LINE 01
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
भुजंग प्रयात छंद ॥
LINE 02
ਜਬੈਜੋਰਿਬਾਨਾਅਨੀਖਾਨਆਏ॥
ਜਦ ਬਾਣਾਂ ਨੂੰ (ਕਮਾਨਾਂ ਨਾਲ) ਜੋੜ ਕੇ ਪਠਾਣਾਂ ਦੀ ਸੈਨਾ ਆਈ
जबै जोरि बाना अनी खान आए ॥
LINE 03
ਇਤੈਛੋਭਿਛਤ੍ਰੀਸਭੈਬੀਰਧਾਏ॥
ਤਾਂ ਇਧਰੋਂ ਸਾਰੇ ਛਤ੍ਰੀ ਸੂਰਮੇ ਰੋਹ ਵਿਚ ਆ ਕੇ ਚੜ੍ਹ ਆਏ।
इतै छोभि छत्री सभै बीर धाए ॥
LINE 04
ਚਲੇਬਾਨਐਸੇਦੁਹੂੰਓਰਭਾਰੇ॥
ਦੋਹਾਂ ਪਾਸਿਆਂ ਤੋਂ ਅਜਿਹੇ ਭਾਰੇ ਤੀਰ ਚਲੇ
चले बान ऐसे दुहूं ओर भारे ॥
LINE 05
ਲਗੈਅੰਗਜਾਕੇਨਜਾਹੀਨਿਕਾਰੇ੫੭॥॥
ਕਿ ਜਿਸ ਦੇ ਸ਼ਰੀਰ ਵਿਚ ਲਗੇ, (ਫਿਰ) ਕੱਢੇ ਨਹੀਂ ਜਾ ਸਕੇ ॥੫੭॥
लगै अंग जा के न जाही निकारे ॥५७॥
LINE 06
ਤਬੈਲਛਿਮਨਕੁਮਾਰਜੂਕੋਪਕੈਕੈ॥
ਤਦ ਲੱਛਮਣ ਕੁਮਾਰ ਨੇ ਕ੍ਰੋਧਿਤ ਹੋ ਕੇ
तबै लछिमन कुमार जू कोप कै कै ॥
LINE 07
ਹਨੇਖਾਨਬਾਨੀਸਭੈਸਸਤ੍ਰਲੈਕੈ॥
ਮੁਖੀ ('ਬਾਨੀ') ਪਠਾਣਾਂ ਨੂੰ ਸ਼ਸਤ੍ਰ ਲੈ ਕੇ ਮਾਰ ਦਿੱਤਾ।
हने खान बानी सभै ससत्र लै कै ॥
LINE 08
ਕਿਤੇਖੇਤਮਾਰੇਪਰੇਬੀਰਐਸੇ॥
ਕਿਤੇ ਸੂਰਮੇ ਯੁੱਧ-ਭੂਮੀ ਵਿਚ ਇਸ ਤਰ੍ਹਾਂ ਮਾਰੇ ਹੋਏ ਪਏ ਸਨ
किते खेत मारे परे बीर ऐसे ॥
LINE 09
ਬਿਰਾਜੈਕਟੇਇੰਦ੍ਰਕੇਕੇਤੁਜੈਸੇ੫੮॥॥
ਜਿਸ ਤਰ੍ਹਾਂ ਇੰਦਰ ਦੇ ਝੰਡੇ ਕਟੇ ਹੋਏ ਪਏ ਹੋਣ ॥੫੮॥
बिराजै कटे इंद्र के केतु जैसे ॥५८॥
LINE 10
ਪੀਏਜਾਨੁਭੰਗੈਮਲੰਗੈਪਰੇਹੈ॥
(ਯੁੱਧ-ਭੂਮੀ ਵਿਚ ਪਏ ਹੋਏ ਇਸ ਤਰ੍ਹਾਂ ਲਗ ਰਹੇ ਸਨ) ਮਾਨੋ ਮਲੰਗ ਭੰਗ ਪੀ ਕੇ ਪਏ ਹੋਣ।
पीए जानु भंगै मलंगै परे है ॥
LINE 11
ਕਹੂੰਕੋਟਿਸੌਡੀਨਸੀਸੈਝਰੇਹੈ॥
ਕਿਤੇ ਅਨੇਕਾਂ ਹਾਥੀਆਂ ਦੇ ਸਿਰ ਡਿਗੇ ਪਏ ਸਨ।
कहूं कोटि सौडीन सीसै झरे है ॥
LINE 12
ਕਹੂੰਉਸਟਮਾਰੇਸੁਲੈਭੂਮਿਤੋਪੈ॥
ਕਿਤੇ ਮਾਰੇ ਹੋਏ ਊਠ ਰਣਭੂਮੀ ਵਿਚ ਪਰੁਚੇ ਹੋਏ ਦਿਖਦੇ ਸਨ।
कहूं उसट मारे सु लै भूमि तोपै ॥
LINE 13
ਕਹੂੰਖੇਤਖਾਡੇਲਸੈਨਗਨਧੋਪੈ੫੯॥॥
ਕਿਤੇ ਰਣ-ਖੇਤਰ ਵਿਚ ਨੰਗੀਆਂ ਤਲਵਾਰਾਂ ਅਤੇ ਖੰਡੇ ਲਿਸ਼ਕਦੇ ਸਨ ॥੫੯॥
कहूं खेत खाडे लसै नगन धोपै ॥५९॥
LINE 14
ਕਹੂੰਬਾਨਕਾਟੇਪਰੇਭੂਮਿਐਸੇ॥
ਕਿਤੇ ਬਾਣਾਂ ਦੇ ਕਟੇ ਹੋਏ (ਸੂਰਮੇ) ਧਰਤੀ ਉਤੇ ਇੰਜ ਪਏ ਸਨ
कहूं बान काटे परे भूमि ऐसे ॥
LINE 15
ਬੁਯੋਕੋਕ੍ਰਿਸਾਨੈਕਢੇਈਖਜੈਸੇ॥
ਜਿਵੇਂ ਕਿਸਾਨ ਨੇ ਬੀਜਣ ਲਈ ਗੰਨੇ (ਦੇ ਟੋਟੇ) ਕਢੇ ਹਨ।
बुयो को क्रिसानै कढे ईख जैसे ॥
LINE 16
ਕਹੂੰਲਹਿਲਹੈਪੇਟਮੈਯੌਕਟਾਰੀ॥
ਕਿਤੇ ਪੇਟ ਵਿਚ ਕਟਾਰ ਇਸ ਤਰ੍ਹਾਂ ਚਮਕ ਰਹੀ ਸੀ,
कहूं लहिलहै पेट मै यौ कटारी ॥
LINE 17
ਮਨੋਮਛਸੋਹੈਬਧੇਬੀਚਜਾਰੀ੬੦॥॥
ਮਾਨੋ ਜਾਲ ਵਿਚ ਫਸੀ ਹੋਈ ਮੱਛਲੀ ਸ਼ੋਭ ਰਹੀ ਹੋਵੇ ॥੬੦॥
मनो मछ सोहै बधे बीच जारी ॥६०॥
LINE 18
ਕਿਤੈਪੇਟਪਾਟੇਪਰੇਖੇਤਬਾਜੀ॥
ਕਿਤੇ ਯੁੱਧ-ਭੂਮੀ ਵਿਚ ਪਾਟੇ ਹੋਏ ਪੇਟਾਂ ਵਾਲੇ ਘੋੜੇ ਪਏ ਸਨ।
कितै पेट पाटे परे खेत बाजी ॥
LINE 19
ਕਹੂੰਮਤਦੰਤੀਫਿਰੈਛੂਛਤਾਜੀ॥
ਕਿਤੇ ਮਸਤ ਹਾਥੀ ਅਤੇ ਸਵਾਰਾਂ ਤੋਂ ਸਖਣੇ ਘੋੜੇ ਫਿਰ ਰਹੇ ਸਨ।
कहूं मत दंती फिरै छूछ ताजी ॥
LINE 20
ਕਹੂੰਮੂੰਡਮਾਲੀਪੁਐਮੁੰਡਮਾਲਾ॥
ਕਿਤੇ ਸ਼ਿਵ ('ਮੂੰਡ ਮਾਲੀ') ਸਿਰਾਂ ਦੀ ਮਾਲਾ ਪਰੋ ਰਿਹਾ ਸੀ।
कहूं मूंड माली पुऐ मुंड माला ॥
LINE 21
ਕਹੂੰਭੂਤਔਪ੍ਰੇਤਨਾਚੈਬਿਤਾਲਾ੬੧॥॥
ਕਿਤੇ ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਸਨ ॥੬੧॥
कहूं भूत औ प्रेत नाचै बिताला ॥६१॥
LINE 22
ਕਹੂੰਦੈਤਕਾਢੋਫਿਰੈਦਾਤਭਾਰੇ॥
ਕਿਤੇ ਦੈਂਤ ਵੱਡੇ ਵੱਡੇ ਦੰਦ ਕਢੀ ਫਿਰਦੇ ਸਨ।
कहूं दैत काढो फिरै दात भारे ॥
LINE 23
ਬਮੈਸ੍ਰੌਨਕੇਤੇਪਰੇਖੇਤਮਾਰੇ॥
ਕਿਤਨੇ ਹੀ ਯੁੱਧ-ਖੇਤਰ ਵਿਚ ਮਾਰੇ ਹੋਏ ਪਏ ਸਨ (ਅਤੇ ਉਨ੍ਹਾਂ ਦੇ ਜ਼ਖਮਾਂ ਵਿਚੋਂ) ਲਹੂ ਵਗ ਰਿਹਾ ਸੀ।
बमै स्रौन केते परे खेत मारे ॥
LINE 24
ਕਹੂੰਤਾਜਿਡਾਰੇਜਿਰਹਖੋਲਐਸੇ॥
ਕਿਤੇ ਤਾਜ ਪਏ ਸਨ ਅਤੇ ਕਿਤੇ ਕਵਚ ਅਤੇ ਖੋਲ ਇਸ ਤਰ੍ਹਾਂ ਡਿਗੇ ਪਏ ਸਨ,
कहूं ताजि डारे जिरह खोल ऐसे ॥
LINE 25
ਬਗੇਬ੍ਯੋਤਭਾਰੇਸਮੈਸੀਤਜੈਸੇ੬੨॥॥
ਜਿਵੇਂ ਸਰਦੀ ਦੇ ਮੌਸਮ ਵਿਚ (ਦਰਜ਼ੀ ਨੇ) ਬਹੁਤ ਸਾਰੇ ਕਪੜੇ ਵਿਉਂਤ ਕੇ ਸੁਟੇ ਹਨ ॥੬੨॥
बगे ब्योत भारे समै सीत जैसे ॥६२॥
LINE 26
ਤਹਾਬਾਜਹਾਥੀਨਕੀਸ੍ਰੋਨਧਾਰੈ॥
ਉਥੇ ਘੋੜਿਆਂ ਅਤੇ ਹਾਥੀਆਂ ਦੇ ਲਹੂ ਦੀਆਂ ਧਾਰਾਂ (ਇਸ ਤਰ੍ਹਾਂ ਵਗ ਰਹੀਆਂ ਸਨ)
तहा बाज हाथीन की स्रोन धारै ॥
LINE 27
ਪਰੈਜ੍ਯੋਂਫੁਹਾਰਾਨਹੂੰਕੀਫੁਹਾਰੈ॥
ਜਿਵੇਂ ਫੁਹਾਰਿਆਂ ਵਿਚੋਂ ਫੁਹਾਰ ਪੈਂਦੀ ਹੈ।
परै ज्यों फुहारानहूं की फुहारै ॥
LINE 28
ਪ੍ਰਲੈਕਾਲਸੋਜਾਨਦੂਜੋਭਯੋਹੈ॥
(ਇੰਜ ਲਗਦਾ ਸੀ) ਮਾਨੋ ਦੂਜੀ ਪਰਲੋ ਆ ਗਈ ਹੋਵੇ
प्रलै काल सो जान दूजो भयो है ॥
LINE 29
ਜਹਾਕੋਟਿਸੂਰਾਨਸੂਰਾਖਯੋਹੈ੬੩॥॥
ਅਤੇ ਜਿਸ ਵਿਚ ਕਰੋੜਾਂ ਸੂਰਮਿਆਂ ਦੇ ਸੂਰਮੇ ਮਾਰੇ ਗਏ ਹੋਣ ॥੬੩॥
जहा कोटि सूरान सूरा खयो है ॥६३॥
LINE 30
ਤਹਾਕੋਟਿਸੌਡੀਨਕੇਸੁੰਡਕਾਟੇ॥
ਉਥੇ ਕਰੋੜਾਂ ਹਾਥੀਆਂ ਦੀਆਂ ਸੁੰਢਾਂ ਕਟੀਆਂ ਪਈਆਂ ਸਨ।
तहा कोटि सौडीन के सुंड काटे ॥
LINE 31
ਕਹੂੰਬੀਰਮਾਰੇਗਿਰੇਕੇਤੁਫਾਟੇ॥
ਕਿਤੇ ਮਾਰੇ ਹੋਏ ਸੂਰਮੇ ਪਏ ਸਨ (ਅਤੇ ਕਿਤੇ) ਫਟੇ ਹੋਏ ਝੰਡੇ ਡਿਗੇ ਪਏ ਸਨ।
कहूं बीर मारे गिरे केतु फाटे ॥
LINE 32
ਕਹੂੰਖੇਤਨਾਚੈਪਠੇਪਖਰਿਯਾਰੇ॥
ਕਿਤੇ ਜਵਾਨ ਘੋੜ ਸਵਾਰ ਯੁੱਧ ਵਿਚ (ਘੋੜੇ) ਨਚਾ ਰਹੇ ਸਨ।
कहूं खेत नाचै पठे पखरियारे ॥
LINE 33
ਕਹੂੰਮਾਰੂਬਾਜੈਉਠੈਨਾਦਭਾਰੇ੬੪॥॥
ਕਿਤੇ ਮਾਰੂ ਨਗਾਰੇ ਵਜ ਰਹੇ ਸਨ ਅਤੇ ਭਾਰੀ ਨਾਦ ਉਠ ਰਿਹਾ ਸੀ ॥੬੪॥
कहूं मारू बाजै उठै नाद भारे ॥६४॥
LINE 34
ਕਹੂੰਸੰਖਭੇਰੀਤਹਾਨਾਦਬਾਜੈ॥
ਉਥੇ ਕਿਤੇ ਸੰਖਾਂ ਅਤੇ ਭੇਰੀਆਂ ਦਾ ਨਾਦ ਹੋ ਰਿਹਾ ਸੀ
कहूं संख भेरी तहा नाद बाजै ॥
LINE 35
ਹਸੈਗਰਜਿਠੋਕੈਭੁਜਾਭੂਪਗਾਜੈ॥
ਅਤੇ ਕਿਤੇ ਰਾਜੇ (ਸੂਰਮੇ) ਭੁਜਾਵਾਂ ਠੋਕ ਕੇ ਗਜ ਅਤੇ ਹਸ ਰਹੇ ਸਨ।
हसै गरजि ठोकै भुजा भूप गाजै ॥
LINE 36
ਨਗਾਰੇਨਫੀਰੀਬਜੈਝਾਝਭਾਰੀ॥
(ਕਿਤੇ) ਵੱਡੇ ਨਗਾਰੇ, ਨਫ਼ੀਰੀਆਂ, ਝਾਂਝਾਂ ਵਜ ਰਹੀਆਂ ਸਨ।
नगारे नफीरी बजै झाझ भारी ॥
LINE 37
ਹਠੇਰੋਸਕੈਕੈਤਹਾਛਤ੍ਰਧਾਰੀ੬੫॥॥
ਕਿਤੇ ਛਤ੍ਰਧਾਰੀ ਰੋਹ ਵਿਚ ਭਰੇ ਹੋਏ ਡਟੇ ਪਏ ਸਨ ॥੬੫॥
हठे रोस कै कै तहा छत्रधारी ॥६५॥
LINE 38
ਕਹੂੰਭੀਮਭੇਰੀਬਜੈਰਾਗਮਾਰੂ॥
ਕਿਤੇ ਵੱਡੀਆਂ ਭੇਰੀਆਂ ਤੋਂ ਮਾਰੂ ਰਾਗ ਵਜ ਰਿਹਾ ਸੀ।
कहूं भीम भेरी बजै राग मारू ॥
LINE 39
ਨਫੀਰੀਕਹੂੰਨਾਇਨਾਦੈਨਗਾਰੂ॥
ਕਿਤੇ ਨਫ਼ੀਰੀਆਂ, ਸ਼ਹਿਨਾਈਆਂ ਅਤੇ ਨਗਾਰੇ ਵਜ ਰਹੇ ਸਨ।
नफीरी कहूं नाइ नादै नगारू ॥
LINE 40
ਕਹੂੰਬੇਨੁਔਬੀਨਬਾਜੈਸੁਰੰਗਾ॥
ਕਿਤੇ ਬੇਨਾਂ ਅਤੇ ਬੀਨਾਂ ਸੁੰਦਰ ਢੰਗ ਨਾਲ ਵਜ ਰਹੀਆਂ ਸਨ।
कहूं बेनु औ बीन बाजै सुरंगा ॥
LINE 41
ਰੁਚੰਗਾਮ੍ਰਿਦੰਗਾਉਪੰਗਾਮੁਚੰਗਾ੬੬॥॥
ਕਿਤੇ ਰੁਚੰਗ, ਮ੍ਰਿਦੰਗ, ਉਪੰਗ, ਅਤੇ ਮੁਚੰਗ ਵਜ ਰਹੇ ਸਨ ॥੬੬॥
रुचंगा म्रिदंगा उपंगा मुचंगा ॥६६॥
LINE 42
ਝਰੋਖਾਤਰੇਜੋਮਚੀਮਾਰਿਐਸੀ॥
ਝਰੋਖੇ ਹੇਠਾਂ ਤਾਂ ਅਜਿਹੀ ਲੜਾਈ ਹੋਈ ਸੀ,
झरोखा तरे जो मची मारि ऐसी ॥
LINE 43
ਭਈਦੇਵਦਾਨਵਾਨਕੀਹੈਨਤੈਸੀ॥
ਜਿਸ ਵਰਗੀ ਦੇਵਤਿਆਂ ਅਤੇ ਦੈਂਤਾਂ ਵਿਚ ਵੀ ਨਹੀਂ ਹੋਈ ਸੀ।
भई देव दानवान की है न तैसी ॥
LINE 44
ਨਸ੍ਰੀਰਾਮਔਰਾਵਨੈਜੁਧਐਸੋ॥
ਨਾ ਇਹੋ ਜਿਹਾ ਯੁੱਧ ਰਾਮ ਅਤੇ ਰਾਵਣ ਵਿਚ ਹੋਇਆ ਸੀ
न स्री राम औ रावनै जुध ऐसो ॥
LINE 45
ਕਿਯੋਭੀਮਹਾਭਾਰਥੈਮੈਸੁਨਤੈਸੋ੬੭॥॥
ਅਤੇ ਨਾ ਹੀ ਇਹੋ ਜਿਹਾ ਮਹਾਭਾਰਤ ਵਿਚ ਕੀਤਾ ਗਿਆ ਸੀ (ਅਰਥਾਂਤਰ- ਨਾ ਇਹੋ ਜਿਹਾ ਭੀਮ ਨੇ ਮਹਾਭਾਰਤ ਵਿਚ ਕੀਤਾ ਸੀ) ॥੬੭॥
कियो भी महाभारथै मै सु न तैसो ॥६७॥
LINE 46
ਤਹਾਬੀਰਕੇਤੇਖਰੇਗਾਲ੍ਰਹਮਾਰੈ॥
ਉਥੇ ਕਈ ਸੂਰਮੇ ਖੜੋਤੇ ਹੋਏ ਬੜਕਾਂ ਮਾਰ ਰਹੇ ਸਨ।
तहा बीर केते खरे गाल्रह मारै ॥
LINE 47
ਕਿਤੇਬਾਨਛੋਡੈਕਿਤੈਸਸਤ੍ਰਧਾਰੈ॥
ਕਿਤੇ ਬਾਣ ਛਡ ਰਹੇ ਸਨ ਅਤੇ ਕਿਤੇ ਸਸਤ੍ਰ ਧਾਰਨ ਕਰ ਰਹੇ ਸਨ।
किते बान छोडै कितै ससत्र धारै ॥
LINE 48
ਕਿਤੇਨਾਰਕੇਭੇਸਕੌਸਾਜਲੈਕੈ॥
ਕਿਤੇ ਇਸਤਰੀਆਂ ਦਾ ਭੇਸ ਧਾਰ ਕੇ
किते नार के भेस कौ साज लै कै ॥
LINE 49
ਚਲੈਛੋਰਿਬਾਜੀਹਠੀਭਾਜਕੈਕੈ੬੮॥॥
ਹਠੀ ਸੂਰਮੇ ਘੋੜੇ ਛਡ ਕੇ ਭਜੀ ਜਾ ਰਹੇ ਸਨ ॥੬੮॥
चलै छोरि बाजी हठी भाज कै कै ॥६८॥
LINE 50
ਕਿਤੇਖਾਨਖੇਦੇਕਿਤੇਖੇਤਮਾਰੇ॥
ਕਿਤਨੇ ਹੀ ਪਠਾਣ ਖਦੇੜ ਦਿੱਤੇ ਗਏ ਅਤੇ ਕਿਤਨੇ ਹੀ ਯੁੱਧ-ਖੇਤਰ ਵਿਚ ਮਾਰ ਦਿੱਤੇ ਗਏ।
किते खान खेदे किते खेत मारे ॥
LINE 51
ਕਿਤੇਖੇਤਮੈਖਿੰਗਖਤ੍ਰੀਲਤਾਰੇ॥
ਕਿਤਨੇ ਹੀ ਛਤ੍ਰੀਆਂ ਨੂੰ ਰਣ-ਭੂਮੀ ਵਿਚ ਘੋੜਿਆਂ ਨੇ ਲਿਤਾੜ ਦਿੱਤਾ।
किते खेत मै खिंग खत्री लतारे ॥
LINE 52
ਜਹਾਬੀਰਬਾਕੇਹਠੀਪੂਤਘਾਏ॥
ਜਿਥੇ ਬਾਂਕੇ ਹਠੀ ਸੂਰਮੇ ਮਾਰੇ ਗਏ,
जहा बीर बाके हठी पूत घाए ॥
LINE 53
ਤਹੀਗੋਲਬਾਧੇਚਲੇਸਿਧਆਏ੬੯॥॥
ਉਥੇ ਗੋਲ ਘੇਰੇ ਬਣਾ ਕੇ ਸਿਧ ਪਾਲ (ਆਪ) ਆ ਗਏ ॥੬੯॥
तही गोल बाधे चले सिध आए ॥६९॥
LINE 54
ਜਬੈਸਿਧਪਾਲੈਪਠਾਨੌਨਿਹਾਰਾ॥
ਜਦੋਂ ਸਿਧ ਪਾਲ ਨੂੰ ਪਠਾਣਾਂ ਨੇ ਵੇਖਿਆ,
जबै सिध पालै पठानौ निहारा ॥
LINE 55
ਕਿਨੀਹਾਥਲੈਨਹਥ੍ਯਾਰੈਸੰਭਾਰਾ॥
ਤਾਂ ਕੋਈ ਵੀ ਹੱਥ ਵਿਚ ਹਥਿਆਰ ਨਾ ਸੰਭਾਲ ਸਕਿਆ।
किनी हाथ लै न हथ्यारै संभारा ॥
LINE 56
ਕਿਤੇਭਾਜਿਚਾਲੇਕਿਤੇਖੇਤਮਾਰੇ॥
ਕਿਤਨੇ ਭਜ ਗਏ ਅਤੇ ਕਿਤਨੇ ਹੀ ਰਣ-ਭੂਮੀ ਵਿਚ ਮਾਰ ਦਿੱਤੇ ਗਏ।
किते भाजि चाले किते खेत मारे ॥
LINE 57
ਪੁਰਾਨੇਪਲਾਸੀਮਨੋਬਾਇਡਾਰੇ੭੦॥॥
(ਇੰਜ ਲਗਦਾ ਸੀ) ਮਾਨੋ ਹਵਾ ਨੇ ਪਲਾਸ ਦੇ ਪੁਰਾਣੇ ਬ੍ਰਿਛ ਡਿਗਾ ਦਿੱਤੇ ਹੋਣ ॥੭੦॥
पुराने पलासी मनो बाइ डारे ॥७०॥
LINE 58
ਹਠੇਜੇਜੁਝੇਸੇਸਭੈਖੇਤਮਾਰੇ॥
ਜਿਤਨੇ ਵੀ ਹਠੀ ਸੂਰਮੇ ਯੁੱਧ ਵਿਚ ਜੁਟੇ ਸਨ, ਸਾਰੇ ਰਣ-ਖੇਤਰ ਵਿਚ ਮਾਰ ਦਿੱਤੇ ਗਏ
हठे जे जुझे से सभै खेत मारे ॥
LINE 59
ਕਿਤੇਖੇਦਿਕੈਕੋਟਕੇਮਧਿਡਾਰੇ॥
ਅਤੇ ਕਿਤਨੇ ਹੀ ਖਦੇੜ ਕੇ ਕਿਲ੍ਹੇ ਵਿਚ ਸੁਟ ਦਿੱਤੇ ਗਏ।
किते खेदि कै कोट के मधि डारे ॥
LINE 60
ਕਿਤੇਬਾਧਿਲੈਕੈਕਿਤੇਛੋਰਿਦੀਨੇ॥
ਕਿਤਨਿਆਂ ਨੂੰ ਬੰਨ੍ਹ ਲਿਆ ਗਿਆ ਅਤੇ ਕਿਤਨਿਆਂ ਨੂੰ ਛਡ ਦਿੱਤਾ ਗਿਆ।
किते बाधि लै कै किते छोरि दीने ॥
LINE 61
ਕਿਤੇਜਾਨਮਾਰੇਕਿਤੇਰਾਖਿਲੀਨੇ੭੧॥॥
ਕਿਤਨੇ ਜਾਨੋ ਮਾਰ ਦਿੱਤੇ ਗਏ ਅਤੇ ਕਿਤਨਿਆਂ ਨੂੰ ਬਚਾ ਲਿਆ ਗਿਆ ॥੭੧॥
किते जान मारे किते राखि लीने ॥७१॥
LINE 62
ਤਿਸੀਕੌਹਨਾਖਗਜੌਨੇਉਚਾਯੋ॥
ਜਿਸ ਨੇ ਤਲਵਾਰ ਚੁਕੀ, ਉਸੇ ਨੂੰ ਮਾਰ ਦਿੱਤਾ ਗਿਆ।
तिसी कौ हना खग जौने उचायो ॥
LINE 63
ਸੋਈਜੀਵਬਾਚਾਜੁਈਭਾਜਿਆਯੋ॥
ਉਹੀ ਜੀਉਂਦਾ ਬਚਿਆ ਜੋ ਭਜ ਕੇ ਆ ਗਿਆ।
सोई जीव बाचा जुई भाजि आयो ॥
LINE 64
ਕਹਾਲੌਗਨਾਊਭਯੋਜੁਧਭਾਰੀ॥
ਕਿਥੋਂ ਤਕ ਬਖਾਨ ਕਰਾਂ, ਬਹੁਤ ਭਾਰੀ ਯੁੱਧ ਹੋਇਆ।
कहा लौ गनाऊ भयो जुध भारी ॥
LINE 65
ਲਖੇਲੋਹਮਾਚਾਕੁਪੇਛਤ੍ਰਧਾਰੀ੭੨॥॥
ਲੋਹਾ ਖੜਕਦਿਆਂ ਵੇਖ ਕੇ ਛਤ੍ਰਧਾਰੀ ਕ੍ਰੋਧਿਤ ਹੋ ਗਏ ॥੭੨॥
लखे लोह माचा कुपे छत्र धारी ॥७२॥
LINE 66
ਕਿਤੇਨਾਦਨਾਦੈਕਿਤੇਨਾਦਪੂਰੈ॥
ਕਿਤੇ ਨਾਦ (ਨਰਸਿੰਘੇ) ਵਜ ਰਹੇ ਹਨ ਅਤੇ ਕਿਤੇ ਨਾਦ (ਸੰਖ) ਪੂਰੇ ਜਾ ਰਹੇ ਹਨ।
किते नाद नादै किते नाद पूरै ॥
LINE 67
ਕਿਤੇਜ੍ਵਾਨਜੂਝੈਬਰੈਹੇਰਿਸੂਰੈ॥
ਕਿਤੇ ਜਵਾਨ ਲੜ ਕੇ ਮਰ ਗਏ ਸਨ ਅਤੇ (ਹੂਰਾਂ) ਸੂਰਮਿਆਂ ਨੂੰ ਵੇਖ ਵੇਖ ਕੇ ਵਰ ਰਹੀਆਂ ਸਨ।
किते ज्वान जूझै बरै हेरि सूरै ॥
LINE 68
ਕਿਤੇਆਨਿਕੈਕੈਕ੍ਰਿਪਾਨੈਚਲਾਵੈ॥
ਕਿਤੇ (ਸੂਰਮੇ) ਆ ਆ ਕੇ ਕ੍ਰਿਪਾਨਾਂ ਚਲਾਉਂਦੇ ਹਨ।
किते आनि कै कै क्रिपानै चलावै ॥
LINE 69
ਕਿਤੇਆਨਿਗਾਜੈਕਿਤੇਭਾਜਿਜਾਵੈ੭੩॥॥
ਕਿਤੇ ਆ ਕੇ ਗਜਦੇ ਹਨ ਅਤੇ ਕਿਤੇ ਭਜੀ ਜਾ ਰਹੇ ਹਨ ॥੭੩॥
किते आनि गाजै किते भाजि जावै ॥७३॥
LINE 70
ਜਬੈਸਿਧਪਾਲੈਸਭੈਖਾਨਮਾਰੇ॥
ਜਦ ਸਿਧ ਪਾਲ ਨੇ ਸਾਰੇ ਪਠਾਣ ਮਾਰ ਦਿੱਤੇ
जबै सिध पालै सभै खान मारे ॥
LINE 71
ਲਏਛੀਨਕੈਤਾਜਬਾਜੀਨਗਾਰੇ॥
ਅਤੇ ਉਨ੍ਹਾਂ ਦੇ ਤਾਜ, ਘੋੜੇ ਅਤੇ ਨਗਾਰੇ ਖੋਹ ਲਏ।
लए छीन कै ताज बाजी नगारे ॥
LINE 72
ਹੁਤੇਦੂਰਿਬਾਸੀਕਿਤੇਖਾਨਘਾਏ॥
(ਫਿਰ) ਦੂਰ ਰਹਿਣ ਵਾਲੇ ਕਿਤਨੇ ਹੀ ਪਠਾਣ ਉਥੇ ਆ ਗਏ।
हुते दूरि बासी किते खान घाए ॥
LINE 73
ਘਿਰਿਯੋਸਿਧਪਾਲੈਕਰੀਮਤਨ੍ਯਾਏ੭੪॥॥
ਸਿਧ ਪਾਲ ਮਸਤ ਹਾਥੀ ਵਾਂਗ (ਚੌਹਾਂ ਪਾਸਿਆਂ ਤੋਂ) ਘਿਰ ਗਿਆ ॥੭੪॥
घिरियो सिध पालै करी मत न्याए ॥७४॥
LINE 74
ਜਿਤੇਖਾਨਭਾਜੇਤਿਤੇਫੇਰਿਢੂਕੇ॥
ਜਿਤਨੇ ਪਠਾਣ ਭਜੇ ਸਨ, ਇਤਨੇ ਹੋਰ ਆ ਢੁਕੇ
जिते खान भाजे तिते फेरि ढूके ॥
LINE 75
ਚਹੂੰਓਰਗਾਜੈਹਠੀਸਿਧਜੂਕੇ॥
ਅਤੇ ਹਠੀ ਸਿਧ ਪਾਲ ਦੇ ਚੌਹੀਂ ਪਾਸੀਂ ਗਜਣ ਲਗੇ (ਅਤੇ ਕਹਿਣ ਲਗੇ)
चहूं ओर गाजै हठी सिध जू के ॥
LINE 76
ਕਹਾਜਾਇਗੋਛਤ੍ਰਿਜਾਨੇਨਦੈਹੈ॥
ਹੇ ਛਤ੍ਰੀ! ਕਿਥੇ ਜਾਓਗੇ, (ਤੁਹਾਨੂੰ) ਜਾਣ ਨਹੀਂ ਦਿਆਂਗੇ।
कहा जाइगो छत्रि जाने न दै है ॥
LINE 77
ਇਹੀਛੇਤ੍ਰਮੈਛਿਪ੍ਰਤੁਹਿਆਜੁਛੈਹੈ੭੫॥॥
ਇਸੇ ਰਣ-ਖੇਤਰ ਵਿਚ ਜਲਦੀ ('ਛਿਪ੍ਰ') ਹੀ ਤੈਨੂੰ ਖ਼ਤਮ ਕਰਾਂਗੇ ॥੭੫॥
इही छेत्र मै छिप्र तुहि आजु छै है ॥७५॥
LINE 78
ਸੁਨੇਬੈਨਐਸੇਭਰਿਯੋਕੋਪਸੂਰੋ॥
ਇਸ ਪ੍ਰਕਾਰ ਦੇ ਬੋਲ ਸੁਣ ਕੇ ਸੂਰਮਾ ਕ੍ਰੋਧ ਨਾਲ ਭਰ ਗਿਆ।
सुने बैन ऐसे भरियो कोप सूरो ॥
LINE 79
ਸਭੇਸਸਤ੍ਰਸੌਡੀਮਹਾਲੋਹਪੂਰੋ॥
ਉਹ ਸਾਰਿਆਂ ਸ਼ਸਤ੍ਰਾਂ ਨਾਲ ਸੁਸਜਿਤ ਸੀ ਅਤੇ ਹਥਿਆਰ ਚਲਾਉਣ ਵਿਚ ਨਿਪੁਨ ਸੀ।
सभे ससत्र सौडी महा लोह पूरो ॥
LINE 80
ਦਯੋਸੈਨਕੌਆਇਸੈਆਪੁਹੀਯੋ॥
ਉਸ ਨੇ ਆਪ ਸਾਰੀ ਸੈਨਾ ਨੂੰ ਇਸ ਤਰ੍ਹਾਂ ਆਗਿਆ ਦਿੱਤੀ,
दयो सैन कौ आइसै आपु ही यो ॥
LINE 81
ਕਪੀਬਾਹਨੀਕੌਕਹਿਯੋਰਾਮਜੀਯੋ੭੬॥॥
ਜਿਸ ਤਰ੍ਹਾਂ ਬਾਂਦਰਾਂ ਦੀ ਸੈਨਾ ਨੂੰ ਰਾਮ ਜੀ ਨੇ ਦਿੱਤੀ ਸੀ ॥੭੬॥
कपी बाहनी कौ कहियो राम जी यो ॥७६॥
LINE 82
ਸੁਨੇਬੈਨਸੈਨਾਚਲੀਕੋਪਕੈਕੈ॥
(ਸਿਧ ਪਾਲ ਦੇ) ਬੋਲ ਸੁਣ ਕੇ ਸਾਰੀ ਸੈਨਾ ਕ੍ਰੋਧਿਤ ਹੋ ਕੇ
सुने बैन सैना चली कोप कै कै ॥
LINE 83
ਸਭੇਸਸਤ੍ਰਅਸਤ੍ਰਾਨਕੌਹਾਥਲੈਕੈ॥
ਅਤੇ ਸਾਰੇ ਸ਼ਸਤ੍ਰ ਅਸਤ੍ਰਾਂ ਨੂੰ ਹੱਥ ਵਿਚ ਲੈ ਕੇ ਚਲ ਪਈ।
सभे ससत्र असत्रान कौ हाथ लै कै ॥
LINE 84
ਜਿਤੇਖਾਨਆਏਤਿਤੇਖੇਤਮਾਰੇ॥
ਜੋ ਵੀ ਪਠਾਣ ਆਏ, ਉਨ੍ਹਾਂ ਨੂੰ ਰਣ-ਖੇਤਰ ਵਿਚ ਮਾਰ ਦਿੱਤਾ।
जिते खान आए तिते खेत मारे ॥
LINE 85
ਕਿਤੇਖੇਦਿਕੈਕੋਟਿਕੀਓਟਡਾਰੇ੭੭॥॥
ਕਿਤਨਿਆਂ ਨੂੰ ਖਦੇੜ ਕੇ ਕਿਲ੍ਹੇ ਦੀ ਓਟ ਵਿਚ ਸੁਟ ਦਿੱਤਾ ॥੭੭॥
किते खेदि कै कोटि की ओट डारे ॥७७॥
LINE 86
ਕਿਤੇਬੀਰਬਾਨੈਤਬਾਜੀਪਲਟੈ॥
ਕਿਤੇ ਬਾਣ ਚਲਾਉਣ ਵਾਲੇ ਸੂਰਮੇ ਘੋੜਿਆਂ ਸਮੇਤ ਉਲਟੇ ਪਏ ਸਨ।
किते बीर बानैत बाजी पलटै ॥
LINE 87
ਕਿਤੇਬੀਰਬਾਨੀਨਸੋਆਨਿਜੁਟੈ॥
ਕਿਤੇ ਸੂਰਮੇ ਬਾਣਾਂ ਨਾਲ ਆ ਕੇ ਜੁਟ ਗਏ ਸਨ।
किते बीर बानीन सो आनि जुटै ॥
LINE 88
ਕਿਤੇਖਗਲੈਖਿੰਗਖਤ੍ਰੀਉਮੰਗੈ॥
ਕਿਤੇ ਤਲਵਾਰਾਂ ਲੈ ਕੇ ਛਤ੍ਰੀ ਘੋੜਿਆਂ ਨੂੰ ਨਚਾਂਦੇ ਹੋਏ (ਉਥੇ ਆ ਜਾਂਦੇ ਸਨ)
किते खग लै खिंग खत्री उमंगै ॥
LINE 89
ਜਹਾਜੰਗਜੋਧਾਜਗੇਜੋਰਜੰਗੈ੭੮॥॥
ਜਿੱਥੇ ਵੱਡੇ ਯੋਧੇ ਯੁੱਧ ਕਰ ਰਹੇ ਸਨ ॥੭੮॥
जहा जंग जोधा जगे जोर जंगै ॥७८॥
LINE 90
ਘੁਰੈਘੋਰਬਾਦਿਤ੍ਰਮਾਰੂਨਗਾਰੇ॥
(ਕਿਤੇ) ਵੱਡੇ ਮਾਰੂ ਨਗਾਰੇ ਘੋਰ ਧੁਨੀ ਨਾਲ ਵਜ ਰਹੇ ਸਨ
घुरै घोर बादित्र मारू नगारे ॥
LINE 91
ਮਚੇਆਨਿਕੈਕੈਮਹਾਭੂਪਭਾਰੇ॥
(ਅਤੇ ਕਿਤੇ) ਵੱਡੇ ਰਾਜੇ ਆ ਕੇ ਯੁੱਧ ਕਰ ਰਹੇ ਸਨ।
मचे आनि कै कै महा भूप भारे ॥
LINE 92
ਖੁਲੇਖਗਖਤ੍ਰੀਉਠੇਭਾਤਿਐਸੀ॥
ਛਤ੍ਰੀਆਂ ਦੀਆਂ ਨੰਗੀਆਂ ਤਲਵਾਰਾਂ ਇਸ ਤਰ੍ਹਾਂ ਉਲ੍ਹਰ ਰਹੀਆਂ ਸਨ,
खुले खग खत्री उठे भाति ऐसी ॥
LINE 93
ਮਨੋਬਹਨਿਜ੍ਵਾਲਾਪ੍ਰਲੈਕਾਲਜੈਸੀ੭੯॥॥
ਮਾਨੋ ਪਰਲੋ ਸਮੇਂ ਦੀ ਜਵਾਲਾ ਵਗ ਰਹੀ ਹੋਵੇ ॥੭੯॥
मनो बहनि ज्वाला प्रलै काल जैसी ॥७९॥
LINE 94
ਕਹੂੰਟੀਕਕਾਟੇਗਿਰੇਟੋਪਟੂਟੇ॥
ਕਿਤੇ (ਮੱਥੇ ਉਤੇ ਧਾਰਨ ਕੀਤੇ ਜਾਣ ਵਾਲੇ ਲੋਹੇ ਦੇ) ਟਿਕੇ ਕਟੇ ਪਏ ਸਨ ਅਤੇ ਕਿਤੇ ਟੁਟੇ ਹੋਏ ਟੋਪ ਡਿਗੇ ਪਏ ਸਨ।
कहूं टीक काटे गिरे टोप टूटे ॥
LINE 95
ਕਹੂੰਤਾਜਧਾਰੀਪਰੇਬਰਮਛੂਟੇ॥
ਕਿਤੇ ਤਾਜਧਾਰੀਆਂ ਦੇ ਕਵਚ ਖੁਲ੍ਹੇ ਪਏ ਸਨ।
कहूं ताज धारी परे बरम छूटे ॥
LINE 96
ਕਹੂੰਚਰਮਕਾਟੇਪਰੇਖੇਤਐਸੇ॥
ਕਿਤੇ ਕਟੀਆਂ ਹੋਈਆਂ ਢਾਲਾਂ ਰਣ-ਭੂਮੀ ਵਿਚ ਇਸ ਤਰ੍ਹਾਂ ਪਈਆਂ ਸਨ
कहूं चरम काटे परे खेत ऐसे ॥
LINE 97
ਕਹੂੰਚੌਰਸੋਹੈਮਨੋਹੰਸਜੈਸੇ੮੦॥॥
ਅਤੇ ਕਿਤੇ ਚੌਰਾਂ (ਡਿਗੀਆਂ ਪਈਆਂ ਸਨ) ਮਾਨੋ ਹੰਸ ਸ਼ੋਭ ਰਹੇ ਹੋਣ ॥੮੦॥
कहूं चौर सोहै मनो हंस जैसे ॥८०॥
LINE 98
ਕਹੂੰਕੇਤੁਕਾਟੇਲਸੇਭੂਮਐਸੇ॥
ਕਿਤੇ ਕਟੇ ਹੋਏ ਝੰਡੇ ਇਸ ਤਰ੍ਹਾਂ ਧਰਤੀ ਉਤੇ ਚਮਕ ਰਹੇ ਸਨ,
कहूं केतु काटे लसे भूम ऐसे ॥
LINE 99
ਮਨੋਬਾਯਤੋਰੇਮਹਾਬ੍ਰਿਛਜੈਸੇ॥
ਮਾਨੋ ਹਨੇਰੀ ਨੇ ਵੱਡੇ ਵੱਡੇ ਬ੍ਰਿਛ ਤੋੜ ਕੇ ਧਰਤੀ ਉਤੇ ਸੁਟ ਦਿੱਤੇ ਹੋਣ।
मनो बाय तोरे महा ब्रिछ जैसे ॥
LINE 100
ਕਹੂੰਅਰਧਕਾਟੇਤੁਰੰਗੈਝਰੇਹੈ॥
ਕਿਤੇ ਅੱਧੇ ਕਟੇ ਹੋਏ ਘੋੜੇ ਪਏ ਸਨ
कहूं अरध काटे तुरंगै झरे है ॥
LINE 101
ਕਹੂੰਟੂਕਟੂਕਹ੍ਵੈਮਤੰਗੇਪਰੇਹੈ੮੧॥॥
ਅਤੇ ਕਿਤੇ ਟੋਟੇ ਟੋਟੇ ਹੋਏ ਹਾਥੀ ਪਏ ਸਨ ॥੮੧॥
कहूं टूक टूक ह्वै मतंगे परे है ॥८१॥
LINE 102
ਕਿਤੇਡੋਬਡੂਬੇਗਿਰੇਘੂੰਮਘੂੰਮੈ॥
ਕਿਤਨੇ ਹੀ (ਲਹੂ ਦੇ) ਛਪੜਾਂ ਵਿਚ ਡੁਬੇ ਪਏ ਸਨ ਅਤੇ ਕਿਤਨੇ ਹੀ ਘੁੰਮੇਰੀਆਂ ਖਾ ਖਾ ਕੇ ਡਿਗੇ ਪਏ ਸਨ।
किते डोब डूबे गिरे घूंम घूंमै ॥
LINE 103
ਗਜੈਰਾਜਬਾਜੀਹਨੇਭੂਮਿਝੂੰਮੈ॥
(ਕਿਤੇ) ਹਾਥੀ ਅਤੇ ਰਾਜ-ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ ਮਰੇ ਪਏ ਸਨ।
गजै राज बाजी हने भूमि झूंमै ॥
LINE 104
ਕਿਤੇਊਠਿਭਾਜੇਦੁਰੇਬੂਟਮਾਹੀ॥
ਕਿਤਨੇ ਉਠ ਕੇ ਭਜ ਗਏ ਸਨ ਅਤੇ ਬੂਟਿਆਂ ਵਿਚ ਜਾ ਲੁਕੇ ਸਨ।
किते ऊठि भाजे दुरे बूट माही ॥
LINE 105
ਲਗੈਘਾਵਪੀਠੈਕਢੇਮੂੰਡਨਾਹੀ੮੨॥॥
(ਉਨ੍ਹਾਂ ਦੀਆਂ) ਪਿਠਾਂ ਉਤੇ ਜ਼ਖ਼ਮ ਲਗੇ ਸਨ ਅਤੇ ਸਿਰ ਬਾਹਰ ਨਹੀਂ ਕਢਦੇ ਸਨ ॥੮੨॥
लगै घाव पीठै कढे मूंड नाही ॥८२॥
LINE 106
ਕਿਤ੍ਰਯੋਕੇਸੁਫਾਸੇਦ੍ਰੁਮੋਜਾਤਜੋਰੈ॥
ਕਈਆਂ ਦੇ ਵਾਲ ਜ਼ੋਰ ਨਾਲ ਭਜਦੇ ਹੋਇਆਂ ਬ੍ਰਿਛਾਂ ਨਾਲ ਉਲਝ ਗਏ ਸਨ
कित्रयो केसु फासे द्रुमो जात जोरै ॥
LINE 107
ਹਹਾਮੋਹਿਛਾਡੈਕਹੈਸਤ੍ਰੁਭੋਰੈ॥
ਅਤੇ ਵੈਰੀ (ਦੁਆਰਾ ਪਕੜੇ ਜਾਣ ਦੇ) ਭੁਲੇਖੇ ਵਿਚ ਛਡ ਦਿੱਤੇ ਜਾਣ ਲਈ ਤਰਲੇ ਕਢਦੇ ਸਨ।
हहा मोहि छाडै कहै सत्रु भोरै ॥
LINE 108
ਨਿਕਾਰੈਕ੍ਰਿਪਾਨੈਨਪਾਛੈਨਿਹਾਰੈ॥
ਕ੍ਰਿਪਾਨਾਂ ਕਢ ਕੇ ਵੀ ਪਿਛੇ ਵਲ ਨਹੀਂ ਵੇਖਦੇ ਸਨ
निकारै क्रिपानै न पाछै निहारै ॥
LINE 109
ਭਜੇਜਾਹਿਕਾਜੀਨਬਾਜੀਸੰਭਾਰੈ੮੩॥॥
ਅਤੇ ਕਾਜ਼ੀ ਲੋਗ ਭਜੀ ਜਾ ਰਹੇ ਸਨ ਅਤੇ ਆਪਣੇ ਘੋੜਿਆਂ ਨੂੰ ਸੰਭਾਲਦੇ ਤਕ ਨਹੀਂ ਸਨ ॥੮੩॥
भजे जाहि काजी न बाजी संभारै ॥८३॥
LINE 110
ਕਿਤੇਖਾਨਤੋਰੇਨਘੋਰੇਸੰਭਾਰੈ॥
ਕਿਤੇ ਪਠਾਣਾਂ ਨੂੰ ਤੋੜ ਮਰੋੜ ਸੁਟਿਆ ਸੀ ਅਤੇ (ਉਹ) ਘੋੜੇ ਵੀ ਸੰਭਾਲ ਨਹੀਂ ਰਹੇ ਸਨ।
किते खान तोरे न घोरे संभारै ॥
LINE 111
ਕਿਤੇਛੋਰਿਜੋਰੇਤ੍ਰਿਯਾਭੇਸਧਾਰੈ॥
ਕਿਤਨੇ ਆਪਣੇ ਬਸਤ੍ਰਾਂ ('ਜੋਰੇ') ਨੂੰ ਛਡ ਕੇ ਇਸਤਰੀ ਦਾ ਭੇਸ ਧਾਰ ਰਹੇ ਸਨ।
किते छोरि जोरे त्रिया भेस धारै ॥
LINE 112
ਕਿਤੈਦੈਅਕੋਰੈਨਿਹੋਰੈਤਿਸੀਕੌ॥
ਕਈ ਉਸ ਨੂੰ ਭੇਟਾ ('ਅਕੋਰੈ') ਦੇ ਕੇ ਤਰਲੇ ਕਰਦੇ ਸਨ,
कितै दै अकोरै निहोरै तिसी कौ ॥
LINE 113
ਲਏਹਾਥਮੈਤੇਗਦੇਖੈਜਿਸੀਕੌ੮੪॥॥
ਜਿਸ ਕਿਸੇ ਦੇ ਹੱਥ ਵਿਚ ਤਲਵਾਰ ਵੇਖ ਲੈਂਦੇ ਸਨ ॥੮੪॥
लए हाथ मै तेग देखै जिसी कौ ॥८४॥
LINE 114
ਕਿਤੇਜੀਵਲੈਕੇਸਿਪਾਹੀਸਿਧਾਏ॥
ਕਿਤਨੇ ਸਿਪਾਹੀ ਜਾਨ ਬਚਾ ਕੇ ਭਜ ਰਹੇ ਸਨ
किते जीव लै के सिपाही सिधाए ॥
LINE 115
ਕਿਤੇਚੁੰਗਬਾਧੈਚਲੈਖੇਤਆਏ॥
ਅਤੇ ਕਿਤਨੇ ਟੋਲੇ ਬੰਨ੍ਹ ਕੇ ਰਣ-ਭੂਮੀ ਵਿਚ ਆ ਗਏ ਸਨ।
किते चुंग बाधै चलै खेत आए ॥
LINE 116
ਕਿਤ੍ਰਯੋਪ੍ਰਾਨਹੋਮੇਰਨਹਿਜ੍ਵਾਲਮਾਹੀ॥
ਕਿਤਨਿਆਂ ਨੇ ਰਣ-ਭੂਮੀ ਦੀ ਅਗਨੀ ਵਿਚ (ਆਪਣੇ) ਪ੍ਰਾਣ ਹੋਮ ਦਿੱਤੇ ਸਨ
कित्रयो प्रान होमे रनहि ज्वाल माही ॥
LINE 117
ਮਰੈਟੂਕਟੂਕਹ੍ਵੈਭਜੈਪੈਗੁਨਾਹੀ੮੫॥॥
(ਅਤੇ ਕਿਤਨੇ ਹੀ) ਭਜਣ ਨੂੰ ਗੁਨਾਹ ਸਮਝਦੇ ਹੋਏ ਟੋਟੇ ਟੋਟੇ ਹੋ ਕੇ ਜੂਝ ਮਰੇ ਸਨ ॥੮੫॥
मरै टूक टूक ह्वै भजै पै गुनाही ॥८५॥
LINE 118
ਤਹਾਲੈਅਪਛ੍ਰਾਨਕੇਤੇਬਰੇਹੈ॥
ਜਿਹੜੇ ਯੁੱਧ ਵਿਚ ਸਾਹਮਣੇ ਹੋ ਕੇ ਮਰੇ ਸਨ,
तहा लै अपछ्रान केते बरे है ॥
LINE 119
ਜਿਤੇਸਾਮੁਹੇਜੁਧਕੈਕੈਮਰੇਹੈ॥
ਉਨ੍ਹਾਂ ਨੂੰ ਉਥੇ ਅਪੱਛਰਾਵਾਂ ਨੇ ਵਰ ਲਿਆ।
जिते सामुहे जुध कै कै मरे है ॥
LINE 120
ਕਿਤੇਨਰਕਬਾਸੀਤਿਸੀਕਾਲਹੂਏ॥
ਕਿਤਨੇ ਹੀ ਉਸੇ ਵੇਲੇ ਨਰਕਾਂ ਦੇ ਵਾਸੀ ਬਣੇ
किते नरक बासी तिसी काल हूए ॥
LINE 121
ਜਿਤੇਸੂਮਸੋਫੀਭਜੇਜਾਤਮੂਏ੮੬॥॥
ਅਤੇ ਜਿਤਨੇ ਸ਼ੂਮ ਸੋਫ਼ੀ (ਨਸ਼ਾ ਨਾ ਕਰਨ ਵਾਲੇ) ਸਨ, (ਉਹ) ਭਜਦੇ ਹੋਏ ਹੀ ਮਾਰੇ ਗਏ ॥੮੬॥
जिते सूम सोफी भजे जात मूए ॥८६॥
LINE 122
ਕਿਤੇਭੀਰਜੋਧਾਮਰੇਬਾਜਮਾਰੇ॥
ਕਈ ਡਰਪੋਕ ਯੋਧੇ ਬਿਨਾ ਮਾਰਿਆਂ ਹੀ ਮਾਰੇ ਗਏ
किते भीर जोधा मरे बाज मारे ॥
LINE 123
ਗਿਰੇਤ੍ਰਾਸਕੈਕੈਬਿਨਾਬਾਨਡਾਰੇ॥
ਅਤੇ ਬਿਨਾ ਤੀਰ ਚਲਾਇਆਂ ਡਰ ਦੇ ਮਾਰੇ ਡਿਗ ਪਏ।
गिरे त्रास कै कै बिना बान डारे ॥
LINE 124
ਕਿਤ੍ਰਯੋਅਗਮਨੈਆਨਿਕੈਪ੍ਰਾਨਦੀਨੇ॥
ਕਿਤਨਿਆਂ ਨੇ ਅਗੇ ਵਧ ਕੇ ਪ੍ਰਾਣ ਦਿੱਤੇ
कित्रयो अगमनै आनि कै प्रान दीने ॥
LINE 125
ਕਿਤ੍ਰਯੋਦੇਵਕੇਲੋਕਕੋਪੰਥਲੀਨੇ੮੭॥॥
ਅਤੇ ਕਿਤਨਿਆਂ ਨੇ ਦੇਵ ਲੋਕ ਦਾ ਰਾਹ ਪਕੜਿਆ ॥੮੭॥
कित्रयो देव के लोक को पंथ लीने ॥८७॥
LINE 126
ਜਿਤੇਸੂਮਸੋਫੀਭਜੇਜਾਤਮਾਰੇ॥
ਜਿਤਨੇ ਸ਼ੂਮ ਸੋਫ਼ੀ ਭਜੇ ਜਾਂਦੇ ਸਨ, (ਉਹ) ਮਾਰੇ ਗਏ।
जिते सूम सोफी भजे जात मारे ॥
LINE 127
ਤਿਤੇਭੂਮਿਭੋਗੈਨਹੀਬੰਨਿਜਾਰੇ॥
ਉਨ੍ਹਾਂ ਨੂੰ ਭੂਮੀ ਨੇ ਹੀ ਖਾਇਆ (ਭਾਵ ਕਾਵਾਂ-ਗਿੱਧਾਂ ਨੇ ਖਾ ਲਿਆ) (ਉਨ੍ਹਾਂ ਨੂੰ) ਬੰਨ੍ਹ ਕੇ ਜਲਾਇਆ ਨਹੀਂ ਗਿਆ।
तिते भूमि भोगै नही बंनि जारे ॥
LINE 128
ਭਈਭੀਰਗਾਢੀਮਚਿਯੋਜੁਧਭਾਰੀ॥
ਬਹੁਤ ਵੱਡੀ ਭੀੜ ਬਣ ਗਈ ਸੀ ਅਤੇ ਭਾਰੀ ਯੁੱਧ ਮਚਿਆ ਸੀ
भई भीर गाढी मचियो जुध भारी ॥
LINE 129
ਲਖੇਬੀਰਠਾਢੇਕਪੈਦੇਹਸਾਰੀ੮੮॥॥
ਅਤੇ ਸੂਰਮਿਆਂ ਨੂੰ ਖੜੋਤਿਆਂ ਵੇਖ ਕੇ (ਡਰਪੋਕਾਂ ਦੀ) ਸਾਰੀ ਦੇਹ ਕੰਬਦੀ ਸੀ ॥੮੮॥
लखे बीर ठाढे कपै देह सारी ॥८८॥
LINE 130
ਜਹਾਸਿਧਪਾਲੈਘਨੇਸਤ੍ਰਕੂਟੇ॥
ਜਿਥੇ ਸਿਧ ਪਾਲ ਨੇ ਬਹੁਤ ਸਾਰੇ ਵੈਰੀ ਵੱਢੇ ਸਨ,
जहा सिध पालै घने सत्र कूटे ॥
LINE 131
ਤਹਾਦੇਖਿਜੋਧਾਨਤੈਕੋਟਿਛੂਟੇ॥
ਉਥੇ ਯੋਧਿਆਂ ਨੂੰ ਕਿਲ੍ਹਾ ਛਡਦੇ ਹੋਇਆਂ ਵੇਖਿਆ ਗਿਆ।
तहा देखि जोधान तै कोटि छूटे ॥
LINE 132
ਚਲੇਭਾਜਿਕੈਨਹਥ੍ਯਾਰੈਸੰਭਾਰਿਯੋ॥
(ਉਹ) ਭਜਦੇ ਜਾ ਰਹੇ ਸਨ ਅਤੇ ਹਥਿਆਰ ਸੰਭਾਲ ਨਹੀਂ ਰਹੇ ਸਨ,
चले भाजि कै न हथ्यारै संभारियो ॥
LINE 133
ਲਖੈਸਮਸਦੀਨੈਪਰਿਯੋਭੂੰਮਿਮਾਰਿਯੋ੮੯॥॥
(ਜਦ ਉਨ੍ਹਾਂ ਨੇ) ਧਰਤੀ ਉਤੇ ਸ਼ਮਸਦੀਨ ਨੂੰ ਮਰਿਆ ਹੋਇਆ ਡਿਗਿਆ ਵੇਖਿਆ ॥੮੯॥
लखै समसदीनै परियो भूंमि मारियो ॥८९॥
LINE 134
ਤਹਾਭਾਟਢਾਢੀਖਰੇਗੀਤਗਾਵੈਂ॥
ਉਥੇ ਭਾਟ ਅਤੇ ਢਾਢੀ ਖੜੋ ਕੇ ਗੀਤ ਗਾ ਰਹੇ ਸਨ।
तहा भाट ढाढी खरे गीत गावैं ॥
LINE 135
ਸੁਨਾਵੈਪ੍ਰਭੈਬੈਰਬ੍ਰਿੰਦੈਤ੍ਰਸਾਵੈਂ॥
ਉਹ ਆਪਣੇ ਸੁਆਮੀ ਨੂੰ ਸੁਣਾਉਂਦੇ ਸਨ ਅਤੇ ਵੈਰੀ ਦੇ ਝੁੰਡਾਂ ਨੂੰ ਡਰਾਉਂਦੇ ਸਨ।
सुनावै प्रभै बैर ब्रिंदै त्रसावैं ॥
LINE 136
ਕਹੂੰਨਾਦਬਾਜੈਨਫੀਰੀਨਗਾਰੇ॥
ਕਿਤੇ ਰਣਸਿੰਘੇ, ਨਫ਼ੀਰੀਆਂ ਅਤੇ ਨਗਾਰੇ ਵਜਦੇ ਸਨ
कहूं नाद बाजै नफीरी नगारे ॥
LINE 137
ਹਸੈਗਰਜਿਠੋਕੈਭੁਜਾਭੂਪਭਾਰੇ੯੦॥॥
ਅਤੇ ਵੱਡੇ ਵੱਡੇ ਰਾਜੇ ਭੁਜਾਵਾਂ ਠੋਕ ਕੇ ਗਜਦੇ ਅਤੇ ਹਸਦੇ ਸਨ ॥੯੦॥
हसै गरजि ठोकै भुजा भूप भारे ॥९०॥
LINE 138
ਜਬੈਖਾਨਜੂਝੈਸਭੈਖੇਤਮਾਹੀ॥
ਜਦੋਂ ਸਾਰੇ ਪਠਾਣ ਯੁੱਧ ਵਿਚ ਮਾਰੇ ਗਏ
जबै खान जूझै सभै खेत माही ॥
LINE 139
ਬਡੇਐਂਠਿਯਾਰੇਬਚਿਯੋਏਕਨਾਹੀ॥
ਅਤੇ ਵੱਡੇ ਹੈਂਕੜਬਾਜ਼ਾਂ ਵਿਚੋਂ ਇਕ ਵੀ ਨਾ ਬਚਿਆ।
बडे ऐंठियारे बचियो एक नाही ॥
LINE 140
ਲਈਛੀਨਿਦਿਲੀਦਿਲੀਸੈਸੰਘਾਰਿਯੋ॥
ਦਿੱਲੀ ਦੇ ਬਾਦਸ਼ਾਹ ਨੂੰ ਮਾਰ ਕੇ (ਉਸ ਤੋਂ) ਦਿੱਲੀ (ਦੀ ਹਕੂਮਤ) ਖੋਹ ਲਈ।
लई छीनि दिली दिलीसै संघारियो ॥
LINE 141
ਤਬੈਆਪਨੇਸੀਸਪੈਛਤ੍ਰਢਾਰਿਯੋ੯੧॥॥
ਤਦ (ਉਸ ਨੇ) ਆਪਣੇ ਸਿਰ ਉਤੇ ਛਤ੍ਰ ਝੁਲਾ ਦਿੱਤਾ ॥੯੧॥
तबै आपने सीस पै छत्र ढारियो ॥९१॥
LINE 142
ਜਬੈਸਿਧਪਾਲੈਘਨੀਸੈਨਕੂਟੀ॥
ਜਦੋਂ ਸਿਧ ਪਾਲ ਨੇ ਬਹੁਤ ਸਾਰੀ ਸੈਨਾ ਕੁਚਲ ਦਿੱਤੀ,
जबै सिध पालै घनी सैन कूटी ॥
LINE 143
ਬਚੈਪ੍ਰਾਨਲੈਕੈਚਹੂੰਓਰਫੂਟੀ॥
ਤਾਂ ਬਾਕੀ ਬਚੀ (ਸੈਨਾ) ਪ੍ਰਾਣ ਬਚਾ ਕੇ ਇਧਰ ਉਧਰ ਖਿੰਡ ਗਈ।
बचै प्रान लै कै चहूं ओर फूटी ॥
LINE 144
ਲਈਪਾਤਿਸਾਹੀਸਿਰੈਛਤ੍ਰਢਾਰਿਯੋ॥
(ਦੀਵਾਨ ਸਿਧ ਪਾਲ ਨੇ) ਬਾਦਸ਼ਾਹੀ ਲੈ ਲਈ (ਅਤੇ ਆਪਣੇ) ਸਿਰ ਉਤੇ ਛਤ੍ਰ ਝੁਲਵਾ ਲਿਆ।
लई पातिसाही सिरै छत्र ढारियो ॥
LINE 145
ਪਰਿਯੋਪਾਸੁਬਾਚ੍ਰਯੋਅਰਿਯੋਸੋਸੰਘਾਰਿਯੋ੯੨॥॥
ਜੋ ਸ਼ਰਨ ਵਿਚ ਆ ਗਿਆ, ਉਹ ਬਚ ਗਿਆ। ਜੋ ਅੜਿਆ, ਉਹ ਮਾਰਿਆ ਗਿਆ ॥੯੨॥
परियो पासु बाच्रयो अरियो सो संघारियो ॥९२॥
LINE 146
ਲਈਪਾਤਸਾਹੀਹ੍ਰਿਦੈਯੌਬਿਚਾਰਾ॥
ਉਸ ਨੇ ਬਾਦਸ਼ਾਹੀ ਹਾਸਲ ਕਰ ਕੇ ਦਿਲ ਵਿਚ ਇਸ ਤਰ੍ਹਾਂ ਵਿਚਾਰ ਕੀਤਾ
लई पातसाही ह्रिदै यौ बिचारा ॥
LINE 147
ਕਰਿਯੋਕਾਜਨੀਕੋਨਸਾਹੈਸੰਘਾਰਾ॥
ਕਿ ਬਾਦਸ਼ਾਹ ਨੂੰ ਮਾਰ ਕੇ ਚੰਗਾ ਕੰਮ ਨਹੀਂ ਕੀਤਾ।
करियो काज नीको न साहै संघारा ॥
LINE 148
ਜਗ੍ਯੋਰੈਨਿਸਾਰੀਧਰਿਯੋਧ੍ਯਾਨਤਾਕੋ॥
ਸਾਰੀ ਰਾਤ ਜਾਗਦਾ ਰਿਹਾ ਅਤੇ ਉਸੇ ਦਾ ਧਿਆਨ ਕਰਦਾ ਰਿਹਾ।
जग्यो रैनि सारी धरियो ध्यान ता को ॥
LINE 149
ਦਿਯੋਪਾਤਿਸਾਹੀਮਿਲੈਪ੍ਰਾਤਵਾਕੋ੯੩॥॥
(ਕਿ) ਜੋ ਵੀ ਸਵੇਰੇ ਮਿਲ ਪਏ, ਉਸੇ ਨੂੰ ਬਾਦਸ਼ਾਹੀ ਦੇ ਦਿੱਤੀ ਜਾਵੇ ॥੯੩॥
दियो पातिसाही मिलै प्रात वा को ॥९३॥
LINE 150
ਕਸਾਈਨਕੌਦਾਸਤਹਏਕਆਯੋ॥
ਉਥੇ ਸਵੇਰੇ ਇਕ ਕਸਾਈ ਦਾ ਨੌਕਰ ਆ ਗਿਆ।
कसाईन कौ दास तह एक आयो ॥
LINE 151
ਨਦੀਡਾਰਬੇਓਝਰੀਲੈਸਿਧਾਯੋ॥
(ਜੋ) ਨਦੀ ਵਿਚ ਓਝਰੀ ਲੈ ਕੇ ਸੁਟਣ ਜਾ ਰਿਹਾ ਸੀ।
नदी डारबे ओझरी लै सिधायो ॥
LINE 152
ਗਹਿਯੋਜਾਹਿਤਾਕੋਦਈਪਾਤਿਸਾਹੀ॥
ਉਸ ਨੂੰ ਜਾ ਪਕੜਿਆ ਅਤੇ ਬਾਦਸ਼ਾਹੀ ਦੇ ਦਿੱਤੀ।
गहियो जाहि ता को दई पातिसाही ॥
LINE 153
ਧਰਿਯੋਜੈਨਆਲਾਵਦੀਨਾਮਤਾਹੀ੯੪॥॥
ਉਸ ਦਾ ਨਾਂ ਜੈਨ-ਆਲਾਵਦੀ ਰਖ ਦਿੱਤਾ ॥੯੪॥
धरियो जैन आलावदी नाम ताही ॥९४॥
GURBANI.WORLD