LINE 01
ਆਸਾਮਹਲਾ੫ਪੰਚਪਦੇ₃॥
Aasaa, Fifth Mahalaa, Panch-Padas:
आसा महला ५ पंचपदे₃ ॥
LINE 02
ਪ੍ਰਥਮੇਤੇਰੀਨੀਕੀਜਾਤਿ॥
(ਹੇ ਜੀਵ-ਇਸਤ੍ਰੀ! ਵੇਖ) ਪਹਿਲਾਂ ਤਾਂ ਤੇਰੀ (ਮਨੁੱਖਾ ਜਨਮ ਵਾਲੀ) ਚੰਗੀ ਜਾਤਿ ਹੈ;
First, your social status is high.
प्रथमे तेरी नीकी जाति ॥
LINE 03
ਦੁਤੀਆਤੇਰੀਮਨੀਐਪਾਂਤਿ॥
ਦੂਜੇ, ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ;
Second, you are honored in society.
दुतीआ तेरी मनीऐ पांति ॥
LINE 04
ਤ੍ਰਿਤੀਆਤੇਰਾਸੁੰਦਰਥਾਨੁ॥
ਤੀਜੇ, ਤੇਰਾ ਸੋਹਣਾ ਸਰੀਰ ਹੈ,
Third, your home is beautiful.
त्रितीआ तेरा सुंदर थानु ॥
LINE 05
ਬਿਗੜਰੂਪੁਮਨਮਹਿਅਭਿਮਾਨੁ੧॥॥
ਪਰ ਤੇਰਾ ਰੂਪ ਕੋਝਾ ਹੀ ਰਿਹਾ (ਕਿਉਂਕਿ) ਤੇਰੇ ਮਨ ਵਿਚ ਅਹੰਕਾਰ ਹੈ ॥੧॥
But you are so ugly, with self-conceit in your mind. ||1||
बिगड़ रूपु मन महि अभिमानु ॥१॥
LINE 06
ਸੋਹਨੀਸਰੂਪਿਸੁਜਾਣਿਬਿਚਖਨਿ॥
(ਹੇ ਜੀਵ-ਇਸਤ੍ਰੀ!) ਤੂੰ (ਵੇਖਣ ਨੂੰ) ਸੋਹਣੀ ਹੈਂ, ਰੂਪ ਵਾਲੀ ਹੈਂ, ਸਿਆਣੀ ਹੈਂ, ਚਤੁਰ ਹੈਂ।
O beautiful, attractive, wise and clever woman:
सोहनी सरूपि सुजाणि बिचखनि ॥
LINE 07
ਅਤਿਗਰਬੈਮੋਹਿਫਾਕੀਤੂੰ੧॥॥ਰਹਾਉ॥
ਪਰ ਤੂੰ ਬੜੇ ਅਹੰਕਾਰ ਅਤੇ ਮੋਹ ਵਿਚ ਫਸੀ ਪਈ ਹੈਂ ॥੧॥ ਰਹਾਉ ॥
you have been trapped by your pride and attachment. ||1||Pause||
अति गरबै मोहि फाकी तूं ॥१॥ रहाउ ॥
LINE 08
ਅਤਿਸੂਚੀਤੇਰੀਪਾਕਸਾਲ॥
(ਹੇ ਜੀਵ-ਇਸਤ੍ਰੀ!) ਤੇਰੀ ਬੜੀ ਸੁੱਚੀ (ਸੁਥਰੀ) ਰਸੋਈ ਹੈ (ਜਿਸ ਵਿਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈਂ। ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ)।
Your kitchen is so clean.
अति सूची तेरी पाकसाल ॥
LINE 09
ਕਰਿਇਸਨਾਨੁਪੂਜਾਤਿਲਕੁਲਾਲ॥
ਤੂੰ ਇਸ਼ਨਾਨ ਕਰ ਕੇ ਪੂਜਾ ਭੀ ਕਰ ਸਕਦੀ ਹੈਂ ਮੱਥੇ ਉਤੇ ਲਾਲ ਤਿਲਕ ਲਾ ਲੈਂਦੀ ਹੈਂ।
You take your bath, and worship, and apply the crimson mark upon your forehead;
करि इसनानु पूजा तिलकु लाल ॥
LINE 10
ਗਲੀਗਰਬਹਿਮੁਖਿਗੋਵਹਿਗਿਆਨ॥
ਤੂੰ ਗੱਲਾਂ ਨਾਲ ਆਪਣਾ ਆਪ ਭੀ ਜਤਾ ਲੈਂਦੀ ਹੈਂ (ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤਿ ਨਹੀਂ ਮਿਲੀ) ਮੂੰਹ ਨਾਲ ਗਿਆਨ ਦੀਆਂ ਗੱਲਾਂ ਭੀ ਕਰ ਸਕਦੀ ਹੈਂ।
with your mouth you speak wisdom, but you are destroyed by pride.
गली गरबहि मुखि गोवहि गिआन ॥
LINE 11
ਸਭਬਿਧਿਖੋਈਲੋਭਿਸੁਆਨ੨॥॥
ਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ ॥੨॥
The dog of greed has ruined you in every way. ||2||
सभ बिधि खोई लोभि सुआन ॥२॥
LINE 12
ਕਾਪਰਪਹਿਰਹਿਭੋਗਹਿਭੋਗ॥
(ਹੇ ਜੀਵ-ਇਸਤ੍ਰੀ!) ਤੂੰ (ਸੋਹਣੇ) ਕੱਪੜੇ ਪਹਿਨਦੀ ਹੈਂ (ਦੁਨੀਆ ਦੇ ਸਾਰੇ) ਭੋਗ ਭੋਗਦੀ ਹੈਂ,
You wear your robes and enjoy pleasures;
कापर पहिरहि भोगहि भोग ॥
LINE 13
ਆਚਾਰਕਰਹਿਸੋਭਾਮਹਿਲੋਗ॥
ਜਗਤ ਵਿਚ ਸੋਭਾ ਖੱਟਣ ਲਈ ਤੂੰ ਮਿਥੇ ਹੋਏ ਧਾਰਮਿਕ ਕਰਮ ਵੀ ਕਰਦੀ ਹੈਂ,
you practice good conduct to impress people;
आचार करहि सोभा महि लोग ॥
LINE 14
ਚੋਆਚੰਦਨਸੁਗੰਧਬਿਸਥਾਰ॥
ਅਤਰ ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵਰਤਦੀ ਹੈਂ,
you apply scented oils of sandalwood and musk,
चोआ चंदन सुगंध बिसथार ॥
LINE 15
ਸੰਗੀਖੋਟਾਕ੍ਰੋਧੁਚੰਡਾਲ੩॥॥
ਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ ॥੩॥
but your constant companion is the demon of anger. ||3||
संगी खोटा क्रोधु चंडाल ॥३॥
LINE 16
ਅਵਰਜੋਨਿਤੇਰੀਪਨਿਹਾਰੀ॥
(ਹੇ ਜੀਵ-ਇਸਤ੍ਰੀ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ,
Other people may be your water-carriers;
अवर जोनि तेरी पनिहारी ॥
LINE 17
ਇਸੁਧਰਤੀਮਹਿਤੇਰੀਸਿਕਦਾਰੀ॥
ਇਸ ਧਰਤੀ ਉਤੇ ਤੇਰੀ ਹੀ ਸਰਦਾਰੀ ਹੈ।
in this world, you may be a ruler.
इसु धरती महि तेरी सिकदारी ॥
LINE 18
ਸੁਇਨਾਰੂਪਾਤੁਝਪਹਿਦਾਮ॥
ਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਚੀਜ਼ਾਂ ਨਹੀਂ ਹਨ)
Gold, silver and wealth may be yours,
सुइना रूपा तुझ पहि दाम ॥
LINE 19
ਸੀਲੁਬਿਗਾਰਿਓਤੇਰਾਕਾਮ੪॥॥
ਪਰ ਕਾਮ-ਵਾਸਨਾ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫਬਦਾ ਹੈ) ਵਿਗਾੜ ਦਿੱਤਾ ਹੋਇਆ ਹੈ ॥੪॥
but the goodness of your conduct has been destroyed by sexual promiscuity. ||4||
सीलु बिगारिओ तेरा काम ॥४॥
LINE 20
ਜਾਕਉਦ੍ਰਿਸਟਿਮਇਆਹਰਿਰਾਇ॥
ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ,
That soul, upon whom the Lord has bestowed His Glance of Grace,
जा कउ द्रिसटि मइआ हरि राइ ॥
LINE 21
ਸਾਬੰਦੀਤੇਲਈਛਡਾਇ॥
ਉਸ ਨੂੰ ਉਹ (ਲੋਭ ਕ੍ਰੋਧ ਕਾਮ ਆਦਿਕ ਦੀ) ਕੈਦ ਤੋਂ ਛਡਾ ਲੈਂਦਾ ਹੈ।
is delivered from bondage.
सा बंदी ते लई छडाइ ॥
LINE 22
ਸਾਧਸੰਗਿਮਿਲਿਹਰਿਰਸੁਪਾਇਆ॥
ਜਿਸ ਸਰੀਰ ਨੇ (ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰ ਕੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ,
Joining the Saadh Sangat, the Company of the Holy, the Lord's sublime essence is obtained.
साधसंगि मिलि हरि रसु पाइआ ॥
LINE 23
ਕਹੁਨਾਨਕਸਫਲਓਹਕਾਇਆ੫॥॥
ਹੇ ਨਾਨਕ! ਉਹ ਸਰੀਰ ਹੀ ਕਾਮਯਾਬ ਹੈ ॥੫॥
Says Nanak, how fruitful is that body. ||5||
कहु नानक सफल ओह काइआ ॥५॥
LINE 24
ਸਭਿਰੂਪਸਭਿਸੁਖਬਨੇਸੁਹਾਗਨਿ॥
(ਹੇ ਜੀਵ-ਇਸਤ੍ਰੀ!) ਜੇ ਤੂੰ ਪ੍ਰਭੂ-ਪਤੀ ਵਾਲੀ ਬਣ ਜਾਏਂ ਤਾਂ ਸਾਰੇ ਸੋਹਜ ਤੇ ਸਾਰੇ ਸੁਖ (ਜੋ ਤੈਨੂੰ ਮਿਲੇ ਹੋਏ ਹਨ) ਤੈਨੂੰ ਫਬ ਜਾਣ;
All graces and all comforts shall come to you, as the happy soul-bride;
सभि रूप सभि सुख बने सुहागनि ॥
LINE 25
ਅਤਿਸੁੰਦਰਿਬਿਚਖਨਿਤੂੰ੧॥॥ਰਹਾਉਦੂਜਾ੧੨॥॥
ਤੂੰ (ਸਚ-ਮੁਚ) ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏਂ ॥੧॥ ਰਹਾਉ ਦੂਜਾ ॥੧੨॥
you shall be supremely beautiful and wise. ||1||Second Pause||12||
अति सुंदरि बिचखनि तूं ॥१॥ रहाउ दूजा ॥१२॥
GURBANI.WORLD