ਪਾਰਸ ਨਾਥ ਬਾਚ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 682
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਾਰਸਨਾਥਬਾਚ॥
ਪਾਰਸ ਨਾਥ ਨੇ ਕਿਹਾ:
Speech of Parasnath :
पारस नाथ बाच ॥
LINE 02
ਬਿਸਨਪਦ॥ਸਾਰੰਗ॥
ਬਿਸਨਪਦ: ਸਾਰੰਗ:
SARANG VISHNUPADA
बिसनपद ॥ सारंग ॥
LINE 03
ਸਬਹੀਪੜੋਬੇਦਬਿਦਿਆਬਿਧਿਸਬਹੀਸਸਤ੍ਰਚਲਾਊ॥
(ਮੈਨੂੰ ਵਰ ਦਿਓ ਕਿ) ਸਾਰੀ ਵੇਦ ਵਿਦਿਆ ਨੂੰ ਪੜ੍ਹ ਲਵਾਂ ਅਤੇ ਸਭ ਤਰ੍ਹਾਂ ਦੇ ਸ਼ਸਤ੍ਰਾਂ ਨੂੰ ਚਲਾ ਲਵਾਂ।
“I may become the knower of all the Vedic learning and may also be able to strike successfully all the weapons
सब ही पड़ो बेद बिदिआ बिधि सब ही ससत्र चलाऊ ॥
LINE 04
ਸਬਹੀਦੇਸਜੇਰਕਰਿਆਪਨਆਪੇਮਤਾਮਤਾਊ॥
ਸਾਰੇ ਹੀ ਦੇਸ਼ਾਂ (ਨੂੰ ਜਿਤ ਕੇ ਆਪਣੇ) ਅਧੀਨ ਕਰ ਲਵਾਂ ਅਤੇ (ਆਪਣੀ) ਮਰਜ਼ੀ ਅਨੁਸਾਰ ਸ਼ਾਸਨ ਕਰਾਂ।
I may conquer all the countries and start my own sect.”
सब ही देस जेर करि आपन आपे मता मताऊ ॥
LINE 05
ਕਹਿਤਥਾਸਤੁਭਈਲੋਪਚੰਡਿਕਾਤਾਸਮਹਾਬਰਦੈਕੈ॥
'ਤਥਾਸਤੁ' (ਇੰਜ ਹੀ ਹੋਵੇਗਾ) ਕਹਿ ਕੇ ਅਤੇ ਉਸ ਨੂੰ ਬਹੁਤ ਵੱਡਾ ਵਰ ਦੇ ਕੇ ਚੰਡੀ ਲੋਪ ਹੋ ਗਈ।
कहि तथासतु भई लोप चंडिका तास महा बर दै कै ॥
LINE 06
ਅੰਤ੍ਰਧ੍ਯਾਨਹੁਐਗਈਆਪਨਪਰਸਿੰਘਅਰੂੜਤਹੁਐਕੈ੮੯॥॥
ਆਪਣੇ ਸਿੰਘ ਉਤੇ ਸਵਾਰ ਹੋ ਕੇ (ਦੇਵੀ) ਉਥੋਂ ਅੰਤਰ ਧਿਆਨ ਹੋ ਗਈ ॥੮੯॥
The Goddess Chandi said, “Let it be” and disappeared after riding on her lion.15.89.
अंत्र ध्यान हुऐ गई आपन पर सिंघ अरूड़त हुऐ कै ॥८९॥
LINE 07
ਬਿਸਨਪਦ॥ਗਉਰੀ॥ਤ੍ਵਪ੍ਰਸਾਦਿ॥
ਬਿਸਨਪਦ: ਗਉਰੀ: ਤੇਰੀ ਕ੍ਰਿਪਾ ਨਾਲ:
VISHNUPADA BY THY GRACE GAURI
बिसनपद ॥ गउरी ॥ त्वप्रसादि ॥
LINE 08
ਪਾਰਸਕਰਿਡੰਡੌਤਫਿਰਿਆਏ॥
ਪਾਰਸ ਨਾਥ (ਚੰਡੀ ਨੂੰ) ਡੰਡੌਤ ਕਰ ਕੇ (ਘਰ ਨੂੰ) ਪਰਤ ਆਏ।
पारस करि डंडौत फिरि आए ॥
LINE 09
ਆਵਤਬੀਰਦੇਸਦੇਸਨਤੇਮਾਨੁਖਭੇਜਬੁਲਾਏ॥
ਆਉਂਦਿਆਂ ਹੀ (ਆਪਣੇ) ਬੰਦਿਆਂ ਨੂੰ ਭੇਜ ਕੇ ਦੇਸਾਂ ਦੇਸਾਂ ਦੇ ਸੂਰਮੇ ਬੁਲਾ ਲਏ।
Parasnath came back after prostrating before the Goddess and as soon as he came back, he sent messages and called the warriors from all the countries far and near
आवत बीर देस देसन ते मानुख भेज बुलाए ॥
LINE 10
ਨ੍ਰਿਪਕੋਰੂਪਬਿਲੋਕਿਸੁਭਟਸਭਚਕ੍ਰਿਤਚਿਤਬਿਸਮਾਏ॥
ਸਾਰੇ ਯੋਧੇ ਰਾਜੇ ਦਾ ਰੂਪ ਵੇਖ ਕੇ ਹੈਰਾਨ ਹੋ ਗਏ ਅਤੇ ਚਿਤ ਵਿਚ ਵਿਸਮਾਦ ਪਸਰ ਗਿਆ।
न्रिप को रूप बिलोकि सुभट सभ चक्रित चित बिसमाए ॥
LINE 11
ਐਸੇਕਬਹੀਲਖੇਨਹੀਰਾਜਾਜੈਸੇਆਜਲਖਾਏ॥
(ਕਹਿਣ ਲਗੇ) ਕਿ ਇਸ ਤਰ੍ਹਾਂ ਰਾਜਾ (ਪਹਿਲਾਂ) ਕਦੇ ਵੀ ਨਹੀਂ ਵੇਖਿਆ ਹੈ, ਜਿਸ ਤਰ੍ਹਾਂ ਅਜ ਦਿਸ ਰਿਹਾ ਹੈ।
Seeing the glorious personality of the king all were wonder-struck and said, “We have never seen such personality of the king before which we are seeing today
ऐसे कबही लखे नही राजा जैसे आज लखाए ॥
LINE 12
ਚਕ੍ਰਿਤਭਈਗਗਨਿਕੀਬਾਲਾਗਨਉਡਗਨਬਿਰਮਾਏ॥
ਆਕਾਸ਼ ਦੀਆਂ ਇਸਤਰੀਆਂ (ਅਪੱਛਰਾਵਾਂ) ਹੈਰਾਨ ਹੋ ਰਹੀਆਂ ਹਨ ਅਤੇ ਗਣ ਅਤੇ ਉਡਗਣ ਵੀ ਅਸਚਰਜ ਵਿਚ ਪੈ ਗਏ ਹਨ।
चक्रित भई गगनि की बाला गन उडगन बिरमाए ॥
LINE 13
ਝਿਮਝਿਮਮੇਘਬੂੰਦਜ੍ਯੋਂਦੇਵਨਅਮਰਪੁਹਪਬਰਖਾਏ॥
ਦੇਵਤਿਆਂ ਨੇ ਸਦਾ ਤਾਜ਼ਾ ਰਹਿਣ ਵਾਲੇ ਫੁਲਾਂ ('ਅਮਰ ਪੁਹਪ') ਦੀ ਮੀਂਹ ਦੀਆਂ ਕਣੀਆਂ ਵਾਂਗ ਝਿਮ ਝਿਮ ਕਰਦੀ ਬਰਖਾ ਕੀਤੀ ਹੈ।
The heavenly damsels also marveled and the ganas etc.also wondered, the gods showered flowered like rain-drops
झिमझिम मेघ बूंद ज्यों देवन अमर पुहप बरखाए ॥
LINE 14
ਜਾਨੁਕਜੁਬਨਖਾਨਹੁਐਨਿਕਸੇਰੂਪਸਿੰਧੁਅਨੁਵਾਏ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਪਾਰਸ ਨਾਥ) ਰੂਪ ਦੇ ਸਮੁੰਦਰ ਵਿਚੋਂ ਇਸ਼ਨਾਨ ਕਰ ਕੇ ਜੋਬਨ ਦੀ ਖਾਣ ਹੋ ਕੇ ਨਿਕਲਿਆ ਹੋਵੇ।
The king appeared like a mine of youth, having come out form the ocean of beauty after taking bath
जानुक जुबन खान हुऐ निकसे रूप सिंधु अनुवाए ॥
LINE 15
ਜਾਨੁਕਧਾਰਿਨਿਡਰਬਸੁਧਾਪਰਕਾਮਕਲੇਵਰਆਏ੯੦॥॥
(ਜਾਂ ਇੰਜ ਕਹੋ) ਮਾਨੋ ਕਾਮਦੇਵ ਨਿਡਰ ਹੋ ਕੇ ਧਰਤੀ ਉਤੇ ਸ਼ਰੀਰ ਧਾਰਨ ਕਰ ਕੇ ਆਇਆ ਹੋਵੇ ॥੯੦॥
He seemed like an incarnation of the god of love on earth.16.90.
जानुक धारि निडर बसुधा पर काम कलेवर आए ॥९०॥
LINE 16
ਬਿਸਨਪਦਿ॥ਸਾਰੰਗ॥ਤ੍ਵਪ੍ਰਸਾਦਿ॥
ਬਿਸਨਪਦ: ਸਾਰੰਗ: ਤੇਰੀ ਕ੍ਰਿਪਾ ਨਾਲ:
VISHNUPADA SARANG BY THY GRACE
बिसनपदि ॥ सारंग ॥ त्वप्रसादि ॥
LINE 17
ਭੂਪਤਿਪਰਮਗ੍ਯਾਨਜਬਪਾਯੋ॥
ਜਦ ਰਾਜਾ (ਪਾਰਸ ਨਾਥ) ਨੇ ਪਰਮ ਗਿਆਨ ਪ੍ਰਾਪਤ ਕਰ ਲਿਆ।
भूपति परम ग्यान जब पायो ॥
LINE 18
ਮਨਬਚਕਰਮਕਠਨਕਰਤਾਕੋਜੌਕਰਿਧ੍ਯਾਨਲਗਾਯੋ॥
ਮਨ, ਬਾਣੀ ਅਤੇ ਕਰਮ ਕਰ ਕੇ (ਜਿਸ ਨੂੰ ਪ੍ਰਾਪਤ ਕਰਨਾ) ਕਠਿਨ ਸੀ, ਜਦ ਉਸ ਦਾ ਧਿਆਨ ਲਗਾਇਆ
When the king obtained the Supreme knowledge, he had earlier performed rigorous austerities for the realization of the Lord, with his mind, speech and action
मन बच करम कठन कर ता को जौ करि ध्यान लगायो ॥
LINE 19
ਕਰਿਬਹੁਨ੍ਯਾਸਕਠਨਜਪੁਸਾਧ੍ਰਯੋਦਰਸਨਿਦੀਯੋਭਵਾਨੀ॥
ਅਤੇ ਬਹੁਤ ਤਰ੍ਹਾਂ ਨਾਲ ਯੋਗ ਅਭਿਆਸ ਅਤੇ ਜਪ ਸਾਧਨਾ ਕੀਤੀ (ਤਦ) ਭਵਾਨੀ ਨੇ ਦਰਸ਼ਨ ਦਿੱਤਾ
When he performed various kinds of difficult postures and the repetition of God’s Name, then the goddess Bhavani appeared before him
करि बहु न्यास कठन जपु साध्रयो दरसनि दीयो भवानी ॥
LINE 20
ਤਤਛਿਨਪਰਮਗ੍ਯਾਨਉਪਦੇਸ੍ਯੋਲੋਕਚਤੁਰਦਸਰਾਨੀ॥
ਅਤੇ ਤੁਰਤ ਚੌਦਾਂ ਲੋਕਾਂ ਦੀ ਰਾਣੀ (ਭਵਾਨੀ) ਨੇ ਪਰਮ ਗਿਆਨ ਦਾ ਉਪਦੇਸ਼ ਦਿੱਤਾ।
She, the mistress of all the fourteen worlds instructed him regarding Supreme Knowledge
ततछिन परम ग्यान उपदेस्यो लोक चतुरदस रानी ॥
LINE 21
ਤਿਹਛਿਨਸਰਬਸਾਸਤ੍ਰਮੁਖਉਚਰੇਤਤਅਤਤਪਛਾਨਾ॥
ਉਸੇ ਵੇਲੇ (ਰਾਜੇ ਨੇ) ਸਾਰੇ ਸ਼ਾਸਤ੍ਰਾਂ ਨੂੰ ਮੁਖ ਤੋਂ ਉਚਾਰਿਆ ਅਤੇ ਤੱਤ ਅਤੇ ਅਤੱਤ ਦੀ ਪਛਾਣ ਕੀਤੀ।
The king obtained the recognition of essence and non-essence at the same moment and he recited all the Shastras from his mouth
तिह छिन सरब सासत्र मुख उचरे तत अतत पछाना ॥
LINE 22
ਅਵਰਅਤਤਸਬੈਕਰਜਾਨੇਏਕਤਤਠਹਰਾਨਾ॥
ਹੋਰ ਸਭ ਕੁਝ ਨੂੰ ਅਤੱਤ ਕਰ ਕੇ ਜਾਣਿਆ ਅਤੇ ਇਕੋ (ਪਰਮ ਸੱਤਾ) ਨੂੰ ਤੱਤ ਕਰ ਕੇ ਨਿਸਚੈ ਕੀਤਾ।
Considering all the elements as destructible, he accepted only one Essence as indestructible
अवर अतत सबै कर जाने एक तत ठहराना ॥
LINE 23
ਅਨਭਵਜੋਤਿਅਨੂਪਪ੍ਰਕਾਸੀਅਨਹਦਨਾਦਬਜਾਯੋ॥
(ਉਸ) ਸੁਤਹ ਗਿਆਨ ਵਾਲੀ ਅਨੂਪਮ ਜੋਤਿ ਦਾ (ਹਰ ਪਾਸੇ) ਪ੍ਰਕਾਸ਼ (ਪਸਰਿਆ ਹੋਇਆ ਹੈ ਅਤੇ ਉਸੇ ਨੇ) ਅਨਹਦ ਸ਼ਬਦ ਵਜਾਇਆ ਹੈ।
Perceiving the unique Light of the Supreme Soul, he blissfully blew he Unstruck Melody
अनभव जोति अनूप प्रकासी अनहद नाद बजायो ॥
LINE 24
ਦੇਸਬਿਦੇਸਜੀਤਿਰਾਜਨਕਹੁਸੁਭਟਅਭੈਪਦਪਾਯੋ੯੧॥॥
ਬਲਵਾਨ (ਰਾਜੇ ਨੇ) ਦੇਸ ਵਿਦੇਸ਼ ਦੇ ਰਾਜਿਆਂ ਨੂੰ ਜਿਤ ਕੇ 'ਅਭੈ-ਪਦ' ਪ੍ਰਾਪਤ ਕੀਤਾ ਹੈ ॥੯੧॥
He achieved the fearless state on conquering the kings of all the countries far and near.17.91.
देस बिदेस जीति राजन कहु सुभट अभै पद पायो ॥९१॥
GURBANI.WORLD