ਛਪੈ ਛੰਦ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1152
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛਪੈਛੰਦ॥
ਛਪੈ ਛੰਦ:
छपै छंद ॥
LINE 02
ਦਿਜਨਦਾਨਦੀਬੋਦ੍ਰੁਜਾਨਸਿਰਖੜਗਬਜੈਬੋ॥
ਬ੍ਰਾਹਮਣਾਂ ਨੂੰ ਦਾਨ ਦੇਣਾ, ਦੁਰਜਨਾਂ ਦੇ ਸਿਰ ਤੇ ਖੜਕ ਵਜਾਣਾ,
दिजन दान दीबो द्रुजान सिर खड़ग बजैबो ॥
LINE 03
ਮਹਾਦੁਸਟਕਹਦੰਡਿਦਾਰਿਦਦੀਨਾਨਗਵੈਬੋ॥
ਮਹਾ ਦੁਸ਼ਟਾਂ ਨੂੰ ਦੰਡਿ ਦੇਣਾ, ਗ਼ਰੀਬਾਂ ਨਿਤਾਣਿਆਂ ਦਾ ਦਰਿਦ੍ਰ ਦੂਰ ਕਰਨਾ,
महा दुसट कह दंडि दारिद दीनान गवैबो ॥
LINE 04
ਨਿਜੁਨਾਰਿਨਕੇਸਾਥਕੇਲਚਿਰਲੌਮਚਿਮੰਡਬ॥
ਆਪਣੀਆਂ ਇਸਤਰੀਆਂ ਨਾਲ ਕੇਲ-ਕ੍ਰੀੜਾ ਚਿਰ ਤਕ ਕਾਇਮ ਕਰਨਾ,
निजु नारिन के साथ केल चिर लौ मचि मंडब ॥
LINE 05
ਖੰਡਖੰਡਰਨਖੇਤਖਲਨਖੰਡਨਸੌਖੰਡਬ॥
ਰਣ-ਭੂਮੀ ਵਿਚ ਵੈਰੀਆਂ ਦੇ ਖੰਡੇ ਨਾਲ ਟੋਟੇ ਟੋਟੇ ਕਰਨਾ (ਆਦਿ ਕੁਸ਼ਲ ਕਰਮ ਹਨ)।
खंड खंड रन खेत खलन खंडन सौ खंडब ॥
LINE 06
ਅਮਲਨਪੀਏਤੀਕਰੈਕ੍ਯੋਆਯੋਮਹਿਲੋਕਮਹਿ॥
ਅਮਲ ਪੀ ਕੇ ਜੋ ਇਹ ਕੁਝ ਨਹੀਂ ਕਰਦੇ, (ਉਹ) ਇਸ ਲੋਕ ਵਿਚ ਕਿਉਂ ਆਏ ਹਨ।
अमल न पी एती करै क्यो आयो महि लोक महि ॥
LINE 07
ਸੁਰਅਸੁਰਜਛਗੰਧ੍ਰਬਸਭੈਤਿਹਨਰਕੌਹਸਿਹਸਿਕਹਹਿ੧੯॥॥
ਇਹ ਗੱਲ ਉਸ ਆਦਮੀ ਨੂੰ ਦੇਵਤੇ, ਦੈਂਤ, ਯਕਸ਼, ਗੰਧਰਬ ਹੱਸ ਹੱਸ ਕੇ ਕਹਿੰਦੇ ਹਨ ॥੧੯॥
सुर असुर जछ गंध्रब सभै तिह नर कौ हसि हसि कहहि ॥१९॥
GURBANI.WORLD