ਪਉੜੀ ੧੯

ਵਾਰ ੩੩ ਭਾਈ ਗੁਰਦਾਸ ਜੀ ਅੰਗ 33
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੯
पउड़ी १९
LINE 02
ਵਧੈਚੀਲਉਜਾੜਵਿਚਿਉਚੈਉਪਰਿਉਚੀਹੋਈ।
ਚੀਲ੍ਹਦਾ ਬ੍ਰਿੱਛ ਉਜਾੜ ਵਿਖੇ ਉਚੇ (ਪਰਬਤਾਂ) ਉਤੇ (ਉੱਗਕੇ) ਬਹੁਤ ਉੱਚਾ ਹੋ ਜਾਂਦਾ ਹੈ।
Pine tree grows in a forest and goes high and higher.
वधै चील उजाड़ विचि उचै उपरि उची होई ।
LINE 03
ਗੰਢੀਜਲਨਿਮੁਸਾਹਰੇਪੱਤਅਪੱਤਨਛੁਹੁਦਾਕੋਈ।
ਉਸ ਦੀਆਂ ਗੰਢਾਂ ਮਸ਼ਾਲਾਂ ਵਾਂਗੂੰ ਬਲਦੀਆਂ ਹਨ, ਪੱਤ੍ਰ ਬੇਪਤਿਆਂ ਨੂੰ ਕੋਈ ਨਹੀਂ ਛੋਂਹਦਾ (ਸੂਈਆਂ ਵਾਂਗੂੰ ਹੁੰਦੇ ਹਨ)
Its nodes burn in torches and none touches its scorned leaves.
गंढी जलनि मुसाहरे पत अपत न छुहुदा कोई ।
LINE 04
ਛਾਉਂਨਬਹਨਿਪੰਧਾਣੂਆਂਪਵੈਪਛਾਵਾਂਟਿਬੀਂਟੋਈ।
ਰਾਹੀ ਲੋਕ ਚੀਲ ਦੀ ਛਾਂ ਦੇ ਹੇਠ ਨਹੀਂ ਬੈਠ ਸਕਦੇ (ਕਿਉਂ ਜੋ) ਪਹਾੜਾਂ ਦੇ ਟਿੱਬਿਆਂ ਟੋਇਆਂ ਵਿਖੇ ਛਾਂ ਪੈਂਦੀ ਹੈ, (ਗੱਲ ਕੀ ਦੂਰ ਤੋਂ ਹੁੰਦੀ ਹੈ)।
No passerby sits under its shade because its long shadow falls over rough ground.
छाउं न बहनि पंधाणूआं पवै पछावां टिबीं टोई ।
LINE 05
ਫਿੰਡਜਿਵੈਫਲੁਫਾਟੀਅਨਿਘੁੰਘਰਿਆਲੇਰੁਲਨਿਪਲੋਈ।
ਅੱਕ ਦੀ ਖੱਖੜੀ ਵਾਂਗੂੰ ਫਲ ਫੱਟਦੇ ਹਨ ਅਰ ਘੁੰਘਰਾਂਦਾਰ ਹੋਕੇ ਗੋਲਾਕਾਰ ਫਲਦੇ ਫਿਰਦੇ ਹਨ, (ਭਾਵ ਨਿਕਾਰੇ ਹੁੰਦੇ ਹਨ)।
Its fruit also bursts forth in curly pieces like that of a ball made of rags and moves around.
फिंड जिवै फलु फाटीअनि घुंघरिआले रुलनि पलोई ।
LINE 06
ਕਾਠੁਕੁਕਾਠੁਨਸਹਿਸਕੈਪਾਣੀਪਵਨੁਨਧੁਪਨਲੋਈ।
ਕਾਠ ਉਸ ਦਾ (ਕੁਕਾਠ) ਖੋਟਾ ਕਾਠ ਹੁੰਦਾ ਹੈ, (ਕਿਉਂ ਜੋ) ਪਾਣੀ ਪੌਣ ਅਰ ਧੁੱਪ ਦੀ ਲੋ ਨੂੰ ਨਹੀਂ ਸਹਾਰ ਸਕਦਾ, (ਗੱਲ ਕੀ ਖਰਾਬ ਹੋ ਜਾਂਦਾ ਹੈ)
Its wood is also not a good one, because it cannot bear water, air, sunshine and heat.
काठु कुकाठु न सहि सकै पाणी पवनु न धुप न लोई ।
LINE 07
ਲਗੀਮੂਲਿਨਵਿਝਵੈਜਲਦੀਹਉਮੈਂਅਗਿਖੜੋਈ।
(ਇਸ ਦੇ ਮੁੱਢ ਨੂੰ ਅੱਗ) ਲੱਗੀ ਹੋਈ ਬੁਝਦੀ ਨਹੀਂ, ਹਉਮੈ ਦੀ ਅੱਗ ਕਰ ਕੇ ਖਲੋਤੀ ਹੀ ਸੜ ਜਾਂਦੀ ਹੈ।
If fire breaks out in pine forest it does not extinguish soon and it further goes on burning itself in the fire of ego.
लगी मूलि न विझवै जलदी हउमैं अगि खड़ोई ।
LINE 08
ਵਡਿਆਈਕਰਿਦਈਵਿਗੋਈ੧੯।।
ਵਡਿਆਈ ਕਰ ਕੇ ਦੈਵ ਨੇ ਨਾਸ਼ ਕਰ ਦਿੱਤੀ ਹੈ।
Giving it big size, God has made it useless and liable to destruction.
वडिआई करि दई विगोई ।१९।
GURBANI.WORLD