ਭੁਜੰਗ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
भुजंग छंद ॥
LINE 02
ਮਿਲਿਯੋਜਾਨਪ੍ਯਾਰਾਲਗੇਨੈਨਐਸੇ॥
(ਇਸਤਰੀ ਨੂੰ) ਪ੍ਰਾਣ ਪਿਆਰਾ ਮਿਲ ਗਿਆ ਅਤੇ ਨੈਣ ਇਸ ਤਰ੍ਹਾਂ ਲਗ ਗਏ,
मिलियो जान प्यारा लगे नैन ऐसे ॥
LINE 03
ਮਨੋਫਾਧਿਫਾਧੈਮ੍ਰਿਗੀਰਾਟਜੈਸੇ॥
ਮਾਨੋ ਕਾਲਾ ਹਿਰਨ ਫੰਧੇ ਵਿਚ ਫਸ ਗਿਆ ਹੋਵੇ।
मनो फाधि फाधै म्रिगी राट जैसे ॥
LINE 04
ਲਯੋਮੋਹਿਰਾਜਾਮਨੋਮੋਲਲੀਨੋ॥
ਉਸ ਨੇ ਰਾਜੇ ਨੂੰ ਇਸ ਤਰ੍ਹਾਂ ਮੋਹ ਲਿਆ, ਮਾਨੋ ਮੁੱਲ ਖ਼ਰੀਦ ਲਿਆ ਹੋਵੇ।
लयो मोहि राजा मनो मोल लीनो ॥
LINE 05
ਤਹੀਭਾਵਤੋਭਾਮਨੀਭੋਗਕੀਨੋ੩੭॥॥
ਉਸ ਨਾਲ ਇਸਤਰੀ ਨੇ ਮਨ ਇਛਿਤ ਭੋਗ ਕੀਤਾ ॥੩੭॥
तही भावतो भामनी भोग कीनो ॥३७॥
LINE 06
ਰਹਿਯੋਸਾਹੁਡਾਰਿਯੋਕਛੂਨਬਿਚਾਰਿਯੋ॥
ਸ਼ਾਹ ਬੇਹੋਸ਼ ਪਿਆ ਰਿਹਾ ਅਤੇ ਕੁਝ ਵੀ ਸੋਚ ਨਾ ਸਕਿਆ।
रहियो साहु डारियो कछू न बिचारियो ॥
LINE 07
ਮਨੋਲਾਤਕੇਸਾਥਸੈਤਾਨਮਾਰਿਯੋ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ੈਤਾਨ ਨੇ ਲੱਤਾਂ ਨਾਲ ਮਾਰਿਆ ਹੋਵੇ।
मनो लात के साथ सैतान मारियो ॥
LINE 08
ਪਸੂਹਾਨਭਾਖੈਉਠੈਨਉਘਾਵੈ॥
(ਉਹ) ਮੂਰਖ ਨਾ ਬੋਲ ਰਿਹਾ ਸੀ, ਨਾ ਉਠਦਾ ਸੀ ਅਤੇ ਨਾ ਹੀ ਊਂਘਦਾ ਸੀ।
पसूहा न भाखै उठै न उघावै ॥
LINE 09
ਇਤੈਨਾਰਿਕੌਰਾਜਬਾਕੋਬਜਾਵੈ੩੮॥॥
ਇਧਰ ਬਾਂਕਾ ਰਾਜਾ ਇਸਤਰੀ ਨਾਲ ਸੰਯੋਗ ਕਰ ਰਿਹਾ ਸੀ ॥੩੮॥
इतै नारि कौ राज बाको बजावै ॥३८॥
GURBANI.WORLD