ਪਉੜੀ ੮
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੮
पउड़ी ८
LINE 02
ਦੁਖੀਆਦੁਸਟੁਦੁਬਾਜਰਾਸਪੁਦੁਮੂਹਾਬੁਰਾਬੁਰਿਆਈ।
ਦੁਖਦੇਵਾ, ਦੁਸ਼ਟ, ਦੁਬਾਜਰਾ ਬੁਰਿਆਈ ਕਰਨ ਵਿਚ ਦੋ ਮੂੰਹਾਂ ਸੱਪ ਬੁਰਾ ਹੈ।
The wicked and unhappy is the betrayer who is like two headed snake which is also undesirable.
दुखीआ दुसटु दुबाजरा सपु दुमूहा बुरा बुरिआई ।
LINE 03
ਸਭਦੂੰਮੰਦੀਸਪਜੋਨਿਸਪਾਂਵਿਚਿਕੁਜਾਤਿਕੁਭਾਈ।
ਸਾਰੀਆਂ ਜੋਨੀਆਂ ਵਿਚੋਂ ਸੱਪ ਜੋਨੀ ਮੰਦੀ ਹੈ, ਪਰੰਤੂ ਸੱਪਾਂ ਵਿਚੋਂ (ਦੋ ਮੂੰਹਾਂ ਸੱਪ) ਕੁਜਾਤ ਅਰ ('ਕੁਭਾਈ') ਖੋਟੇ ਪ੍ਰਕਾਰ ਵਾਲਾ ਹੈ, (ਕਿਉਂ ਜੋ)
Snake's is the worst species and out of that also the two-headed snake is a bad and wicked variety.
सभदूं मंदी सप जोनि सपां विचि कुजाति कुभाई ।
LINE 04
ਕੋੜੀਹੋਆਗੋਪਿਗੁਰਨਿਗੁਰੇਤੰਤੁਨਮੰਤੁਸੁਖਾਈ।
ਗੁਰੂ ਨੂੰ ਗੋਪ (ਛਿਪਾਕੇ) ਕੋੜ੍ਹੀ ਹੁੰਦਾ ਹੈ, ਇਹ ਨਿਗੁਰਾ (ਤੰਤ) ਤਵੀਤ ਮੰਤ੍ਰ ਕੋਈ ਨਹੀਂ ਮੰਨਦਾ।
Its master remains unknown and on this unprincipled creature no mantra works.
कोड़ी होआ गोपि गुर निगुरे तंतु न मंतु सुखाई ।
LINE 05
ਕੋੜੀਹੋਵੈਲੜੈਜਿਸਵਿਗੜਰੂਪਿਹੋਇਮਰਿਸਹਮਾਈ।
ਜਿਸ ਨੂੰ ਲੜਦਾ ਹੈ ਉਹ ਭੀ ਕੋੜ੍ਹੀ ਹੋ ਕੁਰੂਪ ਹੋਕੇ ਸਹਿਮ ਵਿਖੇ ਮਰ ਜਾਂਦਾ ਹੈ।
Any one whom it bites becomes leper. His face is deformed and he dies of its fear.
कोड़ी होवै लड़ै जिस विगड़ रूपि होइ मरि सहमाई ।
LINE 06
ਗੁਰਮੁਖਿਮਨਮੁਖਿਬਾਹਰਾਲਾਤੋਲਾਵਾਲਾਇਬੁਝਾਈ।
ਮਨਮੁਖ (ਭੀ ਦੁਮੂੰਹੇਂ ਸੱਪ ਵਾਂਙੂ) ਗਰੂ (ਜੋ ਮੁਖ=) ਸ੍ਰੇਸ਼ਟ ਹਨ ਉਨ੍ਹਾਂ ਥੋਂ ਬਾਹਰ ਰਹਿੰਦਾ ਹੈ, (ਅਰਥਾਤ ਗੁਰੂ ਪੀਰ ਨੂੰ ਮੰਨਦਾ ਨਹੀਂ। 'ਲਾਤੋਲਾਵਾ') ਚੁਆਤੀਆਂ ਲਾਕੇ (ਫੇਰ ਦਸਦਾ ਹੈ ਅਥਵਾ ਗੁਰਮੁਖ ਤੇ ਮਨਮੁਖ ਦਾ ਭੇਦ ਹੈ, ਮਨਮੁਖ ਚੁਆਤੀ ਲਾਉਂਦਾ ਗੁਰਮੁਖ ਲਗੀ) ਬੁਝਾਉਂਦਾ ਹੈ।
Manmukh, the mind-oriented one does not accept the advice of gurmukhs and creates quarrel here and there.
गुरमुखि मनमुखि बाहरा लातो लावा लाइ बुझाई ।
LINE 07
ਤਿਸੁਵਿਹੁਵਾਤਿਕੁਲਾਤਿਮਨਿਅੰਦਰਿਗਣਤੀਤਾਤਿਪਰਾਈ।
ਉਸ ਦੇ ('ਵਾਤ') ਮੁਖ ਵਿਖੇ (ਨਿੰਦਾ ਦੀ) ਵਿਖ (ਰਹਿੰਦੀ ਹੈ) ਕਲਪਣਾ, ਈਰਖਾ, ਪਰਾਈ ਮਨ ਅੰਦਰ (ਰਹਿੰਦੀ ਹੈ)।
His speech is poisonous and in his mind are cherished sordid plans and jealousies.
तिसु विहु वाति कुलाति मनि अंदरि गणती ताति पराई ।
LINE 08
ਸਿਰਚਿਥੈਵਿਹੁਬਾਣਿਨਜਾਈ੮।।
ਸਿਰ ਚਿੱਥੇ ਬਾਝ ਜ਼ਹਿਰੀਲੀ ਵਾਦੀ ਨਹੀਂ ਜਾਂਦੀ, (ਦੁਸ਼ਟਾਂ ਦਾ ਸੁਭਾਉ ਸਿਰ ਦੇ ਨਾਲ ਹੀ ਰਹਿੰਦਾ ਹੈ)।
His poisonous habit does not go even when his head is crushed.
सिर चिथै विहु बाणि न जाई ।८।
GURBANI.WORLD