LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਆਵਤਹੀਦੁਹਕੋਲਖਿਭੂਪਤਿਜੀਅਪੁਨੇਅਤਿਕ੍ਰੋਧਬਢਾਇਓ॥
ਦੋਹਾਂ ਨੂੰ ਆਉਂਦਿਆਂ ਵੇਖ ਕੇ ਰਾਜੇ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾਇਆ।
आवत ही दुह को लखि भूपति जी अपुने अति क्रोध बढाइओ ॥
LINE 03
ਪਉਰਖਕੈਭੁਜਦੰਡਨਕੋਸਿਖਿਬਾਹਨਕੋਇਕੁਬਾਨਲਗਾਇਓ॥
ਭੁਜਾਵਾਂ ਦੇ ਬਲ ਕਰ ਕੇ ਰਾਜੇ ਨੇ ਇਕ ਬਾਣ ਸੁਆਮੀ ਕਾਰਤਿਕੇ ('ਸਿਖਿ ਬਾਹਨ', ਮੋਰ ਦੀ ਸਵਾਰੀ ਵਾਲਾ) ਨੂੰ ਮਾਰ ਦਿੱਤਾ
Seeing both of them coming, the king was extremely enraged in his mind and with the strength of his arms, he struck an arrow on their vehicle
पउरख कै भुजदंडन को सिखि बाहन को इकु बान लगाइओ ॥
LINE 04
ਅਉਰਜਿਤੋਗਨਕੋਦਲੁਆਵਤਸੋਛਿਨਮੈਜਮਧਾਮਿਪਠਾਇਓ॥
ਅਤੇ ਹੋਰ ਵੀ ਗਣਾਂ ਦੀ ਜਿਤਨੀ ਸੈਨਾ ਆ ਰਹੀ ਸੀ, ਉਸ ਨੂੰ ਛਿਣ ਵਿਚ ਹੀ ਯਮ ਲੋਕ ਭੇਜ ਦਿੱਤਾ।
He despatched in an instant the army of ganas to the abode of Yama
अउर जितो गन को दलु आवत सो छिन मै जम धामि पठाइओ ॥
LINE 05
ਆਇਖੜਾਨਨਕੋਜਬਹੀਗਜਆਨਨਛਾਡਿਕੈਖੇਤਪਰਾਇਓ੧੫੧੬॥॥
ਜਦੋਂ ਕਾਰਤਿਕੇ ਨੂੰ ਆ ਕੇ (ਬਾਣ ਵਜਿਆ ਤਾਂ) ਗਣੇਸ਼ ਰਣ-ਭੂਮੀ ਛਡ ਕੇ ਭਜ ਗਿਆ ॥੧੫੧੬॥
Seeing the king advancing towards Kartikeya, Ganesha also abandoned the battlefield and fled away.1516.
आइ खड़ानन को जब ही गज आनन छाडि कै खेत पराइओ ॥१५१६॥
LINE 06
ਮੋਦਭਯੋਨ੍ਰਿਪਕੇਮਨਮੈਜਬਹੀਸਿਵਕੋਦਲੁਮਾਰਿਭਜਾਯੋ॥
ਜਦੋਂ ਸ਼ਿਵ ਦੇ ਦਲ ਨੂੰ ਮਾਰ ਭਜਾਇਆ (ਤਾਂ) ਰਾਜੇ ਦੇ ਮਨ ਵਿਚ ਪ੍ਰਸੰਨਤਾ ਹੋਈ (ਅਤੇ ਕਿਹਾ) ਓਏ!
मोद भयो न्रिप के मन मै जब ही सिव को दलु मारि भजायो ॥
LINE 07
ਕਾਹੇਕਉਭਾਜਤਰੇਡਰਕੈਜਿਨਿਭਾਜਹੁਇਉਤਿਹਟੇਰਿਸੁਨਾਯੋ॥
ਕਿਸ ਲਈ ਭਜਦੇ ਹੋ, ਨਾ ਭਜੋ; ਇਸ ਤਰ੍ਹਾਂ ਕਹਿ ਕੇ ਉਨ੍ਹਾਂ ਨੂੰ ਸੁਣਾਇਆ।
Destroying and forcing the army of Shiva to run away, the king was pleased in his mind and said loudly, “Why all of you are running away in fear?”
काहे कउ भाजत रे डर कै जिनि भाजहु इउ तिह टेरि सुनायो ॥
LINE 08
ਸ੍ਯਾਮਭਨੇਖੜਗੇਸਤਬੈਅਪੁਨੇਕਰਿਲੈਬਰਸੰਖਬਜਾਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ ਖੜਗ ਸਿੰਘ ਨੇ ਆਪਣੇ ਹੱਥ ਵਿਚ ਸੰਖ ਲੈ ਕੇ ਵਜਾਇਆ
स्याम भने खड़गेस तबै अपुने करि लै बर संख बजायो ॥
LINE 09
ਸਸਤ੍ਰਸੰਭਾਰਿਸਬੈਤਬਹੀਮਨੋਅੰਤਕਰੂਪਕੀਏਰਨਿਆਯੋ੧੫੧੭॥॥
ਅਤੇ ਫਿਰ ਸਾਰੇ ਸ਼ਸਤ੍ਰਾਂ ਨੂੰ ਸੰਭਾਲਿਆ ਮਾਨੋ ਯਮਰਾਜ ਦਾ ਰੂਪ ਧਾਰਨ ਕਰ ਕੇ ਯੁੱਧ-ਭੂਮੀ ਵਿਚ ਆਇਆ ਹੋਵੇ ॥੧੫੧੭॥
Kharag Singh then took his conch in his hand and blew it and he appeared as Yama, carrying his weapons in the battlefied.1517.
ससत्र संभारि सबै तब ही मनो अंतक रूप कीए रनि आयो ॥१५१७॥
LINE 10
ਟੇਰਸੁਨੇਸਬਫੇਰਿਫਿਰੇਕਰਿਲੈਕਰਵਾਰਨਕੋਪਹੁਇਧਾਏ॥
ਲਲਕਾਰਾ ਸੁਣ ਕੇ ਸਾਰੇ ਫਿਰ ਪਰਤ ਪਏ ਅਤੇ ਹੱਥਾਂ ਵਿਚ ਤਲਵਾਰਾਂ ਲੈ ਕੇ ਤੇ ਕ੍ਰੋਧਵਾਨ ਹੋ ਕੇ (ਉਨ੍ਹਾਂ ਨੇ) ਧਾਵਾ ਬੋਲ ਦਿੱਤਾ।
When his challenge was heard, then carrying their swords in their hands, the warriors came back to fight
टेर सुने सब फेरि फिरे करि लै करवारन कोप हुइ धाए ॥
LINE 11
ਲਾਜਭਰੇਸੁਟਰੇਨਡਰੇਤਿਨਹੂੰਮਿਲਿਕੈਸਬਸੰਖਬਜਾਏ॥
ਲਾਜ ਦੇ ਭਰੇ ਹੋਏ ਨਾ ਡਰਦੇ ਹਨ ਅਤੇ ਨਾ ਪਿਛੇ ਹਟਦੇ ਹਨ, ਉਨ੍ਹਾਂ ਸਾਰਿਆਂ ਨੇ ਮਿਲ ਕੇ ਸੰਖ ਵਜਾਏ ਹਨ।
Though they were definitely feeling ashamed, but now they stood firmly and fearlessly and they all blew their conches together
लाज भरे सु टरे न डरे तिन हूं मिलि कै सब संख बजाए ॥
LINE 12
ਮਾਰਹੀਮਾਰਪੁਕਾਰਿਪਰੇਲਲਕਾਰਿਕਹੈਅਰੇਤੈਬਹੁਘਾਏ॥
ਮਾਰੋ-ਮਾਰੋ ਦਾ ਰੌਲਾ ਪਿਆ ਹੋਇਆ ਹੈ ਅਤੇ ਵੰਗਾਰ ਕੇ ਆਖ ਰਹੇ ਹਨ, ਓਏ! ਤੂੰ (ਸਾਡੇ) ਬਹੁਤ ਸੂਰਮੇ ਮਾਰ ਦਿੱਤੇ ਹਨ।
With the shouts of “kill, kill” they challenged and said, “O king! you have killed many people
मार ही मार पुकारि परे ललकारि कहै अरे तै बहु घाए ॥
LINE 13
ਮਾਰਤਹੈਅਬਤੋਹਿਨਛਾਡਯੌਕਹਿਕੈਸਰਓਘਚਲਾਏ੧੫੧੮॥॥
(ਅਸੀਂ) ਹੁਣ ਤੈਨੂੰ ਮਾਰਦੇ ਹਾਂ, (ਕਿਸੇ ਤਰ੍ਹਾਂ ਜੀਉਂਦਾ) ਨਹੀਂ ਛਡਾਂਗੇ। ਇਹ ਕਹਿ ਕੇ (ਉਨ੍ਹਾਂ ਨੇ) ਬਹੁਤ ਸਾਰੇ ਤੀਰ ਚਲਾ ਦਿੱਤੇ ॥੧੫੧੮॥
Now we shall not leave you, we shall kill you,” saying this, they discharged volleys of arrows.1518.
मारत है अब तोहि न छाड यौ कहि कै सर ओघ चलाए ॥१५१८॥
LINE 14
ਜਬਆਨਿਨਿਦਾਨਕੀਮਾਰੁਮਚੀਤਬਹੀਨ੍ਰਿਪਆਪਨੇਸਸਤ੍ਰਸੰਭਾਰੇ॥
ਜਦੋਂ ਅੰਤਾਂ ਦੀ ਮਾਰ ਮੱਚੀ, ਤਦੋਂ ਰਾਜੇ ਨੇ ਆਪਣੇ ਹਥਿਆਰ ਸੰਭਾਲ ਲਏ।
जब आनि निदान की मारु मची तब ही न्रिप आपने ससत्र संभारे ॥
LINE 15
ਖਗਗਦਾਬਰਛੀਜਮਧਾਰਸੁਲੈਕਰਵਾਰਹੀਸਤ੍ਰੁਪਚਾਰੇ॥
(ਉਹ) ਖੰਡਾ, ਗਦਾ, ਬਰਛੀ, ਜਮਧਾੜ ਅਤੇ ਤਲਵਾਰ ਲੈ ਕੇ ਵੈਰੀ ਨੂੰ ਲਲਕਾਰਦਾ ਹੈ।
When there was dreadful destruction, the king held up his weapons and carrying the dagger, mace, lance, axe and sword in his hands, he challenged the enemy
खग गदा बरछी जमधार सु लै करवार ही सत्रु पचारे ॥
LINE 16
ਪਾਨਿਲੀਓਧਨੁਬਾਨਸੰਭਾਰਿਨਿਹਾਰਿਕਈਅਰਿਕੋਟਿਸੰਘਾਰੇ॥
(ਉਸ ਨੇ) ਹੱਥ ਵਿਚ ਧਨੁਸ਼ ਬਾਣ ਸੰਭਾਲ ਲਿਆ ਹੈ ਅਤੇ ਵੇਖ ਵੇਖ ਕੇ ਕਈ ਕਰੋੜ ਵੈਰੀ ਮਾਰ ਦਿੱਤੇ ਹਨ।
Taking his bow and arrows in his hands and looking here and there, he killed many enemies
पानि लीओ धनु बान संभारि निहारि कई अरि कोटि संघारे ॥
LINE 17
ਭੂਪਨਮੋਰਤਿਸੰਘਰਤੇਮੁਖਅੰਤਕੋਅੰਤਕਸੇਭਟਹਾਰੇ੧੫੧੯॥॥
ਰਾਜਾ ਰਣ-ਭੂਮੀ ਤੋਂ ਮੂੰਹ ਨਹੀਂ ਮੋੜਦਾ ਹੈ, ਉਸ ਕੋਲੋਂ ਅੰਤ ਵਿਚ ਯਮਰਾਜ ਵਰਗੇ ਸੂਰਮੇ ਹਾਰ ਗਏ ਹਨ ॥੧੫੧੯॥
The faces of the warriors fighting with the king became red and ultimately they were all defeated.1519.
भूप न मोरति संघर ते मुख अंत को अंतक से भट हारे ॥१५१९॥
LINE 18
ਲੈਅਪੁਨੇਸਿਵਪਾਨਿਸਰਾਸਨਜੀਅਪੁਨੇਅਤਿਕੋਪਬਢਾਯੋ॥
ਸ਼ਿਵ ਨੇ ਆਪਣੇ ਹੱਥ ਵਿਚ ਧਨੁਸ਼ ਬਾਣ ਲੈ ਕੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ ਹੈ।
Taking his bow and arrows in his hands, Shiva was extremely enraged
लै अपुने सिव पानि सरासन जी अपुने अति कोप बढायो ॥
LINE 19
ਭੂਪਤਿਕੋਚਿਤਿਯੋਚਿਤਮੈਬਧਬਾਹਨਆਪੁਨਕੋਸੁਧਵਾਯੋ॥
ਰਾਜੇ ਨੂੰ ਮਾਰ ਦੇਣਾ (ਆਪਣੇ) ਚਿਤ ਵਿਚ ਸੋਚਦਾ ਹੈ (ਜਿਸ ਕਰ ਕੇ ਉਸ ਨੇ) ਆਪਣੇ ਵਾਹਨ ਬਲਦ ਨੂੰ ਭਜਾਇਆ ਹੈ।
He got his vehicle driven towards the king with the motive of killing him, he shouted loudly to the king
भूपति को चितियो चित मै बध बाहन आपुन को सु धवायो ॥
LINE 20
ਮਾਰਤਹੋਅਬਯਾਰਨਮੈਕਹਿਕੈਨ੍ਰਿਪਕਉਇਹਭਾਤਿਸੁਨਾਯੋ॥
' (ਮੈਂ) ਹੁਣੇ ਹੀ ਉਸ ਨੂੰ ਰਣ ਵਿਚ ਮਾਰਦਾ ਹਾਂ', ਇਹ ਕਹਿ ਕੇ (ਉਸ ਨੇ) ਰਾਜੇ ਨੂੰ ਇਸ ਤਰ੍ਹਾਂ ਸੁਣਾਇਆ।
“I am just now going to kill you” and saying thus, he raised the dreadful sound of his conch
मारत हो अब या रन मै कहि कै न्रिप कउ इह भाति सुनायो ॥
LINE 21
ਯੌਕਹਿਨਾਦਬਜਾਵਤਭਯੋਮਨੋਅੰਤਭਯੋਪਰਲੈਘਨਆਯੋ੧੫੨੦॥॥
ਇਸ ਤਰ੍ਹਾਂ ਕਹਿ ਕੇ (ਉਸ ਨੇ) ਸੰਖ ਦਾ ਨਾਦ ਕੀਤਾ ਮਾਨੋ ਅੰਤ ਕਾਲ ਆ ਗਿਆ ਹੋਵੇ ਅਤੇ ਪਰਲੋ ਦਾ ਬਦਲ ਚੜ੍ਹ ਆਇਆ ਹੋਵੇ ॥੧੫੨੦॥
It appeared that the clouds were thundering on the doomsday.1520.
यौ कहि नाद बजावत भयो मनो अंत भयो परलै घन आयो ॥१५२०॥
LINE 22
ਨਾਦਸੁਨਾਦਰਹਿਓਭਰਪੂਰਸੁਨਿਯੋਪੁਰਹੂਤਮਹਾਬਿਸਮਾਯੋ॥
ਨਾਦ ਦੀ ਗੂੰਜ (ਖਗੋਲ ਵਿਚ) ਪੂਰੀ ਤਰ੍ਹਾਂ ਭਰ ਗਈ ਹੈ। (ਉਸ ਨੂੰ) ਸੁਣ ਕੇ ਇੰਦਰ ਬਹੁਤ ਹੈਰਾਨ ਹੋਇਆ ਹੈ।
That terrible sound pervaded the whole universe and even Indra was wonder-struck on listening to it
नाद सु नाद रहिओ भरपूर सुनियो पुरहूत महा बिसमायो ॥
LINE 23
ਸਾਤਸਮੁਦ੍ਰਨਦੀਨਦਅਉਸਰਬਿੰਧਸੁਮੇਰਮਹਾਗਰਜਾਯੋ॥
ਸੱਤ ਸਮੁੰਦਰ, ਨਦੀਆਂ, ਨਦ, ਅਤੇ ਸਰੋਵਰਾਂ-ਝੀਲਾਂ ਦਾ ਜਲ ਅਤੇ ਵਿੰਧਿਆਚਲ ਅਤੇ ਸੁਮੇਰ ਪਰਬਤ ਬਹੁਤ ਗੱਜੇ ਹਨ।
The echo of this sound thundered in the seven oceans, streams, tanks and Sumeru mountain etc.
सात समुद्र नदी नद अउ सर बिंध सुमेर महा गरजायो ॥
LINE 24
ਕਾਪਉਠਿਓਸੁਨਿਯੌਸਹਸਾਨਨਚਉਦਹਲੋਕਨਚਾਲਜਨਾਯੋ॥
(ਉਸ ਨਾਦ ਨੂੰ) ਸੁਣ ਕੇ ਸ਼ੇਸ਼ਨਾਗ ਕੰਬ ਗਿਆ ਹੈ ਅਤੇ ਚੌਦਾਂ ਲੋਕਾਂ ਵਿਚ ਭੂਚਾਲ ਦਾ ਅਹਿਸਾਸ ਹੋ ਰਿਹਾ ਹੈ।
Sheshnaga listening to this sound also trembled, he thought that all the fourteen worlds had trembled, the beings of all the worlds,
काप उठिओ सुनि यौ सहसानन चउदह लोकन चाल जनायो ॥
LINE 25
ਸੰਕਤਹ੍ਵੈਸੁਨਕੈਜਗਕੇਜਨਭੂਪਨਹੀਮਨਮੈਡਰਪਾਯੋ੧੫੨੧॥॥
ਜਗਤ ਦੇ ਲੋਕ (ਉਸ ਨਾਦ ਨੂੰ) ਸੁਣ ਕੇ ਸ਼ੰਕਿਤ ਹੋ ਗਏ ਹਨ, ਪਰ ਰਾਜੇ ਨੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਮੰਨਿਆ ਹੈ ॥੧੫੨੧॥
Listening to this sound, were bewildered, but the king Kharag Singh was not frightened.1521.
संकत ह्वै सुन कै जग के जन भूप नही मन मै डर पायो ॥१५२१॥
GURBANI.WORLD