ਪਉੜੀ੫॥
Pauree, Fifth Mahalaa:
पउड़ी ५ ॥
ਨਾਰਾਇਣਿਲਇਆਨਾਠੂੰਗੜਾਪੈਰਕਿਥੈਰਖੈ॥
ਜਿਸ ਮਨੁੱਖ ਨੂੰ ਰੱਬ ਵਲੋਂ ਹੀ ਠੇਡਾ ਵੱਜੇ, ਉਹ (ਜ਼ਿੰਦਗੀ ਦੇ ਸਹੀ ਰਾਹ ਤੇ) ਟਿਕ ਨਹੀਂ ਸਕਦਾ।
One who has received a kick from the Lord God - where can he place his foot?
नाराइणि लइआ नाठूंगड़ा पैर किथै रखै ॥
ਕਰਦਾਪਾਪਅਮਿਤਿਆਨਿਤਵਿਸੋਚਖੈ॥
ਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ, ਸਦਾ (ਵਿਕਾਰਾਂ ਦੀ) ਵਿਹੁ ਹੀ ਚੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ)।
He commits countless sins, and continually eats poison.
करदा पाप अमितिआ नित विसो चखै ॥
ਨਿੰਦਾਕਰਦਾਪਚਿਮੁਆਵਿਚਿਦੇਹੀਭਖੈ॥
ਦੂਜਿਆਂ ਦੇ ਐਬ ਢੂੰਢ ਢੂੰਢ ਕੇ ਖ਼ੁਆਰ ਹੁੰਦਾ ਹੈ ਤੇ ਆਪਣੇ ਆਪ ਵਿਚ ਸੜਦਾ ਹੈ।
Slandering others, he wastes away and dies; within his body, he burns.
निंदा करदा पचि मुआ विचि देही भखै ॥
ਸਚੈਸਾਹਿਬਮਾਰਿਆਕਉਣੁਤਿਸਨੋਰਖੈ॥
ਉਹ (ਸਮਝੋ) ਸੱਚੇ ਪਰਮਾਤਮਾ ਵਲੋਂ ਮਾਰਿਆ ਹੋਇਆ ਹੈ, ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ।
One who has been struck down by the True Lord and Master - who can save him now?
सचै साहिब मारिआ कउणु तिस नो रखै ॥
ਨਾਨਕਤਿਸੁਸਰਣਾਗਤੀਜੋਪੁਰਖੁਅਲਖੈ॥੨੮॥
ਹੇ ਨਾਨਕ! (ਇਸ ਵਿਹੁ ਤੋਂ ਬਚਣ ਲਈ) ਉਸ ਅਕਾਲ ਪੁਰਖ ਦੀ ਸ਼ਰਨ ਪਉ ਜੋ ਅਲੱਖ ਹੈ ॥੨੮॥
Nanak has entered the Sanctuary of the Unseen Lord, the Primal Being. ||28||
नानक तिसु सरणागती जो पुरखु अलखै ॥२८॥
GURBANI.WORLD