ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1050
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਾਕੇਏਕਪੂਤਗ੍ਰਿਹਭਯੋ॥
ਉਸ ਦੇ ਘਰ ਇਕ ਪੁੱਤਰ ਪੈਦਾ ਹੋਇਆ।
ता के एक पूत ग्रिह भयो ॥
LINE 03
ਸਵਤਿਨਡਾਰਿਸਿੰਧੁਮੈਦਯੋ॥
(ਉਸ ਨੂੰ) ਸੌਂਕਣ ('ਸਵਤਿਨ') ਨੇ ਸਮੁੰਦਰ ਵਿਚ ਸੁਟ ਦਿੱਤਾ।
सवतिन डारि सिंधु मै दयो ॥
LINE 04
ਕਹਿਯੋਕਿਇਹਭਿਰਟੀਲੈਗਈ॥
ਕਿਹਾ ਕਿ ਉਸ ਨੂੰ ਬਘਿਆੜੀ ('ਭਿਰਟੀ') ਲੈ ਗਈ ਹੈ।
कहियो कि इह भिरटी लै गई ॥
LINE 05
ਇਹੈਖਬਰਿਰਾਜਾਕਹਭਈ੨॥॥
ਇਹੀ ਖ਼ਬਰ (ਉਸ ਨੇ) ਰਾਜੇ ਨੂੰ ਵੀ ਕਹਿ ਦਿੱਤੀ ॥੨॥
इहै खबरि राजा कह भई ॥२॥
LINE 06
ਰਾਨੀਅਧਿਕਸੋਕਤਬਕੀਨੋ॥
ਰਾਣੀ ਨੇ ਤਦ ਬਹੁਤ ਦੁਖ ਮਨਾਇਆ
रानी अधिक सोक तब कीनो ॥
LINE 07
ਮਾਥੋਫੋਰਿਭੂੰਮਿਤਨਦੀਨੋ॥
ਅਤੇ ਧਰਤੀ ਨਾਲ ਮੱਥਾ ਮਾਰ ਕੇ ਫੋੜ ਲਿਆ।
माथो फोरि भूंमि तन दीनो ॥
LINE 08
ਤਬਰਾਜਾਤਾਕੇਗ੍ਰਿਹਆਯੋ॥
ਤਦ ਰਾਜਾ ਉਸ ਦੇ ਮਹੱਲ ਵਿਚ ਆਇਆ
तब राजा ता के ग्रिह आयो ॥
LINE 09
ਭਾਤਿਭਾਤਿਤਿਹਤਾਪਮਿਟਾਯੋ੩॥॥
ਅਤੇ ਕਈ ਤਰ੍ਹਾਂ ਨਾਲ ਉਸ ਦੇ ਦੁਖ ਨੂੰ ਦੂਰ ਕੀਤਾ ॥੩॥
भाति भाति तिह ताप मिटायो ॥३॥
LINE 10
ਰੀਤਿਕਾਲਕੀਕਿਨੂੰਨਜਾਨੀ॥
(ਰਾਜੇ ਨੇ ਕਿਹਾ) ਕਾਲ ਦੀ ਰੀਤ ਕਿਸੇ ਨੇ ਨਹੀਂ ਸਮਝੀ।
रीति काल की किनूं न जानी ॥
LINE 11
ਊਚਨੀਚਕੇਸੀਸਬਿਹਾਨੀ॥
ਉੱਚੇ ਨੀਵੇਂ (ਸਭ) ਦੇ ਸਿਰ ਉਤੇ ਪੈਂਦੀ ਹੈ।
ऊच नीच के सीस बिहानी ॥
LINE 12
ਏਕੈਬਚਤਕਾਲਸੇਸੋਊ॥
ਕਾਲ ਤੋਂ ਇਕੋ (ਪਰਮਾਤਮਾ) ਹੀ ਬਚਦਾ ਹੈ।
एकै बचत काल से सोऊ ॥
LINE 13
ਰਾਵਰੰਕਅਰੁਬਚਤਨਕੋਊ੪॥॥
ਰਾਜਾ ਰੰਕ ਅਤੇ ਹੋਰ ਕੋਈ ਵੀ ਨਹੀਂ ਬਚਦਾ ॥੪॥
राव रंक अरु बचत न कोऊ ॥४॥
GURBANI.WORLD