LINE 01
ਗੋਂਡਮਹਲਾ੫॥
Gond, Fifth Mahalaa:
गोंड महला ५ ॥
LINE 02
ਕਰਿਕਿਰਪਾਸੁਖਅਨਦਕਰੇਇ॥
ਹੇ ਭਾਈ! (ਗੋਬਿੰਦ ਪ੍ਰਭੂ) ਮੇਹਰ ਕਰ ਕੇ (ਉਸ ਦੀ ਸਰਣ ਪੈਣ ਵਾਲਿਆਂ ਦੇ ਹਿਰਦੇ ਵਿਚ) ਆਤਮਿਕ ਸੁਖ ਅਤੇ ਆਨੰਦ ਪੈਦਾ ਕਰਦਾ ਹੈ।
In His Mercy, He has blessed me with peace and bliss.
करि किरपा सुख अनद करेइ ॥
LINE 03
ਬਾਲਕਰਾਖਿਲੀਏਗੁਰਦੇਵਿ॥
ਉਸ ਸਭ ਤੋਂ ਵੱਡੇ ਪ੍ਰਭੂ ਨੇ (ਸਦਾ ਹੀ ਸਰਣ-ਪਏ ਆਪਣੇ) ਬੱਚਿਆਂ ਦੀ ਰੱਖਿਆ ਕੀਤੀ ਹੈ।
The Divine Guru has saved His child.
बालक राखि लीए गुरदेवि ॥
LINE 04
ਪ੍ਰਭਕਿਰਪਾਲਦਇਆਲਗੋੁਬਿੰਦ॥
ਹੇ ਭਾਈ! ਗੋਬਿੰਦ ਪ੍ਰਭੂ ਕਿਰਪਾ ਦਾ ਘਰ ਹੈ, ਦਇਆ ਦਾ ਸੋਮਾ ਹੈ,
God is kind and compassionate; He is the Lord of the Universe.
प्रभ किरपाल दइआल गुोबिंद ॥
LINE 05
ਜੀਅਜੰਤਸਗਲੇਬਖਸਿੰਦ੧॥॥
ਸਾਰੇ ਹੀ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲਾ ਹੈ ॥੧॥
He forgives all beings and creatures. ||1||
जीअ जंत सगले बखसिंद ॥१॥
LINE 06
ਤੇਰੀਸਰਣਿਪ੍ਰਭਦੀਨਦਇਆਲ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਅਸੀਂ ਜੀਵ) ਤੇਰੇ ਹੀ ਆਸਰੇ ਹਾਂ।
I seek Your Sanctuary, O God, O Merciful to the meek.
तेरी सरणि प्रभ दीन दइआल ॥
LINE 07
ਪਾਰਬ੍ਰਹਮਜਪਿਸਦਾਨਿਹਾਲ੧॥॥ਰਹਾਉ॥
ਹੇ ਪਾਰਬ੍ਰਹਮ! (ਤੇਰਾ ਨਾਮ) ਜਪ ਕੇ ਸਦਾ ਖਿੜੇ ਰਹਿ ਸਕੀਦਾ ਹੈ ॥੧॥ ਰਹਾਉ ॥
Meditating on the Supreme Lord God, I am forever in ecstasy. ||1||Pause||
पारब्रहम जपि सदा निहाल ॥१॥ रहाउ ॥
LINE 08
ਪ੍ਰਭਦਇਆਲਦੂਸਰਕੋਈਨਾਹੀ॥
ਹੇ ਪ੍ਰਭੂ! ਤੇਰੇ ਵਰਗਾ ਦਇਆ ਦਾ ਸੋਮਾ (ਜਗਤ ਵਿਚ) ਹੋਰ ਕੋਈ ਦੂਜਾ ਨਹੀਂ ਹੈ।
There is no other like the Merciful Lord God.
प्रभ दइआल दूसर कोई नाही ॥
LINE 09
ਘਟਘਟਅੰਤਰਿਸਰਬਸਮਾਹੀ॥
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
He is contained deep within each and every heart.
घट घट अंतरि सरब समाही ॥
LINE 10
ਅਪਨੇਦਾਸਕਾਹਲਤੁਪਲਤੁਸਵਾਰੈ॥
ਹੇ ਭਾਈ! ਪ੍ਰਭੂ ਆਪਣੇ ਸੇਵਕ ਦਾ ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦੇਂਦਾ ਹੈ।
He embellishes His slave, here and hereafter.
अपने दास का हलतु पलतु सवारै ॥
LINE 11
ਪਤਿਤਪਾਵਨਪ੍ਰਭਬਿਰਦੁਤੁਮੑਾਰੈ੨॥॥
ਹੇ ਪ੍ਰਭੂ! ਤੇਰੇ ਘਰ ਵਿਚ ਮੁੱਢ-ਕਦੀਮਾਂ ਦਾ ਹੀ ਇਹ ਸੁਭਾਉ ਹੈ ਕਿ ਤੂੰ ਵਿਕਾਰੀਆਂ ਨੂੰ ਭੀ ਸੁੱਚੇ ਜੀਵਨ ਵਾਲਾ ਬਣਾ ਦੇਂਦਾ ਹੈਂ ॥੨॥
It is Your nature, God, to purify sinners. ||2||
पतित पावन प्रभ बिरदु तुमारै ॥२॥
LINE 12
ਅਉਖਧਕੋਟਿਸਿਮਰਿਗੋਬਿੰਦ॥
ਹੇ ਭਾਈ! ਗੋਬਿੰਦ ਦਾ ਨਾਮ ਸਿਮਰਿਆ ਕਰ, ਇਹ ਨਾਮ ਹੀ ਕ੍ਰੋੜਾਂ ਦਵਾਈਆਂ (ਦੇ ਬਰਾਬਰ) ਹੈ।
Meditation on the Lord of the Universe is the medicine to cure millions of illnesses.
अउखध कोटि सिमरि गोबिंद ॥
LINE 13
ਤੰਤੁਮੰਤੁਭਜੀਐਭਗਵੰਤ॥
ਹੇ ਭਾਈ! ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ, ਇਹ ਨਾਮ (ਸਭ ਤੋਂ ਵਧੀਆ) ਤੰਤ੍ਰ ਹੈ ਅਤੇ ਮੰਤ੍ਰ ਹੈ।
My Tantra and Mantra is to meditate, to vibrate upon the Lord God.
तंतु मंतु भजीऐ भगवंत ॥
LINE 14
ਰੋਗਸੋਗਮਿਟੇਪ੍ਰਭਧਿਆਏ॥
ਜੇਹੜਾ ਮਨੁੱਖ ਇਸ ਨਾਮ ਨੂੰ ਸਿਮਰਦਾ ਹੈ, ਉਸ ਦੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
Illnesses and pains are dispelled, meditating on God.
रोग सोग मिटे प्रभ धिआए ॥
LINE 15
ਮਨਬਾਂਛਤਪੂਰਨਫਲਪਾਏ੩॥॥
ਉਹ ਮਨੁੱਖ ਸਾਰੇ ਹੀ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥
The fruits of the mind's desires are fulfilled. ||3||
मन बांछत पूरन फल पाए ॥३॥
LINE 16
ਕਰਨਕਾਰਨਸਮਰਥਦਇਆਰ॥
ਹੇ ਭਾਈ! ਪਰਮਾਤਮਾ ਜਗਤ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਦਇਆ ਦਾ ਸੋਮਾ ਹੈ।
He is the Cause of causes, the All-powerful Merciful Lord.
करन कारन समरथ दइआर ॥
LINE 17
ਸਰਬਨਿਧਾਨਮਹਾਬੀਚਾਰ॥
ਉਸ ਦੇ ਉੱਚੇ ਗੁਣਾਂ ਦਾ ਵਿਚਾਰ ਕਰਨਾ ਹੀ (ਜੀਵ ਵਾਸਤੇ) ਸਾਰੇ ਖ਼ਜ਼ਾਨੇ ਹੈ।
Contemplating Him is the greatest of all treasures.
सरब निधान महा बीचार ॥
LINE 18
ਨਾਨਕਬਖਸਿਲੀਏਪ੍ਰਭਿਆਪਿ॥
ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਉੇਤੇ ਸਦਾ ਬਖ਼ਸ਼ਸ਼ ਕੀਤੀ ਹੈ।
God Himself has forgiven Nanak;
नानक बखसि लीए प्रभि आपि ॥
LINE 19
ਸਦਾਸਦਾਏਕੋਹਰਿਜਾਪਿ੪੧੩੧੫॥॥॥॥
ਹੇ ਭਾਈ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਿਆ ਕਰ ॥੪॥੧੩॥੧੫॥
forever and ever, he chants the Name of the One Lord. ||4||13||15||
सदा सदा एको हरि जापि ॥४॥१३॥१५॥
GURBANI.WORLD