LINE 01
ਜੈਤਸਰੀਮਹਲਾ੪॥
Jaitsree, Fourth Mahalaa:
जैतसरी महला ४ ॥
LINE 02
ਹੀਰਾਲਾਲੁਅਮੋਲਕੁਹੈਭਾਰੀਬਿਨੁਗਾਹਕਮੀਕਾਕਾਖਾ॥
ਹੇ ਭਾਈ! ਪਰਮਾਤਮਾ ਦਾ ਨਾਮ ਬੜਾ ਹੀ ਕੀਮਤੀ ਹੀਰਾ ਹੈ ਲਾਲ ਹੈ, ਪਰ ਗਾਹਕ ਤੋਂ ਬਿਨਾ ਇਹ ਹੀਰਾ ਕੱਖ ਵਰਗਾ ਹੋਇਆ ਪਿਆ ਹੈ।
A jewel or a diamond may be very valuable and heavy, but without a purchaser, it is worth only straw.
हीरा लालु अमोलकु है भारी बिनु गाहक मीका काखा ॥
LINE 03
ਰਤਨਗਾਹਕੁਗੁਰੁਸਾਧੂਦੇਖਿਓਤਬਰਤਨੁਬਿਕਾਨੋਲਾਖਾ੧॥॥
ਜਦੋਂ ਇਸ ਰਤਨ ਦਾ ਗਾਹਕ ਗੁਰੂ ਮਿਲ ਪਿਆ, ਤਦੋਂ ਇਹ ਰਤਨ ਲੱਖੀਂ ਰੁਪਈਂ ਵਿਕਣ ਲੱਗ ਪਿਆ ॥੧॥
When the Holy Guru, the Purchaser, saw this jewel, He purchased it for hundreds of thousands of dollars. ||1||
रतन गाहकु गुरु साधू देखिओ तब रतनु बिकानो लाखा ॥१॥
LINE 04
ਮੇਰੈਮਨਿਗੁਪਤਹੀਰੁਹਰਿਰਾਖਾ॥
ਹੇ ਭਾਈ! ਮੇਰੇ ਮਨ ਵਿਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ।
The Lord has kept this jewel hidden within my mind.
मेरै मनि गुपत हीरु हरि राखा ॥
LINE 05
ਦੀਨਦਇਆਲਿਮਿਲਾਇਓਗੁਰੁਸਾਧੂਗੁਰਿਮਿਲਿਐਹੀਰੁਪਰਾਖਾ॥ਰਹਾਉ॥
ਦੀਨਾਂ ਉਤੇ ਦਇਆ ਕਰਨ ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ (ਮੈਂ ਉਸ ਹੀਰੇ ਦੀ ਕਦਰ ਸਮਝ ਲਈ) ਰਹਾਉ॥
The Lord, merciful to the meek, led me to meet the Holy Guru; meeting the Guru, I came to appreciate this jewel. ||Pause||
दीन दइआलि मिलाइओ गुरु साधू गुरि मिलिऐ हीरु पराखा ॥ रहाउ ॥
LINE 06
ਮਨਮੁਖਕੋਠੀਅਗਿਆਨੁਅੰਧੇਰਾਤਿਨਘਰਿਰਤਨੁਨਲਾਖਾ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਹਿਰਦੇ ਵਿਚ ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਪਿਆ ਰਹਿੰਦਾ ਹੈ, (ਤਾਹੀਏਂ) ਉਹਨਾਂ ਨੇ ਆਪਣੇ ਹਿਰਦੇ-ਘਰ ਵਿਚ ਟਿਕਿਆ ਹੋਇਆ ਨਾਮ-ਰਤਨ (ਕਦੇ) ਨਹੀਂ ਵੇਖਿਆ।
The rooms of the self-willed manmukhs are dark with ignorance; in their homes, the jewel is not visible.
मनमुख कोठी अगिआनु अंधेरा तिन घरि रतनु न लाखा ॥
LINE 07
ਤੇਊਝੜਿਭਰਮਿਮੁਏਗਾਵਾਰੀਮਾਇਆਭੁਅੰਗਬਿਖੁਚਾਖਾ੨॥॥
ਉਹ ਮਨੁੱਖ ਮਾਇਆ-ਸਪਣੀ (ਦੇ ਮੋਹ) ਦਾ ਜ਼ਹਿਰ ਖਾਂਦੇ ਰਹਿੰਦੇ ਹਨ, (ਇਸ ਵਾਸਤੇ) ਉਹ ਮੂਰਖ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨॥
Those fools die, wandering in the wilderness, eating the poison of the snake, Maya. ||2||
ते ऊझड़ि भरमि मुए गावारी माइआ भुअंग बिखु चाखा ॥२॥
LINE 08
ਹਰਿਹਰਿਸਾਧਮੇਲਹੁਜਨਨੀਕੇਹਰਿਸਾਧੂਸਰਣਿਹਮਰਾਖਾ॥
ਹੇ ਹਰੀ! ਮੈਨੂੰ ਚੰਗੇ ਸੰਤ ਜਨ ਮਿਲਾ, ਮੈਨੂੰ ਗੁਰੂ ਦੀ ਸਰਨ ਵਿਚ ਰੱਖ।
O Lord, Har, Har, let me meet the humble, holy beings; O Lord, keep me in the Sanctuary of the Holy.
हरि हरि साध मेलहु जन नीके हरि साधू सरणि हम राखा ॥
LINE 09
ਹਰਿਅੰਗੀਕਾਰੁਕਰਹੁਪ੍ਰਭਸੁਆਮੀਹਮਪਰੇਭਾਗਿਤੁਮਪਾਖਾ੩॥॥
ਹੇ ਪ੍ਰਭੂ! ਹੇ ਮਾਲਕ! ਮੇਰੀ ਮਦਦ ਕਰ। ਮੈਂ ਹੋਰ ਪਾਸੇ ਛੱਡ ਕੇ ਤੇਰੀ ਸਰਨ ਆ ਪਿਆ ਹਾਂ ॥੩॥
O Lord, make me Your own; O God, Lord and Master, I have hurried to Your side. ||3||
हरि अंगीकारु करहु प्रभ सुआमी हम परे भागि तुम पाखा ॥३॥
LINE 10
ਜਿਹਵਾਕਿਆਗੁਣਆਖਿਵਖਾਣਹਤੁਮਵਡਅਗਮਵਡਪੁਰਖਾ॥
ਹੇ ਪ੍ਰਭੂ! ਤੂੰ ਵੱਡਾ ਪੁਰਖ ਹੈਂ, ਤੂੰ ਅਪਹੁੰਚ ਹੈਂ, ਅਸੀਂ ਆਪਣੀ ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸ ਸਕਦੇ ਹਾਂ?
What Glorious Virtues of Yours can I speak and describe? You are great and unfathomable, the Greatest Being.
जिहवा किआ गुण आखि वखाणह तुम वड अगम वड पुरखा ॥
LINE 11
ਜਨਨਾਨਕਹਰਿਕਿਰਪਾਧਾਰੀਪਾਖਾਣੁਡੁਬਤਹਰਿਰਾਖਾ੪੨॥॥॥
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਕੀਤੀ, ਉਸ ਪੱਥਰ ਨੂੰ (ਸੰਸਾਰ-ਸਮੁੰਦਰ ਵਿਚ) ਡੁੱਬਦੇ ਨੂੰ ਉਸ ਨੇ ਬਚਾ ਲਿਆ ॥੪॥੨॥
The Lord has bestowed His Mercy on servant Nanak; He has saved the sinking stone. ||4||2||
जन नानक हरि किरपा धारी पाखाणु डुबत हरि राखा ॥४॥२॥
GURBANI.WORLD