ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1336
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸਦਾਸਿੰਘਇਕਭੂਪਮਹਾਮਨਿ॥
ਸਦਾ ਸਿੰਘ ਨਾਂ ਦਾ ਇਕ ਉਦਾਰ ਮਨ ਵਾਲਾ ਰਾਜਾ ਸੀ।
सदा सिंघ इक भूप महा मनि ॥
LINE 03
ਸਦਾਪੁਰੀਜਾਕੀਪਛਿਮਭਨਿ॥
ਉਸ ਦੀ ਸਦਾਪੁਰੀ (ਨਾਂ ਦੀ ਨਗਰੀ) ਪੱਛਮ ਵਿਚ ਦਸੀ ਜਾਂਦੀ ਸੀ।
सदापुरी जा की पछिम भनि ॥
LINE 04
ਸ੍ਰੀਸੁਲੰਕਦੇਤਾਕੀਨਾਰੀ॥
ਸੁਲੰਕ ਦੇ (ਦੇਈ) ਉਸ ਦੀ ਇਸਤਰੀ ਸੀ।
स्री सुलंक दे ता की नारी ॥
LINE 05
ਜਨੁਕਚੰਦ੍ਰਤੇਚੀਰਿਨਿਕਾਰੀ੧॥॥
(ਉਹ ਇਤਨੀ ਸੁੰਦਰ ਸੀ) ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ ॥੧॥
जनुक चंद्र ते चीरि निकारी ॥१॥
LINE 06
ਤਹਇਕਹੋਤਸਾਹਧਨਵਾਨਾ॥
ਉਥੇ ਇਕ ਧਨਵਾਨ ਸ਼ਾਹ ਸੀ,
तह इक होत साह धनवाना ॥
LINE 07
ਨਿਰਧਨਕਰਿਡਾਰਿਯੋਭਗਵਾਨਾ॥
ਜਿਸ ਨੂੰ ਪਰਮਾਤਮਾ ਨੇ ਗ਼ਰੀਬ ਕਰ ਦਿੱਤਾ।
निरधन करि डारियो भगवाना ॥
LINE 08
ਅਧਿਕਚਤੁਰਿਤਾਕੀਇਕਨਾਰੀ॥
ਉਸ ਦੀ ਇਕ ਬਹੁਤ ਚਾਲਾਕ ਇਸਤਰੀ ਸੀ।
अधिक चतुरि ता की इक नारी ॥
LINE 09
ਤਿਨਤਾਸੌਇਹਭਾਤਿਉਚਾਰੀ੨॥॥
ਉਸ ਨੇ ਸ਼ਾਹ ਨੂੰ ਇਸ ਤਰ੍ਹਾਂ ਕਿਹਾ ॥੨॥
तिन ता सौ इह भाति उचारी ॥२॥
LINE 10
ਕਰਿਹੌਬਹੁਰਿਤੁਮੈਧਨਵੰਤਾ॥
ਜੇ ਪਰਮਾਤਮਾ ਨੇ ਕ੍ਰਿਪਾ ਕੀਤੀ
करि हौ बहुरि तुमै धनवंता ॥
LINE 11
ਕ੍ਰਿਪਾਕਰੈਜੋਸ੍ਰੀਭਗਵੰਤਾ॥
ਤਾਂ ਤੈਨੂੰ ਫਿਰ ਧਨਵਾਨ ਬਣਾ ਦਿਆਂਗੀ।
क्रिपा करै जो स्री भगवंता ॥
LINE 12
ਆਪਨਭੇਸਪੁਰਖਕੋਧਾਰੋ॥
(ਉਸ ਨੇ) ਆਪਣਾ ਭੇਸ ਪੁਰਸ਼ ਦਾ ਧਾਰਨ ਕੀਤਾ
आपन भेस पुरख को धारो ॥
LINE 13
ਰਾਜਬਾਟਪਰਹਾਟਉਸਾਰੋ੩॥॥
ਅਤੇ ਰਾਜ-ਮਾਰਗ ਉਤੇ ਦੁਕਾਨ ਬਣਾ ਲਈ ॥੩॥
राज बाट पर हाट उसारो ॥३॥
LINE 14
ਏਕਨਦਰਬਉਧਾਰੋਦਿਯੋ॥
ਉਹ ਇਕਨਾਂ ਨੂੰ ਧਨ ਉਧਾਰ ਦਿੰਦੀ
एकन दरब उधारो दियो ॥
LINE 15
ਏਕਨਤੇਰਾਖਨਹਿਤਲਿਯੋ॥
ਅਤੇ ਇਕਨਾਂ ਤੋਂ ਰਖਣ ਲਈ ਲੈਂਦੀ।
एकन ते राखन हित लियो ॥
LINE 16
ਅਧਿਕਆਪਨੀਪਤਿਹਿਚਲਾਯੋ॥
ਉਸ ਨੇ ਆਪਣੀ ਬਹੁਤ ਪਤਿ (ਪ੍ਰਤਿਸ਼ਠਾ, ਸਾਖ) ਬਣਾ ਲਈ।
अधिक आपनी पतिहि चलायो ॥
LINE 17
ਜਹਤਹਸਕਲਧਨਿਨਸੁਨਿਪਾਯੋ੪॥॥
(ਇਹ ਗੱਲ) ਜਿਥੇ ਕਿਥੇ ਧਨਵਾਨਾਂ ਨੇ ਸੁਣ ਲਈ ॥੪॥
जह तह सकल धनिन सुनि पायो ॥४॥
LINE 18
ਸੋਫੀਸੂਮਸਾਹਇਕਤਹਾ॥
ਉਥੇ ਇਕ ਕੰਜੂਸ ਸੋਫ਼ੀ (ਪਰਹੇਜ਼ਗਾਰ) ਸ਼ਾਹ ਸੀ
सोफी सूम साह इक तहा ॥
LINE 19
ਜਾਕੇਘਰਸੁਨਿਯਤਧਨਮਹਾ॥
ਜਿਸ ਦੇ ਘਰ ਬਹੁਤ ਅਧਿਕ ਧਨ ਸੁਣੀਂਦਾ ਸੀ।
जा के घर सुनियत धन महा ॥
LINE 20
ਸੁਤਤ੍ਰਿਯਕੋਨਹਿਕਰਤਬਿਸ੍ਵਾਸਾ॥
(ਉਹ) ਪੁੱਤਰ, ਇਸਤਰੀ ਆਦਿ ਕਿਸੇ ਉਤੇ ਵੀ ਵਿਸ਼ਵਾਸ ਨਹੀਂ ਕਰਦਾ ਸੀ
सुत त्रिय को नहि करत बिस्वासा ॥
LINE 21
ਰਾਖਤਦਰਬਆਪਨੇਪਾਸਾ੫॥॥
ਅਤੇ ਧਨ ਨੂੰ ਆਪਣੇ ਕੋਲ ਹੀ ਰਖਦਾ ਸੀ ॥੫॥
राखत दरब आपने पासा ॥५॥
LINE 22
ਸਾਹਸੁਈਤਿਹਨਾਰਿਤਕਾਯੋ॥
ਉਸ ਸ਼ਾਹ ਨੂੰ ਉਸ ਇਸਤਰੀ ਨੇ ਵੇਖਿਆ
साह सुई तिह नारि तकायो ॥
LINE 23
ਅਧਿਕਪ੍ਰੀਤਕਰਿਤਾਹਿਬੁਲਾਯੋ॥
ਅਤੇ ਬਹੁਤ ਪ੍ਰੇਮ ਜਤਾ ਕੇ ਉਸ ਨੂੰ ਬੁਲਾਇਆ।
अधिक प्रीत करि ताहि बुलायो ॥
LINE 24
ਤ੍ਰਿਯਸੁਤਮਾਲਕਹਾਤਵਖੈਹੈ॥
ਕਹਿਣ ਲਗੀ ਕਿ ਤੇਰੀ ਇਸਤਰੀ ਅਤੇ ਪੁੱਤਰ ਹੀ (ਸਾਰਾ) ਮਾਲ ਖਾ ਜਾਣਗੇ
त्रिय सुत माल कहा तव खै है ॥
LINE 25
ਏਕਦਾਮਫਿਰਿਤੁਮੈਨਦੈਹੈ੬॥॥
ਅਤੇ ਤੈਨੂੰ ਫਿਰ ਇਕ ਦਾਮ ਵੀ ਨਹੀਂ ਦੇਣਗੇ ॥੬॥
एक दाम फिरि तुमै न दै है ॥६॥
LINE 26
ਸਾਹਮਾਲਕਹੂੰਅਨਤਰਖਾਇ॥
(ਇਸ ਲਈ) ਹੇ ਸ਼ਾਹ ਜੀ! (ਤੁਸੀਂ ਆਪਣਾ) ਮਾਲ ਕਿਤੇ ਹੋਰ ਰਖ ਦਿਓ
साह माल कहूं अनत रखाइ ॥
LINE 27
ਸਰਖਤਤਾਤੇਲੇਹੁਲਿਖਾਇ॥
ਅਤੇ ਉਸ ਤੋਂ ਰਸੀਦ ('ਸਰਖਤ') ਲਿਖਵਾ ਲਵੋ।
सरखत ता ते लेहु लिखाइ ॥
LINE 28
ਮਾਤਪੂਤਕੋਈਭੇਦਨਪਾਵੈ॥
ਮਾਤਾ ਅਤੇ ਪੁੱਤਰ ਨੂੰ ਬਿਲਕੁਲ ਪਤਾ ਨਾ ਲਗੇ
मात पूत कोई भेद न पावै ॥
LINE 29
ਤੁਮਹੀਚਹਹੁਤਬੈਧਨਆਵੈ੭॥॥
ਅਤੇ ਜਦੋਂ ਤੁਸੀਂ ਚਾਹੋ, ਤਦੋਂ ਧਨ ਆ ਜਾਵੇ ॥੭॥
तुम ही चहहु तबै धन आवै ॥७॥
LINE 30
ਬਚਨਬਹੁਰਿਤਿਨਸਾਹਬਖਾਨੋ॥
ਫਿਰ ਸ਼ਾਹ ਨੇ ਬਚਨ ਕਿਹਾ,
बचन बहुरि तिन साह बखानो ॥
LINE 31
ਤੁਮਤੇਔਰਭਲੋਨਹਿਜਾਨੋ॥
ਮੈਂ ਤੁਹਾਡੇ ਵਰਗਾ ਭਲਾ (ਮਨੁੱਖ) ਹੋਰ ਕੋਈ ਨਹੀਂ ਜਾਣਦਾ।
तुम ते और भलो नहि जानो ॥
LINE 32
ਮੇਰੋਸਕਲਦਰਬੁਤੈਲੇਹਿ॥
ਤੁਸੀਂ ਮੇਰਾ ਸਾਰਾ ਧਨ ਲੈ ਲਵੋ
मेरो सकल दरबु तै लेहि ॥
LINE 33
ਸਰਖਤਗੁਪਤਮੁਝੈਲਿਖਿਦੇਹਿ੮॥॥
ਅਤੇ ਮੈਨੂੰ ਗੁਪਤ ਰੂਪ ਵਿਚ ਰਸੀਦ ਲਿਖ ਦਿਓ ॥੮॥
सरखत गुपत मुझै लिखि देहि ॥८॥
LINE 34
ਬੀਸਲਾਖਤਾਤੇਧਨਲਿਯਾ॥
ਉਸ ਤੋਂ ਵੀਹ ਲੱਖ (ਰੁਪੈਯੇ) ਧਨ ਵਜੋਂ ਲੈ ਲਏ
बीस लाख ता ते धन लिया ॥
LINE 35
ਸਰਖਤਏਕਤਾਹਿਲਿਖਿਦਿਯਾ॥
ਅਤੇ ਉਸ ਨੂੰ ਇਕ ਰਸੀਦ ਲਿਖੀ ਦਿੱਤੀ।
सरखत एक ताहि लिखि दिया ॥
LINE 36
ਬਾਜੂਬੰਦਬੀਚਇਹਰਖਿਯਹੁ॥
(ਉਸ ਇਸਤਰੀ ਨੇ ਸਮਝਾਇਆ ਕਿ) ਇਸ (ਰਸੀਦ) ਨੂੰ ਬਾਜੂਬੰਦ ਵਿਚ ਰਖਣਾ
बाजू बंद बीच इह रखियहु ॥
LINE 37
ਅਵਰਪੁਰਖਸੌਭੇਵਨਭਖਿਯਹੁ੯॥॥
ਅਤੇ ਹੋਰ ਕਿਸੇ ਪੁਰਸ਼ ਨੂੰ ਭੇਦ ਨਾ ਦਸਣਾ ॥੯॥
अवर पुरख सौ भेव न भखियहु ॥९॥
LINE 38
ਦੈਧਨਸਾਹਜਬੈਘਰਗਯੋ॥
ਜਦ ਸ਼ਾਹ ਧਨ ਦੇ ਕੇ ਘਰ ਗਿਆ,
दै धन साह जबै घर गयो ॥
LINE 39
ਭੇਖਮਜੂਰਨਕੋਤਿਨਲਯੋ॥
ਤਾਂ ਉਸ (ਇਸਤਰੀ) ਨੇ ਮਜ਼ਦੂਰਨ ਦਾ ਭੇਸ ਧਾਰਨ ਕਰ ਲਿਆ।
भेख मजूरन को तिन लयो ॥
LINE 40
ਧਾਮਤਿਸੀਕੇਕਿਯਾਪਯਾਨਾ॥
ਉਸ ਦੇ ਘਰ ਵਲ ਹੀ ਚਲ ਪਈ।
धाम तिसी के किया पयाना ॥
LINE 41
ਭੇਦਅਭੇਦਤਿਨਮੂੜਨਜਾਨਾ੧੦॥॥
ਉਸ ਮੂਰਖ (ਸ਼ਾਹ) ਨੇ ਭੇਦ ਅਭੇਦ ਨਾ ਸਮਝਿਆ ॥੧੦॥
भेद अभेद तिन मूड़ न जाना ॥१०॥
LINE 42
ਕਹੀਕਿਏਕਟੂਕਮੁਹਿਦੇਹੁ॥
(ਉਸ ਨੇ ਸ਼ਾਹ ਨੂੰ) ਕਿਹਾ ਕਿ ਮੈਨੂੰ ਰੋਟੀ ਦਾ ਇਕ ਟੁਕੜਾ ਦੇਣਾ
कही कि एक टूक मुहि देहु ॥
LINE 43
ਪਾਨਭਰਾਇਸਗਰਦਨਿਲੇਹੁ॥
ਅਤੇ ਗਰਦਨ ਉਪਰ ਪਾਣੀ ਭਰਵਾਉਣ (ਦਾ ਕੰਮ) ਲੈਣਾ।
पान भराइस गरदनि लेहु ॥
LINE 44
ਖਰਚਜਾਨਿਥੋਰੋਤਿਨਕਰੋ॥
ਇਸ ਤਰ੍ਹਾਂ ਆਪਣਾ ਥੋੜਾ ਖਰਚ ਕਰੋ।
खरच जानि थोरो तिन करो ॥
LINE 45
ਭੇਦਅਭੇਦਨਹਿਨੈਕੁਬਿਚਰੋ੧੧॥॥
(ਇਸ ਵਿਚ) ਕਿਸੇ ਪ੍ਰਕਾਰ ਦਾ ਕੋਈ ਭੇਦ ਅਭੇਦ ਨਾ ਵਿਚਾਰੋ ॥੧੧॥
भेद अभेद नहि नैकु बिचरो ॥११॥
LINE 46
ਜਬਹੀਘਾਤਨਾਰਿਤਿਨਪਾਈ॥
ਜਦ ਉਸ ਇਸਤਰੀ ਨੂੰ ਮੌਕਾ ਲਗਿਆ,
जब ही घात नारि तिन पाई ॥
LINE 47
ਬਾਜੂਬੰਦਲਯੋਸਰਕਾਈ॥
ਤਾਂ ਬਾਜੂਬੰਦ ਨੂੰ ਖਿਸਕਾ ਲਿਆ।
बाजू बंद लयो सरकाई ॥
LINE 48
ਅਪਨੀਕਬਜਕਾਢਿਕਰਿਲਈ॥
ਆਪਣੀ ਰਸੀਦ ('ਕਬਜ') ਕਢ ਲਈ
अपनी कबज काढि करि लई ॥
LINE 49
ਸਤਕੀਡਾਰਿਤਵਨਮੈਗਈ੧੨॥॥
ਅਤੇ ਸੌ (ਰੁਪੈਏ ਦੀ ਲਿਖ ਕੇ) ਉਸ ਵਿਚ ਪਾ ਚਲੀ ਗਈ ॥੧੨॥
सत की डारि तवन मै गई ॥१२॥
LINE 50
ਕਿਤਕਦਿਨਨਕਹਿਦੇਹਰੁਪਇਯਾ॥
ਕਿਤਨੇ ਦਿਨਾਂ ਬਾਦ (ਸ਼ਾਹ ਨੇ) ਰੁਪੈਯਾ ਦੇਣ ਲਈ ਕਿਹਾ
कितक दिनन कहि देह रुपइया ॥
LINE 51
ਪਠੈਦਯੋਇਕਤਾਹਿਮਨਇਯਾ॥
ਅਤੇ ਉਥੇ ਇਕ ਬੰਦਾ ('ਮਨਇਯਾ' ਮਨੁੱਖ) ਭੇਜ ਦਿੱਤਾ
पठै दयो इक ताहि मनइया ॥
LINE 52
ਏਕਹਜਾਰਤਹਾਤੋਲ੍ਯਾਵਹੁ॥
ਕਿ (ਉਹ) ਉਥੋਂ ਇਕ ਹਜ਼ਾਰ ਰੁਪੈਯਾ ਲੈ ਆਵੇ
एक हजार तहा तो ल्यावहु ॥
LINE 53
ਆਨਿਬਨਿਜਕੋਕਾਜਚਲਾਵਹੁ੧੩॥॥
ਅਤੇ ਲਿਆ ਕੇ ਵਪਾਰ ਦਾ ਕੰਮ ਚਲਾਵੇ ॥੧੩॥
आनि बनिज को काज चलावहु ॥१३॥
LINE 54
ਤਿਨਕਹਜਾਰਨਤਾਕੌਦਿਯਾ॥
ਉਸ (ਇਸਤਰੀ) ਨੇ ਉਸ ਨੂੰ ਇਕ ਹਜ਼ਾਰ ਰੁਪੈਯਾ ਨਾ ਦਿੱਤਾ।
तिनक हजार न ता कौ दिया ॥
LINE 55
ਜਿਯਮੈਕੋਪਸਾਹਤਬਕਿਯਾ॥
ਤਦ ਸ਼ਾਹ ਨੇ ਮਨ ਵਿਚ ਗੁੱਸਾ ਕੀਤਾ।
जिय मै कोप साह तब किया ॥
LINE 56
ਬਾਧਿਲੈਗਯੋਤਾਕਹਤਹਾ॥
ਉਸ ਨੂੰ ਬੰਨ੍ਹ ਕੇ ਉਥੇ ਲੈ ਗਿਆ
बाधि लै गयो ता कह तहा ॥
LINE 57
ਕਾਜੀਕੋਟਵਾਰਥੋਜਹਾ੧੪॥॥
ਜਿਥੇ ਕਾਜ਼ੀ ਅਤੇ ਕੋਤਵਾਲ ਸਨ ॥੧੪॥
काजी कोटवार थो जहा ॥१४॥
LINE 58
ਮੋਤੇਬੀਸਲਾਖਇਨਲਿਯਾ॥
ਇਸ ਨੇ ਮੇਰੇ ਕੋਲੋਂ ਵੀਹ ਲੱਖ (ਰੁਪੈਯਾ) ਲਿਆ।
मो ते बीस लाख इन लिया ॥
LINE 59
ਅਬਇਨਮੁਝੈਹਜਾਰਨਦਿਯਾ॥
ਹੁਣ ਇਸ ਨੇ ਮੈਨੂੰ ਇਕ ਹਜ਼ਾਰ ਵੀ ਨਹੀਂ ਦਿੱਤਾ।
अब इन मुझै हजार न दिया ॥
LINE 60
ਕਹੀਸਭੋਸਰਖਤਤਿਹਹੇਰੋ॥
ਸਭ ਨੇ ਕਿਹਾ, ਇਸ ਦੀ ਰਸੀਦ ਵੇਖੋ।
कही सभो सरखत तिह हेरो ॥
LINE 61
ਇਨਕੋਅਬਹੀਨ੍ਯਾਇਨਿਬੇਰੋ੧੫॥॥
ਇਨ੍ਹਾਂ ਨਾਲ ਹੁਣ ਹੀ ਇਨਸਾਫ਼ ਦਾ ਨਿਬੇੜਾ ਕਰੋ ॥੧੫॥
इन को अब ही न्याइ निबेरो ॥१५॥
LINE 62
ਛੋਰਿਸਰਖਤਹਿਸਭਨਨਿਹਾਰੋ॥
ਰਸੀਦ ਨੂੰ ਖੋਲ੍ਹ ਕੇ ਸਾਰਿਆਂ ਨੇ ਵੇਖਿਆ।
छोरि सरखतहि सभन निहारो ॥
LINE 63
ਰੁਪਯਾਸੌਇਕਤਹਾਬਿਚਾਰੋ॥
ਉਥੇ ਕੇਵਲ ਇਕ ਸੌ ਰੁਪੈਯਾ (ਲਿਖਿਆ) ਵੇਖਿਆ।
रुपया सौ इक तहा बिचारो ॥
LINE 64
ਸਾਚਾਤੇਝੂਠਾਤਿਹਕਿਯਾ॥
(ਉਸ ਨੇ) ਸੱਚੇ ਨੂੰ ਝੂਠਾ ਕਰ ਦਿੱਤਾ
साचा ते झूठा तिह किया ॥
LINE 65
ਸਭਧਨੁਹਰੋਕਾਢਿਤਿਹਦਿਯਾ੧੬॥॥
ਅਤੇ (ਉਹ) ਸਾਰਾ ਧਨ ਹਰ ਲਿਆ (ਜੋ ਉਸ ਨੇ) ਕਢ ਕੇ ਉਸ ਨੂੰ ਦਿੱਤਾ ਸੀ ॥੧੬॥
सभ धनु हरो काढि तिह दिया ॥१६॥
LINE 66
ਬਹੁਰਿਬਚਨਤਿਨਨਾਰਿਉਚਾਰੇ॥
ਫਿਰ ਉਸ ਇਸਤਰੀ ਨੇ ਸ਼ਾਹ ਨੂੰ ਕਿਹਾ,
बहुरि बचन तिन नारि उचारे ॥
LINE 67
ਮੈਨਰਹਤਹੌਗਾਵਤਿਹਾਰੇ॥
ਮੈਂ ਹੁਣ ਤੁਹਾਡੇ ਪਿੰਡ ਵਿਚ ਨਹੀਂ ਰਹਾਂਗੀ।
मै न रहत हौ गाव तिहारे ॥
LINE 68
ਯੌਕਹਿਜਾਤਤਹਾਤੇਭਈ॥
ਇਹ ਕਹਿ ਕੇ ਉਥੋਂ ਚਲੀ ਗਈ।
यौ कहि जात तहा ते भई ॥
LINE 69
ਸੋਫੀਯਹਿਕੂਟਿਭੰਗੇਰੀਗਈ੧੭॥॥
(ਉਹ) ਭੰਗ ਪੀਣ ਵਾਲੀ ਸੋਫ਼ੀ ਨੂੰ ਲੁਟ ਕੇ ਲੈ ਗਈ ॥੧੭॥
सोफी यहि कूटि भंगेरी गई ॥१७॥
GURBANI.WORLD