LINE 01
ਪਤਿਤਪਾਵਨਮਾਧਉਬਿਰਦੁਤੇਰਾ॥
ਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
O Lord, You are the Purifier of sinners - this is Your innate nature.
पतित पावन माधउ बिरदु तेरा ॥
LINE 02
ਧੰਨਿਤੇਵੈਮੁਨਿਜਨਜਿਨਧਿਆਇਓਹਰਿਪ੍ਰਭੁਮੇਰਾ੧॥॥
(ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ॥੧॥
Blessed are those silent sages and humble beings, who meditate on my Lord God. ||1||
धंनि ते वै मुनि जन जिन धिआइओ हरि प्रभु मेरा ॥१॥
LINE 03
ਮੇਰੈਮਾਥੈਲਾਗੀਲੇਧੂਰਿਗੋਬਿੰਦਚਰਨਨਕੀ॥
(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ);
I have applied to my forehead the dust of the feet of the Lord of the Universe.
मेरै माथै लागी ले धूरि गोबिंद चरनन की ॥
LINE 04
ਸੁਰਿਨਰਮੁਨਿਜਨਤਿਨਹੂਤੇਦੂਰਿ੧॥॥ਰਹਾਉ॥
ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ ॥੧॥ ਰਹਾਉ ॥
This is something which is far away from the gods, mortal men and silent sages. ||1||Pause||
सुरि नर मुनि जन तिनहू ते दूरि ॥१॥ रहाउ ॥
LINE 05
ਦੀਨਕਾਦਇਆਲੁਮਾਧੌਗਰਬਪਰਹਾਰੀ॥
ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ।
O Lord, Merciful to the meek, Destroyer of pride
दीन का दइआलु माधौ गरब परहारी ॥
LINE 06
ਚਰਨਸਰਨਨਾਮਾਬਲਿਤਿਹਾਰੀ੨੫॥॥॥
ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ ॥੨॥੫॥
- Naam Dayv seeks the Sanctuary of Your feet; he is a sacrifice to You. ||2||5||
चरन सरन नामा बलि तिहारी ॥२॥५॥
GURBANI.WORLD