ਮਾਝ ਮਹਲਾ ੩ ॥

ਰਾਗੁ ਮਾਝ ਗੁਰੂ ਅਮਰਦਾਸ ਜੀ ਅੰਗ 128
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਝਮਹਲਾ੩॥
Maajh, Third Mahalaa:
माझ महला ३ ॥
LINE 02
ਨਿਰਗੁਣੁਸਰਗੁਣੁਆਪੇਸੋਈ॥
ਉਹ ਪਰਮਾਤਮਾ ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣਾਂ ਦਾ ਲੇਸ਼ ਨਹੀਂ ਹੁੰਦਾ, ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ (ਆਕਾਰ ਤੋਂ ਰਹਿਤ ਭੀ ਆਪ ਹੀ ਹੈ, ਤੇ ਇਹ ਦਿੱਸਦਾ ਆਕਾਰ ਰੂਪ ਭੀ ਆਪ ਹੀ ਹੈ)।
The Lord Himself is Unmanifest and Unrelated; He is Manifest and Related as well.
निरगुणु सरगुणु आपे सोई ॥
LINE 03
ਤਤੁਪਛਾਣੈਸੋਪੰਡਿਤੁਹੋਈ॥
ਜੇਹੜਾ ਮਨੁੱਖ ਉਸ ਅਸਲੇ ਨੂੰ ਪਛਾਣਦਾ ਹੈ (ਉਸ ਅਸਲੇ ਨਾਲ ਸਾਂਝ ਪਾਂਦਾ ਹੈ), ਉਹ ਪੰਡਿਤ ਬਣ ਜਾਂਦਾ ਹੈ।
Those who recognize this essential reality are the true Pandits, the spiritual scholars.
ततु पछाणै सो पंडितु होई ॥
LINE 04
ਆਪਿਤਰੈਸਗਲੇਕੁਲਤਾਰੈਹਰਿਨਾਮੁਮੰਨਿਵਸਾਵਣਿਆ੧॥॥
ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੧॥
They save themselves, and save all their families and ancestors as well, when they enshrine the Lord's Name in the mind. ||1||
आपि तरै सगले कुल तारै हरि नामु मंनि वसावणिआ ॥१॥
LINE 05
ਹਉਵਾਰੀਜੀਉਵਾਰੀਹਰਿਰਸੁਚਖਿਸਾਦੁਪਾਵਣਿਆ॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ (ਉਸ ਦਾ ਆਤਮਕ) ਆਨੰਦ ਮਾਣਦੇ ਹਨ।
I am a sacrifice, my soul is a sacrifice, to those who taste the essence of the Lord, and savor its taste.
हउ वारी जीउ वारी हरि रसु चखि सादु पावणिआ ॥
LINE 06
ਹਰਿਰਸੁਚਾਖਹਿਸੇਜਨਨਿਰਮਲਨਿਰਮਲਨਾਮੁਧਿਆਵਣਿਆ੧॥॥ਰਹਾਉ॥
ਜੇਹੜੇ ਮਨੁੱਖ ਹਰਿ-ਨਾਮ ਦਾ ਰਸ ਚੱਖਦੇ ਹਨ, ਉਹ ਪਵਿਤ੍ਰ ਆਤਮਾ ਹੋ ਜਾਂਦੇ ਹਨ, ਉਹ ਪਵਿਤ੍ਰ ਪ੍ਰਭੂ ਦਾ ਨਾਮ ਸਦਾ ਸਿਮਰਦੇ ਹਨ ॥੧॥ ਰਹਾਉ ॥
Those who taste this essence of the Lord are the pure, immaculate beings. They meditate on the Immaculate Naam, the Name of the Lord. ||1||Pause||
हरि रसु चाखहि से जन निरमल निरमल नामु धिआवणिआ ॥१॥ रहाउ ॥
LINE 07
ਸੋਨਿਹਕਰਮੀਜੋਸਬਦੁਬੀਚਾਰੇ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ ਦੁਨੀਆ ਦਾ ਕਾਰ-ਵਿਹਾਰ ਵਾਸਨਾ ਰਹਿਤ ਹੋ ਕੇ ਕਰਦਾ ਹੈ,
Those who reflect upon the Shabad are beyond karma.
सो निहकरमी जो सबदु बीचारे ॥
LINE 08
ਅੰਤਰਿਤਤੁਗਿਆਨਿਹਉਮੈਮਾਰੇ॥
ਉਸ ਦੇ ਅੰਦਰ ਜਗਤ ਦਾ ਮੂਲ ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ (ਗੁਰੂ ਦੇ ਬਖ਼ਸ਼ੇ) ਗਿਆਨ ਦੀ ਸਹਾਇਤਾ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ।
They subdue their ego, and find the essence of wisdom, deep within their being.
अंतरि ततु गिआनि हउमै मारे ॥
LINE 09
ਨਾਮੁਪਦਾਰਥੁਨਉਨਿਧਿਪਾਏਤ੍ਰੈਗੁਣਮੇਟਿਸਮਾਵਣਿਆ੨॥॥
ਉਹ ਪਰਮਾਤਮਾ ਦਾ ਨਾਮ ਖ਼ਜ਼ਾਨਾ ਲੱਭ ਲੈਂਦਾ ਹੈ (ਜੋ ਉਸਦੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੀ ਹੈ)। (ਇਸ ਨਾਮ ਪਦਾਰਥ ਦੀ ਬਰਕਤਿ ਨਾਲ) ਉਹ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਕੇ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ ॥੨॥
They obtain the nine treasures of the wealth of the Naam. Rising above the three qualities, they merge into the Lord. ||2||
नामु पदारथु नउ निधि पाए त्रै गुण मेटि समावणिआ ॥२॥
LINE 10
ਹਉਮੈਕਰੈਨਿਹਕਰਮੀਨਹੋਵੈ॥
ਜੇਹੜਾ ਮਨੁੱਖ 'ਮੈਂ ਕਰਦਾ ਹਾਂ ਮੈਂ ਕਰਦਾ ਹਾਂ' ਦੀ ਰਟ ਲਗਾਈ ਰੱਖਦਾ ਹੈ, ਉਹ ਵਾਸਨਾ ਰਹਿਤ ਨਹੀਂ ਹੋ ਸਕਦਾ।
Those who act in ego do not go beyond karma.
हउमै करै निहकरमी न होवै ॥
LINE 11
ਗੁਰਪਰਸਾਦੀਹਉਮੈਖੋਵੈ॥
ਗੁਰੂ ਦੀ ਕਿਰਪਾ ਨਾਲ ਹੀ (ਕੋਈ ਵਿਰਲਾ ਮਨੁੱਖ) ਹਉਮੈ ਦੂਰ ਕਰ ਸਕਦਾ ਹੈ।
It is only by Guru's Grace that one is rid of ego.
गुर परसादी हउमै खोवै ॥
LINE 12
ਅੰਤਰਿਬਿਬੇਕੁਸਦਾਆਪੁਵੀਚਾਰੇਗੁਰਸਬਦੀਗੁਣਗਾਵਣਿਆ੩॥॥
(ਜੇਹੜਾ ਮਨੁੱਖ ਹਉਮੈ ਦੂਰ ਕਰ ਲੈਂਦਾ ਹੈ) ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ ਆਪਣੇ ਆਤਮਕ ਜੀਵਨ ਨੂੰ ਵਿਚਾਰਦਾ ਰਹਿੰਦਾ ਹੈ ॥੩॥
Those who have discriminating minds, continually examine their own selves. Through the Word of the Guru's Shabad, they sing the Lord's Glorious Praises. ||3||
अंतरि बिबेकु सदा आपु वीचारे गुर सबदी गुण गावणिआ ॥३॥
LINE 13
ਹਰਿਸਰੁਸਾਗਰੁਨਿਰਮਲੁਸੋਈ॥
(ਹੇ ਭਾਈ!) ਉਹ ਪਰਮਾਤਮਾ ਹੀ ਪਵਿਤ੍ਰ ਮਾਨਸਰੋਵਰ ਹੈ ਪਵਿਤ੍ਰ ਸਮੁੰਦਰ ਹੈ (ਪਵਿਤ੍ਰ ਤੀਰਥ ਹੈ),
The Lord is the most pure and sublime Ocean.
हरि सरु सागरु निरमलु सोई ॥
LINE 14
ਸੰਤਚੁਗਹਿਨਿਤਗੁਰਮੁਖਿਹੋਈ॥
ਸੰਤ ਜਨ ਗੁਰੂ ਦੀ ਸਰਨ ਪੈ ਕੇ (ਉਸ ਵਿਚੋਂ) ਸਦਾ (ਪ੍ਰਭੂ ਨਾਮ-ਮੋਤੀ) ਚੁਗਦੇ ਰਹਿੰਦੇ ਹਨ।
The Saintly Gurmukhs continually peck at the Naam, like swans pecking at pearls in the ocean.
संत चुगहि नित गुरमुखि होई ॥
LINE 15
ਇਸਨਾਨੁਕਰਹਿਸਦਾਦਿਨੁਰਾਤੀਹਉਮੈਮੈਲੁਚੁਕਾਵਣਿਆ੪॥॥
ਸੰਤ ਜਨ ਸਦਾ ਦਿਨ ਰਾਤ (ਉਸ ਸਰੋਵਰ ਵਿਚ) ਇਸ਼ਨਾਨ ਕਰਦੇ ਹਨ, ਤੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਉਤਾਰਦੇ ਰਹਿੰਦੇ ਹਨ ॥੪॥
They bathe in it continually, day and night, and the filth of ego is washed away. ||4||
इसनानु करहि सदा दिनु राती हउमै मैलु चुकावणिआ ॥४॥
LINE 16
ਨਿਰਮਲਹੰਸਾਪ੍ਰੇਮਪਿਆਰਿ॥
ਉਹ ਮਨੁੱਖ, ਮਾਨੋ, ਸਾਫ਼ ਸੁਥਰਾ ਹੰਸ ਹੈ, ਜੇਹੜਾ ਪ੍ਰਭੂ ਦੇ ਪ੍ਰੇਮ-ਪਿਆਰ ਵਿਚ (ਟਿਕਿਆ ਰਹਿੰਦਾ) ਹੈ।
The pure swans, with love and affection,
निरमल हंसा प्रेम पिआरि ॥
LINE 17
ਹਰਿਸਰਿਵਸੈਹਉਮੈਮਾਰਿ॥
ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ-ਸਰੋਵਰ ਵਿਚ ਵਸੇਬਾ ਰੱਖਦਾ ਹੈ।
dwell in the Ocean of the Lord, and subdue their ego.
हरि सरि वसै हउमै मारि ॥
LINE 18
ਅਹਿਨਿਸਿਪ੍ਰੀਤਿਸਬਦਿਸਾਚੈਹਰਿਸਰਿਵਾਸਾਪਾਵਣਿਆ੫॥॥
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿਚ ਪ੍ਰੀਤਿ ਪਾਂਦਾ ਹੈ, ਤੇ ਇਸ ਤਰ੍ਹਾਂ ਪਰਮਾਤਮਾ ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ ॥੫॥
Day and night, they are in love with the True Word of the Shabad. They obtain their home in the Ocean of the Lord. ||5||
अहिनिसि प्रीति सबदि साचै हरि सरि वासा पावणिआ ॥५॥
LINE 19
ਮਨਮੁਖੁਸਦਾਬਗੁਮੈਲਾਹਉਮੈਮਲੁਲਾਈ॥
ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ, ਮਾਨੋ, ਬਗਲਾ ਹੈ, ਉਹ ਸਦਾ ਮੈਲਾ ਹੈ, ਉਸ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ।
The self-willed manmukhs shall always be filthy cranes, smeared with the filth of ego.
मनमुखु सदा बगु मैला हउमै मलु लाई ॥
LINE 20
ਇਸਨਾਨੁਕਰੈਪਰੁਮੈਲੁਨਜਾਈ॥
(ਉਹ ਤੀਰਥਾਂ ਉੱਤੇ) ਇਸ਼ਨਾਨ (ਭੀ) ਕਰਦਾ ਹੈ ਪਰ (ਇਸ ਤਰ੍ਹਾਂ ਉਸ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
They may bathe, but their filth is not removed.
इसनानु करै परु मैलु न जाई ॥
LINE 21
ਜੀਵਤੁਮਰੈਗੁਰਸਬਦੁਬੀਚਾਰੈਹਉਮੈਮੈਲੁਚੁਕਾਵਣਿਆ੬॥॥
ਜੇਹੜਾ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਵੱਲੋਂ ਮਰਿਆ ਰਹਿੰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ ॥੬॥
One who dies while yet alive, and contemplates the Word of the Guru's Shabad, is rid of this filth of ego. ||6||
जीवतु मरै गुर सबदु बीचारै हउमै मैलु चुकावणिआ ॥६॥
LINE 22
ਰਤਨੁਪਦਾਰਥੁਘਰਤੇਪਾਇਆ॥
ਉਸ ਨੇ (ਪ੍ਰਭੂ ਦਾ ਨਾਮ) ਕੀਮਤੀ ਰਤਨ ਆਪਣੇ ਹਿਰਦੇ ਵਿਚੋਂ ਹੀ ਲੱਭ ਲਿਆ,
The Priceless Jewel is found, in the home of one's own being,
रतनु पदारथु घर ते पाइआ ॥
LINE 23
ਪੂਰੈਸਤਿਗੁਰਿਸਬਦੁਸੁਣਾਇਆ॥
ਜਿਸ ਮਨੁੱਖ ਨੂੰ ਅਭੁੱਲ ਗੁਰੂ ਨੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸੁਣਾ ਦਿੱਤਾ।
when one listens to the Shabad, the Word of the Perfect True Guru.
पूरै सतिगुरि सबदु सुणाइआ ॥
LINE 24
ਗੁਰਪਰਸਾਦਿਮਿਟਿਆਅੰਧਿਆਰਾਘਟਿਚਾਨਣੁਆਪੁਪਛਾਨਣਿਆ੭॥॥
ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ (ਅਗਿਆਨਤਾ ਦਾ, ਮਾਇਆ ਦੇ ਮੋਹ ਦਾ) ਹਨੇਰਾ ਮਿਟ ਗਿਆ, ਉਸਦੇ ਹਿਰਦੇ ਵਿਚ (ਆਤਮਕ ਜੀਵਨ ਵਾਲਾ) ਚਾਨਣ ਹੋ ਗਿਆ, ਉਸ ਨੇ ਆਤਮਕ ਜੀਵਨ ਨੂੰ ਪਛਾਣ ਲਿਆ ॥੭॥
By Guru's Grace, the darkness of spiritual ignorance is dispelled; I have come to recognize the Divine Light within my own heart. ||7||
गुर परसादि मिटिआ अंधिआरा घटि चानणु आपु पछानणिआ ॥७॥
LINE 25
ਆਪਿਉਪਾਏਤੈਆਪੇਵੇਖੈ॥
(ਹੇ ਭਾਈ!) ਪਰਮਾਤਮਾ ਆਪ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ ਅਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।
The Lord Himself creates, and He Himself beholds.
आपि उपाए तै आपे वेखै ॥
LINE 26
ਸਤਿਗੁਰੁਸੇਵੈਸੋਜਨੁਲੇਖੈ॥
ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ, ਉਹ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ।
Serving the True Guru, one becomes acceptable.
सतिगुरु सेवै सो जनु लेखै ॥
LINE 27
ਨਾਨਕਨਾਮੁਵਸੈਘਟਅੰਤਰਿਗੁਰਕਿਰਪਾਤੇਪਾਵਣਿਆ੮੩੧੩੨॥॥॥॥
ਹੇ ਨਾਨਕ! ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ (ਪਰਮਾਤਮਾ ਦਾ) ਮਿਲਾਪ ਹਾਸਲ ਕਰ ਲੈਂਦਾ ਹੈ ॥੮॥੩੧॥੩੨॥
O Nanak, the Naam dwells deep within the heart; by Guru's Grace, it is obtained. ||8||31||32||
नानक नामु वसै घट अंतरि गुर किरपा ते पावणिआ ॥८॥३१॥३२॥
GURBANI.WORLD