ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥

ਰਾਗੁ ਤੁਖਾਰੀ ਗੁਰੂ ਨਾਨਕ ਦੇਵ ਜੀ ਅੰਗ 1108
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭਾਦਉਭਰਮਿਭੁਲੀਭਰਿਜੋਬਨਿਪਛੁਤਾਣੀ॥
ਭਾਦਰੋਂ (ਦਾ ਮਹੀਨਾ) ਆ ਗਿਆ ਹੈ। (ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ
In Bhaadon, the young woman is confused by doubt; later, she regrets and repents.
भादउ भरमि भुली भरि जोबनि पछुताणी ॥
LINE 02
ਜਲਥਲਨੀਰਿਭਰੇਬਰਸਰੁਤੇਰੰਗੁਮਾਣੀ॥
ਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ। (ਪਰ ਭਰਮ ਵਿੱਚ ਭੁੱਲੀ ਜੀਵ-ਇਸਤ੍ਰੀ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ)।
The lakes and fields are overflowing with water; the rainy season has come - the time to celebrate!
जल थल नीरि भरे बरस रुते रंगु माणी ॥
LINE 03
ਬਰਸੈਨਿਸਿਕਾਲੀਕਿਉਸੁਖੁਬਾਲੀਦਾਦਰਮੋਰਲਵੰਤੇ॥
ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ।
In the dark of night it rains; how can the young bride find peace? The frogs and peacocks send out their noisy calls.
बरसै निसि काली किउ सुखु बाली दादर मोर लवंते ॥
LINE 04
ਪ੍ਰਿਉਪ੍ਰਿਉਚਵੈਬਬੀਹਾਬੋਲੇਭੁਇਅੰਗਮਫਿਰਹਿਡਸੰਤੇ॥
ਪਪੀਹਾ ਭੀ 'ਪ੍ਰਿਉ ਪ੍ਰਿਉ' ਕਰਦਾ ਹੈ, (ਪਰ) ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ,
"Pri-o! Pri-o! Beloved! Beloved!" cries the rainbird, while the snakes slither around, biting.
प्रिउ प्रिउ चवै बबीहा बोले भुइअंगम फिरहि डसंते ॥
LINE 05
ਮਛਰਡੰਗਸਾਇਰਭਰਸੁਭਰਬਿਨੁਹਰਿਕਿਉਸੁਖੁਪਾਈਐ॥
ਮੱਛਰ ਡੰਗ ਮਾਰਦੇ ਹਨ। ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ)। (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ।
The mosquitoes bite and sting, and the ponds are filled to overflowing; without the Lord, how can she find peace?
मछर डंग साइर भर सुभर बिनु हरि किउ सुखु पाईऐ ॥
LINE 06
ਨਾਨਕਪੂਛਿਚਲਉਗੁਰਅਪੁਨੇਜਹਪ੍ਰਭੁਤਹਹੀਜਾਈਐ੧੦॥॥
ਹੇ ਨਾਨਕ! ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ॥੧੦॥
O Nanak, I will go and ask my Guru; wherever God is, there I will go. ||10||
नानक पूछि चलउ गुर अपुने जह प्रभु तह ही जाईऐ ॥१०॥
GURBANI.WORLD