ਭੈਰਉ ਮਹਲਾ ੫ ॥

ਰਾਗੁ ਭੈਰਉ ਗੁਰੂ ਅਰਜਨ ਦੇਵ ਜੀ ਅੰਗ 1138
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
LINE 02
ਸਤਿਗੁਰੁਸੇਵਿਸਰਬਫਲਪਾਏ॥
(ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਗੁਰੂ ਦੀ ਸਰਨ ਪੈ ਕੇ ਸਾਰੇ ਫਲ (ਦੇਣ ਵਾਲਾ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ,
Serving the True Guru, all fruits and rewards are obtained.
सतिगुरु सेवि सरब फल पाए ॥
LINE 03
ਜਨਮਜਨਮਕੀਮੈਲੁਮਿਟਾਏ੧॥॥
(ਤੇ, ਇਸ ਤਰ੍ਹਾਂ) ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ ॥੧॥
The filth of so many lifetimes is washed away. ||1||
जनम जनम की मैलु मिटाए ॥१॥
LINE 04
ਪਤਿਤਪਾਵਨਪ੍ਰਭਤੇਰੋਨਾਉ॥
ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Your Name, God, is the Purifier of sinners.
पतित पावन प्रभ तेरो नाउ ॥
LINE 05
ਪੂਰਬਿਕਰਮਲਿਖੇਗੁਣਗਾਉ੧॥॥ਰਹਾਉ॥
ਪਰ ਤੇਰੇ ਗੁਣ ਗਾਵਣ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾਂ ਵਿਚ) ਲਿਖੀ ਹੈ ॥੧॥ ਰਹਾਉ ॥
Because of the karma of my past deeds, I sing the Glorious Praises of the Lord. ||1||Pause||
पूरबि करम लिखे गुण गाउ ॥१॥ रहाउ ॥
LINE 06
ਸਾਧੂਸੰਗਿਹੋਵੈਉਧਾਰੁ॥
ਗੁਰੂ ਦੀ ਸੰਗਤ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ,
In the Saadh Sangat, the Company of the Holy, I am saved.
साधू संगि होवै उधारु ॥
LINE 07
ਸੋਭਾਪਾਵੈਪ੍ਰਭਕੈਦੁਆਰ੨॥॥
(ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
I am blessed with honor in God's Court. ||2||
सोभा पावै प्रभ कै दुआर ॥२॥
LINE 08
ਸਰਬਕਲਿਆਣਚਰਣਪ੍ਰਭਸੇਵਾ॥
ਪ੍ਰਭੂ ਦੇ ਚਰਨਾਂ ਦੀ ਸੇਵਾ-ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ)
Serving at God's Feet, all comforts are obtained.
सरब कलिआण चरण प्रभ सेवा ॥
LINE 09
ਧੂਰਿਬਾਛਹਿਸਭਿਸੁਰਿਨਰਦੇਵਾ੩॥॥
ਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੈਵੀ ਗੁਣਾਂ ਵਾਲੇ ਮਨੁੱਖ ਲੋੜਦੇ ਹਨ ॥੩॥
All the angels and demi-gods long for the dust of the feet of such beings. ||3||
धूरि बाछहि सभि सुरि नर देवा ॥३॥
LINE 10
ਨਾਨਕਪਾਇਆਨਾਮਨਿਧਾਨੁ॥
ਹੇ ਨਾਨਕ! (ਗੁਰੂ ਦੀ ਸਰਨ ਵਿਚ ਰਹਿ ਕੇ) ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ।
Nanak has obtained the treasure of the Naam.
नानक पाइआ नाम निधानु ॥
LINE 11
ਹਰਿਜਪਿਜਪਿਉਧਰਿਆਸਗਲਜਹਾਨੁ੪੧੨॥॥॥
(ਗੁਰੂ ਦੀ ਸੰਗਤ ਵਿਚ) ਹਰਿ-ਨਾਮ ਜਪ ਜਪ ਕੇ ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧੨॥
Chanting and meditating on the Lord, the whole world is saved. ||4||12||
हरि जपि जपि उधरिआ सगल जहानु ॥४॥१२॥
GURBANI.WORLD