ਗੰਗਾ ਕੈ ਸੰਗਿ ਸਲਿਤਾ ਬਿਗਰੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੰਗਾਕੈਸੰਗਿਸਲਿਤਾਬਿਗਰੀ॥
(ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀਂ ਲੱਗਣਾ ਵਿਗੜਨਾ ਹੀ ਹੈ ਤਾਂ) ਨਦੀ ਭੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ,
When the stream flows into the Ganges,
गंगा कै संगि सलिता बिगरी ॥
LINE 02
ਸੋਸਲਿਤਾਗੰਗਾਹੋਇਨਿਬਰੀ੧॥॥
ਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦੇਂਦੀ ਹੈ ॥੧॥
then it becomes the Ganges. ||1||
सो सलिता गंगा होइ निबरी ॥१॥
LINE 03
ਬਿਗਰਿਓਕਬੀਰਾਰਾਮਦੁਹਾਈ॥
ਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ (ਪਰ ਲੋਕਾਂ ਦੇ ਭਾਣੇ) ਕਬੀਰ ਵਿਗੜ ਗਿਆ ਹੈ।
Just so, Kabeer has changed.
बिगरिओ कबीरा राम दुहाई ॥
LINE 04
ਸਾਚੁਭਇਓਅਨਕਤਹਿਨਜਾਈ੧॥॥ਰਹਾਉ॥
(ਲੋਕ ਨਹੀਂ ਜਾਣਦੇ ਕਿ ਰਾਮ ਦੀ ਦੁਹਾਈ ਦੇ ਦੇ ਕੇ) ਕਬੀਰ ਰਾਮ ਦਾ ਰੂਪ ਹੋ ਗਿਆ ਹੈ, ਹੁਣ (ਰਾਮ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ ਰਹਾਉ ॥
He has become the Embodiment of Truth, and he does not go anywhere else. ||1||Pause||
साचु भइओ अन कतहि न जाई ॥१॥ रहाउ ॥
LINE 05
ਚੰਦਨਕੈਸੰਗਿਤਰਵਰੁਬਿਗਰਿਓ॥
(ਸਧਾਰਨ) ਰੁੱਖ ਭੀ ਚੰਦਨ ਦੇ ਨਾਲ (ਲੱਗ ਕੇ) ਵਿਗੜ ਜਾਂਦਾ ਹੈ,
Associating with the sandalwood tree, the tree nearby is changed;
चंदन कै संगि तरवरु बिगरिओ ॥
LINE 06
ਸੋਤਰਵਰੁਚੰਦਨੁਹੋਇਨਿਬਰਿਓ੨॥॥
ਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ ॥੨॥
that tree begins to smell just like the sandalwood tree. ||2||
सो तरवरु चंदनु होइ निबरिओ ॥२॥
LINE 07
ਪਾਰਸਕੈਸੰਗਿਤਾਂਬਾਬਿਗਰਿਓ॥
ਤਾਂਬਾ ਭੀ ਪਾਰਸ ਨਾਲ ਛੋਹ ਕੇ ਰੂਪ ਵਟਾ ਲੈਂਦਾ ਹੈ,
Coming into contact with the philosophers' stone, copper is transformed;
पारस कै संगि तांबा बिगरिओ ॥
LINE 08
ਸੋਤਾਂਬਾਕੰਚਨੁਹੋਇਨਿਬਰਿਓ੩॥॥
ਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦੇਂਦਾ ਹੈ ॥੩॥
that copper is transformed into gold. ||3||
सो तांबा कंचनु होइ निबरिओ ॥३॥
LINE 09
ਸੰਤਨਸੰਗਿਕਬੀਰਾਬਿਗਰਿਓ॥
(ਇਸੇ ਤਰ੍ਹਾਂ) ਕਬੀਰ ਭੀ ਸੰਤਾਂ ਦੀ ਸੰਗਤ ਵਿਚ ਰਹਿ ਕੇ ਵਿਗੜ ਗਿਆ ਹੈ।
In the Society of the Saints, Kabeer is transformed;
संतन संगि कबीरा बिगरिओ ॥
LINE 10
ਸੋਕਬੀਰੁਰਾਮੈਹੋਇਨਿਬਰਿਓ੪੫॥॥॥
ਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ ਹੈ, ਤੇ ਆਪਾ-ਭਾਵ ਮੁਕਾ ਚੁਕਿਆ ਹੈ ॥੪॥੫॥
that Kabeer is transformed into the Lord. ||4||5||
सो कबीरु रामै होइ निबरिओ ॥४॥५॥
GURBANI.WORLD