ਰਹੁ ਤੇ) ਆਖ-(ਹੇ ਪ੍ਰਭੂ! ਮੇਹਰ ਕਰ) ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ।
Says Nanak, this is my continual meditation:
कहु नानक नित इवै धिआइीं ॥
LINE 11
ਗਤਿਹੋਵੈਸੰਤਹਲਗਿਪਾੲਂੀ੪੯੬੦॥॥॥॥
(ਤੇਰੀ ਮੇਹਰ ਹੋਵੇ ਤਾਂ ਤੇਰੇ) ਸੰਤ ਜਨਾਂ ਦੀ ਚਰਨੀਂ ਲੱਗ ਕੇ ਮੈਨੂੰ ਉੱਚੀ ਆਤਮਕ ਅਵਸਥਾ ਮਿਲੀ ਰਹੇ ॥੪॥੯॥੬੦॥
that I may be emancipated, clinging to the Feet of the Saints. ||4||9||60||
गति होवै संतह लगि पाइीं ॥४॥९॥६०॥
GURBANI.WORLD