ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 510
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਜਉਇਹਭਾਤਕਹਿਯੋਜਦੁਨੰਦਨਤਉਉਹਸਤ੍ਰਲਖਿਯੋਕੋਊਆਯੋ॥
ਜਦੋਂ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਤਾਂ ਉਸ ਨੇ ਜਾਣਿਆ (ਕਿ ਮੇਰੇ ਉਤੇ) ਕੋਈ ਵੈਰੀ ਚੜ੍ਹ ਆਇਆ ਹੈ।
When Krishna said this, he saw with this that a weapon had come and with one blow it has killed many
जउ इह भात कहियो जदुनंदन तउ उह सत्र लखियो कोऊ आयो ॥
LINE 03
ਅਉਰਸੁਨਿਯੋਜਿਹਏਕਹੀਚੋਟਸੋਕੋਟਨਕੋਪਚਟਾਕਗਿਰਾਯੋ॥
(ਉਸ ਨੇ) ਹੋਰ ਵੀ ਸੁਣ ਲਿਆ ਕਿ ਜਿਸ ਨੇ ਇਕ ਹੀ ਸਟ ਨਾਲ ਕ੍ਰੋਧਵਾਨ ਹੋ ਕੇ ਕਿਲ੍ਹਿਆਂ ਨੂੰ ਡਿਗਾ ਦਿੱਤਾ ਹੈ।
In that citadel surrounded by water,
अउर सुनियो जिह एक ही चोट सो कोटन कोप चटाक गिरायो ॥
LINE 04
ਬਾਰਿਕੇਕੋਟਬਿਖੈਮੁਰਦੈਤਹੁਤੋਸੁਨਿਸੋਰਸੋਊਉਠਿਧਾਯੋ॥
ਪਾਣੀ ਦੇ ਕਿਲੇ ਵਿਚ ਮੁਰ ਨਾਂ ਦਾ ਦੈਂਤ ਰਹਿੰਦਾ ਸੀ, ਸ਼ੋਰ ਸੁਣ ਕੇ ਉਸ ਨੇ ਉਠ ਕੇ (ਕ੍ਰਿਸ਼ਨ ਉਤੇ) ਹਮਲਾ ਕਰ ਦਿੱਤਾ।
A demon named Mur, resided, who listening to the din, came out for fighting
बारि के कोट बिखै मुर दैत हुतो सुनि सोर सोऊ उठि धायो ॥
LINE 05
ਸ੍ਯਾਮਕੇਬਾਹਨਕੋਤਿਨਕੋਪਿਤ੍ਰਿਸੂਲਕੈਆਇਕੈਘਾਵਚਲਾਯੋ੨੧੨੩॥॥
ਉਸ ਨੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਦੇ ਵਾਹਨ ਉਤੇ ਤ੍ਰਿਸ਼ੂਲ ਨਾਲ ਹਮਲਾ ਕਰ ਦਿੱਤਾ ॥੨੧੨੩॥
On coming, he wounded the vehicle of Krishna with his trident.2123.
स्याम के बाहन को तिन कोपि त्रिसूल कै आइ कै घाव चलायो ॥२१२३॥
LINE 06
ਸੋਖਗਰਾਜਨਚੋਟਗਨੀਤਿਨਦਉਰਿਗਦਾਗਹਿਕਾਨ੍ਰਹਕੋਮਾਰੀ॥
ਗਰੁੜ ਨੇ ਉਸ ਚੋਟ ਨੂੰ ਕੁਝ ਨਾ ਸਮਝਿਆ, ਉਸ ਨੇ ਦੌੜ ਕੇ ਗਦਾ ਪਕੜ ਕੇ ਕ੍ਰਿਸ਼ਨ ਨੂੰ ਮਾਰੀ।
सो खगराज न चोट गनी तिन दउरि गदा गहि कान्रह को मारी ॥
LINE 07
ਆਵਤਹੈਸਿਰਸਾਮੁਹੇਚੋਟਚਿਤੈਇਮਸ੍ਰੀਬਿਜਨਾਥਬਿਚਾਰੀ॥
ਸਾਹਮਣੇ ਸਿਰ ਤੇ ਆਉਂਦੀ ਸਟ ਨੂੰ ਵੇਖ ਕੇ ਕ੍ਰਿਸ਼ਨ ਨੇ ਇਸ ਤਰ੍ਹਾਂ ਵਿਚਾਰ ਕੀਤਾ।
Garuda did not feel a significant blow, but now Mur, pulling his mace, struck Krishna, Krishna saw towards the attack on his head,
आवत है सिर सामुहे चोट चितै इम स्री बिजनाथ बिचारी ॥
LINE 08
ਕੋਪਬਢਾਇਤਬੈਅਪੁਨੇਸੁਕਮੋਦਕੀਹਾਥਕੇਬੀਚਸੰਭਾਰੀ॥
ਆਪਣੇ ਮਨ ਵਿਚ ਕ੍ਰੋਧ ਵਧਾ ਕੇ ਰਥ ਵਿਚੋਂ ਕਮੋਦਕੀ (ਗਦਾ) ਹੱਥ ਵਿਚ ਸੰਭਾਲ ਲਈ।
कोप बढाइ तबै अपुने सु कमोदकी हाथ के बीच संभारी ॥
LINE 09
ਚੋਟਜੁਆਵਤਹੀਅਰਿਕੀਇਹਏਕਹਿਚੋਟਿਚਟਾਕਨਿਵਾਰੀ੨੧੨੪॥॥
ਵੈਰੀ ਦੀ ਜੋ ਚੋਟ ਆ ਰਹੀ ਸੀ, ਉਸ ਨੂੰ ਇਕੋ ਸਟ ਨਾਲ ਦੂਰ ਕਰ ਦਿੱਤਾ ॥੨੧੨੪॥
And held in his hand his mace named Kumodki and with one blow intercepted the attack of the enemy.2124.
चोट जु आवत ही अरि की इह एकहि चोटि चटाक निवारी ॥२१२४॥
LINE 10
ਘਾਵਬਿਅਰਥਗਯੋਜਬਹੀਤਬਗਾਜਕੈਰਾਛਸਕੋਪਬਢਾਯੋ॥
ਜਦੋਂ (ਮੁਰ ਦੈਂਤ ਦਾ) ਵਾਰ ਵਿਅਰਥ ਚਲਾ ਗਿਆ ਤਦੋਂ (ਉਸ) ਰਾਖਸ਼ ਨੇ ਗੱਜ ਕੇ ਕ੍ਰੋਧ ਨੂੰ ਵਧਾਇਆ।
When the blow did not hit the target, the demon began to roar in rage
घाव बिअरथ गयो जब ही तब गाज कै राछस कोप बढायो ॥
LINE 11
ਦੇਹਬਢਾਇਬਢਾਇਕੈਆਨਨਸ੍ਯਾਮਜੂਕੇਬਧਕਾਰਨਧਾਯੋ॥
(ਉਸ ਨੇ ਫਿਰ) ਸ਼ਰੀਰ ਨੂੰ ਵਧਾ ਲਿਆ ਅਤੇ ਮੂੰਹ ਨੂੰ ਵੀ ਵਧਾ ਲਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਟੁਟ ਕੇ ਪੈ ਗਿਆ।
He extended his body and face and advanced forward in order to kill Krishna
देह बढाइ बढाइ कै आनन स्याम जू के बध कारन धायो ॥
LINE 12
ਨੰਦਗਕਾਢਿਤਬੈਕਟਿਤੇਬ੍ਰਿਜਨਾਥਤਬੈਤਕਿਤਾਹਿਚਲਾਯੋ॥
ਤਦ ਸ੍ਰੀ ਕ੍ਰਿਸ਼ਨ ਨੇ ਲਕ ਨਾਲੋ ਨੰਦਗ (ਖੜਗ) ਕਢ ਲਿਆ ਅਤੇ ਉਸੇ ਵੇਲੇ ਨਿਸ਼ਾਣਾ ਬੰਨ੍ਹ ਕੇ ਚਲਾ ਦਿੱਤਾ।
नंदग काढि तबै कटि ते ब्रिजनाथ तबै तकि ताहि चलायो ॥
LINE 13
ਜੈਸੇਕੁਮ੍ਰਹਾਰਕਟੈਘਟਿਕੋਅਰਿਕੋਸਿਰਤੈਸੇਹੀਕਾਟਗਿਰਾਯੋ੨੧੨੫॥॥
ਜਿਵੇਂ ਕੁਮ੍ਹਿਆਰ (ਚੱਕ ਤੋਂ ਤਾਰ ਨਾਲ) ਘੜੇ ਨੂੰ ਕਟ ਦਿੰਦਾ ਹੈ, ਉਸੇ ਤਰ੍ਹਾਂ ਵੈਰੀ ਦਾ ਸਿਰ ਕਟ ਕੇ ਡਿਗਾ ਦਿੱਤਾ ॥੨੧੨੫॥
Krishan took out his sword named Nandak from his waist and struck the blow on the demon, removed his head like the potter chopping the pitcher from the wheel.2125.
जैसे कुम्रहार कटै घटि को अरि को सिर तैसे ही काट गिरायो ॥२१२५॥
LINE 14
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਮੁਰਦੈਤਬਧਹ॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਮੁਰ ਦੈਂਤ ਬਧ ਦੇ ਪ੍ਰਸੰਗ ਦੀ ਸਮਾਪਤੀ।
End of the killing of demon Mur in Krishnavatara in Bachittar Natak.
इति स्री बचित्र नाटक ग्रंथे क्रिसनावतारे मुर दैत बधह ॥
GURBANI.WORLD