ਜੈਸੇ ਤੌ ਪ੍ਰਸੂਤ ਸਮੈ ਸਤ੍ਰੂ ਕਰਿ ਮਾਨੈ ਪ੍ਰਿਐ ਜਨਮਤ ਸੁਤ ਪੁਨ ਰਚਤ ਸਿੰਗਾਰੈ ਜੀ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 577
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਤੌਪ੍ਰਸੂਤਸਮੈਸਤ੍ਰੂਕਰਿਮਾਨੈਪ੍ਰਿਐਜਨਮਤਸੁਤਪੁਨਰਚਤਸਿੰਗਾਰੈਜੀ।
ਜਿਵੇਂ ਇਸਤਰੀ ਬੱਚਾ ਜੰਮਣ ਵੇਲੇ ਦੀ ਪੀੜਾ ਸਮੇਂ ਪਤੀ ਨੂੰ ਦੁਸ਼ਮਣ ਕਰ ਕੇ ਜਾਣਦੀ ਹੈ, ਪਰ ਪੁਤ੍ਰ ਜੰਮਣ ਤੋਂ ਮਗਰੋਂ ਫੇਰ ਉਸੇ ਲਈ ਸੋਲਾਂ ਸ਼ਿੰਗਾਰਾਂ ਵਿਚ ਰੁਝ ਜਾਂਦੀ ਹੈ, ਭਾਵ ਉਸੇ ਪਤੀ ਨੂੰ ਪਿਆਰ ਕਰਦੀ ਹੈ।
Just as a woman considers her husband as her enemy at the time of undergoing labour pains, but after the birth of the child, she re-indulges in adorning and embellishing herself in order to please and entice her husband,
जैसे तौ प्रसूत समै सत्रू करि मानै प्रिऐ जनमत सुत पुन रचत सिंगारै जी ।
LINE 02
ਜੈਸੇਬੰਦਸਾਲਾਬਿਖੈਭੂਪਤਕੀਨਿੰਦਾਕਰੈਛੂਟਤਹੀਵਾਹੀਸ੍ਵਾਮਿਕਾਮਹਿਸਮ੍ਹਾਰੈਜੀ।
ਜਿਵੇਂ ਰਾਜੇ ਦੀ ਕਿਸੇ ਨਾਰਾਜ਼ਗੀ ਕਰ ਕੇ ਰਾਜੇ ਦਾ ਅਹਿਲਕਾਰ ਕੈਦ ਹੋਇਆ ਕੈਦ ਵਿਚ ਰਾਜੇ ਦੀ ਨਿੰਦਾ ਕਰਦਾ ਹੈ ਪਰ ਉਥੋਂ ਛੁਟਦਾ ਹੀ ਉਸੇ ਉਸੇ ਸ੍ਵਾਮੀ ਦੇ ਕੰਮ ਨੂੰ ਸੰਭਾਲਦਾ ਹੈ।
Just as a well-wisher of a king is put in jail for some mistake and on his release the same courtier performs the assigned task as a true well-wisher of the king,
जैसे बंदसाला बिखै भूपत की निंदा करै छूटत ही वाही स्वामि कामहि सम्हारै जी ।
LINE 03
ਜੈਸੇਹਰਹਾਇਗਾਇਸਾਸਨਾਸਹਤਨਿਤਕਬਹੂੰਨਸਮਝੈਕੁਟੇਵਹਿਨਡਾਰੈਜੀ।
ਜਿਵੇਂ ਚੋਰ ਜਦ ਸਜ਼ਾ ਪਾ ਰਿਹਾ ਹੋਵੇ ਤਾਂ ਰੋਜ਼ ਹਾਏ ਹਾਏ ਕਰਦਾ ਰਹਿੰਦਾ ਹੈ, ਪਰ ਫਿਰ ਸਜ਼ਾ ਤੋਂ ਛੁਟ ਕੇ ਭੈੜੀ ਵਾਦੀ ਨੂੰ ਨਹੀਂ ਛੱਡਦਾ ਤੇ ਮਿਲ ਚੁਕੇ ਦੰਡ ਤੋਂ ਕਦੇ ਸਿਖਿਆ ਨਹੀਂ ਲੈਂਦਾ।
Just as a thief when caught and imprisoned is ever lamenting but as soon as his sentence ends, re-indulges in theft not learns from his punishment,
जैसे हर हाइ गाइ सासना सहत नित कबहूं न समझै कुटेवहि न डारै जी ।
LINE 04
ਤੈਸੇਦੁਖਦੋਖਪਾਪੀਪਾਪਹਿਤ੍ਯਾਗ੍ਯੋਚਾਹੈਸੰਕਟਮਿਟਤਪੁਨਪਾਪਹਿਬੀਚਾਰੈਜੀ੫੭੭।।
ਤਿਵੇਂ ਪਾਪੀ ਦੋਖਾਂ ਦੇ ਦੁੱਖ ਵਿਚ ਫਸਿਆ ਤਾਂ ਪਾਪਾਂ ਨੂੰ ਛਡਣਾ ਚਾਹੁੰਦਾ ਹੈ ਪਰ ਸੰਕਟ ਦੇਮਿਟਿਆਂ ਫਿਰ ਪਾਪਾਂ ਦੀਆਂ ਹੀ ਵਿਚਾਰਾਂ ਕਰਦਾ ਹੈ ॥੫੭੭॥
Similarly, a sinful man wants to leave his evil deeds because of pain and sufferings that these have caused him but as soon as the sentenced punishment period is over, re-indulges in these vices. (577)
तैसे दुख दोख पापी पापहि त्याग्यो चाहै संकट मिटत पुन पापहि बीचारै जी ।५७७।
GURBANI.WORLD