ਰਾਗੁ ਗੂਜਰੀ ਭਗਤਾ ਕੀ ਬਾਣੀ ॥

ਰਾਗੁ ਗੂਜਰੀ ਭਗਤ ਕਬੀਰ ਜੀ ਅੰਗ 524
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਗੂਜਰੀਭਗਤਾਕੀਬਾਣੀ॥
ਗੂਜਰੀ ਰਾਗ ਵਿੱਚ ਭਗਤਾਂ ਦੀ ਬਾਣੀ।
Raag Goojaree, The Words Of The Devotees:
रागु गूजरी भगता की बाणी ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸ੍ਰੀਕਬੀਰਜੀਉਕਾਚਉਪਦਾਘਰੁ੨ਦੂਜਾ॥
ਭਗਤ ਕਬੀਰ ਜੀ ਦੀ ਘਰ ੨ ਵਿੱਚ ਚਾਰ-ਬੰਦਾਂ ਵਾਲੀ ਬਾਣੀ।
Chau-Padas Of Kabeer Jee, Second House:
स्री कबीर जीउ का चउपदा घरु २ दूजा ॥
LINE 04
ਚਾਰਿਪਾਵਦੁਇਸਿੰਗਗੁੰਗਮੁਖਤਬਕੈਸੇਗੁਨਗਈਹੈ॥
(ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ?
With four feet, two horns and a mute mouth, how could you sing the Praises of the Lord?
चारि पाव दुइ सिंग गुंग मुख तब कैसे गुन गईहै ॥
LINE 05
ਊਠਤਬੈਠਤਠੇਗਾਪਰਿਹੈਤਬਕਤਮੂਡਲੁਕਈਹੈ੧॥॥
ਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ॥੧॥
Standing up and sitting down, the stick shall still fall on you, so where will you hide your head? ||1||
ऊठत बैठत ठेगा परिहै तब कत मूड लुकईहै ॥१॥
LINE 06
ਹਰਿਬਿਨੁਬੈਲਬਿਰਾਨੇਹੁਈਹੈ॥
(ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ,
Without the Lord, you are like a stray ox;
हरि बिनु बैल बिराने हुईहै ॥
LINE 07
ਫਾਟੇਨਾਕਨਟੂਟੇਕਾਧਨਕੋਦਉਕੋਭੁਸੁਖਈਹੈ੧॥॥ਰਹਾਉ॥
(ਨੱਥ ਨਾਲ) ਨੱਕ ਵਿੰਨ੍ਹਿਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ ॥੧॥ ਰਹਾਉ ॥
with your nose torn, and your shoulders injured, you shall have only the straw of coarse grain to eat. ||1||Pause||
फाटे नाकन टूटे काधन कोदउ को भुसु खईहै ॥१॥ रहाउ ॥
LINE 08
ਸਾਰੋਦਿਨੁਡੋਲਤਬਨਮਹੀਆਅਜਹੁਨਪੇਟਅਘਈਹੈ॥
ਜੰਗਲ (ਜੂਹ) ਵਿਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ।
All day long, you shall wander in the forest, and even then, your belly will not be full.
सारो दिनु डोलत बन महीआ अजहु न पेट अघईहै ॥
LINE 09
ਜਨਭਗਤਨਕੋਕਹੋਨਮਾਨੋਕੀਓਅਪਨੋਪਈਹੈ੨॥॥
ਹੁਣ ਐਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ ॥੨॥
You did not follow the advice of the humble devotees, and so you shall obtain the fruits of your actions. ||2||
जन भगतन को कहो न मानो कीओ अपनो पईहै ॥२॥
LINE 10
ਦੁਖਸੁਖਕਰਤਮਹਾਭ੍ਰਮਿਬੂਡੋਅਨਿਕਜੋਨਿਭਰਮਈਹੈ॥
ਹੁਣ ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ ਹੈਂ, (ਆਖ਼ਰ) ਅਨੇਕਾਂ ਜੂਨਾਂ ਵਿਚ ਭਟਕੇਂਗਾ।
Enduring pleasure and pain, drowned in the great ocean of doubt, you shall wander in numerous reincarnations.
दुख सुख करत महा भ्रमि बूडो अनिक जोनि भरमईहै ॥
LINE 11
ਰਤਨਜਨਮੁਖੋਇਓਪ੍ਰਭੁਬਿਸਰਿਓਇਹੁਅਉਸਰੁਕਤਪਈਹੈ੩॥॥
ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗੰਵਾ ਲਿਆ ਹੈ, ਇਹ ਸਮਾ ਫੇਰ ਕਿਤੇ ਨਹੀਂ ਮਿਲੇਗਾ ॥੩॥
You have lost the jewel of human birth by forgetting God; when will you have such an opportunity again? ||3||
रतन जनमु खोइओ प्रभु बिसरिओ इहु अउसरु कत पईहै ॥३॥
LINE 12
ਭ੍ਰਮਤਫਿਰਤਤੇਲਕਕੇਕਪਿਜਿਉਗਤਿਬਿਨੁਰੈਨਿਬਿਹਈਹੈ॥
ਤੇਰੀ ਜ਼ਿੰਦਗੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾ ਹੀ ਲੰਘ ਜਾਇਗੀ।
You turn on the wheel of reincarnation, like an ox at the oil-press; the night of your life passes away without salvation.
भ्रमत फिरत तेलक के कपि जिउ गति बिनु रैनि बिहईहै ॥
LINE 13
ਕਹਤਕਬੀਰਰਾਮਨਾਮਬਿਨੁਮੂੰਡਧੁਨੇਪਛੁਤਈਹੈ੪੧॥॥॥
ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ ॥੪॥੧॥
Says Kabeer, without the Name of the Lord, you shall pound your head, and regret and repent. ||4||1||
कहत कबीर राम नाम बिनु मूंड धुने पछुतईहै ॥४॥१॥
GURBANI.WORLD