ਵਾਹਿਗੁਰੂ ਜੀਓ ਸਤ ।

ਚੌਥੀ ਪਾਤਿਸ਼ਾਹੀ ਭਾਈ ਨੰਦ ਲਾਲ ਜੀ ਅੰਗ 4
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਵਾਹਿਗੁਰੂਜੀਓਸਤ।
Waaheguru is the Truth,
वाहिगुरू जीओ सत ।
LINE 02
ਵਾਹਿਗੁਰੂਜੀਓਹਾਜ਼ਰਨਾਜ਼ਰਹੈ।
Waaheguru is Omnipresent
वाहिगुरू जीओ हाज़र नाज़र है ।
LINE 03
ਗੁਰੂਰਾਮਦਾਸਆਂਮਤਾਅਉਲ-ਵਰਾ।
ਗੁਰੂ ਰਾਮਦਾਸ ਜਿਹੜਾ ਸਾਰੀ ਲੁਕਾਈ ਦੀ ਪੂੰਜੀ ਹੈ,
Guru Ram Das, the asset and the treasure of the entire world
गुरू रामदास आं मताअ उल-वरा ।
LINE 04
ਜਹਾਂਬਾਨਿਇਕਲੀਮਸਿਦਕੋਸਫ਼ਾ੬੯।।
ਅਤੇ ਸਿਦਕ ਸਫਾਈ ਦੇ ਰਾਜ ਦਾ ਰਖਵਾਲਾ ਹੈ ।
And, is the protector/caretaker of the realm of faith and chastity. (69)
जहांबानि इकलीम सिदको सफ़ा ।६९।
LINE 05
ਹਮਅਜ਼ਸਲਤਨਤਹਮਅਜ਼ਫ਼ੁਕਰਸ਼ਨਿਸ਼ਾਂ।
ਉਸ ਵਿਚ ਰਾਜ ਅਤੇ ਜੋਗ ਦੋਹਾਂ ਦੇ ਚਿੰਨ ਹਨ,
He includes (in his personality) symbols of both royalty and renunciation,
हम अज़ सलतनत हम अज़ फ़ुकरश निशां ।
LINE 06
ਗਿਰਾਂਮਾਯਾਤਰਅਫ਼ਸਰਿਅਫ਼ਸਰਾਂ੭੦।।
ਉਹ ਤਾਜ ਵਾਲਿਆਂ ਬਾਦਸ਼ਾਹਾਂ ਦਾ ਭੀ ਤਾਜਦਾਰ ਬਾਦਸ਼ਾਹ ਹੈ ।
And, he is the king of kings. (70)
गिरां माया तर अफ़सरि अफ़सरां ।७०।
LINE 07
ਜ਼ਿਤੌਸਫ਼ਿਊਸਲਸਕਾਸਿਰਜ਼ਬਾਂ।
ਉਸ ਦੀ ਉਸਤਤ ਕਰਨ ਤੋਂ ਤਿੰਨਾਂ ਲੋਕਾਂ ਦੀ ਜੀਭਾ ਅਸਮਰਥ ਹੈ,
The tongues of all the three worlds, the earth, the underworld, and the skies, are incapable to describe his eclat,
ज़ि तौसफ़ि ऊ सलस कासिर ज़बां ।
LINE 08
ਅਜ਼ੋਰੁਬਅਹਮਸੁੱਦਸਗੌਹਰਫ਼ਿਸ਼ਾਂ੭੧।।
ਉਸ ਦੇ ਬਚਨਾਂ ਤੋਂ ਚੋਹਾਂ ਵੇਦਾਂ ਅਤੇ ਛੇ ਸ਼ਾਸਤਰਾਂ ਦੇ ਮੋਤੀ ਕਿਰਦੇ ਹਨ ।
And, pearls-like messages and words (metaphors and expressions) from the four Vedaas and six Shaastraas emerge from his utterances. (71)
अज़ो रुबअ हम सुदस गौहर फ़िशां ।७१।
LINE 09
ਚਿਹੱਕਬਰਗ਼ੁਜ਼ੀਦਸ਼ਜ਼ਿਖ਼ਾਸਾਨਖ਼ੇਸ਼।
ਰੱਬ ਨੇ ਉਸ ਨੂੰ ਆਪਣੇ ਖਾਸ ਨਿਕਟ-ਵਰਤੀਆਂ ਵਿਚੋਂ ਚੁਨਿਆ ਹੈ,
Akaalpurakh has selected him as one of His specially close favorites,
चि हक बरग़ुज़ीदश ज़ि क़ासान क़ेश ।
LINE 10
ਸਰਅਫ਼ਰਾਖ਼ਤਸ਼ਹਮਜ਼ਿਪਾਕਾਨੇਖ਼ੇਸ਼੭੨।।
ਅਤੇ ਉਸ ਨੂੰ ਆਪਣੀਆਂ ਨਿੱਜੀ ਪਵਿੱਤ੍ਰ ਰੂਹਾਂ ਤੋਂ ਵੀ ੳਚੇਰਾ ਕੀਤਾ ਹੈ ।
And, has elevated him to even a higher position than His personal sacred souls. (72)
सर अफ़राक़तश हम ज़ि पाकाने क़ेश ।७२।
LINE 11
ਹਮਾਸਾਜਿਦਸ਼ਦਾਬਸਿਦਕਿਜ਼ਮੀਰ।
ਸਾਰੇ ਹੀ ਸੱਚੇ ਦਿਲ ਨਾਲ ਉਸ ਨੂੰ ਮੱਥਾ ਟੇਕਦੇ ਹਨ,
Everyone prostrates before him with a truthful and clear conscience,
हमा साजिदश दा बसिदकि ज़मीर ।
LINE 12
ਚਿਹਆਅਲਾਚਿਹਅਦਨਾਚਿਹਸ਼ਹਚਿਹਫ਼ਕੀਰ੭੩।।
ਕੀ ਵੱਡਾ ਅਤੇ ਕੀ ਛੋਟਾ, ਕੀ ਬਾਦਸ਼ਾਹ ਅਤੇ ਕੀ ਫਕੀਰ ।
Whether he is high or low, a king or a mendicant. (73)
चिह आअला चिह अदना चिह शह चिह फ़कीर ।७३।
GURBANI.WORLD