ਪਉੜੀ ੧੭

ਵਾਰ ੧੦ ਭਾਈ ਗੁਰਦਾਸ ਜੀ ਅੰਗ 10
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੭
पउड़ी १७
LINE 02
ਭਗਤੁਭਗਤੁਜਗਿਵਜਿਆਚਹੁਚਕਾਂਦੇਵਿਚਿਚਮਿਰੇਟਾ।
(ਰਵਿਦਾਸ) ਚਮਾਰ ਜਗਤ ਵਿਚ ਚਾਰੇ ਦਿਸ਼ਾਂ ਵਿਖੇ ਭਗਤ ਪ੍ਰਗਟ ਹੋਇਆ।
The tanner (Ravidas) became renowned as bhagat (saint) in all the four directions.
भगतु भगतु जगि वजिआ चहु चकां दे विचि चमिरेटा ।
LINE 03
ਪਾਣ੍ਹਾਗੰਢੈਰਾਹਵਿਚਿਕੁਲਾਧਰਮਢੋਇਢੋਰਸਮੇਟਾ।
ਰਸਤੇ ਵਿਖੇ ਜੁੱਤੀਆਂ ਗੰਢੇ ਅਰ ਕੁਲਾ ਧਰਮ ਅਨੁਸਾਰ ਪਸ਼ੂ ਢੋਕੇ ਸਮੇਟਯਾ ਕਰੇ।
In accordance with his family tradition he would cobble the shoes and carry away the dead animals.
पाण्हा गंढै राह विचि कुला धरम ढोइ ढोर समेटा ।
LINE 04
ਜਿਉਕਰਿਮੈਲੇਚੀਥੜੇਹੀਰਾਲਾਲੁਅਮੋਲੁਪਲੇਟਾ।
(ਉੱਪਰੋਂ ਇਹ ਹਾਲ ਸੀ, ਪਰ ਅੰਦਰੋਂ ਇਉਂ ਸੀ) ਜਿੱਕੁਰ ਮੈਲੇ ਚੀਥੜਿਆਂ (ਲੀਰਾਂ) ਵਿਖੇ ਅਮੋਲਕ ਲਾਲ ਲਪੇਟਿਆ ਹੋਇਆ ਹੁੰਦਾ ਹੈ।
This was his outward routine but in reality he was a gem wrapped in rags.
जिउ करि मैले चीथड़े हीरा लालु अमोलु पलेटा ।
LINE 05
ਚਹੁਵਰਨਾਉਪਦੇਸਦਾਗਿਆਨਧਿਆਨੁਕਰਿਭਗਤਿਸਹੇਟਾ।
ਚਾਰ ਵਰਣ (ਖੱਤ੍ਰ੍ਰੀ, ਬ੍ਰਾਹਮਣ ਆਦਿਕਾਂ) ਨੂੰ ਉਪਦੇਸ਼ ਦੇਣ ਲਗਾ ਅਰ ਗਿਆਨ ਧਿਆਨ ਕਰਾਉਣ ਲੱਗਾ ਭਗਤੀ ਦੇ ਨਾਲ।
He would preach all the four varnas (castes). His preaching made them rapt in the meditative devotion for the Lord.
चहु वरना उपदेसदा गिआन धिआनु करि भगति सहेटा ।
LINE 06
ਨ੍ਹਾਵਣਿਆਇਆਸੰਗੁਮਿਲਿਬਾਨਾਰਸਕਰਿਗੰਗਾਥੇਟਾ।
(ਇਕੇਰਾਂ) ਸੰਗ ਮਿਲਕੇ ਕਾਂਸ਼ੀ ਨੂੰ ਗੰਗਾ ਪੁਰ (ਪੁਰਬੀ) ਨ੍ਹਾਉਣ ਚਲਿਆ (ਕਿਉਂ ਜੋ ਗ੍ਰਹਿਣ ਦਾ ਵੱਡਾ ਮੇਲਾ ਲੱਗਣਾ ਸੀ)।
Once, a group of people went to Kasi (Varanasi) to have their sacred dip in the Ganges.
न्हावणि आइआ संगु मिलि बानारस करि गंगा थेटा ।
LINE 07
ਕਢਿਕਸੀਰਾਸਉਪਿਆਰਵਿਦਾਸੈਗੰਗਾਦੀਭੇਟਾ।
ਰਵਿਦਾਸ ਨੇ (ਇਕ) ਧੇਲਾ ਕੱਢਕੇ (ਇਕ ਸੰਗੀ ਨੂੰ) ਗੰਗਾ ਦੀ ਭੇਟਾ ਲਈ ਦਿੱਤਾ,
Ravidas gave one dhela (half a pice) to one member and asked him to offer it to the Ganges.
कढि कसीरा सउपिआ रविदासै गंगा दी भेटा ।
LINE 08
ਲਗਾਪੁਰਬੁਅਭੀਚਦਾਡਿਠਾਚਲਿਤੁਅਚਰਜੁਅਮੇਟਾ।
(ਉਥੇ) ਅਭਿਜਿਤ ਨਛੱਤਰ ਦੀ ਪੂਰਬੀ ਲੱਗੀ ਸੀ, ਲੋਕਾਂ ਨੇ (ਅਮੇਟਾ ਕਹੀਏ) ਅਮਿੱਤ ਚਰਿੱਤ੍ਰ੍ਰ (ਜਿਸ ਦੀ ਕੋਈ ਮਿਤ ਨਾ ਪਾ ਸਕੇ) ਡਿੱਠਾ।
A great festival of Abhijit naksatr (star) was on there where the public saw this wonderful episode.
लगा पुरबु अभीच दा डिठा चलितु अचरजु अमेटा ।
LINE 09
ਲਇਆਕਸੀਰਾਹਥੁਕਢਿਸੂਤੁਇਕੁਜਿਉਤਾਣਾਪੇਟਾ।
ਹਥ ਕੱਢਕੇ (ਰਵਿਦਾਸ ਜੀ ਦਾ) ਧੇਲਾ ਅੰਗੀਕਾਰ ਕੀਤਾ, ਜਿਸ ਤਰ੍ਹਾਂ ਸੂਤ ਇਕ ਹੈ ਤੇ ਤਾਣਾ ਪੇਟਾ (ਦੋ ਨਾਮ ਹਨ)।
Ganges, herself taking out her hand accepted that paltry amount, dhela, and proved that Ravidas was one with Ganges as warp and weft.
लइआ कसीरा हथु कढि सूतु इकु जिउ ताणा पेटा ।
LINE 10
ਭਗਤਜਨਾਂਹਰਿਮਾਂਪਿਉਬੇਟਾ੧੭।।
(੯) ਭਗਤ ਜਨਾਂ ਦਾ ਹਰੀ ਹੀ ਮਾਂ ਪਿਉ ਅਤੇ ਪੁੱਤ ਹੈ।
For bhagats (saints,) God is their mother, father and son all in one.
भगत जनां हरि मां पिउ बेटा ।१७।
GURBANI.WORLD