GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 312
Display Settings
Translations
ਸਲੋਕੁਮਃ
Shalok, Fourth Mahalaa:
सलोकु मः ४ ॥
ਕਿਆਸਵਣਾਕਿਆਜਾਗਣਾਗੁਰਮੁਖਿਤੇਪਰਵਾਣੁ
ਸੌਣਾ ਕੀਹ ਤੇ ਜਾਗਣਾ ਕੀਹ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹਨ ਉਹਨਾਂ ਲਈ ਇਹ ਦੋਵੇਂ ਹਾਲਤਾਂ ਇਕੋ ਜਿਹੀਆਂ ਹਨ-
Who is asleep, and who is awake? Those who are Gurmukh are approved.
किआ सवणा किआ जागणा गुरमुखि ते परवाणु ॥
ਜਿਨਾਸਾਸਿਗਿਰਾਸਿਵਿਸਰੈਸੇਪੂਰੇਪੁਰਖਪਰਧਾਨ
ਕਿ ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ। ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ)।
Those who do not forget the Lord, with each and every breath and morsel of food, are the perfect and famous persons.
जिना सासि गिरासि न विसरै से पूरे पुरख परधान ॥
ਕਰਮੀਸਤਿਗੁਰੁਪਾਈਐਅਨਦਿਨੁਲਗੈਧਿਆਨੁ
(ਪ੍ਰਭੂ ਦੀ) ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ (ਸੁੱਤਿਆਂ ਤੇ ਜਾਗਦਿਆਂ ਮਿਹਰ ਨਾਲ ਹੀ) ਜੀਵ ਦਾ ਧਿਆਨ (ਨਾਮ ਵਿਚ ਜੁੜਿਆ ਰਹਿੰਦਾ ਹੈ)।
By His Grace they find the True Guru; night and day, they meditate.
करमी सतिगुरु पाईऐ अनदिनु लगै धिआनु ॥
ਤਿਨਕੀਸੰਗਤਿਮਿਲਿਰਹਾਦਰਗਹਪਾਈਮਾਨੁ
(ਚਿੱਤ ਲੋਚਦਾ ਹੈ ਕਿ) ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ।
I join the society of those persons, and in so doing, I am honored in the Court of the Lord.
तिन की संगति मिलि रहा दरगह पाई मानु ॥
ਸਉਦੇਵਾਹੁਵਾਹੁਉਚਰਹਿਉਠਦੇਭੀਵਾਹੁਕਰੇਨਿ
(ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ।
While asleep, they chant, "Waaho! Waaho!", and while awake, they chant, "Waaho!" as well.
सउदे वाहु वाहु उचरहि उठदे भी वाहु करेनि ॥
ਨਾਨਕਤੇਮੁਖਉਜਲੇਜਿਨਿਤਉਠਿਸੰਮਾਲੇਨਿ॥੧॥
ਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ ॥੧॥
O Nanak, radiant are the faces of those, who rise up early each day, and dwell upon the Lord. ||1||
नानक ते मुख उजले जि नित उठि संमालेनि ॥१॥
GURBANI.WORLD
ਪਿਛਲਾ Share ਹੋਮ Save ਅਗਲਾ