GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 305
Display Settings
Translations
ਪਉੜੀ
Pauree:
पउड़ी ॥
ਤੂਸਾਹਿਬੁਅਗਮਦਇਆਲੁਹੈਵਡਦਾਤਾਦਾਣਾ
ਹੇ ਪ੍ਰਭੂ! ਤੂੰ ਅਪਹੁੰਚ ਤੇ ਦਿਆਲ ਮਾਲਕ ਹੈਂ ਵੱਡਾ ਦਾਤਾ ਤੇ ਸਿਆਣਾ ਹੈਂ।
You, O Lord and Master, are inaccessible and merciful; You are the Great Giver, All-knowing.
तू साहिबु अगम दइआलु है वड दाता दाणा ॥
ਤੁਧੁਜੇਵਡੁਮੈਹੋਰੁਕੋਦਿਸਿਆਵਈਤੂਹੈਂਸੁਘੜੁਮੇਰੈਮਨਿਭਾਣਾ
ਮੈਨੂੰ ਤੇਰੇ ਜੇਡਾ ਵੱਡਾ ਹੋਰ ਕੋਈ ਭੀ ਦਿਖਾਈ ਨਹੀਂ ਦੇਂਦਾ, ਤੂੰ ਹੀ ਸਿਆਣਾ ਮੇਰੇ ਮਨ ਵਿਚ ਪਿਆਰਾ ਲੱਗਾ ਹੈਂ।
I can see no other as great as You; O Lord of Wisdom, You are pleasing to my mind.
तुधु जेवडु मै होरु को दिसि न आवई तूहैं सुघड़ु मेरै मनि भाणा ॥
ਮੋਹੁਕੁਟੰਬੁਦਿਸਿਆਵਦਾਸਭੁਚਲਣਹਾਰਾਆਵਣਜਾਣਾ
(ਜੋ) ਮੋਹ (ਰੂਪ) ਕੁਟੰਬ ਦਿਖਾਈ ਦੇਂਦਾ ਹੈ ਸਭ ਬਿਨਸਨਹਾਰ ਹੈ ਤੇ (ਸੰਸਾਰ ਵਿਚ) ਜੰਮਣ ਮਰਨ (ਦਾ ਕਾਰਨ ਬਣਦਾ ਹੈ)।
Emotional attachment to your family and everything you see is temporary, coming and going.
मोहु कुटंबु दिसि आवदा सभु चलणहारा आवण जाणा ॥
ਜੋਬਿਨੁਸਚੇਹੋਰਤੁਚਿਤੁਲਾਇਦੇਸੇਕੂੜਿਆਰਕੂੜਾਤਿਨਮਾਣਾ
(ਇਸ ਕਰਕੇ) ਸੱਚੇ ਹਰੀ ਤੋਂ ਬਿਨਾ ਜੋ ਮਨੁੱਖ ਕਿਸੇ ਹੋਰ ਨਾਲ ਮਨ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਨ, ਤੇ ਉਹਨਾਂ ਦਾ (ਇਸ ਤੇ) ਮਾਣ ਝੂਠਾ ਹੈ।
Those who attach their consciousness to anything except the True Lord are false, and false is their pride.
जो बिनु सचे होरतु चितु लाइदे से कूड़िआर कूड़ा तिन माणा ॥
ਨਾਨਕਸਚੁਧਿਆਇਤੂਬਿਨੁਸਚੇਪਚਿਪਚਿਮੁਏਅਜਾਣਾ॥੧੦॥
ਹੇ ਨਾਨਕ! ਸੱਚੇ ਪ੍ਰਭੂ ਦਾ ਸਿਮਰਨ ਕਰ, (ਕਿਉਂਕਿ) ਸੱਚੇ ਤੋਂ ਵਾਂਜੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੧੦॥
O Nanak, meditate on the True Lord; without the True Lord, the ignorant rot away and putrefy to death. ||10||
नानक सचु धिआइ तू बिनु सचे पचि पचि मुए अजाणा ॥१०॥
GURBANI.WORLD
ਪਿਛਲਾ Share ਹੋਮ Save ਅਗਲਾ