ਸਲੋਕੁ ਮਃ ੩ ॥

ਰਾਗੁ ਗੂਜਰੀ ਗੁਰੂ ਅਮਰਦਾਸ ਜੀ ਅੰਗ 514
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਵਾਹੁਵਾਹੁਤਿਸਨੋਆਖੀਐਜਿਸਚਾਗਹਿਰਗੰਭੀਰੁ॥
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਤੇ ਵੱਡੇ ਜਿਗਰੇ ਵਾਲਾ ਹੈ,
Chant Waaho! Waaho! to the Lord, who is True, profound and unfathomable.
वाहु वाहु तिस नो आखीऐ जि सचा गहिर गंभीरु ॥
LINE 03
ਵਾਹੁਵਾਹੁਤਿਸਨੋਆਖੀਐਜਿਗੁਣਦਾਤਾਮਤਿਧੀਰੁ॥
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ (ਆਪਣੇ ਭਗਤਾਂ ਨੂੰ) ਗੁਣ ਬਖ਼ਸ਼ਣ ਵਾਲਾ ਹੈ ਤੇ ਅਡੋਲ ਮੱਤ ਵਾਲਾ ਹੈ,
Chant Waaho! Waaho! to the Lord, who is the Giver of virtue, intelligence and patience.
वाहु वाहु तिस नो आखीऐ जि गुणदाता मति धीरु ॥
LINE 04
ਵਾਹੁਵਾਹੁਤਿਸਨੋਆਖੀਐਜਿਸਭਮਹਿਰਹਿਆਸਮਾਇ॥
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ।
Chant Waaho! Waaho! to the Lord, who is permeating and pervading in all.
वाहु वाहु तिस नो आखीऐ जि सभ महि रहिआ समाइ ॥
LINE 05
ਵਾਹੁਵਾਹੁਤਿਸਨੋਆਖੀਐਜਿਦੇਦਾਰਿਜਕੁਸਬਾਹਿ॥
ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ,
Chant Waaho! Waaho! to the Lord, who is the Giver of sustenance to all.
वाहु वाहु तिस नो आखीऐ जि देदा रिजकु सबाहि ॥
LINE 06
ਨਾਨਕਵਾਹੁਵਾਹੁਇਕੋਕਰਿਸਾਲਾਹੀਐਜਿਸਤਿਗੁਰਦੀਆਦਿਖਾਇ੧॥॥
ਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ ॥੧॥
O Nanak, Waaho! Waaho! - praise the One Lord, revealed by the True Guru. ||1||
नानक वाहु वाहु इको करि सालाहीऐ जि सतिगुर दीआ दिखाइ ॥१॥
GURBANI.WORLD