ਗੂਜਰੀ ਮਹਲਾ ੩ ਪੰਚਪਦੇ ॥

ਰਾਗੁ ਗੂਜਰੀ ਗੁਰੂ ਅਮਰਦਾਸ ਜੀ ਅੰਗ 491
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾ੩ਪੰਚਪਦੇ॥
Goojaree, Third Mahalaa, Panch-Padas:
गूजरी महला ३ पंचपदे ॥
LINE 02
ਨਾਕਾਸੀਮਤਿਊਪਜੈਨਾਕਾਸੀਮਤਿਜਾਇ॥
ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਗਿਆਂ) ਸੁਚੱਜੀ ਅਕਲ ਪੈਦਾ ਹੁੰਦੀ ਹੈ, ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਨਾਹ ਗਿਆਂ) ਚੰਗੀ ਅਕਲ ਦੂਰ ਹੋ ਜਾਂਦੀ ਹੈ;
Wisdom is not produced in Benares, nor is wisdom lost in Benares.
ना कासी मति ऊपजै ना कासी मति जाइ ॥
LINE 03
ਸਤਿਗੁਰਮਿਲਿਐਮਤਿਊਪਜੈਤਾਇਹਸੋਝੀਪਾਇ੧॥॥
ਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ ॥੧॥
Meeting the True Guru, wisdom is produced, and then, one obtains this understanding. ||1||
सतिगुर मिलिऐ मति ऊपजै ता इह सोझी पाइ ॥१॥
LINE 04
ਹਰਿਕਥਾਤੂੰਸੁਣਿਰੇਮਨਸਬਦੁਮੰਨਿਵਸਾਇ॥
ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ। ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਈ ਰੱਖ।
Listen to the sermon of the Lord, O mind, and enshrine the Shabad of His Word within your mind.
हरि कथा तूं सुणि रे मन सबदु मंनि वसाइ ॥
LINE 05
ਇਹਮਤਿਤੇਰੀਥਿਰੁਰਹੈਤਾਂਭਰਮੁਵਿਚਹੁਜਾਇ੧॥॥ਰਹਾਉ॥
ਜਦੋਂ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ, ਗੁਰ-ਸ਼ਬਦ ਦੀ ਬਰਕਤਿ ਨਾਲ) ਤੇਰੀ ਇਹ ਅਕਲ ਮਾਇਆ ਦੇ ਮੋਹ ਵਿਚ ਡੋਲਣੋਂ ਬਚੀ ਰਹੇਗੀ, ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਇਗੀ ॥੧॥ ਰਹਾਉ ॥
If your intellect remains stable and steady, then doubt shall depart from within you. ||1||Pause||
इह मति तेरी थिरु रहै तां भरमु विचहु जाइ ॥१॥ रहाउ ॥
LINE 06
ਹਰਿਚਰਣਰਿਦੈਵਸਾਇਤੂਕਿਲਵਿਖਹੋਵਹਿਨਾਸੁ॥
ਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਸੰਭਾਲ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ।
Enshrine the Lord's lotus feet within your heart, and your sins shall be erased.
हरि चरण रिदै वसाइ तू किलविख होवहि नासु ॥
LINE 07
ਪੰਚਭੂਆਤਮਾਵਸਿਕਰਹਿਤਾਤੀਰਥਕਰਹਿਨਿਵਾਸੁ੨॥॥
ਜੇ ਤੂੰ (ਪ੍ਰਭੂ-ਚਰਨਾਂ ਦੀ ਬਰਕਤਿ ਨਾਲ) ਕਾਮਾਦਿਕ ਪੰਜਾਂ ਦੇ ਵੱਸ ਵਿਚ ਆਏ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲਏਂ, ਤਾਂ ਤੂੰ ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈਂ ॥੨॥
If your soul overcomes the five elements, then you shall come to have a home at the true place of pilgrimage. ||2||
पंच भू आतमा वसि करहि ता तीरथ करहि निवासु ॥२॥
LINE 08
ਮਨਮੁਖਿਇਹੁਮਨੁਮੁਗਧੁਹੈਸੋਝੀਕਿਛੂਨਪਾਇ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਇਹ ਮਨ (ਸਦਾ) ਮੂਰਖ (ਹੀ ਟਿਕਿਆ ਰਹਿੰਦਾ) ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੀ) ਰਤਾ ਭੀ ਸਮਝ ਨਹੀਂ ਪੈਂਦੀ।
This mind of the self-centered manmukh is so stupid; it does not obtain any understanding at all.
मनमुखि इहु मनु मुगधु है सोझी किछू न पाइ ॥
LINE 09
ਹਰਿਕਾਨਾਮੁਨਬੁਝਈਅੰਤਿਗਇਆਪਛੁਤਾਇ੩॥॥
ਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ ॥੩॥
It does not understand the Name of the Lord; it departs repenting in the end. ||3||
हरि का नामु न बुझई अंति गइआ पछुताइ ॥३॥
LINE 10
ਇਹੁਮਨੁਕਾਸੀਸਭਿਤੀਰਥਸਿਮ੍ਰਿਤਿਸਤਿਗੁਰਦੀਆਬੁਝਾਇ॥
ਜਿਸ ਮਨੁੱਖ ਨੂੰ ਸਤਿਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਵਾਸਤੇ) ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹੈ,
In this mind are found Benares, all sacred shrines of pilgrimage and the Shaastras; the True Guru has explained this.
इहु मनु कासी सभि तीरथ सिम्रिति सतिगुर दीआ बुझाइ ॥
LINE 11
ਅਠਸਠਿਤੀਰਥਤਿਸੁਸੰਗਿਰਹਹਿਜਿਨਹਰਿਹਿਰਦੈਰਹਿਆਸਮਾਇ੪॥॥
ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ (ਉਹਨਾਂ ਵਾਸਤੇ ਇਹ ਮਨ ਹੀ ਕਾਂਸ਼ੀ ਹੈ) ॥੪॥
The sixty-eight places of pilgrimage remain with one, whose heart is filled with the Lord. ||4||
अठसठि तीरथ तिसु संगि रहहि जिन हरि हिरदै रहिआ समाइ ॥४॥
LINE 12
ਨਾਨਕਸਤਿਗੁਰਮਿਲਿਐਹੁਕਮੁਬੁਝਿਆਏਕੁਵਸਿਆਮਨਿਆਇ॥
ਹੇ ਨਾਨਕ! ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਤਾਂ ਇਕ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ।
O Nanak, upon meeting the True Guru, the Order of the Lord's Will is understood, and the One Lord comes to dwell in the mind.
नानक सतिगुर मिलिऐ हुकमु बुझिआ एकु वसिआ मनि आइ ॥
LINE 13
ਜੋਤੁਧੁਭਾਵੈਸਭੁਸਚੁਹੈਸਚੇਰਹੈਸਮਾਇ੫੬੮॥॥॥॥
(ਉਹ ਮਨੁੱਖ ਸਦਾ ਇਉਂ ਯਕੀਨ ਰੱਖਦਾ ਹੈ ਤੇ ਆਖਦਾ ਹੈ-ਹੇ ਪ੍ਰਭੂ!) ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਸਦਾ ਅਟੱਲ ਨਿਯਮ ਹੈ। (ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੫॥੬॥੮॥
Those who are pleasing to You, O True Lord, are true. They remain absorbed in You. ||5||6||8||
जो तुधु भावै सभु सचु है सचे रहै समाइ ॥५॥६॥८॥
GURBANI.WORLD