LINE 01
ਕਾਨੜੇਕੀਵਾਰਮਹਲਾ੪ਮੂਸੇਕੀਵਾਰਕੀਧੁਨੀ॥
ਗੁਰੂ ਰਾਮਦਾਸ ਜੀ ਦੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਹੈ।
Vaar Of Kaanraa, Fourth Mahalaa, Sung To The Tune Of The Ballad Of Musa:
कानड़े की वार महला ४ मूसे की वार की धुनी ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਲੋਕਮਃ੪॥
ਗੁਰੂ ਰਾਮਦਾਸ ਜੀ ਦੇ ਸਲੋਕ।
Shalok, Fourth Mahalaa:
सलोक मः ४ ॥
LINE 04
ਰਾਮਨਾਮੁਨਿਧਾਨੁਹਰਿਗੁਰਮਤਿਰਖੁਉਰਧਾਰਿ॥
ਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ।
Follow the Guru's Teachings, and enshrine the Treasure of the Lord's Name within your heart.
राम नामु निधानु हरि गुरमति रखु उर धारि ॥
LINE 05
ਦਾਸਨਦਾਸਾਹੋਇਰਹੁਹਉਮੈਬਿਖਿਆਮਾਰਿ॥
(ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ।
Become the slave of the Lord's slaves, and conquer egotism and corruption.
दासन दासा होइ रहु हउमै बिखिआ मारि ॥
LINE 06
ਜਨਮੁਪਦਾਰਥੁਜੀਤਿਆਕਦੇਨਆਵੈਹਾਰਿ॥
(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ।
You shall win this treasure of life; you shall never lose.
जनमु पदारथु जीतिआ कदे न आवै हारि ॥
LINE 07
ਧਨੁਧਨੁਵਡਭਾਗੀਨਾਨਕਾਜਿਨਗੁਰਮਤਿਹਰਿਰਸੁਸਾਰਿ੧॥॥
ਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੧॥
Blessed, blessed and very fortunate are those, O Nanak, who savor the Sublime Essence of the Lord through the Guru's Teachings. ||1||
धनु धनु वडभागी नानका जिन गुरमति हरि रसु सारि ॥१॥
GURBANI.WORLD