LINE 01
ਅਥਇੰਦ੍ਰਆਇਦਰਸਨਕੀਆਅਰੁਬੇਨਤੀਕਰਤਭਯਾ॥
ਹੁਣ ਇੰਦ੍ਰ ਨੇ ਆ ਕੇ ਦਰਸ਼ਨ ਕੀਤਾ ਅਤੇ ਬੇਨਤੀ ਕਰਨ ਲਗਾ
Now begins the description of Indra’s coming to see Krishna and supplicate to him
अथ इंद्र आइ दरसन कीआ अरु बेनती करत भया ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਦਿਨਏਕਗਏਬਨਕੋਹਰਿਜੀਮਘਵਾਤਜਿਮਾਨਹਰੀਪਹਿਆਯੋ॥
ਇਕ ਦਿਨ ਸ੍ਰੀ ਕ੍ਰਿਸ਼ਨ ਬਨ ਨੂੰ ਗਏ, ਤਦੋਂ ਇੰਦਰ (ਆਪਣਾ) ਅਭਿਮਾਨ ਤਿਆਗ ਕੇ ਸ੍ਰੀ ਕ੍ਰਿਸ਼ਨ ਕੋਲ ਆਇਆ।
One day, when Krishna went to the forest, then casting away his pride,
दिन एक गए बन को हरि जी मघवा तजि मान हरी पहि आयो ॥
LINE 04
ਪਾਪਨਕੇਬਖਸਾਵਨਕੋਹਰਿਕੇਤਰਿਪਾਇਨਸੀਸਨਿਵਾਯੋ॥
(ਆਪਣੇ) ਪਾਪਾਂ ਨੂੰ ਬਖ਼ਸ਼ਾਉਣ ਲਈ (ਉਸ ਨੇ) ਕ੍ਰਿਸ਼ਨ ਜੀ ਦੇ ਚਰਨਾਂ ਉਤੇ ਸੀਸ ਨਿਵਾਇਆ
Indra came to him and bowed his head at the feet of Krishna for forgiveness of his sins
पापन के बखसावन को हरि के तरि पाइन सीस निवायो ॥
LINE 05
ਅਉਰਕਰੀਬਿਨਤੀਹਰਿਕੀਅਤਿਹੀਤਿਹਤੋਭਗਵਾਨਰਿਝਾਯੋ॥
ਅਤੇ (ਸ੍ਰੀ ਕ੍ਰਿਸ਼ਨ ਅਗੇ) ਹੋਰ ਵੀ ਬਹੁਤ ਬੇਨਤੀ ਕੀਤੀ ਅਤੇ ਉਸ ਨਾਲ ਸ੍ਰੀ ਕ੍ਰਿਸ਼ਨ ਨੂੰ ਰਿਝਾ ਲਿਆ।
He prayed to Krishna and pleased him by saying, “O Lord! I have erred
अउर करी बिनती हरि की अति ही तिह तो भगवान रिझायो ॥
LINE 06
ਚੂਕਭਈਹਮਤੇਕਹਿਯੋਸਕ੍ਰਸੁਕੈਹਰਿਜੀਤੁਮਕੌਨਹਿਪਾਯੋ੪੦੨॥॥
ਇੰਦਰ ਨੇ ਕਿਹਾ, ਮੇਰੇ ਪਾਸੋਂ ਭੁਲ ਹੋ ਗਈ ਹੈ, ਹੇ ਹਰੀ! (ਮੈਂ) ਤੁਹਾਡੇ ਭੇਦ ਨੂੰ ਨਹੀਂ ਪਾਇਆ ॥੪੦੨॥
I have not been able to know Thy end.402.
चूक भई हम ते कहियो सक्र सु कै हरि जी तुम कौ नहि पायो ॥४०२॥
LINE 07
ਤੂਜਗਕੋਕਰਤਾਕਰੁਨਾਨਿਧਿਤੂਸਭਲੋਗਨਕੋਕਰਤਾਹੈ॥
(ਇੰਦਰ ਨੇ ਫਿਰ ਕਿਹਾ) ਹੇ ਕਰੁਨਾਨਿਧੀ! ਤੁਸੀਂ ਜਗਤ ਦਾ ਕਰਤਾ ਹੋ ਅਤੇ ਤੁਸੀਂ ਹੀ ਸਾਰੇ ਲੋਕਾਂ ਨੂੰ ਬਣਾਉਣ ਵਾਲੇ ਹੋ।
“O Treasure of mercy! Thou art the Creator of the world
तू जग को करता करुनानिधि तू सभ लोगन को करता है ॥
LINE 08
ਤੂਮੁਰਕੋਮਰੀਯਾਰਿਪੁਰਾਵਨਭੂਰਿਸਿਲਾਤ੍ਰੀਯਾਕੋਭਰਤਾਹੈ॥
ਤੁਸੀਂ ਮੁਰ ਦੈਂਤ ਨੂੰ ਮਾਰਨ, ਰਾਵਣ ਦੇ ਵੈਰੀ (ਰਾਮ) ਅਤੇ 'ਭੂਰਿਸਿਲਾ' (ਨਰਕਾਸੁਰ) ਦੀਆਂ ਇਸਤਰੀਆਂ ਦੇ ਸੁਆਮੀ ਹੋ।
Thou art the killer of the demon Mur and also Ravana and the Saviour of the chaste Ahalya
तू मुर को मरीया रिपु रावन भूरिसिला त्रीया को भरता है ॥
LINE 09
ਤੂਸਭਦੇਵਨਕੋਪਤਿਹੈਅਰੁਸਾਧਨਕੇਦੁਖਕੋਹਰਤਾਹੈ॥
ਤੁਸੀਂ ਸਾਰੇ ਦੇਵਤਿਆਂ ਦੇ ਸੁਆਮੀ ਹੋ ਅਤੇ ਸਾਰੇ ਸਾਧਾਂ ਦੇ ਦੁਖ ਨੂੰ ਨਸ਼ਟ ਕਰਨ ਵਾਲੇ ਹੋ।
“Thou art the Lort of all gods and the remover of the sufferings of saints
तू सभ देवन को पति है अरु साधन के दुख को हरता है ॥
LINE 10
ਜੋਤੁਮਰੀਕਛੁਭੂਲਕਰੈਤਿਹਕੇਫੁਨਿਤੂਤਨਕੋਮਰਤਾਹੈ੪੦੩॥॥
ਜੋ ਕੋਈ ਤੁਹਾਡੀ ਕੁਝ ਭੁਲ ਕਰਦਾ ਹੈ, ਫਿਰ ਤੁਸੀਂ ਉਸ ਦੇ ਸ਼ਰੀਰ ਨੂੰ ਨਾਸ਼ ਕਰ ਦੇਣ ਵਾਲੇ ਹੋ ॥੪੦੩॥
O Lord! He, who defies Thee, Thou art his destroyer.”403.
जो तुमरी कछु भूल करै तिह के फुनि तू तन को मरता है ॥४०३॥
LINE 11
ਸੁਨਿਕਾਨ੍ਰਹਸਤਕ੍ਰਿਤਕੀਉਪਮਾਤਬਕਾਮਸੁਧੇਨਗਊਚਲਿਆਈ॥
ਜਦੋਂ ਇੰਦਰ ਨੇ ਕਾਨ੍ਹ ਦੀ ਸਿਫ਼ਤ ਕੀਤੀ ਤਦੋਂ ਕਾਮਧੇਨ ਗਊ ਚਲ ਕੇ (ਕ੍ਰਿਸ਼ਨ ਕੋਲ) ਆ ਗਈ।
When Krishna and Indra were engaged in talk, there came Kamadhenu, the cow
सुनि कान्रह सतक्रित की उपमा तब काम सु धेन गऊ चलि आई ॥
LINE 12
ਆਇਕਰੀਉਪਮਾਹਰਿਕੀਬਹੁਭਾਤਿਨਸੋਕਬਿਸ੍ਯਾਮਬਡਾਈ॥
(ਉਸ ਨੇ ਵੀ) ਆ ਕੇ ਕ੍ਰਿਸ਼ਨ ਦੀ ਬਹੁਤ ਤਰ੍ਹਾਂ ਨਾਲ ਉਪਮਾ ਕੀਤੀ, ਕਵੀ ਸ਼ਿਆਮ ਕਹਿੰਦੇ ਹਨ, (ਉਹ ਬਹੁਤ) ਵਡਿਆਈ ਸੀ।
The poet Shyam says that she eulogised Krishna in various ways
आइ करी उपमा हरि की बहु भातिन सो कबि स्याम बडाई ॥
LINE 13
ਗਾਵਤਹੀਗੁਨਕਾਨਰਕੇਇਕਕਿੰਕਰਆਇਗਈਹਰਿਪਾਈ॥
ਕ੍ਰਿਸ਼ਨ ਦੇ ਗੁਣ ਗਾਉਂਦਿਆਂ ਹੋਇਆਂ ਇਕ ਦੇਵ ਕੰਨਿਆਂ ਕ੍ਰਿਸ਼ਨ ਕੋਲ ਆ ਗਈ।
She realised the Lord by praising Krishna
गावत ही गुन कानर के इक किंकर आइ गई हरि पाई ॥
LINE 14
ਸ੍ਯਾਮਕਰੋਉਪਮਾਕਹਿਯੋਪਤਿਸੋਉਪਮਾਬਹੁਭਾਤਿਨਭਾਈ੪੦੪॥॥
ਉਸ ਨੇ (ਆਪਣੇ) ਸੁਆਮੀ (ਇੰਦਰ) ਨੂੰ ਕਿਹਾ, ਕ੍ਰਿਸ਼ਨ ਦੀ ਉਪਮਾ ਕਰੋ, ਉਹ ਉਪਮਾ (ਮੈਨੂੰ) ਬਹੁਤ ਤਰ੍ਹਾਂ ਨਾਲ ਚੰਗੀ ਲਗਦੀ ਹੈ ॥੪੦੪॥
The poet says that her approbation allured the mind in several ways.404.
स्याम करो उपमा कहियो पति सो उपमा बहु भातिन भाई ॥४०४॥
LINE 15
ਕਾਨਰਕੇਪਗਪੂਜਨਕੋਸਭਦੇਵਪੁਰੀਤਜਿਕੈਸੁਰਆਏ॥
ਕ੍ਰਿਸ਼ਨ ਦੇ ਚਰਨ ਪੂਜਣ ਲਈ ਸਾਰੇ ਦੇਵਤੇ (ਆਪਣੀ) ਪੁਰੀ (ਸੁਅਰਗ) ਨੂੰ ਛਡ ਕੇ (ਬ੍ਰਜ ਵਿਚ) ਆ ਗਏ ਹਨ।
All the gods left heaven and came there in order to bow at the feet of Krishna
कानर के पग पूजन को सभ देवपुरी तजि कै सुर आए ॥
LINE 16
ਪਾਇਪਰੇਇਕਪੂਜਤਭੇਇਕਨਾਚਉਠੇਇਕਮੰਗਲਗਾਏ॥
(ਕਈ) ਇਕ (ਕ੍ਰਿਸ਼ਨ ਦੇ) ਚਰਨੀ ਪੈ ਰਹੇ ਹਨ, ਇਕ ਪੂਜਾ ਕਰ ਰਹੇ ਹਨ, ਇਕ ਨਚ ਰਹੇ ਹਨ, (ਇਕ) ਮੰਗਲ-ਗੀਤ ਗਾ ਰਹੇ ਹਨ।
Someone is touching His feet and someone is singing songs and dancing
पाइ परे इक पूजत भे इक नाच उठे इक मंगल गाए ॥
LINE 17
ਸੇਵਕਰੈਹਰਿਕੀਹਿਤਕੈਕਰਿਆਵਤਕੇਸਰਧੂਪਜਗਾਏ॥
(ਕਈ) ਹਿਤ ਕਰ ਕੇ ਕ੍ਰਿਸ਼ਨ ਦੀ ਸੇਵਾ ਕਰਦੇ ਹਨ ਅਤੇ (ਕਈ) ਹੱਥ ਵਿਚ ਕੇਸਰ ਤੇ ਧੂਪ ਜਗਾ ਕੇ ਲਿਆ ਰਹੇ ਹਨ।
Someone is coming for performing the service of burning saffron, incense and wick
सेव करै हरि की हित कै करि आवत केसर धूप जगाए ॥
LINE 18
ਦੈਤਨਕੋਬਧਕੈਭਗਵਾਨਮਨੋਜਗਮੈਸੁਰਫੇਰਿਬਸਾਏ੪੦੫॥॥
(ਇਸ ਤਰ੍ਹਾਂ ਪਤਾ ਲਗਦਾ ਹੈ) ਮਾਨੋ ਦੈਂਤਾਂ ਦਾ ਬੱਧ ਕਰ ਕੇ ਭਗਵਾਨ ਨੇ ਦੇਵਤਿਆਂ ਨੂੰ ਜਗਤ ਵਿਚ ਫਿਰ ਤੋਂ ਵਸਾ ਲਿਆ ਹੈ ॥੪੦੫॥
It seems that the Lord (Krishna) had made earth, the abode for gods in order to destroy the demons from the world.405.
दैतन को बध कै भगवान मनो जग मै सुर फेरि बसाए ॥४०५॥
GURBANI.WORLD