ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 312
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਊਚਕਦੰਮਹਿਕੋਤਰੁਥੋਤਿਹਪੈਚੜਿਕੈਹਰਿਕੂਦਪਰਿਓ॥
ਉਥੇ ਕਦੰਬ ਦਾ ਇਕ ਉੱਚਾ ਬ੍ਰਿਛ ਸੀ। ਕ੍ਰਿਸ਼ਨ ਉਸ ਉਤੇ ਚੜ੍ਹ ਕੇ (ਤਲਾ ਵਿਚ) ਕੁਦ ਪਿਆ।
Ascending the Kadamb-tree, Krishna jumped in the tank from its height
ऊच कदंमहि को तरु थो तिह पै चड़ि कै हरि कूद परिओ ॥
LINE 03
ਤਿਨਸੰਕਕਰੀਮਨਮੈਨਕਛੂਫੁਨਿਧੀਰਜਗਾਢਧਰਿਯੋਨਟਰਿਓ॥
ਉਸ ਨੇ (ਛਾਲ ਮਾਰਨ ਵੇਲੇ) ਮਨ ਵਿਚ ਕੁਝ ਵੀ ਸ਼ੰਕਾ ਨਾ ਕੀਤੀ ਸਗੋਂ ਬੜਾ ਭਾਰਾ ਧੀਰਜ ਰਖਿਆ ਅਤੇ ਪਿਛੇ ਨਾ ਹਟਿਆ।
He did not fear even a little and moved patiently
तिन संक करी मन मै न कछू फुनि धीरज गाढ धरियो न टरिओ ॥
LINE 04
ਮਨੁਖੋਸਤਲੌਜਲਉਚਭਯੋਨਿਕਸਿਯੋਤਬਨਾਗਬਡੋਨਡਰਿਯੋ॥
ਸੱਤ ਮਨੁੱਖਾਂ ਜਿਤਨਾ ਉੱਚਾ ਜਲ (ਉਸ ਤਲਾ ਤੋਂ) ਉਛਲਿਆ, ਤਦ ਵੱਡਾ ਨਾਗ ਵੀ ਬਾਹਰ ਨਿਕਲਿਆ, (ਉਸ ਨੂੰ ਵੇਖ ਕੇ) ਕ੍ਰਿਸ਼ਨ ਨਾ ਡਰਿਆ।
The water arose to sevenfold height of man and from that, the Naga appeared but Krishna even then was not frightened at all
मनुखोसत लौ जल उच भयो निकसियो तब नाग बडो न डरियो ॥
LINE 05
ਪਟਪੀਤਧਰੇਤਨਪੈਨਰਦੇਖਿਮਹਾਬਲਿਕੈਤਿਨਜੁਧਕਰਿਯੋ੨੦੮॥॥
ਸ਼ਰੀਰ ਉਤੇ ਪੀਲੇ ਕਪੜੇ ਪਾਏ ਹੋਏ ਮਨੁੱਖ ਨੂੰ ਵੇਖ ਕੇ ਮਹਾਨ ਬਲੀ (ਕਾਲੀ ਨਾਗ ਨੇ) ਉਸ ਨਾਲ ਯੁੱਧ ਕਰਨਾ ਸ਼ੁਰੂ ਕੀਤਾ ॥੨੦੮॥
When the Naga saw a man riding upon him, he began to fight.208.
पट पीत धरे तन पै नर देखि महा बलि कै तिन जुध करियो ॥२०८॥
LINE 06
ਬਾਧਲਯੋਹਰਿਕੋਤਨਸੋਕਰਕ੍ਰੁਧਕਿਧੋਤਿਹਕੋਤਨਕਾਟੇ॥
(ਕਾਲੀ ਨਾਗ ਨੇ) ਕ੍ਰਿਸ਼ਨ ਦੇ ਸ਼ਰੀਰ ਨੂੰ (ਵੱਲ ਪਾ ਕੇ) ਬੰਨ੍ਹ ਲਿਆ ਅਤੇ ਕ੍ਰੋਧ ਕਰ ਕੇ ਉਸ ਦੇ ਸ਼ਰੀਰ ਨੂੰ ਕਟਣ ਲਗਾ।
He intertwined Krishna, who in great furyu, chopped its body
बाध लयो हरि को तन सो कर क्रुध किधो तिह को तन काटे ॥
LINE 07
ਢੀਲੋਰਹਿਯੋਹੁਇਪੈਹਰਿਜੀਪਿਖਿਯਾਰਨਕੇਹੀਯਰੇਫੁਨਿਫਾਟੇ॥
ਸ੍ਰੀ ਕ੍ਰਿਸ਼ਨ ਢਿੱਲੇ ਜਿਹੇ ਹੋਏ ਰਹੇ ਅਤੇ ਵੇਖਣ ਵਾਲਿਆਂ ਦੇ ਹਿਰਦੇ ਫਟਣ ਲਗੇ।
The grasp of the snake on Krishna loosened, but the viewers held great fear in their hearts
ढीलो रहियो हुइ पै हरि जी पिखि या रन के हीयरे फुनि फाटे ॥
LINE 08
ਰੋਵਤਆਵਤਹੈਪਤਨੀਬ੍ਰਿਜਠੋਕਤਮੂੰਡਉਖਾਰਤਝਾਟੇ॥
ਬ੍ਰਜ-ਭੂਮੀ ਦੀਆਂ ਇਸਤਰੀਆਂ ਰੋਂਦੀਆਂ (ਹੋਈਆਂ ਉਸ ਤਲਾ ਉਤੇ ਚਲੀਆਂ) ਆ ਰਹੀਆਂ ਹਨ ਅਤੇ ਮੂੰਹ ਨੂੰ ਪਿਟਦੀਆਂ ਅਤੇ ਝਾਟੇ ਪੁਟਦੀਆਂ ਹਨ।
The ladies of the Braja village started moving towards that side pulling their hair and carding their heads,
रोवत आवत है पतनी ब्रिज ठोकत मूंड उखारत झाटे ॥
LINE 09
ਆਇਹੈਮਾਰਉਸੈਨਹੀਰੋਵਹੁਨੰਦਇਹੈਕਹਿਕੈਇਨਡਾਟੇ੨੦੯॥॥
ਨੰਦ ਉਨ੍ਹਾਂ ਨੂੰ ਇਹ ਕਹਿ ਕੇ ਡਾਂਟਦਾ ਹੈ ਕਿ (ਤੁਸੀਂ) ਨਾ ਰੋਵੋ, ਕ੍ਰਿਸ਼ਨ ਉਸ ਨੂੰ ਮਾਰ ਕੇ ਆ ਜਾਏਗਾ ॥੨੦੯॥
But Nand reprimanded them saying, “Do not weep, O people! Krishna will return only on killing him.”209.
आइ है मार उसै नही रोवहु नंद इहै कहि कै इन डाटे ॥२०९॥
LINE 10
ਕਾਨ੍ਰਹਿਲਪੇਟਬਡੋਵਹਪੰਨਗਫੂਕਤਹੈਕਰਿਕ੍ਰੁਧਹਿਕੈਸੇ॥
ਉਸ ਵੱਡੇ ਸੱਪ ਨੇ ਕ੍ਰਿਸ਼ਨ ਨੂੰ ਲਪੇਟ ਲਿਆ ਅਤੇ ਕ੍ਰੋਧਵਾਨ ਹੋ ਕੇ ਕਿਸ ਤਰ੍ਹਾਂ ਫੂੰਕਾਰੇ ਮਾਰਦਾ ਹੈ
Intertwining Krishna, that huge snake began to hiss in great rage
कान्रहि लपेट बडो वह पंनग फूकत है करि क्रुधहि कैसे ॥
LINE 11
ਜਿਉਧਨਪਾਤ੍ਰਗਏਧਨਤੇਅਤਿਝੂਰਤਲੇਤਉਸਾਸਨਤੈਸੇ॥
ਜਿਵੇਂ (ਕੋਈ) ਧਨਵਾਨ, ਧਨ ਦੇ ਚਲੇ ਜਾਣ ਤੇ ਬਹੁਤ ਝੂਰਦਾ ਹੈ ਅਤੇ ਠੰਡੇ ਹੌਕੇ ਲੈਂਦਾ ਹੈ।
The serpent was hissing like a moneylender sighing on the loss of his cash-box
जिउ धन पात्र गए धन ते अति झूरत लेत उसासन तैसे ॥
LINE 12
ਬੋਲਤਜਿਉਧਮੀਆਹਰਿਮੈਸੁਰਕੈਮਧਿਸਵਾਸਭਰੇਵਹਐਸੇ॥
(ਜਾਂ) ਜਿਵੇਂ ਧੌਕਣੀ ('ਧਮੀਆ') ਬੋਲਦੀ ਹੈ, ਪਾਣੀ ਵਿਚੋਂ ਸੱਪ ਦੇ ਫੁੰਕਾਰੇ ਨਾਲ ਇਸ ਤਰ੍ਹਾਂ ਦੀ ਸੁਰ ਪੈਦਾ ਹੁੰਦੀ ਹੈ।
बोलत जिउ धमीआ हरि मै सुर कै मधि सवास भरे वह ऐसे ॥
LINE 13
ਭੂਭਰਬੀਚਪਰੇਜਲਜਿਉਤਿਹਤੇਫੁਨਿਹੋਤਮਹਾਧੁਨਿਜੈਸੇ੨੧੦॥॥
ਜਾਂ ਜਿਵੇਂ ਭੁੱਬਲ ਵਿਚ ਪਾਣੀ ਪੈ ਜਾਵੇ ਤਾਂ ਉਸ ਵਿਚੋਂ (ਸੂੰ ਸੂੰ ਦੀ) ਭਾਰੀ ਆਵਾਜ਼ ਆਉਂਦੀ ਹੈ ॥੨੧੦॥
That snake was breathing like a resounding drum or his voice was like that of a great whirlpool in water.210.
भूभर बीच परे जल जिउ तिह ते फुनि होत महा धुनि जैसे ॥२१०॥
LINE 14
ਚਕ੍ਰਤਹੋਇਰਹੇਬ੍ਰਿਜਬਾਲਕਮਾਰਲਏਹਰਿਜੀਇਹਨਾਗੈ॥
ਬ੍ਰਜ ਬਾਲਕ ਹੈਰਾਨ ਹੋ ਕੇ (ਕਹਿ) ਰਹੇ ਹਨ, (ਕਿ) ਸ੍ਰੀ ਕ੍ਰਿਸ਼ਨ ਇਸ ਨਾਗ ਨੂੰ ਮਾਰ ਲੈਣਗੇ।
चक्रत होइ रहे ब्रिज बालक मार लए हरि जी इह नागै ॥
LINE 15
ਦਛਨਤੀਅਭੁਜਾਗਹਿਕੈਇਹਮਤਿਲਗੈਦੁਖਅਉਸੁਖਭਾਗੈ॥
ਸੂਝਵਾਨ ਇਸਤਰੀਆਂ (ਇਕ ਦੂਜੇ ਦੀ) ਬਾਂਹ ਫੜ ਕੇ ਕਹਿ ਰਹੀਆਂ ਸਨ ਕਿ ਇਸ (ਸ੍ਰੀ ਕ੍ਰਿਸ਼ਨ) ਨੂੰ ਕੋਈ ਦੁਖ ਹੋ ਗਿਆ (ਤਾਂ ਸਾਰਿਆਂ ਦੇ) ਸੁਖ ਨਸ਼ਟ ਹੋ ਜਾਣਗੇ।
The boys of Braja were seeing all this in wonder and catching the arms of one another, they were thinking that Krishna should kill the snake in any way
दछन तीअ भुजा गहि कै इह मति लगै दुख अउ सुख भागै ॥
LINE 16
ਖੋਜਤਖੋਜਤਸਭੈਬ੍ਰਿਜਕੇਜਨਕਉਤਕਦੇਖਿਲਯੋਇਹਆਗੈ॥
(ਉਧਰੋਂ) ਬ੍ਰਜ ਦੇ ਸਾਰੇ ਲੋਕ ਲਭਦੇ ਲਭਦੇ (ਉਥੇ ਆ ਗਏ ਅਤੇ) ਅਗੇ (ਹੋ ਕੇ) ਇਹ ਵੇਖ ਲਿਆ
खोजत खोजत सभै ब्रिज के जन कउतक देखि लयो इह आगै ॥
LINE 17
ਸ੍ਯਾਮਹਿਸ੍ਯਾਮਬਡੋਅਹਿਕਾਟਤਜਿਉਰੁਚਕੈਨਰਖਾਵਤਸਾਗੈ੨੧੧॥॥
(ਕਿ) ਕਾਲੇ (ਕ੍ਰਿਸ਼ਨ) ਨੂੰ ਵੱਡਾ ਕਾਲਾ ਸੱਪ (ਇੰਜ) ਕਟ ਰਿਹਾ ਹੈ, ਜਿਵੇਂ ਕੋਈ ਵਿਅਕਤੀ ਰੁਚੀ ਪੂਰਵਕ ਸਾਗ ਖਾਂਦਾ ਹੈ ॥੨੧੧॥
All the men and women of Braja were seeing this wonderful spectacle and on this side black snake was biting Krishna like a person eating his food with relish.211.
स्यामहि स्याम बडो अहि काटत जिउ रुच कै नर खावत सागै ॥२११॥
LINE 18
ਰੋਵਨਲਾਗਜਬੈਜਸੁਦਾਚੁਪਤਾਹਿਕਰਾਵਤਪੈਜੁਅਲੀਹੈ॥
ਜਦੋਂ ਜਸੋਧਾ ਰੋਣ ਲਗੀ ਤਾਂ ਉਸ ਦੀਆਂ ਸਹੇਲੀਆਂ ਚੁਪ ਕਰਾਉਂਦੀਆਂ ਹਨ। (ਕਹਿੰਦੀਆਂ ਹਨ ਕਿ) ਇਹ ਕਾਨ੍ਹ ਬੜਾ ਬਲਵਾਨ ਹੈ
रोवन लाग जबै जसुदा चुप ताहि करावत पै जु अली है ॥
LINE 19
ਦੈਤਤ੍ਰਿਨਾਵ੍ਰਤਅਉਰਬਕੀਵਬਕਾਸੁਰਹਨੇਇਹਕਾਨ੍ਰਹਬਲੀਹੈ॥
(ਜਿਸ ਨੇ) 'ਤ੍ਰਿਣਾਵ੍ਰਤ' ਅਤੇ ਬਕੀ ਤੇ ਬਕਾਸੁਰ ਦੈਂਤ ਨੂੰ ਮਾਰ ਮੁਕਾਇਆ ਸੀ।
When Yashoda also began to weep, her friends consoled her saying, “Don’t be anxious at all, Krishna has killed demons like Tranavrata, Baki and Bakasura etc. Krishna is extremely powerful
दैत त्रिनाव्रत अउर बकी व बकासुर हने इह कान्रह बली है ॥
LINE 20
ਆਇਹੈਮਾਰਅਬੈਇਹਸਾਪਹਿਬੋਲਿਉਠਿਓਇਹਭਾਤਹਲੀਹੈ॥
ਬਲਰਾਮ ਨੇ (ਕੋਲੋਂ ਹੀ) ਕਹਿ ਦਿੱਤਾ ਕਿ ਇਸ ਸੱਪ ਨੂੰ ਮਾਰ ਕੇ ਹੁਣੇ ਹੀ ਸ੍ਰੀ ਕ੍ਰਿਸ਼ਨ ਆ ਜਾਂਦੇ ਹਨ।
आइ है मार अबै इह सापहि बोलि उठिओ इह भात हली है ॥
LINE 21
ਤੋਰਡਰੈਸਭਹੀਇਹਕੇਫਨਿਪੈਕਰੁਨਾਨਿਧਿਜੋਰਛਲੀਹੈ੨੧੨॥॥
ਕ੍ਰਿਪਾ ਦੇ ਸਮੁੰਦਰ (ਕ੍ਰਿਸ਼ਨ) ਜ਼ੋਰ ਤੇ ਛਲ (ਵਿਚ ਬਹੁਤ ਅਧਿਕ ਹਨ) ਇਸ ਦੇ ਸਾਰੇ ਫਨਾਂ ਨੂੰ ਤੋੜ ਸੁਟਣਗੇ ॥੨੧੨॥
“He will come back after killing the snake,” on the other side, Krishna destroyed all the hoods of that snake with his power.212.
तोर डरै सभ ही इह के फनि पै करुना निधि जोर छली है ॥२१२॥
GURBANI.WORLD