ਸਿਰੀਰਾਗੁ ਮਹਲਾ ੩ ॥

ਸਿਰੀ ਰਾਗੁ ਗੁਰੂ ਅਮਰਦਾਸ ਜੀ ਅੰਗ 69
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
LINE 02
ਸਤਿਗੁਰਿਮਿਲਿਐਫੇਰੁਨਪਵੈਜਨਮਮਰਣਦੁਖੁਜਾਇ॥
ਜੇ ਗੁਰੂ ਮਿਲ ਪਏ ਤਾਂ (ਚੌਰਾਸੀ ਲੱਖ ਜੂਨਾਂ ਵਾਲਾ) ਫੇਰਾ ਨਹੀਂ ਪੈਂਦਾ, ਜਨਮ ਮਰਨ ਵਿਚ ਪਾਣ ਵਾਲਾ ਦੁਖ ਦੂਰ ਹੋ ਜਾਂਦਾ ਹੈ।
Meeting with the True Guru, you shall not have to go through the cycle of reincarnation again; the pains of birth and death will be taken away.
सतिगुरि मिलिऐ फेरु न पवै जनम मरण दुखु जाइ ॥
LINE 03
ਪੂਰੈਸਬਦਿਸਭਸੋਝੀਹੋਈਹਰਿਨਾਮੈਰਹੈਸਮਾਇ੧॥॥
ਪੂਰੇ (ਅਭੁੱਲ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਪਰਮਾਤਮਾ ਦੇ ਨਾਮ ਵਿਚ ਲੀਨ ਟਿਕਿਆ ਰਹਿੰਦਾ ਹੈ ॥੧॥
Through the Perfect Word of the Shabad, all understanding is obtained; remain absorbed in the Name of the Lord. ||1||
पूरै सबदि सभ सोझी होई हरि नामै रहै समाइ ॥१॥
LINE 04
ਮਨਮੇਰੇਸਤਿਗੁਰਸਿਉਚਿਤੁਲਾਇ॥
ਹੇ ਮੇਰੇ ਮਨ! ਗੁਰੂ ਨਾਲ ਚਿੱਤ ਜੋੜ।
O my mind, focus your consciousness on the True Guru.
मन मेरे सतिगुर सिउ चितु लाइ ॥
LINE 05
ਨਿਰਮਲੁਨਾਮੁਸਦਨਵਤਨੋਆਪਿਵਸੈਮਨਿਆਇ੧॥॥ਰਹਾਉ॥
(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦਾ ਪਵਿੱਤ੍ਰ ਨਾਮ ਸਦਾ ਨਵੇਂ ਆਨੰਦ ਵਾਲਾ ਲੱਗਦਾ ਹੈ, ਤੇ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥
The Immaculate Naam itself, ever-fresh, comes to abide within the mind. ||1||Pause||
निरमलु नामु सद नवतनो आपि वसै मनि आइ ॥१॥ रहाउ ॥
LINE 06
ਹਰਿਜੀਉਰਾਖਹੁਅਪੁਨੀਸਰਣਾਈਜਿਉਰਾਖਹਿਤਿਉਰਹਣਾ॥
ਹੇ ਪ੍ਰਭੂ ਜੀ! ਤੂੰ (ਜੀਵਾਂ ਨੂੰ) ਆਪਣੀ ਸਰਨ ਵਿਚ ਰੱਖ, ਜਿਸ ਆਤਮਕ ਅਵਸਥਾ ਵਿਚ ਤੂੰ (ਜੀਵਾਂ ਨੂੰ) ਰੱਖਦਾ ਹੈਂ ਉਸੇ ਵਿਚ ਉਹ ਰਹਿੰਦੇ ਹਨ।
O Dear Lord, please protect and preserve me in Your Sanctuary. As You keep me, so do I remain.
हरि जीउ राखहु अपुनी सरणाई जिउ राखहि तिउ रहणा ॥
LINE 07
ਗੁਰਕੈਸਬਦਿਜੀਵਤੁਮਰੈਗੁਰਮੁਖਿਭਵਜਲੁਤਰਣਾ੨॥॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਮਨੁੱਖ ਦੁਨੀਆ ਵਿਚ ਵਿਚਰਦਾ ਹੋਇਆ ਹੀ ਵਿਕਾਰਾਂ ਵਲੋਂ ਹਟਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥
Through the Word of the Guru's Shabad, the Gurmukh remains dead while yet alive, and swims across the terrifying world-ocean. ||2||
गुर कै सबदि जीवतु मरै गुरमुखि भवजलु तरणा ॥२॥
LINE 08
ਵਡੈਭਾਗਿਨਾਉਪਾਈਐਗੁਰਮਤਿਸਬਦਿਸੁਹਾਈ॥
(ਹੇ ਭਾਈ!) ਪਰਮਾਤਮਾ ਦਾ ਨਾਮ ਵੱਡੀ ਕਿਸਮਤ ਨਾਲ ਮਿਲਦਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਗੁਰੂ ਦੇ ਸ਼ਬਦ ਵਿਚ ਜੁੜਿਆਂ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ।
By great good fortune, the Name is obtained. Following the Guru's Teachings, through the Shabad, you shall be exalted.
वडै भागि नाउ पाईऐ गुरमति सबदि सुहाई ॥
LINE 09
ਆਪੇਮਨਿਵਸਿਆਪ੍ਰਭੁਕਰਤਾਸਹਜੇਰਹਿਆਸਮਾਈ੩॥॥
ਕਰਤਾਰ ਪ੍ਰਭੂ ਆਪ ਹੀ ਮਨ ਵਿਚ ਆ ਵੱਸਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੩॥
God, the Creator Himself, dwells within the mind; remain absorbed in the state of intuitive balance. ||3||
आपे मनि वसिआ प्रभु करता सहजे रहिआ समाई ॥३॥
LINE 10
ਇਕਨਾਮਨਮੁਖਿਸਬਦੁਨਭਾਵੈਬੰਧਨਿਬੰਧਿਭਵਾਇਆ॥
ਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲੱਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ) ਬੰਧਨ ਵਿਚ ਬੰਨ੍ਹ ਕੇ (ਜਨਮ ਮਰਨ ਦੇ ਗੇੜ ਵਿਚ) ਭਵਾਇਆ ਜਾਂਦਾ ਹੈ।
Some are self-willed manmukhs; they do not love the Word of the Shabad. Bound in chains, they wander lost in reincarnation.
इकना मनमुखि सबदु न भावै बंधनि बंधि भवाइआ ॥
LINE 11
ਲਖਚਉਰਾਸੀਹਫਿਰਿਫਿਰਿਆਵੈਬਿਰਥਾਜਨਮੁਗਵਾਇਆ੪॥॥
ਉਹ ਚੌਰਾਸੀ ਲੱਖ ਜੂਨਾਂ ਵਿਚ ਮੁੜ ਮੁੜ ਜੰਮਦਾ ਹੈ, ਤੇ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ ॥੪॥
Through 8.4 million lifetimes, they wander over and over again; they waste away their lives in vain. ||4||
लख चउरासीह फिरि फिरि आवै बिरथा जनमु गवाइआ ॥४॥
LINE 12
ਭਗਤਾਮਨਿਆਨੰਦੁਹੈਸਚੈਸਬਦਿਰੰਗਿਰਾਤੇ॥
ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
In the minds of the devotees there is bliss; they are attuned to the Love of the True Word of the Shabad.
भगता मनि आनंदु है सचै सबदि रंगि राते ॥
LINE 13
ਅਨਦਿਨੁਗੁਣਗਾਵਹਿਸਦਨਿਰਮਲਸਹਜੇਨਾਮਿਸਮਾਤੇ੫॥॥
ਉਹ ਸਦਾ ਹਰ ਵੇਲੇ ਪਰਮਾਤਮਾ ਦੇ ਪਵਿਤ੍ਰ ਗੁਣ ਗਾਂਦੇ ਰਹਿੰਦੇ ਹਨ, (ਜਿਸ ਦੀ ਬਰਕਤਿ ਨਾਲ ਉਹ) ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥
Night and day, they constantly sing the Glories of the Immaculate Lord; with intuitive ease, they are absorbed into the Naam, the Name of the Lord. ||5||
अनदिनु गुण गावहि सद निरमल सहजे नामि समाते ॥५॥
LINE 14
ਗੁਰਮੁਖਿਅੰਮ੍ਰਿਤਬਾਣੀਬੋਲਹਿਸਭਆਤਮਰਾਮੁਪਛਾਣੀ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ।
The Gurmukhs speak the Ambrosial Bani; they recognize the Lord, the Supreme Soul in all.
गुरमुखि अंम्रित बाणी बोलहि सभ आतम रामु पछाणी ॥
LINE 15
ਏਕੋਸੇਵਨਿਏਕੁਅਰਾਧਹਿਗੁਰਮੁਖਿਅਕਥਕਹਾਣੀ੬॥॥
ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਇਕ ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ। ਪਰਮਾਤਮਾ ਦਾ ਹੀ ਆਰਾਧਨ ਕਰਦੇ ਹਨ, ਤੇ ਉਸ ਪਰਮਾਤਮਾ ਦੀਆਂ ਹੀ ਕਥਾ-ਕਹਾਣੀਆਂ ਕਰਦੇ ਹਨ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੬॥
They serve the One; they worship and adore the One. The Gurmukhs speak the Unspoken Speech. ||6||
एको सेवनि एकु अराधहि गुरमुखि अकथ कहाणी ॥६॥
LINE 16
ਸਚਾਸਾਹਿਬੁਸੇਵੀਐਗੁਰਮੁਖਿਵਸੈਮਨਿਆਇ॥
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।
The Gurmukhs serve their True Lord and Master, who comes to dwell in the mind.
सचा साहिबु सेवीऐ गुरमुखि वसै मनि आइ ॥
LINE 17
ਸਦਾਰੰਗਿਰਾਤੇਸਚਸਿਉਅਪੁਨੀਕਿਰਪਾਕਰੇਮਿਲਾਇ੭॥॥
(ਉਹ ਵਡ-ਭਾਗੀ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਨਾਲ ਜੁੜੇ ਰਹਿੰਦੇ ਹਨ, ਪ੍ਰਭੂ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੭॥
They are forever attuned to the Love of the True One, who bestows His Mercy and unites them with Himself. ||7||
सदा रंगि राते सच सिउ अपुनी किरपा करे मिलाइ ॥७॥
LINE 18
ਆਪੇਕਰੇਕਰਾਏਆਪੇਇਕਨਾਸੁਤਿਆਦੇਇਜਗਾਇ॥
(ਪਰ ਇਹ ਸਾਰੀ ਖੋਜ ਪਰਮਾਤਮਾ ਦੇ ਆਪਣੇ ਹੀ ਹੱਥ ਵਿਚ ਹੈ) ਪ੍ਰਭੂ ਆਪ ਹੀ (ਸਭ ਜੀਵਾਂ ਵਿਚ ਪ੍ਰੇਰਕ ਹੋ ਕੇ ਸਭ ਕੁਝ) ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਕਈ ਜੀਵਾਂ ਨੂੰ ਭੀ ਪ੍ਰਭੂ ਆਪ ਹੀ ਜਗਾ ਦੇਂਦਾ ਹੈ।
He Himself does, and He Himself causes others to do; He wakes some from their sleep.
आपे करे कराए आपे इकना सुतिआ देइ जगाइ ॥
LINE 19
ਆਪੇਮੇਲਿਮਿਲਾਇਦਾਨਾਨਕਸਬਦਿਸਮਾਇ੮੭੨੪॥॥॥॥
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੋੜ ਕੇ ਪ੍ਰਭੂ ਆਪ ਹੀ (ਉਹਨਾਂ ਨੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥੭॥੨੪॥
He Himself unites us in Union; Nanak is absorbed in the Shabad. ||8||7||24||
आपे मेलि मिलाइदा नानक सबदि समाइ ॥८॥७॥२४॥
GURBANI.WORLD