ਰਾਧੇ ਬਾਚ ਕਾਨ੍ਰਹ ਸੋ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 369
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਧੇਬਾਚਕਾਨ੍ਰਹਸੋ॥
ਰਾਧਾ ਨੇ ਕ੍ਰਿਸ਼ਨ ਨੂੰ ਕਿਹਾ:
Speech of Radha address to Krishna:
राधे बाच कान्रह सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਯੌਸੁਨਿਕੈਬ੍ਰਿਖਭਾਨਸੁਤਾਨੰਦਲਾਲਲਲਾਕਹੁਉਤਰਦੀਨੋ॥
ਇਸ ਤਰ੍ਹਾਂ ਸੁਣ ਕੇ ਰਾਧਾ ਨੇ ਪਿਆਰੇ ਕ੍ਰਿਸ਼ਨ ਨੂੰ ਉੱਤਰ ਦਿੱਤਾ।
यौ सुनि कै ब्रिखभान सुता नंद लाल लला कहु उतर दीनो ॥
LINE 04
ਤਾਹੀਸੋਬਾਤਕਰੋਹਰਿਜੂਜਿਹਕੇਸੰਗਨੇਹੁਘਨੋਤੁਮਕੀਨੋ॥
ਹੇ ਕ੍ਰਿਸ਼ਨ ਜੀ! ਉਸੇ ਨਾਲ ਗੱਲ ਕਰੋ, ਜਿਸ ਨਾਲ ਤੁਸੀਂ ਬਹੁਤ ਪ੍ਰੀਤ ਕੀਤੀ ਹੈ।
Hearing the words of Krishna, Radha replied, “O Krishna! you talk with her, with whom you have been in love
ताही सो बात करो हरि जू जिह के संग नेहु घनो तुम कीनो ॥
LINE 05
ਕਾਹੇਕਉਮੋਰੀਗਹੀਬਹੀਆਸੁਦੁਖਾਵਤਕਾਹੇਕਉਹੋਮੁਹਿਜੀਨੋ॥
ਕਿਸ ਵਾਸਤੇ ਮੇਰੀ ਬਾਂਹ ਫੜਦੇ ਹੋ ਅਤੇ ਕਿਸ ਵਾਸਤੇ ਮੇਰੇ ਦਿਲ ਨੂੰ ਦੁਖਾਉਂਦੇ ਹੋ।
काहे कउ मोरी गही बहीआ सु दुखावत काहे कउ हो मुहि जी नो ॥
LINE 06
ਯੌਕਹਿਬਾਤਭਰੀਅਖੀਆਕਰਿਕੈਦੁਖਸਾਸਉਸਾਸਸੁਲੀਨੋ੭੩੮॥॥
ਇਹ ਗੱਲ ਕਹਿ ਕੇ, ਅੱਖੀਆਂ (ਹੰਝੂਆਂ ਨਾਲ) ਭਰ ਲਈਆਂ ਅਤੇ ਦੁਖ ਦਾ ਸਾਹ ਲੈ ਕੇ ਹੌਕਾ ਭਰਿਆ ॥੭੩੮॥
“Why have you caught hold of my arm and why are you causing anguish to my heart?” Saying this, Radha”s eyes were filled with tears and she heaved a long sigh.738.
यौ कहि बात भरी अखीआ करि कै दुख सास उसास सु लीनो ॥७३८॥
LINE 07
ਕੇਲਕਰੋਉਠਿਗ੍ਵਾਰਨਿਸੋਜਿਨਿਸੰਗਰਚਿਯੋਮਨਹੈਸੁਤੁਮਾਰੋ॥
(ਫਿਰ ਕਹਿਣ ਲਗੀ) ਉਸ ਗੋਪੀ ਨਾਲ ਕੇਲ ਕਰੋ, ਜਿਸ ਨਾਲ ਤੁਹਾਡਾ ਮਨ ਰਚਿਆ ਹੋਇਆ ਹੈ।
केल करो उठि ग्वारनि सो जिनि संग रचियो मन है सु तुमारो ॥
LINE 08
ਸ੍ਵਾਸਨਲੈਅਖੀਆਭਰਕੈਬ੍ਰਿਖਭਾਨਸੁਤਾਇਹਭਾਤਿਉਚਾਰੋ॥
ਰਾਧਾ ਨੇ ਲੰਬੇ ਸਾਹ ਲੈ ਕੇ ਅਤੇ (ਹੰਝੂਆਂ ਨਾਲ) ਅੱਖੀਆਂ ਭਰ ਕੇ ਇਸ ਤਰ੍ਹਾਂ ਕਿਹਾ,
Heaving a long sigh and filling her eyes with tears, Radha said, “O Krishna! you roam with those gopis, with whom you have been fondly attached
स्वासन लै अखीआ भर कै ब्रिखभान सुता इह भाति उचारो ॥
LINE 09
ਸੰਗਚਲੋਨਹਿਹਉਤੁਮਰੇਕਰਿਆਯੁਧਲੈਕਹਿਓਕਿਉਨਹੀਮਾਰੋ॥
ਮੈਂ ਤੁਹਾਡੇ ਨਾਲ ਨਹੀਂ ਚਲਾਂਗੀ, (ਭਾਵੇਂ) ਸ਼ਸਤ੍ਰ ਲੈ ਕੇ ਮਾਰ ਹੀ ਕਿਉਂ ਨਾ ਸੁਟੋ।
“You may even kill me taking the weapons in your hands, but I shall not go with you
संग चलो नहि हउ तुमरे करि आयुध लै कहिओ किउ नही मारो ॥
LINE 10
ਸਾਚਕਹੋਤੁਮਸੋਬਤੀਯਾਤਜਿਕੈਹਮਕੋਜਦੁਬੀਰਪਧਾਰੋ੭੩੯॥॥
(ਮੈਂ) ਤੁਹਾਨੂੰ ਸੱਚੀ ਗੱਲ ਕਹਿੰਦੀ ਹਾਂ, ਹੇ ਕ੍ਰਿਸ਼ਨ! ਮੈਨੂੰ ਛਡ ਕੇ ਚਲੇ ਜਾਓ ॥੭੩੯॥
O Krishna! I am telling you the truth that you may go away, leaving me here.”739.
साच कहो तुम सो बतीया तजि कै हम को जदुबीर पधारो ॥७३९॥
GURBANI.WORLD