ਰਾਗ ਜਾਤ ਰਾਗੀ ਜਾਨੈ ਬੈਰਾਗੈ ਬੈਰਾਗੀ ਜਾਨੈ ਤਿਆਗਹਿ ਤਿਆਗੀ ਜਾਨੈ ਦੀਨ ਦਇਆ ਦਾਨ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 675
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗਜਾਤਰਾਗੀਜਾਨੈਬੈਰਾਗੈਬੈਰਾਗੀਜਾਨੈਤਿਆਗਹਿਤਿਆਗੀਜਾਨੈਦੀਨਦਇਆਦਾਨਹੈ।
ਰਾਗਾਂ ਦੀਆਂ ਜਾਤਾਂ; ਰਾਗੀ ਜਾਣਦਾ ਹੈ; ਵੈਰਾਗ ਸਬੰਧੀ ਵੇਰਵਾ ਵੈਰਾਗੀ ਜਾਣਦਾ ਹੈ; ਤਿਆਗ ਬਾਬਤ ਸਾਰਾ ਹਾਲ ਤਿਆਗੀ ਜਾਣਦਾ ਹੈ ਤੇ ਗ਼ਰੀਬਾਂ ਤੇ ਦਇਆ ਕਰਨੀ ਦਾਨੀ ਜਾਣਦਾ ਹੈ।
A musician alone knows the modes of music and singing and their various forms. Only a renunciator who has given up his attachment with worldly goods know what a detached temperament is, a hermit alone knows what it involves and a donor would know what it
राग जात रागी जानै बैरागै बैरागी जानै तिआगहि तिआगी जानै दीन दइआ दान है ।
LINE 02
ਜੋਗਜੁਗਤਜੋਗੀਜਾਨੈਭੋਗਰਸਭੋਗੀਜਾਨੈਰੋਗਦੋਖਰੋਗੀਜਾਨੈਪ੍ਰਗਟਬਖਾਨਹੈ।
ਜੋਗ ਦੀ ਜੁਗਤੀ ਜੋਗੀ ਜਾਣਦਾ ਹੈ, ਭੋਗਾਂ ਦੇ ਰਸਾਂ ਨੂੰ ਭੋਗੀ ਜਾਣਦਾ ਹੈ; ਰੋਗਾਂ ਦੀ ਪੀੜਾ ਦਾ ਰੋਗੀ ਨੂੰ ਪਤਾ ਹੈ ਇਹ ਗੱਲ ਪ੍ਰਗਟ ਕਹੀ ਜਾਂਦੀ ਹੈ।
Similarly a Yogi knows the method of strenuous penances that are required to be practiced for realisation of God. A relisher would know how to enjoy the taste and enjoyment of worldly tastes and this can be emphatically stated that a patient alone knows t
जोग जुगत जोगी जानै भोग रस भोगी जानै रोग दोख रोगी जानै प्रगट बखान है ।
LINE 03
ਫੂਲਰਾਖਮਾਲੀਜਾਨੈਪਾਨਹਿਤੰਬੋਲੀਜਾਨੈਸਕਲਸੁਗੰਧਿਗਤਿਗਾਂਧੀਜਾਨਉਜਾਨਹੈ।
ਫੁਲਾਂ ਦੀ ਰਾਖੀ ਕਰਨੀ ਮਾਲੀ ਜਾਣਦਾ ਹੈ ਪਾਨਾਂ ਦੀ ਸਾਂਭ ਸੰਭਾਲ ਤੰਬੋਲੀ ਜਾਣਦਾ ਹੈ; ਤੇ ਸਾਰੀਆਂ ਸੁਗੰਧੀ ਵਾਲੀਆਂ ਚੀਜ਼ਾਂ ਦਾ ਹਾਲ ਕਿਸੇ ਅਤਾਰ ਪਾਸੋਂ ਜਾਨਣਾ ਕਰੋ।
A gardener knows how to take care of flowers, a betel leaf seller alone knows how to preserve betel leaves. One can learn the secret of scents from a perfume seller.
फूल राख माली जानै पानहि तंबोली जानै सकल सुगंधि गति गांधी जानउ जान है ।
LINE 04
ਰਤਨੈਜਉਹਾਰੀਜਾਨੈਬਿਹਾਰੈਬਿਉਹਾਰੀਜਾਨੈਆਤਮਪ੍ਰੀਖਿਆਕੋਊਬਿਬੇਕੀਪਹਿਚਾਨਹੈ੬੭੫।।
ਰਤਨਾਂ ਦੀ ਪਰਖ ਜੌਹਰੀ ਜਾਣਦਾ ਹੈ; ਵਿਹਾਰ ਸੰਬਧੀ ਵਾਕਫੀ ਵਿਹਾਰੀ ਜਾਣਦਾ ਹੈ; ਤਿਵੇਂ ਆਤਮ ਪ੍ਰੀਖਿਆ ਦੀ ਪਛਾਣ ਕੋਈ ਵਿਵੇਕਵਾਨ ਹੀ ਰਖਦਾ ਹੈ ॥੬੭੫॥
Only a jeweller knows how to evaluate and examine the genuineness of a jewel. A trader knows all aspects of business but he who can recognise the reality of spiritual virtues is a rare, wise and knowledgeable person who has imbibed the teachings of Guru .
रतनै जउहारी जानै बिहारै बिउहारी जानै आतम प्रीखिआ कोऊ बिबेकी पहिचान है ।६७५।
GURBANI.WORLD