ਪਉੜੀ ੮

ਵਾਰ ੧੭ ਭਾਈ ਗੁਰਦਾਸ ਜੀ ਅੰਗ 17
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੮
पउड़ी ८
LINE 02
ਖਟੁਰਸਮਿਠਰਸਮੇਲਿਕੈਛਤੀਹਭੋਜਨਹੋਨਿਰਸੋਈ।
ਖੱਟੇ ਰਸ, ਅਤੇ ਮਿੱਠੇ ਰਸ ਮਿਲਾਕੇ ਛਤੀ ਪ੍ਰਕਾਰ ਦੇ ਭੋਜਨਾਂ ਦੀ ਰਸੋਈ ਹੁੰਦੀ ਹੈ।
Mixing various juices sweet and sour in the kitchen food is cooked of thirty-six kinds.
खटु रस मिठ रस मेलि कै छतीह भोजन होनि रसोई ।
LINE 03
ਜੇਵਣਿਵਾਰਜਿਵਾਲੀਐਚਾਰਿਵਰਨਛਿਅਦਰਸਨਲੋਈ।
ਰਸੋਈਆ ਚਾਰ ਵਰਨਾਂ ਨੂੰ ਅਰ ਛੀ ਦਰਸ਼ਨ ਦੀ ਲੁਕਾਈ ਨੂੰ ਭੋਜਨ ਖਵਾਲਦਾ ਹੈ।
The cook serves it to the people of all the four varnas and the followers of six philosophies.
जेवणिवार जिवालीऐ चारि वरन छिअ दरसन लोई ।
LINE 04
ਤ੍ਰਿਪਤਿਭੁਗਤਿਕਰਿਹੋਇਜਿਸੁਜਿਹਬਾਸਾਉਸਿਞਾਣੈਸੋਈ।
ਜਿਸ ਨੂੰ ਭੁਗਤ ਦੇ ਖਾਣ ਥੋਂ ਤ੍ਰਿਪਤੀ ਆ ਜਾਂਦੀ ਹੈ ਉਸ ਦੀ ਜਿਹਬਾ ਸੁਆਦ ਸਿਾਣਦੀ ਹੈ (ਤੇ ਵਰਨਣ ਕਰ ਕੇ ਹਰੇਕ ਚੀਜ਼ ਦੀ ਸਲਾਘਾ ਕਰਦੀ ਹੈ, ਭਈ ਇਹ ਕਿੱਡੀ ਅੰਮ੍ਰਿਤ ਚੀਜ਼ ਬਣੀ ਹੈ)।
He alone who having eaten has satisfied himself, can understand the taste of it,
त्रिपति भुगति करि होइ जिसु जिहबा साउ सिञाणै सोई ।
LINE 05
ਕੜਛੀਸਾਉਨਸੰਭਲੈਛਤੀਹਬਿੰਜਨਵਿਚਿਸੰਜੋਈ।
ਕੜਛੀ ਕੁਛ ਸੁਆਦ ਨਹੀਂ ਸਮ੍ਹਾਲਦੀ (ਭਾਵੇਂ) ਛੱਤੀ ਪ੍ਰਕਾਰ ਦੇ ਬਿੰਜਨਾਂ ਵਿਖੇ ਫਿਰ ਚੁੱਕੀ ਹੈ, (ਯਥਾ:-”ਕੜਛੀਆਂ ਫਿਰੰਨਿ ਸੁਆਉ ਨ ਜਾਣਨ ਸੁੀਆ”)।
The ladle moves into all the dainty dishes of thirty-six type without knowing the taste of them.
कड़छी साउ न संभलै छतीह बिंजन विचि संजोई ।
LINE 06
ਰਤੀਰਤਕਨਾਰਲੈਰਤਨਾਅੰਦਰਿਹਾਰਿਪਰੋਈ।
('ਰਤੀ'=) ਲਾਲ ਅਤੇ ('ਰਤਕਾਂ'=) ਲਾਲੜੀਆਂ ਦਾ ਮੇਲ ਨਹੀਂ ਫਬਦਾ, (ਭਾਵੇਂ ਉਹਨਾਂ ਨੂੰ) ਰਤਨਾਂ ਦੇ ਹਾਰ ਵਿਖੇ ਪਰੋ ਦੇਈਏ।
The red ladybug cannot mix-up among rubies and jewels because the latter are used in the strings whereas the red ladybug cannot be used in this way.
रती रतक ना रलै रतना अंदरि हारि परोई ।
LINE 07
ਸਾਧਸੰਗਤਿਗੁਰੁਸਬਦੁਸੁਣਿਗੁਰਉਪਦੇਸੁਆਵੇਸੁਨਹੋਈ।
ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਕੇ (ਕਪਟੀ ਸਨੇਹੀ ਨੂੰ) ਗੁਰੂ ਜੀ ਦੇ ਉਪਦੇਸ਼ ਦਾ (ਅਵੇਸੁ=) ਅਸਰ ਨਹੀਂ ਹੁੰਦਾ।
Having even listened to the teachings of Guru in the holy congregation the cheat who does not get inspired.
साधसंगति गुरु सबदु सुणि गुर उपदेसु आवेसु न होई ।
LINE 08
ਕਪਟਸਨੇਹਿਨਦਰਗਹਢੋਈ੮।।
(ਇਸੇ ਕਾਰਣ) (ਕਪਟ ਸਨੇਹੀਆਂ=) ਝੂਠੇ ਪ੍ਰੇਮੀਆਂ ਨੂੰ ਦਰਗਾਹ ਵਿਖੇ ਬੀ ਢੋਈ ਨਹੀਂ ਮਿਲੀ।
They do not obtain a place in the court of the Lord.
कपट सनेहि न दरगह ढोई ।८।
GURBANI.WORLD