LINE 01
ਸਵੈਯਾਛੰਦ॥
ਸਵੈਯਾ ਛੰਦ:
SWAYYA STANZA
सवैया छंद ॥
LINE 02
ਪਾਪਸੰਬੂਹਬਿਨਾਸਨਕਉਕਲਿਕੀਅਵਤਾਰਕਹਾਵਹਿਗੇ॥
ਸਾਰਿਆਂ ਪਾਪਾਂ ਨੂੰ ਨਸ਼ਟ ਕਰਨ ਲਈ (ਕਾਲ ਪੁਰਖ) ਕਲਕੀ ਅਵਤਾਰ ਅਖਵਾਉਣਗੇ।
पाप संबूह बिनासन कउ कलिकी अवतार कहावहिगे ॥
LINE 03
ਤੁਰਕਛਿਤੁਰੰਗਸਪਛਬਡੋਕਰਿਕਾਢਿਕ੍ਰਿਪਾਨਕੰਪਾਵਹਿਗੇ॥
ਤੁਰਕਿਸਤਾਨ ਦੇ ਖੰਭਾਂ ਵਾਲੇ ਵੱਡੇ ਘੋੜੇ (ਉਤੇ ਸਵਾਰ ਹੋ ਕੇ) ਹੱਥ ਵਿਚ ਕ੍ਰਿਪਾਨ ਨੂੰ ਕਢ ਕੇ ਘੁੰਮਾਣਗੇ।
For the destruction of the sins, he will be called the Kalki incarnation and mounting on a horse and taking the sword, he will destroy all
तुरकछि तुरंग सपछ बडो करि काढि क्रिपान कंपावहिगे ॥
LINE 04
ਨਿਕਸੇਜਿਮਕੇਹਰਿਪਰਬਤਤੇਤਸਸੋਭਦਿਵਾਲਯਪਾਵਹਿਗੇ॥
ਜਿਵੇਂ ਪਰਬਤ ਵਿਚੋਂ ਸ਼ੇਰ ਨਿਕਲਦਾ ਹੈ, ਉਸ ਤਰ੍ਹਾਂ ਉਹ ਮੰਦਿਰ ਵਿਚੋਂ (ਨਿਕਲਦਿਆਂ) ਸ਼ੋਭਾ ਪਾਣਗੇ।
He will be glorious like a lion coming down from the mountain
निकसे जिम केहरि परबत ते तस सोभ दिवालय पावहिगे ॥
LINE 05
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੧॥॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ('ਹਰਿ ਮੰਦਰਿ') ਵਿਚ ਆਣਗੇ ॥੧੪੧॥
The town of Sambhal will be very fortunate because the Lord will manifest Himself there.141.
भलु भाग भया इह संभल के हरि जू हरि मंदरि आवहिगे ॥१४१॥
LINE 06
ਰੂਪਅਨੂਪਸਰੂਪਮਹਾਲਖਿਦੇਵਅਦੇਵਲਜਾਵਹਿਗੇ॥
(ਜਿਨ੍ਹਾਂ ਦਾ) ਅਨੂਪਮ ਰੂਪ ਹੋਵੇਗਾ, (ਉਨ੍ਹਾਂ ਦੇ) ਮਹਾਨ ਸਰੂਪ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਲਜਾ ਦਾ ਅਨੁਭਵ ਕਰਨਗੇ।
Seeing his unique form, the gods and other will feel shy
रूप अनूप सरूप महा लखि देव अदेव लजावहिगे ॥
LINE 07
ਅਰਿਮਾਰਿਸੁਧਾਰਕੇਟਾਰਿਘਣੇਬਹੁਰੋਕਲਿਧਰਮਚਲਾਵਹਿਗੇ॥
ਵੈਰੀਆਂ ਨੂੰ ਮਾਰ ਕੇ (ਧਰਤੀ ਉਤੇ) ਸੁਧਾਰ ਕਰਨਗੇ ਅਤੇ ਬਹੁਤੇ (ਪਾਪਾਂ ਨੂੰ) ਦੂਰ ਕਰ ਕੇ ਫਿਰ ਕਲਿਯੁਗ ਵਿਚ (ਆਪਣਾ) ਧਰਮ ਚਲਾਉਣਗੇ।
He will kill and reform the enemies and start a new religion in the Iron Age
अरि मारि सुधार के टारि घणे बहुरो कलि धरम चलावहिगे ॥
LINE 08
ਸਭਸਾਧਉਬਾਰਲਹੈਕਰਦੈਦੁਖਆਂਚਨਲਾਗਨਪਾਵਹਿਗੇ॥
(ਆਪਣਾ) ਹੱਥ ਦੇ ਕੇ ਸਾਰੇ ਸਾਧੂ ਰੁਚੀ ਵਾਲਿਆਂ ਨੂੰ ਉਬਾਰ ਲੈਣਗੇ ਅਤੇ (ਉਨ੍ਹਾਂ ਨੂੰ) ਦੁਖਾਂ ਦਾ ਸੇਕ ਤਕ ਨਹੀਂ ਲਗਣ ਦੇਣਗੇ।
All the saints will be redeemed and no one will suffer any agony
सभ साध उबार लहै कर दै दुख आंच न लागन पावहिगे ॥
LINE 09
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੨॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੨॥
The town of Sambhal will be very fortunate, because the Lord will manifest Himself there.142.
भलु भाग भया इह संभल के हरि जू हरि मंदरि आवहिगे ॥१४२॥
LINE 10
ਦਾਨਵਮਾਰਿਅਪਾਰਬਡੇਰਣਿਜੀਤਿਨਿਸਾਨਬਜਾਵਹਿਗੇ॥
ਅਣਗਿਣਤ ਵੱਡੇ ਦੈਂਤਾਂ (ਪਾਪੀਆਂ) ਨੂੰ ਮਾਰ ਕੇ ਰਣ ਦੀ ਜਿਤ ਦਾ ਨਗਾਰਾ ਵਜਾਉਣਗੇ।
दानव मारि अपार बडे रणि जीति निसान बजावहिगे ॥
LINE 11
ਖਲਟਾਰਿਹਜਾਰਕਰੋਰਕਿਤੇਕਲਕੀਕਲਿਕ੍ਰਿਤਿਬਢਾਵਹਿਗੇ॥
ਹਜ਼ਾਰਾਂ, ਕਰੋੜਾਂ ਕਿਤਨਿਆਂ ਹੀ ਨੂੰ ਨਸ਼ਟ ਕਰ ਕੇ ਕਲਕੀ (ਅਵਤਾਰ ਆਪਣਾ) ਸੁੰਦਰ ਯਸ਼ ਵਧਾਉਣਗੇ।
After killing the huge demons, he will cause his trumpet of victory to be sounded and killing thousands and crores of tyrants, he will spread his fame as Kalki incarnation
खल टारि हजार करोर किते कलकी कलि क्रिति बढावहिगे ॥
LINE 12
ਪ੍ਰਗਟਿਹੈਜਿਤਹੀਤਿਤਧਰਮਦਿਸਾਲਖਿਪਾਪਨਪੁੰਜਪਰਾਵਹਿਗੇ॥
ਜਿਥੇ ਕਿਥੇ ਧਰਮ ਦੀ ਸਥਿਤੀ ਪਸਰ ਜਾਏਗੀ, ਜਿਸ ਨੂੰ ਵੇਖ ਕੇ ਪਾਪਾਂ ਦੇ ਸਮੂਹ ਭਜ ਜਾਣਗੇ।
The place where he will manifest Himself, the condition of dharma will begin there and the mass of sins will flee away
प्रगटि है जितही तित धरम दिसा लखि पापन पुंज परावहिगे ॥
LINE 13
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੩॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੩॥
The town of Sambhal will be very fortunate, because the Lord will manifest Himself there.143.
भलु भाग भया इह संभल के हरि जू हरि मंदरि आवहिगे ॥१४३॥
LINE 14
ਛੀਨਮਹਾਦਿਜਦੀਨਦਸਾਲਖਿਦੀਨਦਿਆਲਰਿਸਾਵਹਿਗੇ॥
ਬ੍ਰਾਹਮਣਾਂ ਦੀ ਬਹੁਤ ਮਾੜੀ ਹਾਲਤ ਵੇਖ ਕੇ ਦੀਨ ਦਿਆਲ (ਕਲਕੀ ਅਵਤਾਰ) ਬਹੁਤ ਕ੍ਰੋਧਵਾਨ ਹੋਣਗੇ।
छीन महा दिज दीन दसा लखि दीन दिआल रिसावहिगे ॥
LINE 15
ਖਗਕਾਢਿਅਭੰਗਨਿਸੰਗਹਠੀਰਣਰੰਗਿਤੁਰੰਗਨਚਾਵਹਿਗੇ॥
ਨਾ ਟੁੱਟਣ ਵਾਲੀ ਖੜਗ ਨੂੰ ਕਢ ਕੇ ਹਠੀ (ਕਲਕੀ) ਰਣ-ਭੂਮੀ ਵਿਚ ਘੋੜੇ ਨੂੰ ਨਚਾਉਣਗੇ।
The Lord will get infuriated on seeing the pitiable plight of the talented Brahmins and taking out his sword, he will cause his horse to dance in the battlefield as a persistent warrior
खग काढि अभंग निसंग हठी रण रंगि तुरंग नचावहिगे ॥
LINE 16
ਰਿਪੁਜੀਤਿਅਜੀਤਅਭੀਤਬਡੇਅਵਨੀਪੈਸਬੈਜਸੁਗਾਵਹਿਗੇ॥
(ਉਹ) ਨਾ ਜਿਤੇ ਜਾ ਸਕਣ ਵਾਲੇ ਬਹੁਤ ਨਿਡਰ ਵੈਰੀਆਂ ਨੂੰ ਜਿਤਣਗੇ ਅਤੇ ਧਰਤੀ ਉਤੇ ਸਭ ਲੋਗ (ਉਨ੍ਹਾਂ ਦਾ) ਜਸ ਗਾਣਗੇ।
He will conquer the great enemies, all will eulogise him on the earth
रिपु जीति अजीत अभीत बडे अवनी पै सबै जसु गावहिगे ॥
LINE 17
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੪॥॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੪॥
The town of Sambhal is very fortunate, where the Lord will manifest Himself.144.
भलु भाग भया इह संभल के हरि जू हरि मंदरि आवहिगे ॥१४४॥
LINE 18
ਸੇਸਸੁਰੇਸਮਹੇਸਗਨੇਸਨਿਸੇਸਭਲੇਜਸੁਗਾਵਹਿਗੇ॥
ਸ਼ੇਸ਼ਨਾਗ, ਇੰਦਰ, ਸ਼ਿਵ, ਗਣੇਸ਼ ਅਤੇ ਚੰਦ੍ਰਮਾ (ਉਸ ਦੇ) ਚੰਗੀ ਤਰ੍ਹਾਂ ਜਸ ਨੂੰ ਗਾਉਣਗੇ।
Sheshnaga, Indra, Shiva, Ganesha, Chandra, all of them will eulogise Him
सेस सुरेस महेस गनेस निसेस भले जसु गावहिगे ॥
LINE 19
ਗਣਭੂਤਪਰੇਤਪਿਸਾਚਪਰੀਜਯਸਦਨਿਨਦਸੁਨਾਵਹਿਗੇ॥
ਗਣ, ਭੂਤ, ਪ੍ਰੇਤ, ਪਿਸ਼ਾਚ ਅਤੇ ਪਰੀਆਂ ਉੱਚੀ ਧੁਨ ਵਿਚ ਜੈ ਜੈਕਾਰ ਦੇ ਸ਼ਬਦ ਸੁਣਾਉਣਗੇ।
The ganas, the ghosts, fiends, imps and fairies, all of them will hail Him
गण भूत परेत पिसाच परी जय सद निनद सुनावहिगे ॥
LINE 20
ਨਰਨਾਰਦਤੁੰਬਰਕਿੰਨਰਜਛਸੁਬੀਨਪ੍ਰਬੀਨਬਜਾਵਹਿਗੇ॥
ਨਰ, ਨਾਰਦ, ਤੁੰਬਰ (ਬੀਨ ਵਾਦਕ) ਕਿੰਨਰ ਅਤੇ ਯਕਸ਼ ਬੜੀ ਪ੍ਰਬੀਨਤਾ ਨਾਲ ਬੀਨ ਵਜਾਉਣਗੇ।
Nara, Narada, Kinnars, Yakshas etc. will play on their lyres in order to welcome him
नर नारद तुंबर किंनर जछ सु बीन प्रबीन बजावहिगे ॥
LINE 21
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੫॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੫॥
The town of Sambhal is very fortunate, where the Lord will manifest Himself.145.
भलु भाग भया इह संभल के हरि जू हरि मंदरि आवहिगे ॥१४५॥
LINE 22
ਤਾਲਮ੍ਰਿਦੰਗਮੁਚੰਗਉਪੰਗਸੁਰੰਗਸੇਨਾਦਸੁਨਾਵਹਿਗੇ॥
ਛੈਣੇ, ਮ੍ਰਿਦੰਗ, ਮੁਚੰਗ (ਸਾਰੰਗੀ) ਅਤੇ ਉਪੰਗ ਨਾਲ ਅਨੇਕ ਤਰ੍ਹਾਂ ਦੇ ਨਾਦ ਸੁਣਾਉਣਗੇ।
The sounds of drums will be heard
ताल म्रिदंग मुचंग उपंग सुरंग से नाद सुनावहिगे ॥
LINE 23
ਡਫਬਾਰਤਰੰਗਰਬਾਬਤੁਰੀਰਣਿਸੰਖਅਸੰਖਬਜਾਵਹਿਗੇ॥
ਡਫ, ਜਲਤਰੰਗ, ਰਬਾਬ, ਤੁਰੀ ਅਤੇ ਰਣਸਿੰਗੇ ਅਣਗਿਣਤ ਵਜਾਉਣਗੇ।
The tabors, the musical glasses, rababs and conches etc. will be played,
डफ बार तरंग रबाब तुरी रणि संख असंख बजावहिगे ॥
LINE 24
ਗਣਦੁੰਦਭਿਢੋਲਨਘੋਰਘਨੀਸੁਨਿਸਤ੍ਰੁਸਬੈਮੁਰਛਾਵਹਿਗੇ॥
ਬਹੁਤ ਸਾਰੇ ਨਗਾਰਿਆਂ, ਢੋਲਾਂ ਆਦਿ ਦੀ ਬਹੁਤ ਭਾਰੀ ਧੁਨ ਸੁਣ ਕੇ ਸਾਰੇ ਵੈਰੀ ਮੂਰਛਿਤ ਹੋ ਜਾਣਗੇ।
And hearing the sounds of large and small, the enemies will become unconscious
गण दुंदभि ढोलन घोर घनी सुनि सत्रु सबै मुरछावहिगे ॥
LINE 25
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੬॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੬॥
The town of Sambhal is very fortunate, where the Lord will manifest Himself.146.
भलु भाग भया इह संभल के हरि जू हरि मंदरि आवहिगे ॥१४६॥
LINE 26
ਤੀਰਤੁਫੰਗਕਮਾਨਸੁਰੰਗਦੁਰੰਗਨਿਖੰਗਸੁਹਾਵਹਿਗੇ॥
ਤੀਰ, ਬੰਦੂਕ, ਕਮਾਨ, ਸੋਹਣੇ ਦੋ ਰੰਗੇ ਭੱਥੇ ਨਾਲ ਸੁਸ਼ੋਭਿਤ ਹੋਣਗੇ।
He will look splendid with bow, arrows, quiver etc
तीर तुफंग कमान सुरंग दुरंग निखंग सुहावहिगे ॥
LINE 27
ਬਰਛੀਅਰੁਬੈਰਖਬਾਨਧੁਜਾਪਟਬਾਤਲਗੇਫਹਰਾਵਹਿਗੇ॥
ਬਰਛੀਆਂ ਅਤੇ (ਉਨ੍ਹਾਂ ਨਾਲ ਲਗੀਆਂ) ਝੰਡੀਆਂ, ਬਾਨ ਅਤੇ ਧੁਜਾਵਾਂ ਹਵਾ ਦੇ ਲਗਣ ਨਾਲ ਉਡਣਗੀਆਂ।
He will hold the lance and spear and his banners will wave
बरछी अरु बैरख बान धुजा पट बात लगे फहरावहिगे ॥
LINE 28
ਗੁਣਜਛਭੁਜੰਗਸੁਕਿੰਨਰਸਿਧਪ੍ਰਸਿਧਸਬੈਜਸੁਗਾਵਹਿਗੇ॥
ਗਣ, ਯਕਸ਼, ਸੱਪ ਅਤੇ ਕਿੰਨਰ ਅਤੇ ਪ੍ਰਸਿੱਧ ਸਿੱਧ ਲੋਕ ਸਾਰੇ ਜਸ ਦਾ ਗਾਇਨ ਕਰਨਗੇ।
The Ganas, Yakshas, Nagas, Kinnars and all famous adepts will eulogise Hiim
गुण जछ भुजंग सु किंनर सिध प्रसिध सबै जसु गावहिगे ॥
LINE 29
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੭॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੭॥
The town of Sambhal is very fortunate, where the Lord will manifest Himself.147.
भलु भाग भया इह संभल के हरि जू हरि मंदरि आवहिगे ॥१४७॥
LINE 30
ਕਉਚਕ੍ਰਿਪਾਨਕਟਾਰਿਕਮਾਨਸੁਰੰਗਨਿਖੰਗਛਕਾਵਹਿਗੇ॥
ਕਵਚ, ਕ੍ਰਿਪਾਨ, ਕਟਾਰ, ਕਮਾਨ ਅਤੇ ਸੁੰਦਰ ਰੰਗ ਵਾਲਾ ਭੱਥਾ ਸਜਾਉਣਗੇ।
He will kill in very great numbers using his sword, dagger, bow, quiver and armour
कउच क्रिपान कटारि कमान सुरंग निखंग छकावहिगे ॥
LINE 31
ਬਰਛੀਅਰੁਢਾਲਗਦਾਪਰਸੋਕਰਿਸੂਲਤ੍ਰਿਸੂਲਭ੍ਰਮਾਵਹਿਗੇ॥
ਬਰਛੀ, ਢਾਲ, ਗਦਾ, ਕੁਹਾੜੀ, ਨੇਜ਼ਾ ਅਤੇ ਤ੍ਰਿਸ਼ੂਲ ਹੱਥ ਵਿਚ ਘੁੰਮਾਉਣਗੇ।
He will strike blows with his lance, mace, axe, spear, trident etc. and use his shield
बरछी अरु ढाल गदा परसो करि सूल त्रिसूल भ्रमावहिगे ॥
LINE 32
ਅਤਿਕ੍ਰੁਧਤਹ੍ਵੈਰਣਮੂਰਧਨਮੋਸਰਓਘਪ੍ਰਓਘਚਲਾਵਹਿਗੇ॥
ਅਤਿ ਅਧਿਕ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਆਹਮੋ ਸਾਹਮਣੇ ਤੀਰਾਂ ਦੇ ਝੁੰਡ ਚਲਾਉਣਗੇ।
In His fury, He will shower arrows in the war
अति क्रुधत ह्वै रण मूरधन मो सर ओघ प्रओघ चलावहिगे ॥
LINE 33
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੮॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੮॥
The town of Sambhal is very fortunate, where the Lord will manifest Himself.148.
भलु भाग भया इह संभल के हरि जू हरि मंदरि आवहिगे ॥१४८॥
LINE 34
ਤੇਜਪ੍ਰਚੰਡਅਖੰਡਮਹਾਛਬਿਦੁਜਨਦੇਖਿਪਰਾਵਹਿਗੇ॥
ਪ੍ਰਚੰਡ ਤੇਜ ਅਤੇ ਅਖੰਡ ਮਹਾਨ ਛਬੀ ਨੂੰ ਵੇਖ ਕੇ ਦੁਰਜਨ ਲੋਕ ਭਜ ਜਾਣਗੇ।
तेज प्रचंड अखंड महा छबि दुजन देखि परावहिगे ॥
LINE 35
ਜਿਮਪਉਨਪ੍ਰਚੰਡਬਹੈਪਤੂਆਸਬਆਪਨਹੀਉਡਿਜਾਵਹਿਗੇ॥
ਜਿਵੇਂ ਤੇਜ਼ ਹਵਾ ਦੇ ਚਲਣ ਨਾਲ (ਬ੍ਰਿਛਾਂ ਦੇ ਡਿਗੇ ਹੋਏ) ਪੱਤਰ ਆਪੇ ਹੀ ਉਡ ਜਾਣਗੇ।
Seeing his powerful beauty and glory, the tyrants will flee like the leaves flying before the strong gust of wind
जिम पउन प्रचंड बहै पतूआ सब आपन ही उडि जावहिगे ॥
LINE 36
ਬਢਿਹੈਜਿਤਹੀਤਿਤਧਰਮਦਸਾਕਹੂੰਪਾਪਨਢੂੰਢਤਪਾਵਹਿਗੇ॥
ਜਿਥੇ ਕਿਥੇ ਧਰਮ ਦੀ ਦਸ਼ਾ ਵਧ ਜਾਵੇਗੀ ਅਤੇ ਪਾਪ ਢੂੰਢਿਆਂ ਵੀ ਨਹੀਂ ਲੱਭਣਗੇ।
Wherever He will go, the dharma will increase and the sin will not be seen even on seeking
बढि है जित ही तित धरम दसा कहूं पाप न ढूंढत पावहिगे ॥
LINE 37
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੪੯॥॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੯॥
The town of Sambhal is very fortunate, where the Lord will manifest Himself.149.
भलु भाग भया इह संभल के हरि जू हरि मंदरि आवहिगे ॥१४९॥
LINE 38
ਛੂਟਤਬਾਨਕਮਾਨਿਨਕੇਰਣਛਾਡਿਭਟਵਾਭਹਰਾਵਹਿਗੇ॥
ਕਮਾਨਾਂ ਤੋਂ ਬਾਣਾਂ ਦੇ ਛੁਟਦਿਆਂ ਹੀ ਰਣ-ਖੇਤਰ ਨੂੰ ਛਡ ਕੇ ਯੋਧੇ ਭਜ ਜਾਣਗੇ।
छूटत बान कमानिन के रण छाडि भटवा भहरावहिगे ॥
LINE 39
ਗਣਬੀਰਬਿਤਾਲਕਰਾਲਪ੍ਰਭਾਰਣਮੂਰਧਨਮਧਿਸੁਹਾਵਹਿਗੇ॥
ਭਿਆਨਕ ਸ਼ਕਲ ਵਾਲੇ ਗਣ, (ਬਵੰਜਾ) ਬੀਰ ਅਤੇ ਬੈਤਾਲ ਰਣ-ਭੂਮੀ ਵਿਚ ਆਹਮੋ ਸਾਹਮਣੇ ਸ਼ੋਭਾ ਪਾਣਗੇ।
With the discharge of the arrows from His bow, the warriors will fall down is perplexity and there will be many powerful spirits and dreadful ghosts
गण बीर बिताल कराल प्रभा रण मूरधन मधि सुहावहिगे ॥
LINE 40
ਗਣਸਿਧਪ੍ਰਸਿਧਸਮ੍ਰਿਧਸਨੈਕਰਉਚਾਇਕੈਕ੍ਰਿਤਸੁਨਾਵਹਿਗੇ॥
ਗਣ, ਪ੍ਰਸਿੱਧ ਸਿੱਧ ਅਤੇ ਸਿੱਧੀਆਂ ਵਿਚ ਸੰਪੰਨ ਉਚੇ ਹੱਥ ਚੁਕ ਕੇ ਕੀਰਤੀ (ਦੇ ਬੋਲ) ਸੁਣਾਉਣਗੇ।
The famous ganas and adepts will eulogise Him by repeatedly raising their hands
गण सिध प्रसिध सम्रिध सनै कर उचाइ कै क्रित सुनावहिगे ॥
LINE 41
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੫੦॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੦॥
The town of Sambhal is very fortunate where the Lord will manifest Himself.150.
भलु भाग भया इह संभल के हरि जू हरि मंदरि आवहिगे ॥१५०॥
LINE 42
ਰੂਪਅਨੂਪਸਰੂਪਮਹਾਅੰਗਦੇਖਿਅਨੰਗਲਜਾਵਹਿਗੇ॥
(ਜਿਸ ਦੇ) ਅਨੂਪਮ ਰੂਪ ਅਤੇ ਮਹਾਨ ਸਰੂਪ ਤੇ ਅੰਗਾਂ ਨੂੰ ਵੇਖ ਕੇ ਕਾਮਦੇਵ ('ਅਨੰਗ') ਵੀ ਸ਼ਰਮਸਾਰ ਹੋਵੇਗਾ।
रूप अनूप सरूप महा अंग देखि अनंग लजावहिगे ॥
LINE 43
ਭਵਭੂਤਭਵਿਖਭਵਾਨਸਦਾਸਬਠਉਰਸਭੈਠਹਰਾਵਹਿਗੇ॥
ਭੂਤਕਾਲ, ਭਵਿਖਤ ਕਾਲ ਅਤੇ ਵਰਤਮਾਨ ਕਾਲ ਵਿਚ ਜਗਤ ਦੇ ਸਾਰੇ ਸਥਾਨਾਂ ਵਿਚ ਸ਼ਾਂਤੀ ਦੀ ਅਵਸਥਾ ਹੋ ਜਾਵੇਗੀ।
Seeing his charming form and limbs, the god of love will feel shy and the past, present and future, seeing Him, will stay at their place
भव भूत भविख भवान सदा सब ठउर सभै ठहरावहिगे ॥
LINE 44
ਭਵਭਾਰਅਪਾਰਨਿਵਾਰਨਕੌਕਲਿਕੀਅਵਤਾਰਕਹਾਵਹਿਗੇ॥
ਜਗਤ ਦੇ ਅਪਾਰ ਭਾਰ ਨੂੰ ਉਤਾਰਨ ਲਈ (ਪ੍ਰਭੂ ਜੀ) ਕਲਕੀ ਅਵਤਾਰ ਅਖਵਾਉਣਗੇ।
For the removal the burden of the earth, he be called Kalki incarnation
भव भार अपार निवारन कौ कलिकी अवतार कहावहिगे ॥
LINE 45
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੫੧॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੧॥
The town of Sambhal is very fortunate, where the Lord will manifest Himself.151.
भलु भाग भया इह संभल के हरि जू हरि मंदरि आवहिगे ॥१५१॥
LINE 46
ਭੂਮਕੋਭਾਰਉਤਾਰਬਡੇਬਡਆਛਬਡੀਛਬਿਪਾਵਹਿਗੇ॥
ਭੂਮੀ ਦੇ ਵੱਡੇ ਭਾਰ ਨੂੰ ਉਤਾਰ ਕੇ ਵੱਡੀਆਂ ਅੱਖਾਂ ਵਾਲੇ ਵੱਡੀ ਸ਼ੋਭਾ ਪਾਣਗੇ।
He will appear magnificent after removing the burden of the earth
भूम को भार उतार बडे बडआछ बडी छबि पावहिगे ॥
LINE 47
ਖਲਟਾਰਿਜੁਝਾਰਬਰਿਆਰਹਠੀਘਨਘੋਖਨਜਿਉਘਹਰਾਵਹਿਗੇ॥
ਮੂਰਖਾਂ ਨੂੰ ਮਾਰ ਕੇ ਅਤੇ ਹਠੀਲੇ ਬਲਵਾਨਾਂ ਨੂੰ ਪਛਾੜ ਕੇ ਬਦਲਾਂ ਦੀ ਗਰਜ ਵਾਂਗ ਗੱਜਣਗੇ।
At that time, very great warriors and persistent heroes, will thunder like clouds
खल टारि जुझार बरिआर हठी घन घोखन जिउ घहरावहिगे ॥
LINE 48
ਕਲਨਾਰਦਭੂਤਪਿਸਾਚਪਰੀਜੈਪਤ੍ਰਧਰਤ੍ਰਸੁਨਾਵਹਿਗੇ॥
ਕਲ, ਨਾਰਦ, ਭੂਤ, ਪਿਸ਼ਾਚ ਅਤੇ ਪਰੀਆਂ ਵਿਜੈ ਦੇ ਪੱਤਰ ਧਰਤੀ ਉਤੇ ਸੁਣਾਉਣਗੀਆਂ।
Narada, ghosts, imps and fairies will sing His song of victory
कल नारद भूत पिसाच परी जैपत्र धरत्र सुनावहिगे ॥
LINE 49
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੫੨॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੨॥
The town of Sambhal is very fortunate, where the Lord will manifest Himself.152.
भलु भाग भया इह संभल के हरि जू हरि मंदरि आवहिगे ॥१५२॥
LINE 50
ਝਾਰਿਕ੍ਰਿਪਾਨਜੁਝਾਰਬਡੇਰਣਮਧਮਹਾਛਬਿਪਾਵਹਿਗੇ॥
ਵੱਡੇ ਵੱਡੇ ਜੁਝਾਰੂਆਂ ਨੂੰ ਕ੍ਰਿਪਾਨ ਨਾਲ ਝਾੜ ਕੇ ਯੁੱਧ-ਭੂਮੀ ਵਿਚ ਬਹੁਤ ਸ਼ੋਭਾ ਪਾਣਗੇ।
He will look splendid in the battlefield after killing the great heroes with His sword
झारि क्रिपान जुझार बडे रण मध महा छबि पावहिगे ॥
LINE 51
ਧਰਿਲੁਥਪਲੁਥਬਿਥਾਰਘਣੀਘਨਕੀਘਟਜਿਉਘਹਰਾਵਹਿਗੇ॥
ਧਰਤੀ ਉਤੇ ਬਹੁਤ ਲੋਥਾਂ ਉਤੇ ਲੋਥਾਂ ਖਿਲਾਰ ਕੇ ਬਦਲ ਦੀ ਘਟਾ ਵਾਂਗ ਗੱਜਣਗੇ।
Knocking down corpses upon corpses, He will thunder like clouds
धरि लुथ पलुथ बिथार घणी घन की घट जिउ घहरावहिगे ॥
LINE 52
ਚਤੁਰਾਨਨਰੁਦ੍ਰਚਰਾਚਰਜੇਜਯਸਦਨਿਨਦਸੁਨਾਵਹਿਗੇ॥
ਬ੍ਰਹਮ, ਸ਼ਿਵ ਅਤੇ ਜਿਤਨੇ ਜੜ-ਚੇਤਨ ਹਨ, (ਉਹ) ਵਿਜੈ ਦਾ ਸਦ ਉੱਚੀ ਆਵਾਜ਼ ਵਿਚ ਸੁਣਾਉਣਗੇ।
Brahma, Rudra and all animate and inanimate objects will sing the declaration of His victory
चतुरानन रुद्र चराचर जे जय सद निनद सुनावहिगे ॥
LINE 53
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੫੩॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੩॥
The town of Sambhal is very fortunate, where the Lord will manifest Himself.153.
भलु भाग भया इह संभल के हरि जू हरि मंदरि आवहिगे ॥१५३॥
LINE 54
ਤਾਰਪ੍ਰਮਾਨਉਚਾਨਧੁਜਾਲਖਿਦੇਵਅਦੇਵਤ੍ਰਸਾਵਹਿਗੇ॥
(ਕਲਕੀ ਦਾ) ਤਾੜ (ਬ੍ਰਿਛ) ਜਿਤਨਾ ਉੱਚਾ ਝੰਡਾ ਵੇਖ ਕੇ ਦੇਵਤੇ ਅਤੇ ਦੈਂਤ ਡਰਨਗੇ।
Looking at His sky-reaching banner all the gods and others will become fearful
तार प्रमान उचान धुजा लखि देव अदेव त्रसावहिगे ॥
LINE 55
ਕਲਗੀਗਜਗਾਹਗਦਾਬਰਛੀਗਹਿਪਾਣਿਕ੍ਰਿਪਾਨਭ੍ਰਮਾਵਹਿਗੇ॥
ਕਲਗੀ, ਜਿਗਾ (ਰਾਜਾ ਆਦਿ ਦੇ ਸਿਰ ਦਾ ਇਕ ਸਜਾਵਟੀ ਭੂਸ਼ਣ) ਗਦਾ ਅਤੇ ਬਰਛੀ (ਧਾਰਨ ਕਰ ਕੇ) ਹੱਥ ਵਿਚ ਕ੍ਰਿਪਾਨ ਲੈ ਕੇ ਘੁੰਮਾਉਣਗੇ।
Wearing His aigrette and holding his mace, lance and sword in His hands, He will move hither and thither
कलगी गजगाह गदा बरछी गहि पाणि क्रिपान भ्रमावहिगे ॥
LINE 56
ਜਗਪਾਪਸੰਬੂਹਬਿਨਾਸਨਕਉਕਲਕੀਕਲਿਧਰਮਚਲਾਵਹਿਗੇ॥
ਜਗਤ ਵਿਚ ਸਾਰੇ ਪਾਪਾਂ ਨੂੰ ਨਸ਼ਟ ਕਰਨ ਲਈ ਕਲਕੀ (ਅਵਤਾਰ) ਕਲਿਯੁਗ ਵਿਚ (ਆਪਣਾ) ਧਰਮ ਚਲਾਉਣਗੇ।
He will propagate His religion in the Iron age for destroying the sins in the world
जग पाप संबूह बिनासन कउ कलकी कलि धरम चलावहिगे ॥
LINE 57
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੫੪॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੪॥
The town of Sambhal is very fortunate, where the Lord will manifest Himself.154.
भलु भाग भया इह संभल के हरि जू हरि मंदरि आवहिगे ॥१५४॥
LINE 58
ਪਾਨਿਕ੍ਰਿਪਾਨਅਜਾਨੁਭੁਜਾਰਣਿਰੂਪਮਹਾਨਦਿਖਾਵਹਿਗੇ॥
ਹੱਥ ਵਿਚ ਕ੍ਰਿਪਾਨ, ਬਾਂਹਵਾਂ ਗੋਡਿਆਂ ਤਕ ਲੰਬੀਆਂ (ਹੋਣਗੀਆਂ) ਅਤੇ ਯੁੱਧ-ਭੂਮੀ ਵਿਚ (ਆਪਣਾ) ਸੁੰਦਰ ਰੂਪ ਵਿਖਾਉਣਗੇ।
पानि क्रिपान अजानु भुजा रणि रूप महान दिखावहिगे ॥
LINE 59
ਪ੍ਰਤਿਮਾਨਸੁਜਾਨਅਪ੍ਰਮਾਨਪ੍ਰਭਾਲਖਿਬਿਓਮਬਿਵਾਨਲਜਾਵਹਿਗੇ॥
(ਉਸ) ਅਦੁੱਤੀ ਸੁਜਾਨ ਦੀ ਬੇਹੱਦ ਪ੍ਰਭਾ ਨੂੰ ਵੇਖ ਕੇ ਆਕਾਸ਼ ਵਿਚ ਬਿਮਾਨਾਂ (ਵਿਚ ਬੈਠੇ ਦੇਵਤੇ) ਲਜਾਉਣਗੇ।
The mighty-armed Lord, taking up His sword in His hand will show His Superb Form in he battlefield and seeing His extraordinary glory, the gods will feel shy in the sky
प्रतिमान सुजान अप्रमान प्रभा लखि बिओम बिवान लजावहिगे ॥
LINE 60
ਗਣਿਭੂਤਪਿਸਾਚਪਰੇਤਪਰੀਮਿਲਿਜੀਤਕੇਗੀਤਗਵਾਵਹਿਗੇ॥
ਗਣ, ਭੂਤ, ਪਿਸ਼ਾਚ, ਪ੍ਰੇਤ ਅਤੇ ਪਰੀਆਂ ਮਿਲ ਕੇ, ਵਿਜੈ ਦੇ ਗੀਤ ਗਾਉਣਗੇ।
The ghosts, imps, fiends, fairies, fairies, ganas etc. will together sing the song of His victory
गणि भूत पिसाच परेत परी मिलि जीत के गीत गवावहिगे ॥
LINE 61
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੫੫॥॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੫॥
The town of Sambhal is very fortunate, where the Lord will manifest Himself.155.
भलु भाग भया इह संभल के हरि जू हरि मंदरि आवहिगे ॥१५५॥
LINE 62
ਬਾਜਤਡੰਕਅਤੰਕਸਮੈਰਣਰੰਗਿਤੁਰੰਗਨਚਾਵਹਿਗੇ॥
ਪਰਲੋ ('ਅਤੰਕ') ਕਾਲ ਦੇ ਨਗਾਰੇ ਵਜਣਗੇ ਅਤੇ ਰਣ-ਭੂਮੀ ਵਿਚ ਘੋੜੇ ਨੂੰ ਨਚਾਉਣਗੇ।
The trumpets will sound at the time of war and they will cause the horses to dance
बाजत डंक अतंक समै रण रंगि तुरंग नचावहिगे ॥
LINE 63
ਕਸਿਬਾਨਕਮਾਨਗਦਾਬਰਛੀਕਰਿਸੂਲਤ੍ਰਿਸੂਲਭ੍ਰਮਾਵਹਿਗੇ॥
ਬਾਣ ਨੂੰ ਕਮਾਨ ਉਤੇ ਖਿਚ ਕੇ (ਚਲਾਉਣਗੇ) ਅਤੇ ਗਦਾ, ਬਰਛੀ, ਨੇਜ਼ਾ ਅਤੇ ਤ੍ਰਿਸ਼ੂਲ ਨੂੰ ਹੱਥ ਵਿਚ ਲੈ ਕੇ ਘੁੰਮਾਉਣਗੇ।
They will move taking with them the bows and arrows, maces, lances, spears, tridents etc.,
कसि बान कमान गदा बरछी करि सूल त्रिसूल भ्रमावहिगे ॥
LINE 64
ਗਣਦੇਵਅਦੇਵਪਿਸਾਚਪਰੀਰਣਦੇਖਿਸਬੈਰਹਸਾਵਹਿਗੇ॥
ਗਣ, ਦੇਵਤੇ, ਦੈਂਤ, ਪਿਸ਼ਾਚ, ਪਰੀਆਂ ਆਦਿ ਸਾਰੇ ਯੁੱਧ ਨੂੰ ਵੇਖ ਕੇ ਪ੍ਰਸੰਨ ਹੋਣਗੇ।
And looking at them the gods, demons, imps, fairies etc. will become pleased
गण देव अदेव पिसाच परी रण देखि सबै रहसावहिगे ॥
LINE 65
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ੧੫੬॥॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੬॥
The town of Sambhal is very fortunate where the Lord will manifest Himself.156.
भलु भाग भया इह संभल के हरि जू हरि मंदरि आवहिगे ॥१५६॥
GURBANI.WORLD